ਜਦੋਂ ਇੱਕ ਮਨੋਵਿਗਿਆਨੀ ਨੂੰ ਪਤਾ ਲੱਗਾ ਕਿ ਉਸ 'ਚ ਖ਼ਤਰਨਾਕ ਕਾਤਲਾਂ ਵਾਲੇ ਅੰਸ਼ ਹਨ

ਡਰਾਉਣਆ ਪਰਛਾਵਾਂ। ਇੱਕ ਵਿਅਕਤੀ ਧੁੰਦਲੇ ਸ਼ੀਸ਼ੇ ਦੇ ਪਿੱਛੇ ਛੁਰਾ ਚੁੱਕੀ ਖੜ੍ਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਸਕ ਮਨੋਰੋਗੀ ਆਪਣੇ ਕੰਮਾਂ ਦੇ ਸਿੱਟਿਆਂ ਤੋਂ ਇੱਕ ਅਜੀਬ ਜਿਹੀ ਨਿਰਲੇਪਤਾ ਦਿਖਾਉਂਦੇ ਹਨ

ਪ੍ਰੋਫ਼ੈਸਰ ਜਿਮ ਫਾਲੋਨ ਇੱਕ ਮਨੋਰੋਗੀ (ਸਾਈਕੋਪੈਥ) ਹਨ। ਇਸ ਤੋਂ ਪਹਿਲਾਂ ਉਹ ਇੱਕ ਦਿਮਾਗ ਵਿਗਿਆਨੀ (ਨਿਊਰੋਸਾਇੰਟਿਸਟ) ਹਨ। ਉਨ੍ਹਾਂ ਨੂੰ ਆਪਣੇ ਮਨੋਰੋਗੀ ਹੋਣ ਦੀ ਗੱਲ ਕੁਝ ਅਨੋਖੀ ਤਰ੍ਹਾਂ ਪਤਾ ਲੱਗੀ।

ਫਾਲੋਨ ਕੈਲੀਫੋਰਨੀਆ-ਇਰਵਨ ਯੂਨੀਵਰਸਿਟੀ ਵਿੱਚ ਮਨੋ-ਚਿਕਿਤਸਾ (ਸਾਈਕੈਟਰੀ) ਅਤੇ ਮਨੁੱਖੀ ਵਿਵਹਾਰ ਦੇ ਪ੍ਰੋਫੈਸਰ ਹਨ।

ਉਹ ਇੱਕ ਪ੍ਰਯੋਗ ਕਰ ਰਹੇ ਸਨ। ਜਿਸ ਵਿੱਚ ਕਾਤਲਾਂ ਦੇ ਦਿਮਾਗ਼ਾਂ ਦੇ ਸਕੈਨ ਦਾ ਵਿਸ਼ਲੇਸ਼ਣ ਕਰ ਰਹੇ ਸਨ। ਇਸ ਪ੍ਰਯੋਗ ਵਿੱਚ ਉਹ ਆਪਣੇ ਪਰਿਵਾਰ ਨੂੰ ਕੰਟਰੋਲ ਗਰੁੱਪ ਵਜੋਂ ਵਰਤੋਂ ਕਰ ਰਹੇ ਸਨ।

ਕੋਰੋਨਾਵਾਇਰਸ

ਕੋਰੋਨਾਵਾਇਰਸ ਨਾਲ ਜੁੜੀਆਂ ਖ਼ਾਸ ਖ਼ਬਰਾਂ

ਕੋਰੋਨਾਵਾਇਰਸ

ਜਦੋਂ ਉਨ੍ਹਾਂ ਨੂੰ ਆਖਰੀ ਸਕੈਨ ਮਿਲਿਆ ਤਾਂ ਉਸ ਨੂੰ ਉਨ੍ਹਾਂ ਨੇ 'ਸਪੱਸ਼ਟ ਰੋਗ ਵਾਲਾ'ਕਿਹਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਉਹ ਸਕੈਨ ਮੁੜ ਉਨ੍ਹਾਂ ਤਕਨੀਸ਼ੀਅਨਾਂ ਨੂੰ ਦਿੱਤੇ ਜਿਹੜੇ ਉਸ ਲਈ ਇਹ ਦਿਖਾਉਣ ਲਈ ਲਿਆਏ ਸਨ। ਤਾਂ ਜੋ ਉਹ ਉਸ ਨੂੰ ਇੱਕ ਵਾਰ ਫਿਰ ਦੇਖ ਸਕਣ।

