ਪਾਕਿਸਤਾਨ 'ਚ ਮੀਡੀਆ ’ਤੇ ਅਣਐਲਾਨੀ ਪਾਬੰਦੀ ਪਿੱਛੇ ਕੌਣ ਹੈ

ਤਸਵੀਰ ਸਰੋਤ, HuM TV
- ਲੇਖਕ, ਸਿਕੰਦਰ ਕਿਰਮਾਨੀ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ
ਪਾਕਿਸਤਾਨ ਦੇ ਮਸ਼ਹੂਰ ਟੀਵੀ ਪੱਤਰਕਾਰ ਹਾਮਿਦ ਮੀਰ ਦਾ ਵਿਰੋਧੀ ਧਿਰ ਦੇ ਨੇਤਾ ਆਸਿਫ਼ ਅਲੀ ਜ਼ਰਦਾਰੀ ਨਾਲ ਇੰਟਰਵਿਊ ਸ਼ੁਰੂ ਹੀ ਹੋਇਆ ਸੀ ਕਿ ਅਚਾਨਕ ਪ੍ਰਸਾਰਣ ਰੁਕ ਗਿਆ ਅਤੇ ਕੁਝ ਵਕਤ ਤੋਂ ਬਾਅਦ ਨਿਊਜ਼ ਬੁਲੇਟਿਨ ਸ਼ੁਰੂ ਹੋ ਗਿਆ।
ਹਾਮਿਦ ਮੀਰ ਨੇ ਆਪਣਾ ਗੁੱਸਾ ਟਵਿੱਟਰ 'ਤੇ ਕੱਢਦੇ ਹੋਏ ਇਸ ਦੇ ਲਈ ਸੈਂਸਰਸ਼ਿਪ ਨੂੰ ਦੋਸ਼ੀ ਠਹਿਰਾਇਆ ਪਰ ਕਿਸੇ ਦਾ ਨਾਂ ਨਹੀਂ ਲਿਆ। ਉਨ੍ਹਾਂ ਨੇ ਲਿਖਿਆ, "ਅਸੀਂ ਆਜ਼ਾਦ ਮੁਲਕ ਵਿੱਚ ਨਹੀਂ ਰਹਿੰਦੇ ਹਾਂ।"
ਇਸ ਦੇ ਤਕਰੀਬਨ ਇੱਕ ਹਫ਼ਤੇ ਬਾਅਦ ਵਿਰੋਧੀ ਧਿਰ ਦੀ ਦੂਜੀ ਨੇਤਾ ਮਰੀਅਮ ਨਵਾਜ਼ ਦਾ ਇੰਟਰਵਿਊ ਵਿਚਾਲੇ ਹੀ ਅਚਾਨਕ ਰੋਕ ਦਿੱਤਾ ਗਿਆ ਅਤੇ ਥੋੜ੍ਹੇ ਵਕਤ ਬਾਅਦ ਸੱਤਾਧਾਰੀ ਪਾਰਟੀ ਦੇ ਇੱਕ ਪੁਰਾਣੇ ਨੇਤਾ ਦਾ ਇੰਟਰਵਿਊ ਪ੍ਰਸਾਰਿਤ ਹੋਣ ਲੱਗਿਆ।
ਇਸ ਦੇ ਬਾਵਜੂਦ ਮਰੀਅਮ ਦਾ ਇੰਟਰਵਿਊ ਕਰਨ ਵਾਲੇ ਪੱਤਰਕਾਰ ਨੇ ਗੱਲਬਾਤ ਜਾਰੀ ਰੱਖੀ ਅਤੇ ਟੀਵੀ ਦੀ ਬਜਾਏ ਉਸ ਨੂੰ ਮੋਬਾਈਲ ਐਪ 'ਤੇ ਪ੍ਰਸਾਰਿਤ ਕਰਦੇ ਰਹੇ।
ਇਹ ਦੋ ਮਾਮਲੇ ਹਨ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਅਣਐਲਾਨੀ ਸੈਂਸਰਸ਼ਿਪ ਦਾ ਨਾਂ ਦਿੱਤਾ ਗਿਆ ਹੈ। ਬੀਤੇ ਹਫ਼ਤੇ ਪੱਤਰਕਾਰਾਂ ਨੇ ਦੇਸ ਦੇ ਮੁੱਖ ਸ਼ਹਿਰਾਂ ਦੇ ਪ੍ਰੈੱਸ ਕਲੱਬਾਂ ਬਾਹਰ ਪ੍ਰਦਰਸ਼ਨ ਕੀਤੇ ਅਤੇ ਇਹ ਮੰਗ ਕੀਤੀ ਕਿ ਪਬਲਿਸ਼ਿੰਗ ਜਾਂ ਪ੍ਰਸਾਰਣ 'ਤੇ ਲਗੀਆਂ ਪਾਬੰਦੀਆਂ ਹਟਾਈਆਂ ਜਾਣ।
