ਕੋਰੋਨਾਵਾਇਰਸ ਦੇ ਦੌਰ 'ਚ ਮੁਹੰਮਦ ਹਨੀਫ਼ ਦੀ ਬੰਦਿਆਂ ਨੂੰ ਨਸੀਹਤ 'ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ'

ਪਾਕਿਸਤਾਨ

ਤਸਵੀਰ ਸਰੋਤ, FAROOQ NAEEM

    • ਲੇਖਕ, ਹਨੀਫ਼ ਮੁਹੰਮਦ
    • ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ

ਕੋਰੋਨਾਵਾਇਰਸ ਜਦੋਂ ਦਾ ਆਇਆ ਹੈ ਮੈਂ ਇੱਕ ਨਵਾਂ ਕੰਮ ਵੇਖਿਆ ਹੈ, ਜਿਸ ’ਤੇ ਕੋਰੋਨਾ ਦਾ ਸ਼ੱਕ ਹੈ, ਲੋਕ ਉਸ ’ਤੇ ਸ਼ੱਕ ਕਰਨ ਲੱਗ ਪੈਂਦੇ ਹਨ ਕਿ ਇਸ ਨੇ ਜ਼ਰੂਰ ਕੋਈ ਗ਼ਲਤ ਕੰਮ ਕੀਤਾ ਹੋਣਾ ਜਾਂ ਉਸ ਦੀ ਇਸ ਵਿੱਚ ਆਪਣੀ ਗ਼ਲਤੀ ਹੈ।

ਪਾਕਿਸਤਾਨ ਵਿੱਚ ਲੋਕ ਕੁਆਰੰਟੀਨਾਂ ਦੇ ਬੂਹੇ ਭੰਨ੍ਹ ਕੇ ਨੱਸਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਪਿਛਲੇ ਹਫ਼ਤੇ ਕੁਆਰੰਟੀਨ ’ਚ ਬੰਦ ਇੱਕ ਬੰਦੇ ਨੇ ਪੁਲਿਸ ਵਾਲੇ ਨੂੰ ਛੁਰੀ ਮਾਰੀ ਤੇ ਨੱਸ ਗਿਆ।

ਮਾਹੌਲ ਕੁਝ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਕਿ ਕੋਰੋਨਾ ਇੱਕ ਗੰਦੀ ਬਿਮਾਰੀ ਹੈ, ਬਈ ਤੁਹਾਨੂੰ ਕੋਰੋਨਾ ਹੋਇਆ ਹੈ, ਤਾਂ ਤੁਸੀਂ ਕੋਈ ਜ਼ਰੂਰ ਗੰਦਾ ਕੰਮ ਕੀਤਾ ਹੋਣਾ।

ਹੁਣ ਸਾਬਿਤ ਹੋ ਗਿਆ ਕਿ ਪਾਕਿਸਤਾਨ ਵਿੱਚ ਕਈ ਸਾਰੇ ਕੋਰੋਨਾ ਦੇ ਕੇਸ ਤਬਲੀਗੀ ਜਮਾਤ ਵੱਲੋਂ ਆਏ ਹਨ, ਮੇਰੇ ਖ਼ਿਆਲ ਨਾਲ ਇਸ ਵਿੱਚ ਤਬਲੀਗੀ ਜਮਾਤ ਵਾਲਿਆਂ ਕੋਈ ਆਪਣਾ ਖ਼ਾਸ ਕਸੂਰ ਨਹੀਂ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਹ ਹਕੂਮਤ ਦੀ ਜ਼ਿੰਮੇਵਾਰੀ ਸੀ ਕਿ ਉਹ ਉਨ੍ਹਾਂ ਨੂੰ ਰੋਕਦੀ।

