You’re viewing a text-only version of this website that uses less data. View the main version of the website including all images and videos.
ਪਾਕਿਸਤਾਨ: 'ਪੰਜਾਬੀ ਬੋਲਣਾ ਮਾਪਿਆਂ ਦੇ ਅਨਪੜ੍ਹ ਤੇ ਜਾਹਲ ਹੋਣ ਦਾ ਨਿਸ਼ਾਨ ਬਣ ਰਿਹੈ' - ਸੋਸ਼ਲ
ਮਾਂ ਬੋਲੀ ਹਮੇਸ਼ਾ ਖ਼ਾਸ ਹੁੰਦੀ ਹੈ ਤੇ ਮਾਂ ਬੋਲੀ ਹਮੇਸ਼ਾ ਜ਼ਿੰਦਾ ਰਹਿਣਾ ਚਾਹੀਦੀ ਹੈ। ਪਰ ਪਾਕਿਸਤਾਨ ਦੇ ਇਸਲਾਮਾਬਾਦ ਤੋਂ ਇੱਕ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਭਾਸ਼ਾ ਨੂੰ ਲੈ ਕੇ ਚਰਚਾ ਛਿੜ ਗਈ ਹੈ।
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਮੋਬਾਈਲ 'ਤੇ ਇੱਕ ਵੀਡਿਓ ਬਣਾਈ ਗਈ। ਇੱਕ ਔਰਤ ਨੂੰ ਕਾਰ ਚਲਾਉਂਦੇ ਹੋਏ ਕਥਿਤ ਤੌਰ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ 'ਤੇ ਪੁਲਿਸ ਪੋਸਟ 'ਤੇ ਰੋਕਿਆ ਗਿਆ।
ਇੱਕ ਪੁਲਿਸ ਵਾਲੇ ਵਲੋਂ ਪੰਜਾਬੀ 'ਚ ਗੱਲ ਕਰਨ 'ਤੇ ਉਸ ਔਰਤ ਨੇ ਇਤਰਾਜ਼ ਜਤਾਇਆ ਅਤੇ ਇਹ ਵੀਡਿਓ ਸੋਸ਼ਲ ਮੀਡਿਆ 'ਤੇ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ।
ਟਵਿੱਟਰ 'ਤੇ ਚਰਚਾ ਛਿੜ ਗਈ ਹੈ ਕਿ ਪੰਜਾਬੀ 'ਚ ਗੱਲ ਕਰਨਾ ਕੀ ਮਾੜਾ ਹੈ ਤੇ ਕੀ ਪੰਜਾਬੀ ਬੋਲਣ ਨੂੰ ਸਮਾਜਿਕ ਤੌਰ 'ਤੇ ਉਚਿਤ ਨਹੀਂ ਸਮਝਿਆ ਜਾਵੇਗਾ?
ਇਸ ਦੇ ਨਾਲ ਹੀ ਇਹ ਵੀ ਚਰਚਾ ਹੋ ਰਹੀ ਹੈ ਕਿ ਕੀ ਪੰਜਾਬੀ ਬੋਲਣ ਵਾਲਿਆਂ ਨੂੰ ਆਪਣੀ ਮਾਂ ਬੋਲੀ 'ਤੇ ਮਾਣ ਨਹੀਂ ਮਹਿਸੂਸ ਹੁੰਦਾ?
ਕੀ ਪੰਜਾਬੀ ਭਾਸ਼ਾ ਹੁਣ ਸਮਾਜ ਦੇ ਇੱਕ ਹਿੱਸੇ ਦੇ ਨਿਸ਼ਾਨੇ 'ਤੇ ਹੈ? ਅਤੇ ਜੇਕਰ ਕੋਈ ਪੰਜਾਬੀ 'ਚ ਗੱਲ ਕਰਦਾ ਹੈ ਤੇ ਉਸ ਨੂੰ ਬਦਤਮੀਜ਼ ਜਾਂ ਅਨਪੜ੍ਹ ਸਮਝਿਆ ਜਾਵੇਗਾ?