ਸਰਕਾਰ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਇਹ ਸ਼ਿਕਾਇਤ 'ਪੱਖਪਾਤੀ ਪੱਤਰਕਾਰਾਂ' ਵੱਲੋਂ ਕੀਤੀ ਰਹੀ ਹੈ ਵਾਸ਼ਿੰਗਟਨ ਦੇ ਆਪਣੇ ਹਾਲ ਵਿੱਚ ਹੋਏ ਦੌਰੇ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੈਂਸਰਸ਼ਿਪ ਦੇ ਇਲਜ਼ਾਮਾਂ ਨੂੰ ਖਾਰਿਜ਼ ਕਰਦੇ ਹੋਏ ਕਿਹਾ, "ਇਹ ਕਹਿਣਾ ਮਜ਼ਾਕ ਹੈ ਕਿ ਪਾਕਿਸਤਾਨ ਪ੍ਰੈੱਸ 'ਤੇ ਪਾਬੰਦੀਆਂ ਹਨ।"
ਇਹ ਵੀ ਪੜ੍ਹੋ:
ਬਹਿਰਹਾਲ ਇਸ ਬਾਰੇ ਸਾਫ ਸਬੂਤ ਮਿਲਦੇ ਹਨ ਕਿ ਇਮਰਾਨ ਖ਼ਾਨ ਦੀ ਸਰਕਾਰ ਵੱਲੋਂ ਪਾਕਿਸਤਾਨੀ ਫੌਜ 'ਤੇ ਟਿੱਪਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ 'ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸਰਕਾਰ ਦੀ ਮਨਮਾਨੀ 'ਤੇ ਮੀਡੀਆ ਦੀ ਰਿਪੋਰਟਿੰਗ ਰੋਕੀ ਜਾ ਰਹੀ ਹੈ।
'ਰਿਪੋਰਟਰਜ਼ ਵਿਦਆਊਟ ਬਾਰਡਰ' ਦੀ ਪ੍ਰੈੱਸ ਦੀ ਆਜ਼ਾਦੀ ਵਾਲੀ 180 ਦੇਸਾਂ ਦੀ ਸੂਚੀ ਵਿੱਚ ਪਾਕਿਸਤਾਨ ਦਾ ਸਥਾਨ 142ਵਾਂ ਹੈ।
ਪਾਕਿਸਤਾਨੀ ਫੌਜ ਮੀਡੀਆ ਵਿੱਚ ਸੈਂਸਰਸ਼ਿਪ ਦੀ ਆਪਣੀ ਭੂਮਿਕਾ ਤੋਂ ਇਨਕਾਰ ਕਰਦੀ ਰਹੀ ਹੈ।
ਹਾਲ ਵਿੱਚ ਹੀ ਸੈਂਸਰਸ਼ਿਪ ਦਾ ਨਿਸ਼ਾਨਾ ਮਰੀਅਮ ਨਵਾਜ਼ ਸ਼ਰੀਫ਼ ਹਨ। ਉਨ੍ਹਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।
ਰੈਲੀਆਂ ਦੀ ਆਵਾਜ਼ ਗਾਇਬ ਹੋ ਗਈ
ਬੀਤੇ ਮਹੀਨੇ ਮਰੀਅਮ ਨਵਾਜ਼ ਨੇ ਨਵਾਜ਼ ਸ਼ਰੀਫ ਨੂੰ ਸਜ਼ਾ ਦੇਣ ਵਾਲੇ ਜੱਜ ਦਾ ਖੂਫ਼ੀਆ ਤੌਰ 'ਤੇ ਰਿਕਾਰਡ ਕੀਤਾ ਵੀਡੀਓ ਜਾਰੀ ਕੀਤਾ ਸੀ।
ਇਸ ਵੀਡੀਓ ਵਿੱਚ ਜੱਜ ਕਬੂਲ ਕਰਦੇ ਹੋਏ ਨਜ਼ਰ ਆ ਰਹੇ ਸਨ ਕਿ ਨਵਾਜ਼ ਸ਼ਰੀਫ਼ ਨੂੰ ਦੋਸ਼ੀ ਕਰਾਰ ਦੇਣ ਲਈ ਉਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਸੀ।