"ਮੈਨੂੰ ਲੱਗਿਆ ਕਿ ਉਹ ਮੇਰੇ ਨਾਲ ਮਜ਼ਾਕ ਕਰ ਰਹੇ ਹਨ। ਮੈਂ ਕਿਹਾ, 'ਮੈਨੂੰ ਪਤਾ ਲੱਗ ਗਿਆ ਹੈ। ਤੁਸੀਂ ਇੱਕ ਕਾਤਲ ਦੇ ਸਕੈਨ ਨੂੰ ਮੇਰੇ ਪਰਿਵਾਰ ਨਾਲ ਮਿਲਾ ਦਿੱਤਾ ਹੈ।" ਪਰ ਉਨ੍ਹਾਂ ਨੇ ਜਵਾਬ ਦਿੱਤਾ, "ਨਹੀਂ ਇਹ ਅਸਲੀ ਹੈ।"

"ਤਾਂ ਮੈਂ ਕਿਹਾ, "ਇਹ ਵਿਅਕਤੀ ਜਿਸ ਕਿਸੇ ਦਾ ਵੀ ਇਹ ਸਕੈਨ ਹੈ। ਸਮਾਜ ਵਿੱਚ ਖੁੱਲ੍ਹਾ ਨਹੀਂ ਘੁੰਮਣਾ ਚਾਹੀਦਾ। ਸ਼ਾਇਦ ਇਹ ਬਹੁਤ ਖਤਰਨਾਕ ਵਿਅਕਤੀ ਹੈ। ਇਹ ਮੇਰੇ ਵੱਲੋਂ ਹੁਣ ਤੱਕ ਦੇਖਿਆ ਮਨੋਰੋਗ ਦਾ ਇਸ ਸਭ ਤੋਂ ਬੁਰਾ ਪੈਟਰਨ ਸੀ।"

"ਮੈਂ ਨਾਂਅ ਨੂੰ ਢਕਣ ਲਈ ਲੱਗਿਆ ਲੇਬਲ ਹਟਾ ਦਿੱਤਾ...ਅਤੇ ਇਹ ਮੈਂ ਹੀ ਸੀ।"

ਕੀ ਸਾਰੇ ਮਨੋਰੋਗੀ ਖ਼ਤਰਨਾਕ ਹਨ?

ਹਾਲਾਂਕਿ ਫਾਲੋਨ ਨੇ ਕਦੇ ਕੋਈ ਕਤਲ ਨਹੀਂ ਕੀਤਾ ਅਤੇ ਖੁਦ ਨੂੰ 'ਇੱਕ ਨੇਕ ਇਨਸਾਨ' ਦੱਸਿਆ। ਤਾਂ ਉਹ ਮਨੋਰੋਗੀ ਕਿਵੇਂ ਹੋ ਸਕਦੇ ਹਨ?

ਉਹ ਕਹਿੰਦੇ ਹਨ, "ਮੈਂ ਇੱਕ ਸਮਾਜ ਪੱਖੀ ਮਨੋਰੋਗੀ ਹਾਂ।" "ਮੇਰੇ ਵਿੱਚ ਕੋਈ ਅਸਮਾਜਿਕ ਅਤੇ ਅਪਰਾਧਕ ਖ਼ਸਲਤਾਂ ਨਹੀਂ ਹਨ [ਜੋ ਹੋਰਾਂ ਵਿੱਚ ਹਨ]।"

ਪ੍ਰੋਫ਼ੈਸਰ ਜਿਮ ਫਾਲੋਨ
ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਜਿਮ ਫਾਲੋਨ ਦੇ ਪਰਿਵਾਰਕ ਪਿਛੋਕੜ ਵਿੱਚ ਸੱਤ ਕਥਿਤ ਕਾਤਲ ਸਨ

ਇੱਕ ਅੰਦਾਜ਼ਾ ਹੈ ਹੈ ਕਿ 100 ਵਿੱਚੋਂ ਇੱਕ ਵਿਅਕਤੀ ਮਨੋਰੋਗੀ ਹੁੰਦਾ ਹੈ।

ਹਾਲਾਂਕਿ ਇਸ ਵਰਗ ਵਿੱਚ ਕਈ ਹਿੰਸਕ ਅਪਰਾਧੀ ਆਉਂਦੇ ਹਨ। ਜਦਕਿ ਫਾਲੋਨ ਦੇ ਮਾਮਲੇ ਤੋਂ ਪਤਾ ਚਲਦਾ ਹੈ ਕਿ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਮਨੋਰੋਗੀ ਹਿੰਸਕ ਹੋਣਗੇ।

