ਕੋਰੋਨਾਵਾਇਰਸ: ਅਮਰੀਕਾ ਭਾਰਤ ਨੂੰ ਦੇਵੇਗਾ 29 ਲੱਖ ਡਾਲਰ ਦੀ ਮਦਦ, ਭਾਰਤ 'ਚ ਮਰਦ ਔਰਤਾਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਪੀੜਤ

ਕੋਰੋਨਾਵਇਰਸ ਦੇ ਕੇਸਾਂ ਵਿੱਚ ਵਾਧਾ ਜਾਰੀ, ਨਿਊ ਯਾਰਕ 'ਚ ਨਵੇਂ ਕੇਸਾਂ 'ਚ ਕਮੀ ਆਈ ਪਰ ਖ਼ਤਰਾ ਬਰਕਰਾਰ

ਲਾਈਵ ਕਵਰੇਜ

  1. ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

  2. ਕੋਰੋਨਾਵਾਇਰਸ ਬਾਰੇ ਖਦਸ਼ੇ:13 ਅਹਿਮ ਸਵਾਲਾਂ ਦੇ ਜਾਣੋ ਜਵਾਬ

  3. ਕੋਰੋਨਾਵਾਇਰਸ: ਲੌਕਡਾਊਨ ਵਿੱਚ ਦਿੱਤੀ ਢਿੱਲ ਦੇ ਬਾਵਜੂਦ ਇਨ੍ਹਾਂ ਚੀਜ਼ਾ ਦਾ ਰੱਖੋ ਧਿਆਨ

  4. ਕੋਰੋਨਾਵਾਇਰਸ: 'ਅਸੀਂ ਲਾਸ਼ਾਂ ਨੂੰ ਮੋਮਜਾਮੇ 'ਚ ਇੰਝ ਲਪੇਟਿਆ, ਜਿਵੇਂ ਗੁੱਡੀ ਲਪੇਟੀ ਜਾਂਦੀ'

  5. ਉਹ 5 ਮੁਲਕ ਜਿਨ੍ਹਾਂ ਨੇ ਕੋਰੋਨਾਵਾਇਰਸ ਮਹਾਂਮਾਰੀ ਦਾ ਸਫ਼ਲਤਾ ਨਾਲ ਮੁਕਾਬਲਾ ਕੀਤਾ

  6. ਕੌਣ ਲਵੇਗਾ ਤਖ਼ਤ ਹਜ਼ੂਰ ਸਾਹਿਬ ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਦੀ ਸਾਰ

  7. ਮੋਦੀ ਦੀ ਅਪੀਲ 'ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ 'ਚ ਭਿੜੇ, ਕਈ ਲੋਕ ਜ਼ਖ਼ਮੀ

  8. 'ਮੈਂ ਦਿਨੇ 1200 ਰੁਪਏ ਕਮਾ ਕੇ 800 ਦਾ ਚਿੱਟਾ ਪੀ ਜਾਂਦਾ ਸੀ, ਪਰ ਪੰਜਾਬ 'ਚ ਕਰਫਿਊ ਕਰਕੇ...'

  9. ਅੱਜ ਦਾ ਇਹ ਪੇਜ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ, ਕੱਲ੍ਹ ਕੋਰੋਨਾਵਾਇਰਸ ਬਾਰੇ ਤਾਜ਼ਾ ਅਪਡੇਟ ਨਾਲ ਮਿਲਾਂਗੇ

  10. ਕੋਰੋਨਾਵਾਇਰਸ: ਪੰਜਾਬ ਸਣੇ ਦੇਸ ਤੇ ਦੁਨੀਆਂ ਦਾ ਕੀ ਰਿਹਾ ਹਾਲ?

