ਲੰਡਨ: ਪੁਲਿਸ ਨੇ ਪਤਾ ਲੱਗਿਆ ਟਰਾਲੇ ’ਚੋਂ ਮਿਲੀਆਂ 39 ਲਾਸ਼ਾਂ ਕਿੰਨ੍ਹਾਂ ਦੀਆਂ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
ਸਮਝਿਆ ਜਾ ਰਿਹਾ ਹੈ ਕਿ ਐਸਕਸ ਵਿੱਚ ਇੱਕ ਰੈਫਰੀਜਰੇਟਡ ਟਰਾਲੇ ਵਿੱਚੋਂ ਮਿਲੀਆਂ 39 ਲਾਸ਼ਾਂ ਚੀਨੀ ਲੋਕਾਂ ਦੀਆਂ ਹਨ ਹਨ।
25 ਸਾਲਾ ਲੌਰੀ ਡਰਾਈਵਰ ਮੋ ਰੋਬਿਨਸਨ ਤੋਂ ਪੁਲਿਸ ਹਾਲੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਉਨ੍ਹਾਂ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਨਾਰਦਨ ਆਇਰਲੈਂਡ ਦੇ ਅਫ਼ਸਰਦਾ ਨੇ ਇਸ ਸੰਬੰਧ ਵਿੱਚ ਦੋ ਘਰਾਂ 'ਤੇ ਛਾਪੇਮਾਰੀ ਕੀਤੀ ਹੈ। ਨੈਸ਼ਨਲ ਕ੍ਰਾਈਮ ਏਜੰਸੀ ਦਾ ਕਹਿਣਾ ਹੈ ਕਿ ਉਹ ਇਸ ਪਿੱਛੇ "ਸੰਭਾਵਿਤ ਭੂਮਿਕਾ ਵਾਲੇ ਮੁਜਰਮ ਗਿਰੋਹਾਂ ਦੀ ਨਿਸ਼ਾਨਦੇਹੀ ਕਰ ਰਹੀ ਹੈ।"
ਇਹ ਟਰਾਲਾ ਬੈਲਜੀਅਮ ਦੇ ਜ਼ੀਬਰਗ ਤੋਂ ਟੇਮਜ਼ ਦਰਿਆ ਦੇ ਕੰਢੇ ਪਰਫਲੀਟ ਸ਼ਹਿਰ ਪਹੁੰਚਿਆ ਸੀ।

ਹੁਣ ਤੱਕ ਜੋ ਜਾਣਕਾਰੀ ਮਿਲੀ
- ਬੁੱਧਵਾਰ ਸਵੇਰ ਨੂੰ ਗਰੇਅਜ਼ ਦੇ ਇੰਡਸਟਰੀਅਲ ਪਾਰਕ ਵਿਚ ਇੱਕ ਟਰਾਲੇ ਵਿਚੋਂ ਜਿਨ੍ਹਾਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ ਉਹ ਚੀਨੀ ਨਾਗਰਿਕ ਹਨ। ਮ੍ਰਿਤਕਾਂ ਵਿਚ 30 ਬਾਲਗ ਹਨ ਤੇ ਟਰਾਲੇ ਚ ਸਵਾਰ ਸਾਰੇ ਲੋਕਾਂ ਵਿਚੋਂ ਕੋਈ ਵੀ ਜ਼ਿੰਦਾ ਨਹੀਂ ਸੀ।
- ਪੁਲਿਸ ਨੇ 25 ਸਾਲਾ ਟਰਾਲੇ ਦੇ ਡਰਾਇਵਰ, ਉੱਤਰੀ ਆਇਰਲੈਂਡ ਦਾ ਰਹਿਣ ਵਾਲਾ ਹੈ, ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਸ ਦੀ ਸ਼ੱਕੀ ਕਾਤਲ ਵਜੋਂ ਪੁੱਛਗਿੱਛ ਹੋ ਰਹੀ ਹੈ। ਜਿਸ ਦੇ ਆਧਾਰ ਉੱਤੇ ਇਹ ਦਾਅਵਾ ਕੀਤਾ ਗਿਆ ਹੈ।
- ਅਸੈਕਸ ਪੁਲਿਸ ਮੁਤਾਬਕ ਟਰਾਲਾ ਬੁਲਗਾਰੀਆਂ ਤੋਂ ਆਇਆ ਹੈ ਅਤੇ ਵਾਇਆ ਵੇਲਜ਼ ਦੇ ਹੋਲੀਹੈੱਡ ਬ੍ਰਿਟੇਨ ਵਿਚ ਦਾਖਲ ਹੋਇਆ ਹੈ।