ਬਾਅਦ ਵਿੱਚ ਜੱਜ ਨੇ ਉਨ੍ਹਾਂ ਦਾਅਵਿਆਂ ਨੂੰ ਖਾਰਿਜ਼ ਕਰਦੇ ਹੋਏ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਇਸ ਦੇ ਇਲਾਵਾ ਜਿਨ੍ਹਾਂ ਚੈਨਲਾਂ ਨੇ ਮਰੀਅਮ ਨਵਾਜ਼ ਦੀ ਇਸ ਪ੍ਰੈੱਸ ਕਾਨਫਰੰਸ ਨੂੰ ਪ੍ਰਸਾਰਿਤ ਕੀਤਾ ਸੀ, ਉਨ੍ਹਾਂ ਦੇ ਪ੍ਰਸਾਰਣ ਨੂੰ ਕਈ ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ।

ਬਾਅਦ ਵਿੱਚ ਮਰੀਅਮ ਨਵਾਜ਼ ਦੀਆਂ ਰੈਲੀਆਂ ਵਿੱਚ ਦਿੱਤੇ ਗਏ ਭਾਸ਼ਣਾਂ ਦੀ ਆਵਾਜ਼ ਨੂੰ ਵੀ ਕਈ ਵਾਰ ਮਿਊਟ ਕੀਤਾ ਗਿਆ।
ਇੱਕ ਪੱਤਰਕਾਰ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ֹ'ਤੇ ਬੀਬੀਸੀ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਸੈਂਸਰਸ਼ਿਪ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਟੀਵੀ ਚੈਨਲਾਂ ਦੇ ਲਾਈਵ ਪ੍ਰਸਾਰਣ ਘੱਟੋ-ਘੱਟ ਦਸ ਸਕਿੰਟ ਦੀ ਦੇਰੀ ਨਾਲ ਪ੍ਰਸਾਰਿਤ ਹੁੰਦੇ ਹਨ ਅਤੇ ਇੱਕ ਮੁਲਾਜ਼ਮ ਮਿਊਟ ਬਟਨ 'ਤੇ ਤਾਇਨਾਤ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਗੱਲ ਨੂੰ ਮਿਊਟ ਕਰਨਾ ਹੁੰਦਾ ਹੈ ਜਾਂ ਫਿਰ ਇੱਕ ਪੂਰੇ ਹਿੱਸੇ ਨੂੰ ਜੋ ਵਿਵਾਦਿਤ ਹੈ ਉਸ ਨੂੰ ਰੋਕਣਾ ਹੁੰਦਾ ਹੈ ਤਾਂ ਉੱਥੇ ਫੌਰੀ ਤੌਰ 'ਤੇ ਐਡ ਚਲਾ ਦਿੱਤਾ ਜਾਂਦਾ ਹੈ।
ਜਿਨ੍ਹਾਂ ਭਾਸ਼ਣਾਂ ਨੂੰ ਸੈਂਸਰ ਕੀਤਾ ਜਾਂਦਾ ਹੈ ਉਨ੍ਹਾਂ ਵਿੱਚ ਮੌਜੂਦਾ ਸਰਕਾਰ ਜਾਂ ਪਾਕਿਸਤਾਨ ਦੀ ਤਾਕਤਵਰ ਫੌਜ ਬਾਰੇ ਗੱਲ ਸ਼ਾਮਿਲ ਹੁੰਦੀ ਹੈ।
ਮਸ਼ਹੂਰੀ ਨਾ ਮਿਲਣ ਦੀ ਧਮਕੀ