    ਪੰਜਾਬ ਦੇ ਨਵਾਂ ਸ਼ਹਿਰ ਵਿਚ ਇੱਕ ਹੋਰ ਪੌਜੇਟਿਵ ਕੇਸ ਹੁਣ ਨੈਗੇਟਿਵ ਹੋ ਗਿਆ ਹੈ। ਇਸੇ ਤਰ੍ਹਾਂ 7 ਹੋਰ ਮਰੀਜ਼ ਜਿਹੜੇ ਇਲਾਜ ਤੋਂ ਬਾਅਦ ਤੰਦਰੁਸਤ ਹੋ ਗਏ ਹਨ।

    ਪੰਜਾਬ ਵਿਚ ਇਸ ਸਮੇਂ ਤੱਕ 79 ਪੌਜ਼ਿਟਿਵ ਕੇਸ ਹਨ ਅਤੇ 7 ਮੌਤਾਂ ਹੋਈਆਂ ਹਨ।

    ਸੂਬੇ ਵਿਚ 9695 ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ।

    ਭਾਰਤ’ਚ ਪਿਛਲੇ 24 ਘੰਟੇ ਦੌਰਾਨ 693 ਨਵੇਂ ਮਾਮਲੇ ਸਾਹਮਣੇਆਏ ਹਨ ਤੇ ਕੁੱਲ 4067 ਪੌਜ਼ਿਟਿਵ ਮਰੀਜ਼ ਹੋ ਗਏ ਹਨ।

    ਭਾਰਤ ਵਿਚ ਹੁਣ ਤੱਕ 109 ਮੌਤਾਂ ਹੋ ਚੁੱਕੀਆਂ ਹਨ।

    ਦੁਨੀਆਂ ਵਿਚ 13 ਲੱਖ ਲੋਕ ਕੋਰੋਨਾ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 70 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  11. ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀਆਂ ਦਰਦਨਾਕ ਕਹਾਣੀਆਂ

  12. ਸ਼੍ਰੋਮਣੀ ਕਮੇਟੀ ਨੂੰ ਮਿਲੇਗਾ ਪੀਡੀਐੱਸ ਰੇਟਾਂ ਉੱਤੇ ਰਾਸ਼ਣ

    ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਲੌਕਡਾਊਨ ਦੌਰਾਨ ਲੋੜਵੰਦਾਂ ਲਈ ਲੰਗਰ ਚਲਾਉਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਪੀਡੀਐੱਸ (ਜਨਤਕ ਵੰਡ ਪ੍ਰਣਾਲੀ) ਰੇਟਾਂ ਤਹਿਤ ਰਾਸ਼ਣ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।

    ਇੱਕ ਵੀਡੀਓ ਸੰਦੇਸ਼ ਰਾਹੀ ਲੌਂਗੋਵਾਲ ਨੇ ਇਸ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਪਹਿਲਕਦਮੀ ਉੱਤੇ ਹੋਇਆ ਫ਼ੈਸਲਾ ਦੱਸਿਆ।

    ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਫੈਸਲੇ ਲਈ ਧੰਨਵਾਦ ਕਰਦਾ ਹਾਂ।

    ਕੋਰੋਨਾਵਾਇਰਸ , ਸ਼੍ਰੋਮਣੀ ਕਮੇਟੀ

    ਤਸਵੀਰ ਸਰੋਤ, SGPC /FB

    ਤਸਵੀਰ ਕੈਪਸ਼ਨ, ਲੰਗਰ ਲਈ ਮਿਲੇਗਾ ਸਰਕਾਰੀ ਰੇਟ ਉੱਤੇ ਰਾਸ਼ਣ
  13. ਕੋਰੋਨਵਾਇਰਸ: ਭਾਰਤ ‘ਚ ਬੰਦੇ ਤੀਵੀਆਂ ਨਾਲੋਂ 3 ਗੁਣਾ ਵੱਧ ਲਾਗ ਦੇ ਸ਼ਿਕਾਰ

    • ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ (ਕੋਵਿਡ-19 )ਦੀ ਲਾਗ ਦੇ 693 ਨਵੇਂ ਕੇਸ ਭਾਰਤ ਸਾਹਮਣੇ ਆਏ ਹਨ।
    • ਹੁਣ ਭਾਰਤ ਵਿੱਚ ਹੁਣ ਕੋਰੋਨਾ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ 4,067 ਤੱਕ ਪਹੁੰਚ ਗਈ ਹੈ।
    • ਇਨ੍ਹਾਂ ਕੁੱਲ ਮਰੀਜ਼ਾ ਵਿਚੋਂ 1,445 ਕੇਸ ਦਿੱਲੀ ਦੀ ਨਿਜ਼ਾਮੂਦੀਨ ਵਿਚਲੀ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨਾਲ ਸਬੰਧਤ ਹਨ।
    • ਸਿਹਤ ਮੰਤਰਾਲੇ ਦੇ ਅਨੁਸਾਰ, ਮਰੀਜ਼ਾਂ ਵਿਚ 76 ਪ੍ਰਤੀਸ਼ਤ ਮਰਦ ਅਤੇ 24 ਫ਼ੀਸਦ ਔਰਤਾਂ ਹਨ।
    • ਇਸ ਦੇ ਨਾਲ ਹੀ ਮਰਨ ਵਾਲਿਆਂ ਵਿਚ 73 ਫੀਸਦ ਮਰਦ ਅਤੇ 27 ਫ਼ੀਸਦ ਔਰਤਾਂ ਹਨ
    • ਭਾਰਤ ਵਿਚ ਹੁਣ ਤੱਕ ਕੁੱਲ 109 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 63 ਫ਼ੀਸਦ 60 ਸਾਲ ਤੋਂ ਵੱਧ ਉਮਰ ਦੇ ਦੱਸੇ ਜਾ ਰਹੇ ਹਨ।
    ਕੋਰੋਨਾਇਰਸ ਭਾਰਤ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, 24 ਘੰਟਿਆਂ ਵਿਚ 693 ਨਵੇਂ ਮਾਮਲੇ
  14. ਪੰਜਾਬ ‘ਚ ਕੋਰੋਨਾ ਬਾਰੇ ਅਫ਼ਵਾਹਾ ਫ਼ੈਲਾਉਣ ਵਾਲੇ 4 ਜਣੇ ਹਿਰਾਸਤ ’ਚ ਲਏ ਗਏ

    ਪੰਜਾਬ ਪੁਲਿਸ ਨੇ ਸੂਬੇ ਵਿਚ ਕੋਰੋਨਾਵਾਇਰਸ ਬਾਰੇ ਸੋਸ਼ਲ ਮੀਡੀਆ ਉੱਤੇ ਅਫ਼ਵਾਹਾ ਫ਼ੈਲਾਉਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ।

    ਚੰਡੀਗੜ੍ਹ ਤੋਂ ਜਾਰੀ ਇੱਕ ਸਰਕਾਰੀ ਬਿਆਨ ਮੁਤਾਬਕ ਪੁਲਿਸ ਨੇ ਗੁਮਰਾਹਕੁਨ ਜਾਰੀ ਫ਼ੈਲਾਉਣ ਦੇ ਮਾਮਲੇ ਵਿਚ 34 ਕੇਸ ਦਰਜ ਕੀਤੇ ਹਨ।

    ਪੁਲਿਸ ਨੇ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।

    ਇਨ੍ਹਾਂ ਉੱਤੇ ਫੇਸਬੁੱਕ, ਵੱਟਸਐਪ ਉੱਤੇ ਅਫ਼ਵਾਹ ਫ਼ੈਲਾਉਣ ਵਾਲੇ ਸੁਨੇਹੇ ਅੱਗੇ ਵਧਾਉਣ ਦਾ ਇਲਜ਼ਾਮ ਹੈ।

    ਪੰਜਾਬ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਮੁਤਾਬਕ 21 ਮਾਰਚ ਤੋਂ 6 ਅਪ੍ਰੈਲ 2020 ਦੌਰਾਨ ਇਹ ਕਾਰਵਾਈ ਕੀਤੀ ਗਈ ਹੈ।