ਹੁਣ ਸਾਡੇ ਮਜ਼ਹਬੀ ਭਰਾਵਾਂ ਨੇ ਨਾਲ ਇਹ ਪੈਗ਼ਾਮ ਦੇਣਾ ਸ਼ੁਰੂ ਕੀਤਾ ਹੈ ਕਿ ਕੋਰੋਨਾ ਤਬਲੀਗ ਨਾਲ ਨਹੀਂ ਫੈਲਦਾ ਬਲਕਿ ਸ਼ਰਾਬ ਪੀਣ ਨਾਲ, ਜ਼ਿਨਾਹ ਕਰਨ ਨਾਲ (ਨਾਜਾਇਜ਼ ਸਬੰਧ ਬਣਾਉਣਾ), ਫਹਾਸ਼ੀ ਤੇ ਉਰਿਆਨੀ (ਅਸ਼ਲੀਲਤਾ) ਨਾਲ ਫੈਲਦਾ ਹੈ।

ਮੈਨੂੰ ਇਹ ਭਰਾ ਬੜੇ ਮਾਸੂਮ ਲਗਦੇ ਹਨ, ਦੁਨੀਆਂ ਦਾ ਕੋਈ ਮਸਲਾ ਹੋਵੇ ਉਸ ਵਿੱਚ ਫਹਾਸ਼ੀ (ਅਸ਼ਲੀਲਤਾ) ਜ਼ਰੂਰ ਲੱਭ ਲੈਂਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਹਾਲ ਇਹ ਹੈ ਕਿ ਹਸ਼ਰ ਦਿਹਾੜਾ ਸਿਰ ’ਤੇ ਹੋਣਾ ਤੇ ਇਨ੍ਹਾਂ ਨੇ ਫਿਰ ਵੀ ਇਹੀ ਕਹੀ ਜਾਣਾ ਕਿ ਕਿ ਦੇਖੀਏ ਨਾ ਕੈਟਰੀਨਾ ਕੈਫ਼ ਨੇ ਫਲਾਣੀ ਫਿਲਮ ਵਿੱਚ ਜੋ ਕੱਪੜੇ ਪਹਿਨੇ ਸੀ ਉਸ ਤੋਂ ਬਾਅਦ ਕਿਆਮਤ ਤਾਂ ਆਉਣੀ ਹੀ ਸੀ।

ਮੇਰੇ ਭਰਾਵੋਂ, ਚੈਨਲ ਬਦਲ ਲਵੋ, ਪਰ ਮੇਰਾ ਖ਼ਿਆਲ ਹੈ ਕਿ ਚੈਨਲ ਬਦਲ ਕੇ ਕਿਸੇ ਮਜ਼ਹਬੀ ਚੈਨਲ ’ਤੇ ਵੀ ਜਾਓਗੇ, ਉੱਥੇ ਵੀ ਕੋਈ ਸਾਡਾ ਭਰਾ ਬੈਠਾ ਲੈਕ-ਲੈਕ ਕੇ ਫਹਾਸ਼ੀ ਦਾ ਜ਼ਿਕਰ ਕਰ ਰਿਹਾ ਹੋਣਾ।

ਮੈਨੂੰ ਇੱਕ ਸ਼ੱਕ ਹੋਰ ਪੈਂਦਾ ਹੈ, ਸਾਡੇ ਵਕਤਾਂ ਵਿੱਚ ਇੱਕ ਵੱਡੀ ਬਿਪਤਾ ਆਈ ਸੀ, ਜਿਸ ਨੂੰ ਐੱਚਆਈਵੀ ਆਖਦੇ ਸਨ ਤੇ ਜਿਹੜੀ ਅੱਗੇ ਜਾ ਕੇ ਏਡਸ ਬਣ ਜਾਂਦੀ ਸੀ।