ਪੱਤਰਕਾਰ ਨੇ ਦੱਸਿਆ ਕਿ ਜੇ ਇਸ ਤਰੀਕੇ ਦੀ ਪਾਬੰਦੀ ਨਾ ਲਾਈ ਜਾਵੇ ਤਾਂ ਗੁੱਸੇ ਨਾਲ ਭਰੇ ਟੈਲੀਫੋਨ ਆਉਂਦੇ ਹਨ ਜਾਂ ਫਿਰ ਪਾਕਿਸਤਾਨੀ ਫੌਜ ਜਾਂ ਇੰਟੈਲੀਜੈਂਸ ਸਰਵਿਸਿਜ਼ ਦਾ ਕੋਈ ਆਦਮੀ ਪਹੁੰਚ ਜਾਂਦਾ ਹੈ।
ਮੀਡੀਆ ਵਿੱਚ ਕੰਮ ਕਰਨ ਵਾਲਿਆਂ ਨੂੰ ਧਮਕੀ ਦੇਣ ਦੀ ਬਜਾਏ ਚੈਨਲਾਂ 'ਤੇ ਹੀ ਦਬਾਅ ਬਣਾਉਣ ਦੀ ਰਣਨੀਤੀ ਲਾਗੂ ਕੀਤੀ ਜਾਂਦੀ ਹੈ।
"ਮਸ਼ਹੂਰੀ ਦੇਣ ਵਾਲੀਆਂ ਏਜੰਸੀਆਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਐਡ ਨਾ ਦਿੱਤੀ ਜਾਵੇ।"
ਬਹਿਰਾਲ ਇਹ ਕਹਿਣਾ ਗਲਤ ਹੋਵੇਗਾ ਕਿ ਟੀਵੀ 'ਤੇ ਸਿਆਸੀ ਟਿੱਪਣੀ ਕਰਨ 'ਤੇ ਪੂਰੇ ਤਰੀਕੇ ਨਾਲ ਪਾਬੰਦੀ ਹੈ।
ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਖਿਲਾਫ ਪ੍ਰੈੱਸ ਵਿੱਚ ਨਿੱਜੀ ਹਮਲੇ ਅੱਜ ਤੋਂ ਪਹਿਲਾਂ ਇੰਨੇ ਜ਼ਿਆਦਾ ਕਦੇ ਵੀ ਨਹੀਂ ਹੋਏ ਹਨ।

ਤਸਵੀਰ ਸਰੋਤ, Getty Images
ਮਰੀਅਮ ਨਵਾਜ਼ ਦੇ ਇਲਾਵਾ ਵਿਰੋਧੀ ਧਿਰ ਦੇ ਨੇਤਾ ਅਜੇ ਵੀ ਟਾਕ ਸ਼ੋਅ ਵਿੱਚ ਆਉਂਦੇ ਹਨ।
ਮੀਡੀਆ ਮਾਹਿਰ ਅਦਨਾਨ ਰਹਿਮਤ ਨੇ ਕਿਹਾ, "ਘੱਟੋ-ਘੱਟ ਕਾਗਜ਼ 'ਤੇ ਤਾਂ ਲੋਕਤੰਤਰ ਹੈ। ਅਸੀਂ ਇੱਥੇ ਮਿਸਰ ਵਾਂਗ ਪੂਰੇ ਤਰੀਕੇ ਨਾਲ ਪਾਬੰਦੀ ਨਹੀਂ ਲਗਾ ਸਕਦੇ ਹਾਂ।"
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸੈਂਸਰਸ਼ਿਪ ਦਾ ਮਤਲਬ ਵਿਰੋਧੀ ਧਿਰ ਦੇ ਮੁੱਖ ਆਗੂਆਂ ਦੇ ਇੰਟਰਵਿਊ ਅਤੇ ਉਨ੍ਹਾਂ ਦੀਆਂ ਰੈਲੀਆਂ ਦੀ ਕਵਰੇਜ ਨੂੰ ਸੀਮਿਤ ਕਰਨਾ ਹੈ।
ਪਰ 'ਦੂਜੇ ਤੇ ਤੀਜੇ ਦਰਜੇ' ਦੇ ਆਗੂਆਂ ਨੂੰ ਟੀਵੀ ਪ੍ਰੋਗਰਾਮ ਵਿੱਚ ਸ਼ਿਰਕਤ ਦੀ ਇਜਾਜ਼ਤ ਹੁੰਦੀ ਹੈ ਕਿਉਂਕਿ ਉਹ 'ਨਿਊਜ਼ ਮੇਕਰ' ਨਹੀਂ ਹੁੰਦੇ ਹਨ।
ਕੀ ਹੈ ਸੈਂਸਰਸ਼ਿਪ ਦਾ ਮਕਸਦ?