- ਜਾਂਚ ਕਰ ਰਹੀ ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਹੈ ਅਤੇ ਇਸ ਨੂੰ ਲੰਬੀ ਪ੍ਰਕਿਰਿਆ ਦੱਸਿਆ ਕਿਹਾ ਕਿ ਇਹ ਸਾਡੀ ਪ੍ਰਮੁੱਖਤਾ ਹੈ।
- ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਸੰਸਦ ਵਿਚ ਇਸ ਘਟਨਾ ਨੂੰ ਬਹੁਤ ਦੁੱਖਦਾਈ ਦੱਸਦਿਆਂ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ

ਲਾਸ਼ਾਂ ਦੀ ਉਲਝੀ ਗੁੱਥੀ
ਪੁਲਿਸ ਦਾ ਕਹਿਣਾ ਹੈ ਕਿ ਟਰਾਲੇ ਨਾਲ ਜੁੜਿਆ ਹੋਇਆ ਟਰੈਕਟਰ ਨੌਰਦਨ ਆਇਰਲੈਂਡ ਤੋਂ ਆਇਆ ਸੀ ਜਿਸ ਨੂੰ ਪਰਫਲੀਟ ਵਿਖੇ ਜੋੜਿਆ ਗਿਆ ਮਗਰਲੇ ਟਰਾਲੇ ਨਾਲ ਜੋੜਿਆ ਗਿਆ।
ਕਾਊਂਸਲਰ ਪੌਲ ਬੈਰੀ ਦਾ ਕਹਿਣਾ ਹੈ ਕਿ ਮੋ ਰੋਬਿਨਸਨ ਦੀ ਗ੍ਰਿਫ਼ਤਾਰੀ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਤੇ ਸਥਾਨਕ ਲੋਕਾਂ ਵਿੱਚ ਸੋਗ ਦੀ ਲਹਿਰ ਹੈ ਕਿ ਮੋ ਰੋਬਿਨਸਨ ਨੂੰ ਬੇਕਸੂਰ ਹੀ ਫੜਿਆ ਗਿਆ ਹੈ। ਪਰ ਉਨ੍ਹਾਂ ਨੇ ਸਾਰਾ ਮਾਮਲਾ ਐਸਕਸ ਪੁਲਿਸ ਦੇ ਹੱਥਾ ਵਿੱਚ ਛੱਡਣ ਦਾ ਫੈਸਲਾ ਲਿਆ ਹੈ।
ਮੋ ਰੋਬਿਨਸਨ ਦੇ ਪਿਤਾ ਨੂੰ ਆਪਣੇ ਪੁੱਤਰ ਦੀ ਗ੍ਰਫ਼ਤਾਰੀ ਦੀ ਖ਼ਬਰ ਸੋਸ਼ਲ ਮੀਡੀਆ ਤੋਂ ਪਤਾ ਚੱਲੀ।
ਬੈਲਜੀਅਮ ਫੈਡਰਲ ਦੇ ਬੁਲਾਰੇ ਮੁਤਾਬਕ ਪੁਲਿਸ ਨੇ ਇਸ ਘਟਨਾ ਪਿੱਛੇ ਕੰਮ ਕਰਨ ਵਾਲੇ ਹੋਰ ਲੋਕਾਂ ਤੇ ਸੰਗਠਨਾਂ ਦੀ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਕਤਲ ਬੈਲਜੀਅਮ ਵਿੱਚ ਹੀ ਕੀਤੇ ਗਏ ਤੇ ਲਾਸ਼ਾਂ ਟਰਾਲੇ ਵਿੱਚ ਕਿੱਥੇ ਲੱਦੀਆਂ ਗਈਆਂ।
ਮਿਰਤਕਾਂ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਲਾਸ਼ਾਂ ਬਰਾਮਦ ਕਰਨ ਤੋਂ ਪਹਿਲਾਂ ਲੌਰੀ ਨੂੰ ਕਸਟੱਡੀ ਵਿੱਚ ਲਿਆ ਗਿਆ।
ਐਸਕਸ ਪੁਲਿਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਕੌਮੀਅਤ ਤੁਰੰਤ ਹੀ ਪਤਾ ਨਹੀਂ ਲਗਾਈ ਜਾ ਸਕੀ ਅਤੇ ਰਸਮੀ ਸ਼ਨਾਖ਼ਤ ਇੱਕ ਲੰਬੀ ਪ੍ਰਕਿਰਿਆ ਹੈ।
