ਪਾਕਿਸਤਾਨ ਵਿੱਚ ਗੈਸ ਲੀਕ ਨਾਲ 14 ਮੌਤਾਂ: ਰਹੱਸ ਅਜੇ ਵੀ ਕਾਇਮ

ਪਾਕਿਸਤਾਨ ਦੇ ਕਰਾਚੀ ਵਿੱਚ ਕੈਮਰੀ ਇਲਾਕੇ ’ਚ ਅਣਪਛਾਤੀ ਗੈਸ ਲੀਕ ਹੋ ਜਾਣ ਨਾਲ ਇੱਕ ਦਰਜਣ ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ ਹੈ। ਹਾਲੇ ਤੱਕ ਗੈਸ ਦੇ ਸਰੋਤ ਦਾ ਪਤਾ ਨਹੀਂ ਚੱਲ ਸਕਿਆ ਹੈ।

ਅਧਿਕਾਰੀ ਦੋ ਦਿਨਾਂ ਤੋਂ ਗੈਸ ਦੀ ਪਛਾਣ ਕਰਨ ਵਿੱਚ ਜੁਟੇ ਹੋਏ ਹਨ। ਉਹ ਇਸ ਦੇ ਸੋਮੇ ਦੀ ਵੀ ਥਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਐਤਵਾਰ ਰਾਤੀਂ ਲੋਕਾਂ ਨੂੰ ਗੈਸ ਕਾਰਨ ਸਾਹ ਵਿੱਚ ਮੁਸ਼ਕਲ ਆਉਣ ਲੱਗੀ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਣ ਲੱਗਿਆ।

ਸਿੰਧ ਦੇ ਨਗਰ ਨਿਗਮ ਮੰਤਰੀ ਨਾਸਿਰ ਹੁਸੈਨ ਸ਼ਾਹ ਨੇ ਦੱਸਿਆ ਕਿ ਹੁਣ ਤੱਕ 250 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਬਹੁਤਿਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ:

ਮੰਤਰੀ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ਮੁਢਲੀ ਰਿਪੋਰਟ ਆਉਂਦਿਆਂ ਹੀ ਮੀਡੀਆ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤੇ ਭਰੋਸੇ ਵਿੱਚ ਲਿਆ ਜਾਵੇਗਾ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਫ਼ਿਲਹਾਲ ਕਰਾਚੀ ਯੂਨੀਵਰਸਿਟੀ ਦੀ ਲੈਬ ਤੇ ਪੀਸੀਐੱਸਆਈਆਰ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਕਰਾਚੀ ਦੇ ਇੱਕ ਥਾਣੇ ਵਿੱਚ ਇਸ ਸੰਬੰਧੀ ਰਿਪੋਰਟ ਦਰਜ ਕੀਤਾ ਗਿਆ ਹੈ।

ਮ੍ਰਿਤਕਾਂ ਦੇ ਪੋਸਟਮਾਰਟਮ ਵੀ ਨਹੀਂ ਕਰਵਾਏ ਗਏ ਹਨ।

ਸਿੰਧ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਐੱਮਡੀ ਕਮਾਂਡਰ ਸਲਮਾਨ ਅਹਿਮਦ ਦਾ ਕਹਿਣਾ ਹੈ ਕਿ ਇਹ ਗੈਸ ਕੈਮਰੀ ਇਲਾਕੇ ਵਿੱਚ ਰਿਸ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਕੈਮਰੀ ਇਲਾਕੇ ਵਿੱਚ ਨਾਈਟ੍ਰੇਟ ਡਾਈ ਆਕਸਾਈਡ ਦੀ ਮਾਤਰਾ ਵੀ ਜ਼ਿਆਦਾ ਸੀ। ਉਨ੍ਹਾਂ ਨੇ ਦੱਸਿਆ ਕਿ ਬਾਕੀ ਸਾਰੇ ਸਟੈਂਡਰਡ ਠੀਕ ਸਨ।

ਉਨ੍ਹਾਂ ਨੇ ਦੱਸਿਆ ਕਿ ਕਰਾਚੀ ਬੰਦਰਗਾਹ ਦੇ ਅੰਦਰੋਂ ਤੇ ਬਾਹਰੋਂ ਪਾਣੀ, ਧੂੜ ਤੇ ਮਿੱਟੀ ਦੇ ਨਮੂਨੇ ਲਏ ਗਏ ਹਨ। ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ।

ਸਲਮਾਨ ਅਹਿਮਦ ਦੇ ਮੁਤਾਬਕ, ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੈਸ ਗੈਸ ਕਿੱਥੋਂ ਰਿਸ ਰਹੀ ਹੈ।

ਬੰਦਰਗਾਹ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਗੈਸ ਬੰਦਰਗਾਹ ਤੋਂ ਜਾਂ ਇੱਥੇ ਪਹੁੰਚੇ ਕਿਸੇ ਕੰਟੇਨਰ ਵਿੱਚੋਂ ਨਹੀਂ ਰਿਸੀ।

ਪੀੜਤਾਂ ਦੀ ਹਾਲਤ ਕਿਹੋ-ਜਿਹੀ ਹੈ?

ਜਿੰਨ੍ਹਾ ਹਸਪਤਾਲ ਦੀ ਨਿਰਦੇਸ਼ਕ ਸਿਮੀ ਜਮਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 35 ਮਰੀਜ਼ ਲਿਆਂਦੇ ਗਏ ਹਨ। ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

ਪੀੜਤਾਂ ਸਾਹ ਲੈਣ ਵਿੱਚ ਤਕਲੀਫ਼ ਵਿੱਚ ਸ਼ਿਕਾਇਤ ਕਰ ਰਹੇ ਸਨ।

ਡਾ਼ ਸਿਮੀ ਦੇ ਮੁਤਾਬਕ ਪ੍ਰਭਾਵਿਤ ਲੋਕਾਂ ਦੇ ਐਕਸਰੇ ਕਰਾਏ ਗਏ ਪਰ ਕੁਝ ਮਿਲਿਆ ਨਹੀਂ।

ਉੱਥੇ ਹੀ ਸਿੰਧ ਦੇ ਮੁੱਖ ਮੰਤਰੀ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪੀੜਤਾਂ ਦੇ ਬ੍ਰੇਨ ਟੈਸਟ ਵੀ ਕਰਵਾਏ ਗਏ ਜਾ ਰਹੇ ਹਨ। ਇਨ੍ਹਾਂ ਟੈਸਟਾਂ ਦਾ ਵਿਸ਼ਲੇਸ਼ਣ ਕਰਾਚੀ ਯੂਨੀਵਰਸਿਟੀ ਵਿੱਚ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸਾਰੀਆਂ ਜਾਂਚ ਰਿਪੋਰਟਾਂ ਆ ਜਾਣ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ ਕਿ ਇਲਾਕੇ ਨੂੰ ਖਾਲੀ ਕਰਨਾ ਹੈ ਜਾਂ ਨਹੀਂ।

ਇਹ ਵੀ ਪੜ੍ਹ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਆਪ ਨੇ ਹੁਣ ਵਿੱਢੀ ਪੰਜਾਬ ਲਈ ਤਿਆਰੀ

ਵੀਡੀਓ: ਸਮਰਥਕ ਕਹਿੰਦੇ, 'ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)