ਅਦਨਾਨ ਰਹਿਮਤ ਨੇ ਕਿਹਾ ਕਿ ਸੈਂਸਰਸ਼ਿਪ ਦੀ ਗੰਭੀਰਤਾ ਵੱਖ-ਵੱਖ ਹੁੰਦੀ ਹੈ ਅਤੇ ਕਦੇ-ਕਦੇ ਇਹ 'ਦਮਨਕਾਰੀ' ਅਤੇ ਕਦੇ 'ਅਸਪੱਸ਼ਟ' ਹੁੰਦੀ ਹੈ।
ਬੀਤੇ ਸਾਲ ਪਾਕਿਸਤਾਨ ਵਿੱਚ ਆਮ ਚੋਣਾਂ ਵੇਲੇ ਵੀ ਖੂਫ਼ੀਆ ਸੇਵਾ ਵੱਲੋਂ ਪੱਤਰਕਾਰਾਂ ਨੂੰ ਇਸੇ ਤਰੀਕੇ ਦਾ ਦਬਾਅ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇੱਕ ਵਾਰ ਫਿਰ ਤੋਂ ਇਹ ਬੇਕਾਬੂ ਹੈ।
ਇੱਕ ਅਹਿਮ ਟੀਵੀ ਚੈਨਲ ਨੂੰ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਹਫ਼ਤੇ ਤੱਕ ਪ੍ਰਸਾਰਿਤ ਨਹੀਂ ਕੀਤਾ ਗਿਆ ਜਦਕਿ ਸਭ ਤੋਂ ਮਸ਼ਹੂਰ ਅੰਗਰੇਜ਼ੀ ਅਖ਼ਬਾਰ ਦੇ ਸਰਕੁਲੇਸ਼ਨ ਨੂੰ ਵੀ ਸੀਮਿਤ ਕੀਤਾ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਫਿਲਹਾਲ ਇਸ ਮੀਡੀਆ ਸੈਂਸਰਸ਼ਿਪ ਦਾ ਮਕਸਦ ਕਥਿਤ ਤੌਰ 'ਤੇ ਇਮਰਾਨ ਖ਼ਾਨ ਨੂੰ ਸੱਤਾ ਵਿੱਚ ਲਿਆਉਣ ਵਿੱਚ ਫ਼ੌਜ ਦੀ ਭੂਮਿਕਾ 'ਤੇ ਬਹਿੱਸ ਨੂੰ ਰੋਕਣ ਦਾ ਲਗਦਾ ਹੈ। ਹੁਣ ਜਦੋਂ ਉਹ ਪ੍ਰਧਾਨ ਮੰਤਰੀ ਹਨ ਤਾਂ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਵਿੱਚ ਖਾਸੀ ਕਮੀ ਆਈ ਹੈ।
ਟੀਵੀ ਐਂਕਰ ਹਾਮਿਦ ਮੀਰ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਇਮਰਾਨ ਖ਼ਾਨ ਦੀ ਸਰਕਾਰ ਨੂੰ 'ਨਾਗਰਿਕ ਤਾਨਾਸ਼ਾਹੀ' ਕਰਾਰ ਦਿੱਤਾ ਅਤੇ ਇਹ ਇਲਜ਼ਾਮ ਲਗਾਇਆ ਕਿ 'ਸੈਂਸਰਸ਼ਿਪ ਲਗਾਤਾਰ ਵਧਦੀ ਜਾ ਰਹੀ ਹੈ'
ਪਰ ਨਾਲ ਹੀ ਉਨ੍ਹਾਂ ਨੇ ਪਿਛਲੀ ਸਰਕਾਰ ਦੇ ਵਕਤ ਪੱਤਰਕਾਰਾਂ ਨਾਲ ਹੁੰਦੇ ਰਵੱਈਏ ਬਾਰੇ ਵੀ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ, "ਉਹ ਹਮੇਸ਼ਾ ਦੋਹਰਾ ਖੇਡ ਖੇਡਦੇ ਰਹੇ ਹਨ ਅਤੇ ਹੁਣ ਉਹ ਇਸ ਦੀ ਕੀਮਤ ਅਦਾ ਕਰ ਰਹੇ ਹਨ।"
ਕੀ ਹੈ ਮੀਡੀਆ ਦੀ ਆਜ਼ਾਦੀ ਬਾਰੇ ਪਿਛੋਕੜ?