    ਕੋਰੋਨਾਵਾਇਰਸ, ਪੰਜਾਬ ਪੁਲਿਸ

    ਤਸਵੀਰ ਸਰੋਤ, Punjab police

  15. ਕੋਰੋਨਾ ਨਾਲ ਲੜਨ ਲਈ ਅਮਰੀਕਾ ਭਾਰਤ ਨੂੰ ਦੇਵੇਗਾ 29 ਲੱਖ ਡਾਲਰ

    ਕੋਵਿਡ -19 ਖ਼ਿਲਾਫ਼ ਭਾਰਤ ਵਲੋਂ ਛੇੜੀ ਜੰਗ ਲਈ ਅਮਰੀਕਾ ਸਰਕਾਰ ਨੇ 29 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।

    ਭਾਰਤ ਵਿਚ ਅਮਰੀਕੀ ਰਾਜਦੂਤ ਕੇਂਥ ਜਸਟਰ ਨੇ ਕਿਹਾ ਕਿ ਯੂਐੱਸਏਡ ਤੇ ਦੂਜੀਆਂ ਏਜੰਸੀਆਂ ਮਹਾਮਾਰੀ ਨੂੰ ਰੋਕਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨਗੀਆਂ।

    ਇੱਕ ਬਿਆਨ ਵਿਚ ਜਸਟਰ ਨੇ ਕਿਹਾ ਕਿ ਕੋਵਿਡ-19 ਇੱਕ ਗੋਲਬਲ ਮਹਾਮਾਰੀ ਹੈ, ਇਸ ਦਾ ਟਾਕਰਾ ਸਰਕਾਰਾਂ ਤੇ ਕੌਮਾਂਤਰੀ ਸੰਸਥਾਵਾਂ ਨੂੰ ਮਿਲਕੇ ਕਰਨਾ ਪਵੇਗਾ।

    ਇਸ ਪੈਸੇ ਦੀ ਵਰਤੋਂ ਸਿਹਤ ਸੇਵਾਵਾਂ ਵਿਚ ਸੁਧਾਰ ਲਈ ਯੂਐੱਸਏਡ ਤੇ ਡਬਲਿਯੂਐੱਚਓ ਦੇ ਕਾਰਜਾਂ ਲਈ ਕੀਤੀ ਜਾਵੇਗੀ

    ਕੋਰੋਨਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨਰਿੰਦਰ ਮੋਦੀ ਦੀ ਡੌਨਲਡ ਟਰੰਪ ਨਾਲ ਫ਼ੋਨ ਉੱਤੇ ਗੱਲਬਾਤ ਬਾਅਦ ਅਹਿਮ ਐਲਾਨ
  16. ਇਮਰਾਨ ਖ਼ਾਨ ਲੌਕਡਾਊਨ ਨਾ ਕਰਨ ‘ਤੇ ਕਿਉਂ ਅੜੇ ਹੋਏ

    ਪਾਕਿਸਤਾਨ ਵਿਚ ਐਤਵਾਰ ਨੂੰ ਇੱਕੋ ਦਿਨ 3000 ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ।

    ਮੁਲਕ ਦੇ ਸਿਹਤ ਮੰਤਰਾਲੇ ਨੇ ਸੁਪਰੀਮ ਕੋਰਟ ਵਿਚ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 50,000 ਨੂੰ ਪਾਰ ਕਰ ਸਕਦੀ ਹੈ।

    ਪਾਕਿਸਤਾਨ ਦੱਖਣੀ ਏਸ਼ੀਆ ਦਾ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਸਭ ਤੋਂ ਵੱਧ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।

    ਦੁਨੀਆਂ ਵਿਚ ਜਦੋਂ ਹਰ ਪਾਸੇ ਲੌਕਡਾਊਨ ਅਤੇ ਕਰਫਿਊ ਲਾਗੂ ਕੀਤੇ ਜਾ ਰਹੇ ਹਨ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲੌਕਡਾਊਨ ਨਾ ਕਰਨ ਉੱਤੇ ਅੜੇ ਹੋਏ ਹਨ।

    ਪਾਕਿਸਤਾਨ ਦੇ ਜੰਗ ਅਖ਼ਬਾਰ ਮੁਤਾਬਕ ਇਮਰਾਨ ਖ਼ਾਨ ਦਾ ਕਹਿਣਾ ਹੈ 22 ਕਰੋੜ ਲੋਕਾਂ ਨੂੰ ਘਰਾਂ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ।

