You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੀ ਸਰੀਰਕ ਸਬੰਧ ਬਣਾਉਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ
ਜੇ ਮੈਂ ਸੈਕਸ ਕਰਦਾ ਹਾਂ ਤਾਂ ਕਿ ਮੈਨੂੰ ਵੀ ਕੋਰੋਨਾ ਹੋ ਜਾਵੇਗਾ? ਤੁਹਾਡੇ ਦਿਲ ਵਿੱਚ ਇਹ ਸਵਾਲ ਕਈ ਵਾਰੀ ਆਉਂਦਾ ਹੋਵਗਾ ਪਰ ਤੁਸੀਂ ਸ਼ਰਮਿੰਦਗੀ ਕਾਰਨ ਇਹ ਪੁੱਛ ਨਹੀਂ ਪਾ ਰਹੇ ਹੋਵੋਗੇ।
ਸਹੀ ਜਾਣਕਾਰੀ ਲਈ ਅਸੀਂ ਸਿਹਤ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ।
ਡਾ. ਐਲੈਕਸ ਜੌਰਜ ਇੱਕ ਏਐਂਡਈ ਡਾਕਟਰ ਅਤੇ ਸਾਬਕਾ ਆਈਲੈਂਡ ਕਨਸਲਟੈਂਟ ਹਨ। ਐਲੈਕਸ ਫੌਕਸ ਇੱਕ ਸੈਕਸ ਜਰਨਲਿਸਟ ਹਨ ਅਤੇ ਬੀਬੀਸੀ ਰੇਡੀਓ ਦੇ ‘1's ਅਨਐਕਸਪੈਕਟਡ ਫਲਿਊਡਜ਼’ ਸ਼ੋਅ ਦੀ ਐਂਕਰ ਹਨ ਅਤੇ ਨਾਲ ਹੀ ਮਾਰਡਨ ਮੈਨ ਪੌਡਕਾਸਟ ਦੀ ਕੋ-ਹੋਸਟ ਹਨ। ਇਨ੍ਹਾਂ ਦੋਹਾਂ ਮਾਹਿਰਾਂ ਤੋਂ ਜਾਣੋ ਸੈਕਸ ਅਤੇ ਕੋਰੋਨਾਵਾਇਰਸ ਨਾਲ ਜੁੜੇ ਸਵਾਲਾਂ ਦੇ ਜਵਾਬ।
ਕੋਰੋਨਾਵਾਇਰਸ ਦੇ ਇਨਫੈਕਸ਼ਨ ਦੌਰਾਨ ਸੈਕਸ ਕਰਨਾ ਕੀ ਸੁਰੱਖਿਅਤ ਹੈ?
ਡਾ. ਐਲੈਕਸ ਜੌਰਜ: ਜੇ ਤੁਸੀਂ ਰਿਲੇਸ਼ਨਸ਼ਿਪ ਵਿੱਚ ਹੋ, ਕਿਸੇ ਸ਼ਖਸ ਦੇ ਨਾਲ ਰਹਿ ਰਹੇ ਹੋ ਅਤੇ ਇੱਕ ਹੀ ਵਾਤਾਵਰਨ ਵਿੱਚ ਰਹਿ ਰਹੇ ਹੋ ਤਾਂ ਇਸ ਨਾਲ ਤੁਹਾਡੀ ਹਾਲਤ ਵਿੱਚ ਬਦਲਾਅ ਨਹੀਂ ਹੋਣਾ ਚਾਹੀਦਾ।
ਹਾਲਾਂਕਿ ਜੇ ਤੁਹਾਡੇ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਕੋਰੋਨਾ ਦੇ ਲੱਛਣ ਦਿਖ ਰਹੇ ਹਨ ਤਾਂ ਤੁਹਾਨੂੰ ਦੂਰੀ ਬਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਹੀ ਘਰ ਵਿੱਚ ਆਈਸੋਲੇਸ਼ਨ (ਵੱਖ ਹੋਣਾ) ਵਿੱਚ ਚਲੇ ਜਾਣਾ ਚਾਹੀਦਾ ਹੈ।
ਇੱਕ ਆਦਰਸ਼ ਦੁਨੀਆਂ ਵਿੱਚ ਹਰ ਕਿਸੇ ਨੂੰ ਦੋ ਮੀਟਰ ਦੂਰ ਰਹਿਣਾ ਚਾਹੀਦਾ ਹੈ। ਭਾਵੇਂ ਆਪਣਾ ਹੀ ਘਰ ਕਿਉਂ ਨਾ ਹੋਵੇ।
ਐਲਿਕਸ ਫੌਕਸ: ਇਹ ਵੀ ਅਹਿਮ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਜੇ ਤੁਹਾਨੂੰ ਕੋਰੋਨਾਵਾਇਰਸ ਦੇ ਹਲਕੇ ਲੱਛਣ ਮਹਿਸੂਸ ਕਰ ਰਹੇ ਹਨ ਤਾਂ ਤੁਹਾਡੇ ਸਾਥੀ ਨਾਲ ਵੀ ਇਹੀ ਹੋਵੇਗਾ। ਅਜਿਹੀ ਹਾਲਤ ਵਿੱਚ ਜੇ ਤੁਸੀਂ ਕਿਸੇ ਲੱਛਣ ਨਾਲ ਜੂਝ ਰਹੇ ਹੋ, ਤਾਂ ਤੁਹਾਨੂੰ ਆਪਣੇ ਸਾਥੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਨਵੇਂ ਲੋਕਾਂ ਨਾਲ ਸੈਕਸ ਕਰਨਾ ਕੀ ਸੁਰੱਖਿਅਤ ਹੈ?