ਹਾਮਿਦ ਮੀਰ ਨੂੰ ਇਸ ਦਾ ਤਜਰਬਾ ਹੈ ਕਿ ਪਾਕਿਸਤਾਨ ਵਿੱਚ ਪੱਤਰਕਾਰਾਂ ਦੀਆਂ ਜ਼ਿੰਦਗੀਆਂ ਕਿੰਨੀਆਂ ਖ਼ਤਰੇ ਵਿੱਚ ਹਨ। ਉਹ 2012 ਵਿੱਚ ਤਾਲਿਬਾਨ ਦੇ ਇੱਕ ਹਮਲੇ ਵਿੱਚ ਵਾਲ-ਵਾਲ ਬਚੇ ਸਨ ਜਦਕਿ 2014 ਵਿੱਚ ਉਨ੍ਹਾਂ ਦੇ ਢਿੱਡ ਅਤੇ ਪੈਰ ਵਿੱਚ ਅਣਪਛਾਤੇ ਹਮਲਾਵਰਾਂ ਨੇ 6 ਗੋਲੀਆਂ ਮਾਰੀਆਂ ਸਨ।
ਹਾਮਿਦ ਮੀਰ ਨੇ ਸਾਲ 2014 ਦੇ ਹਮਲੇ ਲਈ ਆਈਐੱਸਆਈ ਨਾਲ ਜੁੜੇ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਸੀ ਪਰ ਆਈਐੱਸਆਈ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਸੀ।
ਇਮਰਾਨ ਖ਼ਾਨ ਨੇ ਪਾਕਿਸਤਾਨ ਵਿੱਚ ਸੈਸਰਸ਼ਿਪ ਨੂੰ ਸਿਰੋਂ ਖਾਰਿਜ਼ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਕੁਝ ਮੀਡੀਆ ਚੈਨਲ ਉਨ੍ਹਾਂ ਦੀ ਸਰਕਾਰ ਨੂੰ ਗਿਰਾਉਣਾ ਚਾਹੁੰਦੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਚੈਨਲ ਵਿਰੋਧੀ ਧਿਰ ਦੇ ਆਗੂਆਂ ਦੇ ਉਨ੍ਹਾਂ ਦਾਅਵਿਆਂ ਦੀ ਹਮਾਇਤ ਕਰਦੇ ਹਨ ਜੋ ਇਹ ਕਹਿੰਦੇ ਹਨ ਕਿ ਉਨ੍ਹਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮੁਕੱਦਮੇ ਬਦਲੇ ਦੀ ਨੀਯਤ ਨਾਲ ਕੀਤੇ ਗਏ ਹਨ।

ਜਦੋਂ ਉਹ ਵਾਸ਼ਿੰਗਟਨ ਵਿੱਚ ਸਨ ਤਾਂ ਉਨ੍ਹਾਂ ਨੇ ਇੱਕ ਚੈਨਲ ਦਾ ਨਾਂ ਲਏ ਬਗੈਰ ਕਿਹਾ ਕਿ ਉਨ੍ਹਾਂ ਨੇ ਇੱਕ ਕੇਸ ਦੀ ਸੁਣਵਾਈ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 'ਬਚਾਉਣ' ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਸਨ।
ਬੀਤੇ ਮਹੀਨੇ ਉਨ੍ਹਾਂ ਦੀ ਪਾਰਟੀ ਦੇ ਟਵਿੱਟਰ ਹੈਂਡਲ 'ਤੇ ਕਈ ਟਵੀਟ ਆਏ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਕਿ ਪ੍ਰੈੱਸ ਦੀ ਆਜ਼ਾਦੀ 'ਲੋਕਤੰਤਰ ਸਮਾਜ ਦੇ ਆਧਾਰ ਦਾ ਥੰਮ ਹੈ।'
ਹਾਲਾਂਕਿ ਇਸ ਵਿੱਚ ਕਿਹਾ ਗਿਆ, "ਆਪਣੇ ਫਾਇਦੇ ਲਈ ਪ੍ਰੋਪੇਗੰਡਾ ਕਰਨਾ ਅਤੇ ਇੱਕ ਸ਼ਖਸ ਖਿਲਾਫ ਮੁਹਿੰਮ ਚਲਾਉਣ ਵੀ ਪ੍ਰੈੱਸ ਦੀ ਆਜ਼ਾਦੀ ਨੂੰ ਕਮਜ਼ੋਰ ਕਰਦਾ ਹੈ।"