    ਇਮਰਾਨ ਨੇ ਕਿਹਾ, ‘‘ਕੋਈ ਇਹ ਨਾ ਸਮਝੇ ਕਿ ਪਾਕ ਵਿਚ ਕੋਰੋਨਾ ਦਾ ਖ਼ਤਰਾ ਨਹੀਂ ਹੈ। ਪਰ ਅਸੀਂ 22 ਕਰੋੜ ਲੋਕਾਂ ਨੂੰ ਘਰਾਂ ਵਿਚ ਬੰਦ ਨਹੀਂ ਕਰ ਸਕਦੇ ਕਿਉਂ ਕਿ ਪਾਕਿਸਤਾਨ ਵਿਚ ਇੱਕ ਪਾਸੇ ਕੋਰੋਨਾ ਹੈ ਤਾਂ ਦੂਜੇ ਪਾਸੇ ਭੁੱਖ, ਇੱਥੇ ਲੋਕਾਂ ਦੇ ਭੁੱਖ ਨਾਲ ਮਰਨ ਦਾ ਖ਼ਦਸ਼ਾ ਹੈ, ਲੌਕਡਾਊਨ ਉੱਥੇ ਹੀ ਕੀਤਾ ਗਿਆ ਹੈ, ਜਿੱਥੇ ਭੀੜ ਇਕੱਠੀ ਹੋ ਸਕਦੀ ਹੈ।’’

    ਇਮਰਾਨ ਖ਼ਾਨ ਨੇ ਆਪਣੇ ਕੌਮ ਦੇ ਨਾਂ ਸੰਦੇਸ਼ ਵਿਚ ਕਿਹਾ ਸੀ ਕਿ 25 ਫ਼ੀਸਦ ਅਬਾਦੀ ਦੋ ਡੰਗ ਦਾ ਖਾਣਾ ਨਹੀਂ ਖਾ ਸਕਦੀ।

    ਜੇਕਰ ਅਸੀਂ ਲੌਕਡਾਊਨ ਕਰ ਦਿੱਤਾ ਤਾਂ ਉਹ ਕਿੱਥੋਂ ਕਮਾਉਣਗੇ ਤੇ ਕੀ ਖਾਣਗੇ, ਜੇਕਰ ਉਨ੍ਹਾਂ ਨੂੰ ਘਰਾਂ ਵਿਚ ਬੰਦ ਕੀਤਾ ਗਿਆ ਤਾਂ ਉਹ ਭੁੱਖ ਨਾਲ ਮਰ ਜਾਣਗੇ।

    ਇਮਰਾਨ ਨੇ ਕਿਹਾ ਸੀ ਕਿ ਅਸੀਂ ਸ਼ਹਿਰਾਂ ਨੂੰ ਬੰਦ ਕਰਕੇ ਕੋਰੋਨਾ ਤੋਂ ਤਾਂ ਇਕ ਪਾਸੇ ਲੋਕਾਂ ਨੂੰ ਬਚਾ ਲਵਾਂਗੇ ਪਰ ਉਹ ਭੁੱਖ਼ਮਰੀ ਨਾਲ ਮਰ ਜਾਣਗੇ।

    ਇਮਰਾਨ ਖ਼ਾਨ ਨੇ 14 ਅਪ੍ਰੈਲ ਨੂੰ ਇੱਕ ਬੈਠਕ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰਨਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਨੇ ਕਿਹਾ ਪਾਕਿਸਤਾਨ ਵਿਚ ਭੁੱਖ ਕੋਰੋਨਾ ਤੋਂ ਵੱਡਾ ਖ਼ਤਰਾ
  17. ਕੋਰੋਨਾਵਾਇਰਸ: ਕੀ ਲਸਣ ਖਾਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ?