ਪਹਿਲਾਂ ਪੁਲਿਸ ਦਾ ਕਹਿਣਾ ਸੀ ਕਿ ਲੌਰੀ ਬੁਲਗਾਰੀਆ ਤੋਂ ਆਈ ਹੋ ਸਕਦੀ ਹੈ ਪਰ ਬਾਅਦ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੌਰੀ ਬੈਲਜੀਅਮ ਦੇ ਰਸਤੇ ਤੋਂ ਯੂਕੇ ਵਿੱਚ ਦਾਖ਼ਲ ਹੋਈ।
ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਬੁਲਗਾਰੀਆ ਤੋਂ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਮਿਲੀਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਇੰਗਲੈਂਡ ਦੀ ਐਸੈਕਸ ਕਾਊਂਟੀ ਵਿੱਚ ਇੱਕ ਟਰਾਲੇ ਵਿੱਚੋਂ 39 ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਟਰਾਲੇ ਦੇ 25 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡਰਾਈਵਰ ਉੱਤਰੀ ਆਇਰਲੈਂਡ ਤੋਂ ਸਬੰਧ ਰੱਖਦਾ ਹੈ। ਉਸ ਨੂੰ ਕਤਲ ਦੇ ਸ਼ੱਕ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸੈਕਸ ਪੁਲਿਸ ਨੇ ਕਿਹਾ ਹੈ ਕਿ ਟਰਾਲਾ ਬੁਲਗਾਰੀਆ ਤੋਂ ਆ ਰਿਹਾ ਸੀ ਤੇ ਉਹ ਇੰਗਲੈਂਡ ਵਿੱਚ ਹੌਲੀਹੈੱਡ, ਐਂਗਲੀਸਲੀ ਤੋਂ ਸ਼ਨੀਵਾਰ ਨੂੰ ਦਾਖਿਲ ਹੋਇਆ ਸੀ।
ਪਹਿਲੀ ਜਾਂਚ ਵਿੱਚ ਪਤਾ ਲਗ ਰਿਹਾ ਹੈ ਕਿ ਮ੍ਰਿਤਕਾਂ ਵਿੱਚ 38 ਬਾਲਗ ਤੇ ਇੱਕ ਨਾਬਾਲਿਗ ਹੈ। ਪੁਲਿਸ ਅਫ਼ਸਰ ਐਂਡਰੀਊ ਮੈਰੀਨਰ ਅਨੁਸਾਰ ਲਾਸ਼ਾਂ ਨੂੰ ਪਛਾਨਣ ਦੀ ਪ੍ਰਕਿਰਿਆ ਜਾਰੀ ਹੈ ਪਰ ਇੱਕ ਲੰਬੀ ਪ੍ਰਕਿਰਿਆ ਹੈ।
ਉਨ੍ਹਾਂ ਕਿਹਾ, "ਅਸੀਂ ਟਰਾਲੇ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਹ ਸਾਡੀ ਜਾਂਚ ਪੂਰੀ ਹੋਣ ਤੱਕ ਸਾਡੀ ਹਿਰਾਸਤ ਵਿੱਚ ਹੈ।