ਇਹ ਵੀ ਪੜ੍ਹੋ:
ਪਾਕਿਸਤਾਨ ਪ੍ਰੈੱਸ ਵਿੱਚ ਅਜਿਹੀਆਂ ਖ਼ਬਰਾਂ ਆਈਆਂ ਜਿਨ੍ਹਾਂ ਨਾਲ ਪਤਾ ਲਗਦਾ ਹੈ ਕਿ ਸਰਕਾਰ 'ਅਪਰਾਧੀਆਂ ਦੇ ਅਪਰਾਥ ਨੂੰ ਵਧਾਵਾ ਦੇਣ ਦੀ ਮੀਡੀਆ ਦੀਆਂ ਕੋਸ਼ਿਸ਼ਾਂ' 'ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ।
ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਜਿਨ੍ਹਾਂ ਦੇ ਇੰਟਰਵਿਊ ਨੂੰ ਰੋਕ ਦਿੱਤਾ ਗਿਆ ਸੀ, ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਮਰੀਅਮ ਨਵਾਜ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹਨ।
ਆਸਿਫ ਅਲੀ ਜ਼ਰਦਾਰੀ ਦੇ ਇੰਟਰਵਿਊ ਨੂੰ ਰੋਕਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੂਚਨਾ ਤੇ ਪ੍ਰਸਾਰਣ ਸਲਾਹਾਕਾਰ ਫਿਰਦੌਸ ਆਸ਼ਿਕ ਏਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਆਸਿਫ ਅਲੀ ਜ਼ਰਦਾਰੀ ਜੇਲ੍ਹ ਵਿੱਚ ਸਨ। ਉਨ੍ਹਾਂ 'ਤੇ ਮੁਕੱਦਮਾ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਕੇਵਲ ਪਾਰਲੀਮਾਨੀ ਇਜਲਾਸ ਵਿੱਚ ਆਉਣ ਦੀ ਇਜਾਜ਼ਤ ਹੈ।

ਤਸਵੀਰ ਸਰੋਤ, AFP
ਪਾਕਿਸਤਾਨ ਵਿੱਚ ਪ੍ਰਸਾਰਣ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇੰਟਰਵਿਊ ਦੇ ਪ੍ਰਸਾਰਣ 'ਤੇ ਪਾਬੰਦੀ ਦਾ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।
ਹਾਮਿਦ ਮੀਰ ਨੇ ਫੌਜ ਤੇ ਇਮਰਾਨ ਖ਼ਾਨ ਸਰਕਾਰ ਦੋਵਾਂ ਦੀ ਪ੍ਰੈੱਸ ਦੀ ਆਜ਼ਾਦੀ 'ਤੇ ਪਾਬੰਦੀ ਲਗਾਉਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਉਨ੍ਹਾਂ ਦੋਵਾਂ ਦਾ ਕਹਿਣਾ ਹੈ ਕਿ ਉਹ ਤਮਾਮ ਮੁੱਦਿਆਂ 'ਤੇ 'ਇੱਕੋ ਪਾਸੇ ਹਨ'।
ਫੌਜ ਦਾ ਇਨਕਾਰ