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਲਸਣ ਖਾਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ?
  18. ਕੋਰੋਨਾਵਾਇਰਸ: ਸੰਸਾਰ ਦਾ ਤਾਜ਼ਾ ਹਾਲ, ਪਾਕਿਸਤਾਨ ਵਿਚ ਅਪ੍ਰੈਲ ਦੌਰਾਨ ਹੋ ਸਕਦੇ ਨੇ 50000 ਮਾਮਲੇ, ਅਮਰੀਕਾ ਵਿਚ ਇੱਕੋ ਦਿਨ 1200 ਮੌਤਾਂ

    • ਪਿਛਲੇ ਕੁਝ ਦਿਨਾਂ ਦੌਰਾਨ ਸਪੇਨ ਅਤੇ ਇਟਲੀ ਵਿਚ ਮੌਤਾਂ ਦੀ ਗਿਣਤੀ ਘਟਣ ਨਾਲ ਅਮਰੀਕਾ ਨੂੰ ਵੀ ‘ਆਸ ਦੀ ਕਿਰਨ’ ਦਿਖਾਈ ਦਿੱਤੀ ਹੈ
    • ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ 1200 ਮੌਤਾਂ ਹੋਈਆਂ ਹਨ
    • ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਕੋਰੋਵਾਇਰਸ ਦੇ ਲੱਛਣਾਂ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ
    • ਇੰਗਲੈਂਡ ਦੀ ਮਹਾਰਾਣੀ ਨੇ ਆਪਣੇ ਕਾਰਜਕਾਲ ਦਾ ਚੌਥਾ ਦੇਸ ਦੇ ਨਾਂ ਸੰਬੋਧਨ ਕੀਤਾ ਤੇ ਆਸ ਪ੍ਰਗਟਾਈ ਕਿ ਛੇਤੀ ਹੀ ਕੋਰੋਨਾ ਉੱਤੇ ਜਿੱਤਾ ਹਾਸਲ ਕਰ ਲਈ ਜਾਵੇਗੀ
    • ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਨਜ਼ਿਓ ਆਬੇ ਦੇਸ ਵਿਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਸਕਦੇ ਹਨ।
    • ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਅਪ੍ਰੈਲ ਵਿਚ ਕੋਰੋਨਾਵਾਇਰਸ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਨੂੰ ਟੱਪ ਸਕਦੀ ਹੈ, ਦੱਖਣੀ ਏਸ਼ੀਆਂ ਵਿਚ ਪਾਕਿਸਤਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਐਤਵਾਰ ਨੂੰ ਇੱਕੋ ਦਿਨ 3000 ਕੇਸ ਵਧੇ ਹਨ।
    • ਗਾਜਾ ਪੱਟੀ ਵਿਚ ਲੋਕਾਂ ਕੋਲ ਕੋਰੋਨਾ ਨਾਲ ਲੜਨ ਲਈ ਸਰੋਤ ਨਹੀਂ ਹਨ, ਇੱਥੇ 10 ਪੌਜ਼ਿਟਿਵ ਕੇਸ ਸਾਹਮਣੇ ਆਏ ਹਨ , ਇਸ ਲਈ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ
    • ਬੰਗਲਾ ਦੇਸ ਵਿਚ 70 ਪੌਜਿਟਿਵ ਕੇਸ ਹਨ ਅਤੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ 8 ਅਰਬ ਡਾਲਰ ਦੇ ਪੈਕੇਜ਼ ਦਾ ਐਲਾਨ ਕੀਤਾ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਪੇਨ ਤੇ ਇਟਲੀ ਦੇ ਹਾਲਾਤ ਨੇ ਦਿਖਾਈ ਅਮਰੀਕਾ ਨੂੰ ਆਸ ਦੀ ਕਿਰਨ
  19. ਪੰਜਾਬ 'ਚ ਫ਼ਸੇ ਯੂਕੇ ਨਾਗਰਿਕ: ਤਨ ਢੇਸੀ ਦੇ ਯੂਕੇ ਸਰਕਾਰ ਨੂੰ 3 ਸਵਾਲ, ਤਨਮਨ ਢੇਸੀ ਤੇ ਵਰਿੰਦਰ ਸ਼ਰਮਾ ਸਣੇ ਕਈ ਸੰਸਦ ਮੈਂਬਰਾਂ ਦੇ ਯੂਕੇ ਸਰਕਾਰ ਨੂੰ ਘੇਰਿਆ