ਐਸੈਕਸ ਪੁਲਿਸ ਦੀ ਡਿਪਟੀ ਚੀਫ ਕਾਂਸਟੇਬਲ ਪੀਪਾ ਮਿਲਜ਼ ਨੇ ਕਿਹਾ, "ਟਰਾਲੇ ਵਿੱਚ ਸਵਾਰ ਸਾਰੇ 39 ਲੋਕ ਮਰੇ ਹੋਏ ਮਿਲੇ ਹਨ। ਇਸ ਵੇਲੇ ਪੁਲਿਸ ਨੂੰ ਨਹੀਂ ਪਤਾ ਲਗ ਸਕਿਆ ਹੈ ਕਿ ਮ੍ਰਿਤਕ ਕਿੱਥੋਂ ਸਬੰਧ ਰੱਖਦੇ ਹਨ।"
“ਅਸੀਂ ਵੱਖ-ਵੱਖ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਇਨ੍ਹਾਂ ਮੌਤਾਂ ਦੇ ਕਾਰਨਾਂ ਬਾਰੇ ਪਤਾ ਕੀਤਾ ਜਾ ਸਕੇ। ਸਾਡੇ ਲਈ ਤਰਜੀਹ ਮ੍ਰਿਤਕਾਂ ਦੀ ਪਛਾਣ ਕਰਨੀ ਹੈ।”
ਬੀਬੀਸੀ ਪੱਤਰਕਾਰ ਪੀਟ ਵੌਕਰ ਇਸ ਵੇਲੇ ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਨੇ ਬੀਬੀਸੀ ਨਿਊਜ਼ ਚੈਨਲ ਨੂੰ ਦੱਸਿਆ, "ਮੇਰੇ ਪਿੱਛੇ ਇੱਕ ਲੌਜਿਸਟਿਕ ਕੰਪਨੀ ਹੈ। ਇਹ ਇੱਕ ਵੱਡਾ ਸਨਅਤੀ ਇਲਾਕਾ ਹੈ ਤੇ ਕਈ ਮਲਟੀ-ਨੈਸ਼ਨਲ ਕੰਪਨੀਆਂ ਇੱਥੇ ਮੌਜੂਦ ਹਨ। ਇੱਥੋਂ ਸਭ ਤੋਂ ਨਜ਼ਦੀਕੀ ਰਿਹਾਇਸ਼ੀ ਇਲਾਕਾ ਅੱਧਾ ਕੁ ਮੀਲ ਦੂਰ ਹੈ।"

ਤਸਵੀਰ ਸਰੋਤ, PA Media
ਬਰਤਾਨੀਆ ਦੀ ਨੈਸ਼ਨਲ ਕਰਾਈਮ ਏਜੰਸੀ ਨੇ ਇਸ ਬਾਰੇ ਤਸਦੀਕ ਕੀਤੀ ਹੈ ਕਿ ਉਨ੍ਹਾਂ ਨੇ ਅਫ਼ਸਰ ਜਾਂਚ ਵਿੱਚ ਪੁਲਿਸ ਦੀ ਮਦਦ ਕਰ ਰਹੇ ਹਨ।
ਕਿੱਥੇ ਖੜ੍ਹਾ ਸੀ ਟਰਾਲਾ
ਬੁਲਗਾਰੀਆਂ ਦੇ ਅਖ਼ਬਾਰ ਡਨੇਵਨਿਕ ਨੇ ਵੀ ਗਰੇਅ ਤੋਂ 39 ਲਾਸਾਂ ਮਿਲਣ ਦੀ ਰਿਪੋਰਟ ਕੀਤੀ ਹੈ। ਅਖਬਾਰ ਨੇ ਬੁਲਗਾਰੀਆ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਖ਼ਬਰ ਨੂੰ ਪੁਖਤਾ ਕੀਤਾ ਹੈ ਭਾਵੇਂ ਕਿ ਬੀਬੀਸੀ ਦੀ ਅਜੇ ਬੁਲਗਾਰੀਆ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਅੰਬੈਸੀ ਸਥਾਨਕ ਪ੍ਰਸ਼ਾਸ਼ਨ ਨਾਲ ਸੰਪਕਰ ਵਿਚ ਹੈ ਅਤੇ ਕੇਸ ਦਾ ਅਧਿਐਨ ਕੀਤਾ ਜਾ ਰਿਹਾ ਹੈ।
ਬੀਬੀਸੀ ਦੇ ਅਸੈਕਸ ਤੋਂ ਪੱਤਰਕਾਰ ਰਿਚਰਡ ਸਮਿਥ ਜੋ ਘਟਨਾ ਸਥਾਨ ਉੱਤੇ ਹੈ, ਮੁਤਾਬਕ ਜਿਸ ਟਰਾਲੇ ਵਿਚੋਂ ਲਾਸ਼ਾਂ ਮਿਲੀਆਂ ਹਨ, ਉਹ ਗਰੇਅ ਦੇ ਵਾਟਰਗਲੇਡ ਇੰਡਸਟਰੀਅਲ ਪਾਰਕ ਵਿਚ ਖੜਾ ਸੀ।