ਉਸ ਬਿਮਾਰੀ ਦਾ ਨਾਮ ਵੀ ਗੰਦੇ ਕੰਮਾਂ ਨਾਲ ਜੋੜ ਦਿੱਤੀ ਗਿਆ ਸੀ। ਉਸ ਨੂੰ ਛੂਤ ਦੀ ਬਿਮਾਰੀ ਬਣਾ ਦਿੱਤਾ ਗਿਆ ਸੀ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਵਾਇਰਸ ਭਾਵੇਂ ਨਾਈ ਦੇ ਉਸਤਰੇ ਤੋਂ ਲੱਗਾ ਹੋਵੇ, ਭਾਵੇਂ ਹਸਪਤਾਲ ਵਿੱਚ ਖ਼ੂਨ ਬੋਤਲ ਰਾਹੀਂ ਆਇਆ ਹੋਵੇ, ਭਾਵੇਂ ਬੱਚਾ ਮਾਂ ਦੇ ਪੇਟ ਵਿਚੋਂ ਹੀ ਲੈ ਕੇ ਆਇਆ ਹੋਵੇ, ਪਰ ਮਾਹੌਲ ਇਹ ਬਣਾ ਦਿੱਤਾ ਗਿਆ ਸੀ ਕਿ ਤੁਹਾਨੂੰ ਐੱਚਆਈਵੀ ਹੈ ਤਾਂ ਜ਼ਰੂਰ ਤੁਸੀਂ ਕੋਈ ਗੰਦਾ ਕੰਮ ਕੀਤੇ ਹੋਣੇ, ਜ਼ਰੂਰਤ ਤੋਂ ਜ਼ਿਆਦਾ ਮਜ਼ੇ ਲੈ ਲਏ ਨੇ, ਹੁਣ ਭੁਗਤੋ।

ਕਰਮਾਂ ਵਾਲਿਓ, ਕੋਰੋਨਾ, ਏਡਸ ਨਹੀਂ ਹੈ, ਕੋਰੋਨਾ ਇਸ ਲਈ ਨਹੀਂ ਹੁੰਦਾ ਕਿ ਤੁਸੀਂ ਕੋਈ ਗੰਦਾ ਕੰਮ ਕੀਤਾ ਹੈ।

ਇਹ ਮਸੀਤ ਵਿੱਚ ਵਜ਼ੂ (ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ-ਮੂੰਹ ਧੋਣਾ) ਵਾਲੀ ਟੂਟੀ ਤੋਂ ਵੀ ਹੋ ਸਕਦਾ, ਨਾਲ ਖਲੋਤੇ ਨਮਾਜ਼ੀ ਕੋਲੋਂ ਵੀ ਆ ਸਕਦਾ, ਜਹਾਜ਼ ਵਿੱਚ ਜਿਹੜਾ ਤੁਹਾਡੇ ਲਾਗੇ ਬੰਦਾ ਬੈਠਾ ਉਸ ਕੋਲੋਂ ਵੀ ਆ ਸਕਦਾ, ਬੱਚਾ, ਬਜ਼ੁਰਗ ਨਾਲ ਪਿਆਰ ਕਰੇ, ਉਸ ’ਚ ਵੀ ਖ਼ਤਰਾ ਹੈ, ਹੱਥ ਮਲਾਉਣਾ, ਨਿੱਛ ਮਾਰਨਾ, ਇਨ੍ਹਾਂ ਵਿਚੋਂ ਕਿਹੜਾ ਗੰਦਾ ਕੰਮ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਲੌਕਡਾਊਨ ਵਾਲਾ ਮਾਹੌਲ ਹੈ, ਇਸ ਵਿੱਚ ਕੋਈ ਜਿਗਰੇ ਵਾਲਾ ਹੀ ਬੱਦਕਾਰੀ ਦੀ ਹਿੰਮਤ ਕਰੇਗਾ, ਤੇ ਜਦੋਂ ਲੋਕ ਮਿਲਣਗੇ ਹੀ ਨਹੀਂ ਤਾਂ ਫਹਾਸ਼ੀ ਆਪਣੇ-ਆਪ ਹੀ ਮੁਕਦੀ ਜਾਵੇਗੀ।

ਘਰਾਂ ਵਿੱਚ ਬੈਠੋ, ਜੇ ਆਪਣੀਆਂ ਜਨਾਨੀਆਂ ਨੂੰ ਹਮੇਸ਼ਾ ਤੋਂ ਘਰਾਂ ਵਿੱਚ ਹੀ ਬਿਠਾਇਆ ਹੈ, ਤਾਂ ਉਨ੍ਹਾਂ ਕੋਲੋਂ ਕੋਈ ਨਵਾਂ ਕੰਮ ਸਿੱਖ ਲਵੋ।

ਭਾਂਡੇ ਧੋਵੋ ਤੇ ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ।

ਰੱਬ ਰਾਖਾ।

ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ
Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)