    • ਜਦੋਂ ਫਰਾਂਸ, ਸਪੇਨ ਅਤੇ ਅਮਰੀਕਾ ਵਰਗੇ ਮੁਲਕਾਂ ਨੇ ਤੇਜ਼ੀ ਨਾਲ ਦੂਜੇ ਮੁਲਕਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਤਾਂ ਯੂਕੇ ਸਰਕਾਰ ਨੇ ਇਹ ਕਦਮ ਕਿਉਂ ਨਹੀਂ ਲਿਆ।
    • ਜੇ ਹੁਣ 7 ਉਡਾਨਾਂ ਭਾਰਤ ਤੋਂ ਆ ਰਹੀਆਂ ਹਨ ਤਾਂ ਉਨ੍ਹਾਂ ਵਿਚੋਂ ਇੱਕ ਵੀ ਪੰਜਾਬ ਜਾਂ ਅੰਮ੍ਰਿਤਸਰ ਤੋਂ ਕਿਉਂ ਨਹੀਂ ਹੈ, ਘੱਟੋ ਘੱਟ ਇੱਕ ਤਾਂ ਪੰਜਾਬ ਤੋਂ ਹੋਣੀ ਚਾਹੀਦੀ ਸੀ। ਅਸੀਂ ਕਈ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਵੱਡੀ ਗਿਣਤੀ ਮੁਸਾਫ਼ਰ ਪੰਜਾਬੀ ਹਨ। ਕਈ ਸਾਰੇ ਬਜੁਰਗ ਹਨ ਤੇ ਉਨ੍ਹਾਂ ਦੀਆਂ ਦਵਾਈਆਂ ਬਗੈਰਾਂ ਮੁੱਕ ਰਹੀਆਂ ਹਨ, ਪਰ ਇੱਕ ਵੀ ਉਡਾਨ ਪੰਜਾਬ ਤੋਂ ਕਿਉਂ ਨਹੀਂ ਰੱਖੀ ਗਈ।
    • ਜਦੋਂ ਦੂਜੇ ਮੁਲਕ ਚਾਰਟਡ ਫਲਾਇਟਾਂ ਦੀ ਵਰਤੋਂ ਕਰ ਰਹੇ ਹਨ ਤਾਂ ਯੂਕੇ ਆਪਣੇ ਨਾਗਰਿਕਾਂ ਦੀ ਛਿੱਲ ਨਿੱਜੀ ਕੰਪਨੀਆਂ ਹੱਥੋਂ ਕਿਉਂ ਲੁਹਾ ਰਿਹਾ ਹੈ। 6000-7000 ਪੌਂਡ ਦੀਆਂ ਟਿਕਟਾਂ ਖਰੀਦਣੀਆਂ ਪੈ ਰਹੀਆਂ ਹਨ।ਅਜਿਹਾ ਨਹੀਂ ਹੋਣਾ ਚਾਹੀਦਾ।
    ਕੋਰੋਨਾਵਾਇਰਸ

    ਤਸਵੀਰ ਸਰੋਤ, Tan DeshI

    ਤਸਵੀਰ ਕੈਪਸ਼ਨ, ਯੂਕੇ ਸੰਸਦ ਮੈਂਬਰ ਤਨ ਢੇਸੀ ਨੇ ਪੁੱਛਿਆ ਪੰਜਾਬ ਤੋਂ ਫਲਾਇਟ ਕਿਉਂ ਨਹੀਂ
  20. ਕੋਰੋਨਾਵਾਇਰਸ: 5 ਮੁਲਕ, ਜਿਹੜੇ ਇਸਦਾ ਮੁਕਾਬਲਾ ਕਰਨ ’ਚ ਸਫ਼ਲ ਹੋ ਰਹੇ