ਇਹ ਵੀ ਪੜੋ
ਸੋਸ਼ਲ ਮੀਡਿਆ 'ਤੇ ਛਿੜੀ ਚਰਚਾ
ਟਵਿੱਟਰ 'ਤੇ ਡਰਵਿਨ ਖ਼ਾਨ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਹਰ ਕਿਸੇ ਨੂੰ ਆਜ਼ਾਦੀ ਹੈ ਕਿ ਉਹ ਕਿਸੀ ਵੀ ਭਾਸ਼ਾ ਵਿੱਚ ਗੱਲ ਕਰੇ। ਮੁੱਦਾ ਇਹ ਹੈ ਕਿ ਕਿਸੇ ਵੀ ਭਾਸ਼ਾ ਨੂੰ ਨਕਾਰਾਤਮਕ ਵਿਵਹਾਰ ਨਾਲ ਜੋੜਨਾ ਗਲਤ ਹੈ, ਖ਼ਾਸ ਕਰ ਉਹ ਭਾਸ਼ਾ ਜਿਸ ਦਾ ਸਾਹਿਤ ਇਨ੍ਹਾਂ ਅਮੀਰ ਹੋਵੇ।"
ਇੱਕ ਹੋਰ ਯੂਜ਼ਰ ਮਲਿਕ ਅੱਬਾਸ ਨੇ ਕਿਹਾ ਕਿ ਪੰਜਾਬੀ ਭਾਸ਼ਾ ਮਾਪਿਆ ਲਈ ਅਨਪੜ੍ਹ ਹੋਣ ਜਾਂ ਜਾਹਿਲ ਹੋਣ ਦਾ ਸੰਕੇਤ ਬਣਦੀ ਜਾ ਰਹੀ ਹੈ। ਇਸ ਕਰਕੇ ਉਹ ਆਪਣੇ ਬੱਚਿਆ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ। ਹਾਲਾਂਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਬੇਲੋੜਾ ਲੱਗਦਾ ਹੈ।
ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਰਾਬੀਆ ਆਨੁਮ ਨੇ ਕਿਹਾ, "ਪੰਜਾਬ ਦੇ ਅਰਬਨ ਇਲਾਕਿਆਂ ਤੋਂ ਪੰਜਾਬੀ ਭਾਸ਼ਾ ਖ਼ਤਮ ਹੁੰਦੀ ਜਾ ਰਹੀ ਹੈ। ਕਰੀਬ 80 ਫ਼ੀਸਦ ਸਕੂਲ ਜਾਣ ਵਾਲੇ ਬੱਚੇ ਚੰਗੀ ਤਰ੍ਹਾਂ ਪੰਜਾਬੀ 'ਚ ਇੱਕ ਵਾਕ ਵੀ ਨਹੀਂ ਬੋਲ ਪਾਉਂਦੇ। ਅਧਿਆਪਕ ਤੇ ਮਾਪੇ ਮਾਂ ਬੋਲੀ 'ਚ ਗੱਲਬਾਤ ਕਰਨਾ ਗਲਤ ਸਮਝਦੇ ਹਨ।
ਇਸੇ ਤਰ੍ਹਾਂ ਰਵੀ ਕਹਿੰਦੇ ਹਨ, "ਪੰਜਾਬੀ ਪਾਕਿਸਤਾਨ ਸ਼ਾਸਕ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਨੂੰ ਨਿਘਾਰ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਇਹ ਭਾਸ਼ਾ ਅਨਪੜ੍ਹਾਂ ਜਾਂ ਮੂਰਖਾਂ ਦੀ ਹੋਵੇ। ਪਰ ਭਾਰਤ ਪਾਸੇ ਦੇ ਪੰਜਾਬ 'ਚ ਪੰਜਾਬੀ ਉਨ੍ਹਾਂ ਦੀ ਮੁੱਖ ਭਾਸ਼ਾ ਹੈ। ਸਾਰਾ ਸਰਕਾਰੀ ਕੰਮ ਪੰਜਾਬੀ 'ਚ ਕੀਤਾ ਜਾਂਦਾ ਹੈ।"
ਕੀ ਕਿਹਾ ਭਾਰਤੀ ਯੂਜ਼ਰ ਨੇ?
ਟਵਿੱਟਰ 'ਤੇ ਇੱਕ ਭਾਰਤੀ ਯੂਜ਼ਰ ਪੰਕਜ ਕੌਸ਼ਲ ਲਿੱਖਦੇ ਹਨ ਕਿ ਪਾਕਿਸਤਾਨੀਆਂ ਨੂੰ ਕੁਆਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦਾ ਸ਼ੁਕਰੀਆਂ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਉਰਦੂ ਹੀ ਹਰ ਪਾਸੇ ਹੋਵੇਗੀ। ਤੁਸੀਂ ਪੰਜਾਬੀ, ਸਿੰਧੀ, ਪਸ਼ਤੋ, ਬਲੋਚੀ ਤੇ ਹੋਰ ਭਾਸ਼ਾਵਾਂ ਨੂੰ ਖ਼ਤਮ ਹੀ ਕੀਤਾ ਹੈ।
ਉਸਨੇ ਅੱਗੇ ਕਿਹਾ ਕਿ ਵੀਡਿਓ 'ਚ ਇਸ ਔਰਤ ਦਾ ਵਿਵਹਾਰ ਠੀਕ ਹੀ ਸੀ ਕਿਉਂਕਿ ਉਸ ਨੂੰ ਉਸਦੇ ਘਰ 'ਚ ਉਸ ਦੇ ਮਾਪਿਆਂ ਵਲੋਂ ਸ਼ਾਇਦ ਇਹ ਹੀ ਸਿਖਾਇਆ ਗਿਆ ਹੋਵੇ।