ਡਾ. ਐਲੈਕਸ: ਮੈਂ ਇਸ ਸਮੇਂ ਪੱਕੇ ਤੌਰ ’ਤੇ ਨਵੇਂ ਸੈਕਸ਼ੁਅਲ ਪਾਰਟਨਰ ਬਣਾਉਣ ਦੀ ਸਲਾਹ ਨਹੀਂ ਦੇਵਾਂਗਾ। ਇਸ ਨਾਲ ਤੁਹਾਨੂੰ ਕੋਰੋਨਾ ਹੋਣ ਦਾ ਖ਼ਤਰਾ ਵਧੇਗਾ।
ਐਲਿਕਸ ਫੌਕਸ: ਇਹ ਨਾ ਭੁੱਲੋ ਕਿ ਕੋਰੋਨਾਵਾਇਰਸ ਦੇ ਕੁਝ ਕੈਰੀਅਰਾਂ ਵਿੱਚ ਇਹ ਲੱਛਣ ਨਜ਼ਰ ਨਾ ਆ ਰਹੇ ਹੋਣ। ਅਜਿਹੀ ਹਾਲਤ ਵਿੱਚ ਭਾਵੇਂ ਤੁਸੀਂ ਖੁਦ ਨੂੰ ਪੂਰੀ ਤਰ੍ਹਾਂ ਫਿੱਟ ਕਰਨ ਦੇ ਯੋਗ ਹੋ ਫਿਰ ਵੀ ਤੁਸੀਂ ਇਸ ਲਾਗ ਨੂੰ ਕਿਸੇ ਹੋਰ ਵਿਅਕਤੀ ਤੱਕ ਪਹੁੰਚਾ ਸਕਦੇ ਹੋ। ਨਜ਼ਦੀਕੀ ਸੰਪਰਕ ਅਤੇ ਕਿਸ ਕਰਨ ਨਾਲ ਵੀ ਇਹ ਹੋਰ ਲੋਕਾਂ ਤੱਕ ਪਹੁੰਚ ਸਕਦਾ ਹੈ।
ਮੈਂ ਹਾਲ ਹੀ ਵਿੱਚ ਕਿਸੇ ਨੂੰ ਕਿਸ ਕੀਤਾ ਹੈ, ਹੁਣ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਹਨ। ਮੈਨੂੰ ਕੀ ਕਰਨਾ ਚਾਹੀਦਾ ਹੈ?