ਫਿਰ ਸਵਾਲ ਇਹ ਹੈ ਕਿ ਕੀ ਮਨੋਰੋਗੀ ਜਮਾਂਦਰੂ ਹੁੰਦੇ ਹਨ ਜਾਂ ਫਿਰ ਪਰਵਰਿਸ਼ ਉਨ੍ਹਾਂ ਨੂੰ ਅਜਿਹਾ ਬਣਾਉਂਦੀ ਹੈ?

ਮਨੋਰੋਗੀ ਦਿਮਾਗ਼

ਦਿਮਾਗ਼ ਦੇ ਸਕੈਨ ਵਿੱਚ ਹਿੰਸਕ ਮਨੋਰੋਗੀ ਅਤੇ ਗੈਰ-ਹਿੰਸਕ ਮਨੋਰੋਗੀਆਂ ਦੇ ਦਿਮਾਗ਼ ਦੇ ਕਾਰਜਸ਼ੀਲ ਹਿੱਸਿਆਂ ਵਿੱਚ ਵਖਰੇਵਾਂ ਦੇਖਿਆ ਗਿਆ।

ਸਾਡੇ ਦਿਮਾਗ ਦਾ ਮੱਥੇ ਵਾਲੇ ਪਾਸੇ ਦਾ ਹਿੱਸਾ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਕੰਮ ਕਰਦਾ ਹੈ। ਨੈਤਿਕ ਵਿਵਹਾਰ ਬਾਰੇ ਸੋਚਣ ਸਮੇਂ ਵੀ ਦਿਮਾਗ਼ ਦਾ ਇਹ ਹਿੱਸਾ ਕਾਰਜਸ਼ੀਲ ਹੁੰਦਾ ਹੈ।

ਹਿੰਸਕ ਮਨੋਰੋਗੀਆਂ ਦੇ ਸਕੈਨਜ਼ ਵਿੱਚ ਇੱਥੇ ਘੱਟ ਘਸਮੈਲਾ ਪਦਾਰਪਥ (ਗਰੇ ਮੈਟਰ) ਦੇਖਿਆ ਗਿਆ।

ਕਾਤਲ ਦਾ ਦਿਮਾਗ਼ ਦਿਖਾਉਂਦੀ ਇੱਕ ਸੰਕਤੇਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਮਾਗ਼ ਦੇ ਸਕੈਨਾਂ ਦੇ ਅਧਿਐਨ ਤੋਂ ਹਿੰਸਕ ਤੇ ਗ਼ੈਰ-ਹਿੰਸਕ ਮਨੋਰੋਗੀਆਂ ਦੀ ਦਿਮਾਗ਼ੀ ਬਣਤਰ ਵਿੱਚ ਸਪਸ਼ਟ ਫ਼ਰਕ ਦੇਖਿਆ ਗਿਆ ਹੈ

ਹਿੰਸਕ ਮਨੋਰੋਗੀਆਂ ਦੇ ਮੱਥੇ ਵਾਲੇ ਪਾਸੇ ਜਿਹੜਾ ਦੂਜੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਹੁੰਦਾ ਹੈ, ਉਸ ਵਿੱਚ ਘੱਟ ਸਲੇਟੀ ਰੰਗ ਦਾ ਪਦਾਰਥ ਹੁੰਦਾ ਹੈ। ਇਹ ਖੇਤਰ ਉਦੋਂ ਵੀ ਕਿਰਿਆਸ਼ੀਲ ਹੁੰਦਾ ਹੈ ਜਦੋਂ ਅਸੀਂ ਨੈਤਿਕ ਵਿਵਹਾਰ ਬਾਰੇ ਸੋਚਦੇ ਹਾਂ।

ਮਨੋਰੋਗੀਆਂ ਵਿੱਚ ਅਮਿਗਡਾਲਾ ਖੇਤਰ ਵੀ ਕਾਫ਼ੀ ਛੋਟਾ ਹੁੰਦਾ ਹੈ। ਇਹ ਖੇਤਰ ਆਮ ਤੌਰ 'ਤੇ ਡਰ ਦੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ।