ਪਾਕਿਸਤਾਨੀ ਫੌਜ ਸਿਆਸਤ ਵਿੱਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰਦੀ ਰਹੀ ਹੈ ਪਰ ਕਈ ਪੱਤਰਕਾਰਾਂ ਦਾ ਮੰਨਣਾ ਹੈ ਕਿ ਫ਼ੌਜ ਹੀ ਸੈਂਸਰਸ਼ਿਪ ਦੇ ਪਿੱਛੇ ਹੈ ਅਤੇ ਫੌਜ 'ਤੇ ਟਿੱਪਣੀ ਕਰਨਾ ਉਹ 'ਲਾਲ ਲਕੀਰ' ਹੈ ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਹੈ।
ਅਮਰੀਕੀ ਸਰਕਾਰ ਵੱਲੋਂ ਚਲਾਏ ਜਾਂਦੇ 'ਵੋਇਸ ਆਫ ਅਮਰੀਕਾ' ਦੇ ਟੀਵੀ ਬੁਲੇਟਿਨ ਨੂੰ ਪਾਕਿਸਤਾਨ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਬਹੁਤ ਲੋਕਾਂ ਦਾ ਮੰਨਣਾ ਹੈ ਕਿ ਇਹ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ਼ ਹੋਏ ਦੇਸ ਵਿਆਪੀ ਕਵਰੇਜ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਤਸਵੀਰ ਸਰੋਤ, EPA
ਪਸ਼ਤੂਨ ਅੰਦੋਲਨ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਇਲਾਕਿਆਂ ਵਿੱਚ ਕਾਫੀ ਹਮਾਇਤ ਹਾਸਿਲ ਹੈ ਪਰ ਉਨ੍ਹਾਂ ਦੀ ਰੈਲੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
ਜਿਸ ਪੱਤਰਕਾਰ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲਬਾਤ ਕੀਤੀ ਸੀ ਉਨ੍ਹਾਂ ਨੇ ਕਿਹਾ ਕਿ ਜੋ ਗੱਲ ਸਿੱਧੇ ਤੌਰ 'ਤੇ ਕੀਤੀ ਜਾਂਦੀ ਹੈ ਅਤੇ ਜੋ ਕਦੇ ਨਹੀਂ ਵੀ ਕੀਤੀ ਜਾਂਦੀ ਹੈ, ਫੌਜ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ।
ਉਨ੍ਹਾਂ ਦਾ ਕਹਿਣਾ ਸੀ, "ਤੁਸੀਂ ਇਮਰਾਨ ਖਾਨ ਨੂੰ ਭੁੱਲ ਜਾਓ, ਫ਼ੌਜੀ ਜਨਰਲ ਨੂੰ ਭੁੱਲ ਜਾਓ, ਚੀਜ਼ਾਂ 'ਤੇ ਇਸ ਕਦਰ ਨਜ਼ਰ ਰੱਖੀ ਜਾਂਦੀ ਹੈ ਕਿ ਜੇ ਉਨ੍ਹਾਂ ਨੂੰ ਆਪਣੇ ਪਸੰਦੀਦਾ ਮੰਤਰੀ ਦਾ ਕੋਈ ਬਿਆਨ ਨਜ਼ਰ ਆ ਜਾਵੇ ਤਾਂ ਉਹ ਉਸ ਦਾ ਸਕਰੀਨਸ਼ੌਟ ਭੇਜ ਕੇ ਕਹਿੰਦੇ ਹਨ ਕਿ ਇਸ ਨੂੰ ਬ੍ਰੇਕਿੰਗ ਨਿਊਜ਼ ਵਜੋਂ ਚਲਾਓ।"
"ਮੈਂ ਅਕਸਰ ਕਹਿੰਦਾ ਹਾਂ ਬਸ ਇਸ ਗੱਲ ਦੀ ਹੀ ਕਸਰ ਰਹਿ ਗਈ ਸੀ ਕਿ ਉਹ ਕਿਸੇ ਬ੍ਰਿਗੇਡੀਅਰ ਨੂੰ ਨਿਊਜ਼ ਐਂਕਰ ਵਜੋਂ ਭੇਜ ਦੇਣ"
ਇਹ ਵੀ ਪੜ੍ਹੋ:
ਇਹ ਵੀ ਦੋਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