ਡਾ. ਐਲੈਕਸ: ਜੇ ਤੁਸੀਂ ਕਿਸੇ ਨੂੰ ਕਿਸ ਕੀਤਾ ਹੈ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜਿਸ ਵਿੱਚ ਹੁਣ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਖੁਦ ਨੂੰ ਵੱਖ ਕਰ ਲਓ। ਆਪਣੇ ਲੱਛਣਾਂ 'ਤੇ ਨਜ਼ਰ ਰੱਖੋ। ਜੇ ਤੁਹਾਡੇ ਵਿੱਚ ਲੱਛਣ ਨਜ਼ਰ ਆਉਂਦੇ ਹਨ, ਤਾਂ ਸੁਚੇਤ ਹੋ ਜਾਓ। ਜੇ ਤੁਹਾਡੇ ਲੱਛਣ ਗੰਭੀਰ ਹਨ ਤਾਂ ਤੁਹਾਨੂੰ ਡਾਕਟਰੀ ਮਦਦ ਦੀ ਲੋੜ ਹੋਵੇਗੀ।
ਐਲਿਕਸ ਫੌਕਸ: ਸਾਨੂੰ ਇੱਕ-ਦੂਜੇ ਲਈ ਜ਼ਿੰਮੇਵਾਰ ਹੋਣਾ ਪਏਗਾ। ਜੇ ਤੁਸੀਂ ਉਹ ਹੋ ਜਿਸ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਆਉਂਦੇ ਹਨ ਅਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਹਾਲ ਹੀ ਵਿੱਚ ਕਿਸੇ ਨੂੰ ਕਿਸ ਕੀਤਾ ਹੈ ਤਾਂ ਤੁਹਾਨੂੰ ਉਸ ਨੂੰ ਇਹ ਦੱਸ ਦੇਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਕਿਸ ਕੀਤਾ ਹੈ ਜਿਸ ਵਿੱਚ ਹੁਣ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਆ ਰਹੇ ਹਨ ਤਾਂ ਤੁਹਾਨੂੰ ਸੈਲਫ਼-ਆਈਸੋਲੇਟ (ਖੁਦ ਨੂੰ ਵੱਖ) ਕਰ ਲੈਣਾ ਚਾਹੀਦਾ ਹੈ।
ਕੋਰੋਨਾਵਾਇਰਸ ਤੋਂ ਪਹਿਲਾਂ ਮੈਂ ਆਪਣੇ ਸਾਥੀ ਨਾਲ ਕੰਡੋਮ ਦੀ ਵਰਤੋਂ ਨਹੀਂ ਕਰ ਰਿਹਾ ਸੀ। ਕੀ ਮੈਨੂੰ ਹੁਣ ਇਸ ਦੀ ਵਰਤੋਂ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ?
ਐਲਿਕਸ ਫੌਕਸ: ਜਵਾਬ ਹੈ, ਤੁਸੀਂ ਹੁਣ ਤੱਕ ਕੰਡੋਮ ਦੀ ਵਰਤੋਂ ਕਿਉਂ ਨਹੀਂ ਕਰ ਰਹੇ ਸੀ?
ਜੇ ਤੁਸੀਂ ਇਸ ਕਾਰਨ ਕੰਡੋਮ ਦੀ ਵਰਤੋਂ ਨਹੀਂ ਕਰ ਰਹੇ ਸੀ ਕਿਉਂਕਿ ਤੁਸੀਂ ਦੋਵੇਂ ਐੱਸਟੀਡੀ ਤੋਂ ਪੀੜਤ ਹੋ ਜਾਂ ਤੁਸੀਂ ਕਿਸੇ ਹੋਰ ਕਿਸਮ ਦੀ ਨਿਰੋਧ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਠੀਕ ਹੈ। ਜੇ ਤੁਸੀਂ ਇਸ ਕਾਰਨ ਕੰਡੋਮ ਦੀ ਵਰਤੋਂ ਨਹੀਂ ਕਰ ਰਹੇ ਹੋ ਕਿਉਂਕਿ ਤੁਸੀਂ ਪੁੱਲਆਊਟ ਵਰਗੇ ਤਰੀਕਿਆਂ 'ਤੇ ਭਰੋਸਾ ਕਰਦੇ ਹੋ, ਤਾਂ ਤੁਹਾਡੇ ਲਈ ਹੁਣ ਕੰਡੋਮ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ।
ਕਿਸੇ ਦੇ ਵਜਾਇਨਾ ਜਾਂ ਪੀਨਸ ਨੂੰ ਛੂਹਣ ਨਾਲ ਵੀ ਕੋਰੋਨਾ ਹੋ ਸਕਦਾ ਹੈ?