ਰਿਚਰਡ ਨੇ ਦੱਸਿਆ , ਪੁਲਿਸ ਨੇ ਨੀਲੇ ਰੰਗ ਦੀ ਟੇਪ ਨਾਲ ਉਸ ਵੱਡੇ ਵੇਅਰ ਹਾਊਸ ਦੀ ਘੇਰਾਬੰਦੀ ਕਰ ਲਈ ਹੈ, ਜਿਸ ਕੋਲ ਲਾਸਾਂ ਲੱਦੀ ਟਰਾਲਾ ਖੜ੍ਹਾ ਸੀ। ਇਲਾਕੇ ਨੂੰ ਫਾਇਰਬ ਸੀਟਾਂ ਲਗਾ ਕੇ ਇਲਾਕੇ ਨੂੰ ਪੂਰੀ ਤਰ੍ਹਾਂ ਬਾਹਰੋਂ ਦਿਖਣਾ ਬੰਦ ਕਰ ਦਿੱਤਾ ਹੈ।
ਬਰਤਾਨਵੀ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਲਗਾਤਾਰ ਇਸ ਮਾਮਲੇ ਵਿੱਚ ਅਪਡੇਟ ਲੈ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਇਸ ਪੂਰੀ ਘਟਨਾ 'ਤੇ ਹੈਰਾਨੀ ਅਤੇ ਦੁਖ ਪ੍ਰਗਟ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਾਲ 2000 ਵਿੱਚ ਵੀ 58 ਚੀਨੀ ਪਰਵਾਸੀਆਂ ਦੀਆਂ ਲਾਸ਼ਾਂ ਇੱਕ ਗੱਡੀ ਵਿਚੋਂ ਮਿਲੀਆਂ ਸਨ। ਉਸ ਵੇਲੇ ਇੱਕ ਡੱਚ ਗੱਡੀ ਡਰਾਈਵਰ ਨੂੰ ਇਸ ਮਾਮਲੇ ਵਿੱਚ ਦੋਸ਼ੀ ਮੰਨਿਆ ਗਿਆ ਸੀ।

ਅਜੇ ਤੱਕ ਸਾਨੂੰ ਕੀ-ਕੀ ਪਤਾ
ਇੰਗਲਗਾਂਡ ਵਿੱਚ ਇੱਕ ਟਰਾਲੇ ਵਿੱਚੋਂ ਮਿਲੀਆਂ 39 ਲਾਸ਼ਾਂ ਜਿਨ੍ਹਾਂ ਵਿੱਚੋਂ ਇੱਕ ਲਾਸ਼ ਨਾਬਾਲਿਗ ਦੀ ਹੈ।
ਇਹ ਟਰਾਲਾ ਐਸੈਕਸ ਕਾਊਂਟੀ ਦੇ ਗਰੇਅਜ਼ ਵਿੱਚ ਸਨਅਤੀ ਇਲਾਕੇ ਵਿੱਚ ਮਿਲਿਆ ਹੈ ਤੇ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ।
ਪੁਲਿਸ ਨੇ 25 ਸਾਲਾ ਉੱਤਰੀ ਆਇਰਲੈਂਡ ਤੋਂ ਸਬੰਧ ਰੱਖਦੇ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ ਟਰਾਲਾ ਬੁਲਗਾਰੀਆ ਤੋਂ ਆ ਰਿਹਾ ਸੀ ਤੇ ਹੋਲੀਹੈੱਡ ਸ਼ਹਿਰ ਤੋਂ ਬਰਤਾਨੀਆ ਵਿੱਚ ਦਾਖਿਲ ਹੋਇਆ ਹੈ।
ਪੁਲਿਸ ਨੇ ਕਿਹਾ ਹੈ ਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਨ੍ਹਾਂ ਦੀ ਤਰਜੀਹ ਲਾਸ਼ਾਂ ਦੀ ਪਛਾਣ ਕਰਨਾ ਹੈ।
ਇਹ ਵੀ ਪੜ੍ਹੋ:
ਪਰਵਾਸੀਆਂ ਨਾਲ ਸਬੰਧਤ ਇਹ ਵੀਡੀਓਜ਼ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