ਜੇਕਰ ਇਹ ਫਰਕ ਛੋਟੀ ਉਮਰ ਵਿੱਚ ਦੇਖਿਆ ਜਾ ਸਕੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਮਨੋਰੋਗ ਦਾ ਸਾਡੀ ਜੀਨਜ਼ ਨਾਲ ਕੋਈ ਸੰਬੰਧ ਹੈ।

ਜੇਕਰ ਅਸੀਂ ਦਿਮਾਗ਼ ਨੂੰ ਇੱਕ ਮਾਸਪੇਸ਼ੀ ਦੇ ਰੂਪ ਵਿੱਚ ਦੇਖੀਏ ਹਾਂ ਤਾਂ ਇਹ ਹੋ ਸਕਦਾ ਹੈ ਕਿ ਮਨੋਰੋਗੀ ਦਿਮਾਗ਼ ਦੇ ਉਪਰੋਕਤ ਖੇਤਰਾਂ ਦੀ ਵਰਤੋਂ ਨਹੀਂ ਕਰ ਪਾਉਂਦੇ।

ਮਤਲਬ ਉਹ ਦੂਜਿਆਂ ਦੀਆਂ ਭਾਵਨਾਵਾਂ ਨਹੀਂ ਸਮਝ ਸਕਦੇ ਤੇ ਨੈਤਿਕ-ਅਨੈਤਿਕ ਵਿੱਚ ਫਰਕ ਨਹੀਂ ਕਰ ਸਕਦੇ। ਅਜਿਹਾ ਪਾਲਣ-ਪੋਸ਼ਣ ਅਤੇ ਵਾਤਾਵਰਨ ਕਾਰਨ ਹੋ ਸਕਦਾ ਹੈ।

ਫਾਲੋਨ ਦੇ ਪਰਿਵਾਰ ਦੀ ਮਿਸਾਲ ਨੂੰ ਹੀ ਦੇਖ ਲਵੋ।

ਪਰਿਵਾਰ ਵਿੱਚ ਮਨੋਰੋਗੀ

2005 ਵਿੱਚ ਦਿਮਾਗ਼ ਦੇ ਗੁੰਝਲਦਾਰ ਸਕੈਨ ਤੋਂ ਬਾਅਦ ਹੀ, ਪਹੇਲੀ ਸੁਲਝਣੀ ਸ਼ੁਰੂ ਹੋਈ।

ਉਨ੍ਹਾਂ ਨੇ ਮਹਿਸੂਸ ਕੀਤਾ ਕਿ ਮਨੋਰੋਗੀ ਹੋਣ ਦੇ ਲੱਛਣ ਉਨ੍ਹਾਂ ਦੇ ਨਾਲ ਹੀ ਸ਼ੁਰੂ ਨਹੀਂ ਹੋਏ। ਦਰਅਸਲ, ਉਨ੍ਹਾਂ ਦੇ ਵੰਸ਼ ਵਿੱਚ ਸੱਤ ਤੋਂ ਜ਼ਿਆਦਾ ਕਥਿਤ ਕਾਤਲ ਸਨ।

ਲਿਜ਼ੀ ਬੋਰਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿਜ਼ੀ ਬੋਰਡਨ 'ਤੇ ਆਪਣੇ ਪਿਤਾ ਅਤੇ ਮਤਰੇਈ ਮਾਂ ਨੂੰ 1882 ਵਿੱਚ ਕੁਹਾੜੀ ਨਾਲ ਮਾਰਨ ਦਾ ਇਲਜ਼ਾਮ ਲੱਗਿਆ ਪਰ ਬਰੀ ਹੋ ਗਈ ਸੀ

ਫਾਲੋਨ ਨੂੰ ਇੱਕ ਕਿਤਾਬ ਯਾਦ ਆਈ, ਜੋ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਦਿੱਤੀ ਸੀ। ਇਹ 1670 ਵਿਆਂ ਵਿੱਚ ਉਨ੍ਹਾਂ ਦੇ ਦਾਦੇ ਦੇ ਅੱਗੇ ਦਾਦੇ ਦੇ ਪੜਦਾਦੇ ਬਾਰੇ ਸੀ। ਉਹ ਪਹਿਲਾ ਵਿਅਤਕਤੀ ਸੀ ਜਿਸ ਨੇ ਆਪਣੀ ਮਾਂ ਦਾ ਕਤਲ ਕੀਤਾ ਸੀ।

ਫਾਲੋਨ ਦੀ ਇੱਕ ਰਿਸ਼ਤੇਦਾਰ ਲਿਜ਼ੀ ਬੋਰਡਨ 'ਤੇ ਆਪਣੇ ਪਿਤਾ ਅਤੇ ਮਤਰੇਈ ਮਾਂ ਨੂੰ 1882 ਵਿੱਚ ਕੁਹਾੜੀ ਨਾਲ ਮਾਰਨ ਦਾ ਇਲਜ਼ਾਮ ਲੱਗਿਆ ਸੀ।

ਉਹ ਵਿਵਾਦਿਤ ਢੰਗ ਨਾਲ ਬਰੀ ਹੋ ਗਈ ਸੀ। ਉਸ ਅਪਰਾਧ ਦੇ ਭਿਆਨਕ ਅੰਸ਼ ਅੱਜ ਤੱਕ ਕਾਇਮ ਹਨ।

ਫਾਲੋਨ ਦਾ ਕਹਿਣਾ ਹੈ ਕਿ ਉਹ ਆਪਣੇ-ਆਪ ਵਿੱਚੋਂ ਦੇਖ ਸਕਦੇ ਹਨ। ਕਿਵੇਂ ਕੁਝ ਖ਼ਾਸ ਤਰੀਕਿਆਂ ਨਾਲ ਉਹ ਮਨੋਰੋਗੀ ਵਿਵਹਾਰ ਕਰਦੇ ਹਨ।

ਮਿਸਾਲ ਵਜੋਂ ਉਨ੍ਹਾਂ ਨੇ ਮੰਨਿਆ ਕਿ ਕਿਵੇਂ ਉਹ ਕਿਸੇ ਪਾਰਟੀ ਜਾਂ ਹੋਰ ਖ਼ੁਸ਼ੀ ਦੇਣ ਵਾਲਾ ਕੰਮ ਕਰਨ ਲਈ ਕਿਸੇ ਦੀਆਂ ਆਖ਼ਰੀ ਰਸਮਾਂ 'ਤੇ ਜਾਣਾ ਛੱਡ ਸਕਦੇ ਹਨ।

ਫਾਲੋਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਹੈ, "ਇਹ ਸਹੀ ਨਹੀਂ ਹੈ।"

"ਸੱਚ ਇਹ ਹੈ ਕਿ ਮੈਨੂੰ ਪਤਾ ਹੈ ਕਿ ਕੁਝ ਗਲਤ ਹੈ। ਬਸ ਮੈਂ ਫਿਰ ਵੀ ਇਸ ਦੀ ਪਰਵਾਹ ਨਹੀਂ ਕਰਦਾ। ਮੈਨੂੰ ਨਹੀਂ ਪਤਾ ਕਿ ਮੈਂ ਇਸ ਨੂੰ ਕਿਵੇਂ ਬਿਆਨ ਕਰਾਂ - ਤੁਸੀਂ ਅਜਿਹੀ ਸਥਿਤੀ ਵਿੱਚ ਹੋ ਜਿੱਥੇ ਤੁਹਾਨੂੰ ਪਤਾ ਹੈ ਕਿ"ਇਹ ਸਹੀ ਨਹੀਂ ਹੈ, ਅਤੇ ਫਿਰ ਵੀ ਮੈਂ ਮਾਸਾ ਪਰਵਾਹ ਨਹੀਂ ਮੰਨਦਾ।"

ਇਰ ਜੇ ਫਾਲੋਨ ਦੇ ਦਿਮਾਗ਼ ਵਿੱਚ ਕਾਤਲ ਦੇ ਜੀਨ ਹਨ ਤਾਂ ਉਹ ਖ਼ੁਦ ਅਜਿਹੇ ਕਿਉਂ ਨਹੀਂ ਸਨ?

ਮਨੋਰੋਗੀ ਅਤੇ ਉਨ੍ਹਾਂ ਦਾ ਮਾਹੌਲ

ਇਸਦਾ ਉੱਤਰ ਇਹ ਹੈ ਕਿ ਜੀਨ ਕਾਰਜਸ਼ੀਲ ਹੋਣਗੇ ਜਾਂ ਨਹੀਂ ਇਹ ਇਸ 'ਤੇ ਨਿਰਭਰ ਨਹੀਂ ਕਰਦਾ ਹੈ ਕਿ ਤੁਹਾਡਾ ਬਚਪਨ ਕਿਹੋ-ਜਿਹਾ ਸੀ।

ਫਾਲੋਨ ਦੇ 'ਨਾਮੰਨਣਯੋਗ ਸ਼ਾਨਦਾਰ ਬਚਪਨ' ਨੇ ਉਨ੍ਹਾਂ ਨੇ ਆਪਣੇ ਜੀਨਾਂ ਨੂੰ ਹਰਾ ਦਿੱਤਾ (ਫਾਈਲ ਫੋਟੋ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਲੋਨ ਦੇ 'ਨਾਮੰਨਣਯੋਗ ਸ਼ਾਨਦਾਰ ਬਚਪਨ' ਨੇ ਉਨ੍ਹਾਂ ਨੇ ਆਪਣੇ ਜੀਨਾਂ ਨੂੰ ਹਰਾ ਦਿੱਤਾ (ਫਾਈਲ ਫੋਟੋ)

ਫਾਲੋਨ ਕਹਿੰਦੇ ਹਨ,"ਜੇਕਰ ਜੀਨ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਖ਼ਤਰਾ ਹੈ ਤੇ ਬਚਪਨ ਵਿੱਚ ਤੁਹਾਡੇ ਨਾਲ ਦੁਰਵਿਵਹਾਰ ਕੀਤਾ ਗਿਆ, ਤਾਂ ਅਪਰਾਧਕ ਜੀਵਨ ਜਿਊਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।"

ਇਸੇ ਤਰ੍ਹਾਂ ਫਾਲੋਨ ਦਸਦੇ ਹਨ, "ਜੇਕਰ ਤੁਹਾਡੇ ਜੀਨ ਅਜਿਹੇ ਹਨ ਪਰ ਤੁਹਾਡੇ ਨਾਲ ਦੁਰਵਿਵਹਾਰ ਨਹੀਂ ਹੋਇਆ, ਤਾਂ ਜ਼ਿਆਦਾ ਖ਼ਤਰਾ ਨਹੀਂ ਹੈ। ਸਿਰਫ਼ ਇੱਕ ਜੀਨ ਅਸਲ ਵਿੱਚ ਤੁਹਾਡੇ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਮਾਹੌਲ ਕਾਰਨ ਬਹੁਤ ਵੱਡਾ ਅੰਤਰ ਪੈਦਾ ਹੋ ਸਕਦਾ ਹੈ।"

ਫਾਲੋਨ ਕਹਿੰਦੇ ਹਨ ਕਿ ਉਨ੍ਹਾਂ ਦੇ 'ਨਾ ਮੰਨਣਯੋਗ ਸ਼ਾਨਦਾਰ ਬਚਪਨ' ਨੇ ਉਨ੍ਹਾਂ ਨੇ ਆਪਣੇ ਜੀਨਾਂ ਨੂੰ ਹਰਾ ਦਿੱਤਾ।

"ਜਦੋਂ ਮੈਂ ਪੁਰਾਣੀਆਂ (ਪਰਿਵਾਰਕ) ਵੀਡਿਓ ਅਤੇ ਫ਼ੋਟੋਆਂ ਦੇਖਦਾ ਹਾਂ, ਮੈਂ (ਉਨ੍ਹਾਂ ਵਿੱਚ) ਬਹੁਤ ਮੁਸਕਰਾ ਰਿਹਾ ਹਾਂ ਅਤੇ ਖੁਸ਼ ਹਾਂ। ਮੇਰੀ ਸਾਰੀ ਜ਼ਿੰਦਗੀ ਦੌਰਾਨ ਹੀ ਇਸੇ ਤਰ੍ਹਾਂ ਰਿਹਾ ਹੈ। ਇਹ ਬਹੁਤ ਸੰਭਾਵਨਾ ਹੈ ਕਿ ਉਸ ਨੇ ਸਾਰੇ ਜੱਦੀ ਦੋਸ਼ਾਂ ਦੀ ਭਰਪਾਈ ਕਰ ਕੇ ਉਨ੍ਹਾਂ ਨੂੰ ਦੂਰ ਕਰ ਦਿੱਤਾ।"

ਉਪਯੋਗੀ ਮਨੋਰੋਗੀ

ਜਦੋਂ ਇਹ ਪਰਿਭਾਸ਼ਿਤ ਕਰਨਾ ਹੋਵੇ ਕਿ ਕੋਈ ਅਪਰਾਧੀ ਬਣੇਗਾ ਜਾਂ ਨਹੀਂ ਤਾਂ ਇਸ ਵਿੱਚ ਜੀਨ ਦਾ ਆਪਣਾ ਮਹੱਤਵ ਜ਼ਰੂਰ ਹੈ। ਫਿਰ ਵੀ ਜੱਦ ਸਭ ਕੁੱਝ ਤੈਅ ਨਹੀਂ ਕਰਦੀ।

ਜਿਵੇਂ ਫਾਲੋਨ ਇਸੇ ਲਈ ਕਹਿੰਦੇ ਹਨ ਕਿ ਘਟਨਾਵਾਂ ਨੂੰ ਕੁਝ ਗ਼ੈਰ ਭਾਵੁਕ ਢੰਗ ਨਾਲ ਦੇਖ ਸਕਣਾ ਤੇ 'ਜਜ਼ਬਾਤਾਂ ਵਿੱਚ ਬੱਝੇ ਨਾ ਰਹਿਣ' ਦਾ ਇੱਕ ਉਸਾਰੂ ਪੱਖ ਵੀ ਹੈ।

ਇੱਕ ਮਾਂ ਆਪਣੀ ਧੀ ਨਾਲ ਬੈਠੀ ਹੋਈ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਨ੍ਹਾਂ ਵਿੱਚ ਭਾਵਨਾਵਾਂ ਸਮਝਣ ਵਾਲਾ ਦਿਮਾਗ਼ੀ ਹਿੱਸਾ ਵਿਕਸਿਤ ਨਹੀਂ ਹੁੰਦਾ ਉਹ ਹੋਰ ਲੋਕਾਂ ਨਾਲ ਭਾਵੁਕ ਤੌਰ ’ਤੇ ਜੁੜ ਨਹੀਂ ਪਾਉਂਦੇ

ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸਲਾਹ ਦੀ ਲੋੜ ਪੈਣ 'ਤੇ ਉਹ ਹਮੇਸ਼ਾ ਹਾਜ਼ਰ ਹੁੰਦੇ ਹਨ।

ਉਹ ਦਸਦੇ ਹਨ,"ਮੈਂ ਉਨ੍ਹਾਂ ਨਾਲ ਦੋ ਘੰਟੇ ਬੈਠ ਸਕਦਾ ਹਾਂ। ਉਹ ਰੋ ਰਹੇ ਹੋਣ ਤਾਂ ਮੈਂ ਕਦੇ ਵੀ ਭਾਵਨਾਤਮਕ ਪ੍ਰਤੀਕਿਰਿਆ ਨਹੀਂ ਦਿੰਦਾ। ਮੈਂ ਸਮਝ ਸਕਦਾ ਹਾਂ ਕਿ ਉਹ ਕੀ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਸ਼ਾਂਤ ਪਰ ਸਟੀਕ ਵਿਸ਼ਲੇਸ਼ਣ ਦੇਵਾਂਗਾ ।"

"ਮੈਂ ਬੌਧਿਕ ਹਮਦਰਦੀ ਵਿੱਚ ਬਹੁਤ ਚੰਗਾ ਹਾਂ ਅਤੇ ਭਾਵਨਾਤਮਕ ਹਮਦਰਦੀ ਵਿੱਚ ਬਹੁਤ ਨਿਕੰਮਾ ਹਾਂ। ਇਸ ਤੋਂ ਪਤਾ ਲੱਗਦਾ ਹੈ ਕਿ ਮੇਰੇ ਵਰਗੇ ਬੰਦੇ ਸਮਾਜ ਲਈ ਜ਼ਿਆਦਾ ਕਰਦੇ ਹਨ, ਉਹ ਜ਼ਿਆਦਾ ਪੈਸਾ ਦਿੰਦੇ ਹਨ। ਉਹ ਕੰਮ ਕਰਨ ਵਿੱਚ ਦਰਅਸਲ ਜ਼ਿਆਦਾ ਸ਼ਾਮਲ ਹੁੰਦੇ ਹਨ।"

"ਹਾਲਾਂਕਿ ਉਹ ਲੋਕ ਨਾਲ ਬੈਠ ਕੇ ਰੋਣ ਵਿੱਚ ਤੁਹਾਨੂੰ ਨਿਰਾਸ਼ ਹੀ ਕਰਨਗੇ।"

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)