ਡਾ. ਐਲੈਕਸ: ਜੇ ਤੁਸੀਂ ਕਿਸੇ ਦੇ ਗੁਪਤ ਅੰਗਾਂ ਨੂੰ ਛੂੰਹਦੇ ਹੋ ਤਾਂ ਇਹ ਸੰਭਵ ਹੈ ਕਿ ਤੁਸੀਂ ਉਸ ਵੇਲੇ ਕਿਸ ਵੀ ਕਰ ਰਹੇ ਹੋ। ਅਸੀਂ ਜਾਣਦੇ ਹਾਂ ਕਿ ਇਹ ਵਾਇਰਸ ਲਾਰ ਨਾਲ ਫੈਲਦਾ ਹੈ। ਇਹ ਖ਼ਤਰਨਾਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਸ ਸਾਥੀ ਨਾਲ ਸੰਪਰਕ ਨਾ ਰੱਖੋ ਜਿਸ ਨਾਲ ਤੁਸੀਂ ਰਹਿ ਨਹੀਂ ਰਹੇ।
ਮੌਜੂਦਾ ਹਾਲਤ ਵਿੱਚ ਆਪਣਾ ਰਿਸ਼ਤਾ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ? ਮੈਂ ਹੁਣ ਸਿੰਗਲ ਨਹੀਂ ਰਹਿਣਾ।
ਐਲਿਕਸ ਫੌਕਸ: ਇਸ ਮਹਾਂਮਾਰੀ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇੱਕ ਚੰਗੀ ਸੈਕਸ ਲਾਈਫ਼ ਕੀ ਹੈ। ਮੈਂ ਸੁਣਿਆ ਹੈ ਕਿ ਲੋਕ ਇੱਕ-ਦੂਜੇ ਨੂੰ ਰੋਮਾਂਟਿਕ ਕਹਾਣੀਆਂ ਲਿਖ ਰਹੇ ਹਨ। ਉਹ ਲੋਕ ਜੋ ਆਈਸੋਲੇਸ਼ਨ ਵਿੱਚ ਹਨ ਅਤੇ ਅਲੱਗ ਰਹਿ ਰਹੇ ਹਨ, ਇਸ ਮੌਕੇ ਅਤੇ ਦੂਰੀ ਦਾ ਲਾਭ ਲੈ ਰਹੇ ਹਨ। ਕੁਝ ਲੋਕ ਕਾਫ਼ੀ ਕ੍ਰਿਏਟਿਵ ਹੋ ਗਏ ਹਨ।
ਜੇ ਤੁਹਾਨੂੰ ਅਤੇ ਤੁਹਾਡੇ ਪਾਰਟਨਰ ਨੂੰ ਇੱਕ ਹੀ ਘਰ ਵਿੱਚ ਆਈਸੋਲੇਸ਼ਨ ਵਿੱਚ ਰਹਿਣਾ ਪੈ ਰਿਹਾ ਹੈ ਤਾਂ ਇਸ ਦੌਰਾਨ ਤੁਸੀਂ ਆਪਣੇ ਪਾਰਟਨਰ ਬਾਰੇ ਕਾਫੀ ਕੁੱਝ ਜਾਣ ਸਕਦੇ ਹੋ।
ਜੇ ਮੈਨੂੰ ਐੱਚਆਈਵੀ ਹੈ ਤਾਂ ਕੀ ਮੈਨੂੰ ਕੋਰੋਨਾ ਹੋਣ ਦਾ ਜ਼ਿਆਦਾ ਖ਼ਤਰਾ ਹੈ?
ਐਲਿਕਸ ਫੌਕਸ: ਟੈਰੈਸ ਹਿਗਿਨਸ ਟਰਸਟ ਦੇ ਡਾ. ਮਾਈਕਲ ਬ੍ਰੈਡੀ ਨੇ ਕੁਝ ਅਹਿਮ ਸਲਾਹ ਦਿੱਤੀ ਹੈ। ਜੇ ਤੁਸੀਂ ਐੱਚਆਈਵੀ ਲਈ ਦਵਾਈਆਂ ਲੈਂਦੇ ਹੋ ਅਤੇ ਤੁਹਾਡਾ ਸੀਡੀ 4 ਕਾਊਂਟ ਚੰਗਾ ਹੈ ਤਾਂ ਤੁਹਾਨੂੰ ਕਮਜ਼ੋਰ ਇਮਊਨ ਸਿਸਟਮ ਵਾਲਾ ਨਹੀਂ ਮੰਨਿਆ ਜਾਏਗਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਕੋਰੋਨਾ ਤੋਂ ਪੀੜਤ ਹੋਣ ਦੀ ਕੋਈ ਵਾਧੂ ਸੰਭਾਵਨਾ ਨਹੀਂ ਹੈ। ਅਜਿਹੀ ਹਾਲਤ ਵਿੱਚ ਜੇ ਤੁਸੀਂ ਐੱਚਆਈਵੀ ਪੌਜ਼ੀਟਿਵ ਹੋ ਤਾਂ ਆਪਣੀਆਂ ਦਵਾਈਆਂ ਲੈਂਦੇ ਰਹੋ।
ਇਹ ਵੀ ਦੇਖੋ: