ਔਰਤ ਜੇ ਮਰਦ ਨਾਲ ਜ਼ਬਰਦਸਤੀ ਕਰੇ ਤਾਂ ਕੀ ਇਹ ਬਲਾਤਕਾਰ ਹੈ

ਬਲਾਤਕਾਰ

ਤਸਵੀਰ ਸਰੋਤ, Getty Images

    • ਲੇਖਕ, ਕੇਟ ਸਿਲਵਰ
    • ਰੋਲ, ਬੀਬੀਸੀ ਨਿਊਜ਼

ਜਦੋਂ ਇੱਕ ਮਰਦ ਕਿਸੇ ਔਰਤ ਦੇ ਨਾਲ ਬਿਨਾਂ ਉਸਦੀ ਮਰਜ਼ੀ ਦੇ ਜ਼ਬਰਦਸਤੀ ਸੈਕਸ ਕਰਦਾ ਹੈ ਤਾਂ ਇਹ ਬਲਾਤਕਾਰ ਹੈ, ਪਰ ਜੇ ਇੱਕ ਔਰਤ ਮਰਦ ਨੂੰ ਬਿਨਾਂ ਉਸਦੀ ਮਰਜ਼ੀ ਦੇ ਅਜਿਹਾ ਕਰਨ 'ਤੇ ਮਜਬੂਰ ਕਰੇ ਤਾਂ ਕੀ ਇਹ ਵੀ ਬਲਾਤਕਾਰ ਨਹੀਂ ਹੈ?

ਇੰਗਲੈਂਡ ਅਤੇ ਵੇਲਸ ਦੇ ਕਾਨੂੰਨ 'ਚ ਇਹ ਬਲਾਤਕਾਰ ਨਹੀਂ ਹੈ, ਪਰ ਇਸ ਘਟਨਾ 'ਤੇ ਅਧਿਐਨ ਕਰਨ ਵਾਲੇ ਇੱਕ ਲੇਖਕ ਦਾ ਕਹਿਣਾ ਹੈ ਕਿ ਸ਼ਾਇਦ ਅਜਿਹਾ ਹੋਣਾ ਚਾਹੀਦਾ ਹੈ।

ਲੈਂਕਾਸਟਰ ਯੂਨੀਵਰਸਿਟੀ ਲਾਅ ਸਕੂਲ ਦੀ ਡਾਕਟਰ ਸਿਯੋਭਾਨ ਵਿਯਰੇ ਨੇ ਬ੍ਰਿਟੇਨ 'ਚ ਸਾਲ 2016-17 ਦੌਰਾਨ ਜ਼ਬਰਦਸਤੀ ਸੈਕਸ 'ਤੇ ਪਹਿਲੀ ਰਿਸਰਚ ਕੀਤੀ।

ਇਸ ਵਿੱਚ ਉਨ੍ਹਾਂ ਨੇ 200 ਤੋਂ ਜ਼ਿਆਦਾ ਮਰਦਾਂ ਤੋਂ ਆਨਲਾਈਨ ਸਰਵੇਖਣ ਦੇ ਰਾਹੀਂ ਜਾਣਕਾਰੀ ਇਕੱਠੀ ਕੀਤੀ।

ਉਨ੍ਹਾਂ ਨੇ ਮਈ 2018 ਅਤੇ ਜੁਲਾਈ 2019 ਵਿਚਾਲੇ 30 ਮਰਦਾਂ ਨਾਲ ਵਿਅਕਤੀਗਤ ਇੰਟਰਵਿਊ ਕੀਤੇ। ਇਹ ਰਿਸਰਚ ਹਾਲ ਹੀ 'ਚ ਪ੍ਰਕਾਸ਼ਿਤ ਹੋਈ ਹੈ।

ਇਸ ਵਿੱਚ ਉਨ੍ਹਾਂ ਹਾਲਾਤਾਂ 'ਤੇ ਤਫ਼ਸੀਲ 'ਚ ਚਰਚਾ ਕੀਤੀ ਗਈ ਹੈ ਜਿਸ 'ਚ ਜ਼ਬਰਦਸਤੀ ਸੈਕਸ ਹੁੰਦਾ ਹੈ, ਇਸ ਦੇ ਨਤੀਜੇ ਕੀ ਹੁੰਦੇ ਹਨ ਅਤੇ ਕਾਨੂੰਨੀ ਕਾਰਵਾਈ ਕਿਵੇਂ ਹੁੰਦੀ ਹੈ।

ਇਹ ਵੀ ਪੜ੍ਹੋ:

ਇੰਟਰਵਿਊ ਕੀਤੇ ਗਏ ਸਾਰੇ ਲੋਕਾਂ ਦੇ ਨਾਮ ਗੁਪਤ ਰੱਖੇ ਗਏ ਹਨ ਪਰ ਅਸੀਂ ਉਨ੍ਹਾਂ ਵਿੱਚੋਂ ਇੱਕ ਨੂੰ ਜੌਨ ਆਖਾਂਗੇ।

ਜੌਨ ਦੱਸਦੇ ਹਨ ਕਿ ਕੁਝ ਗ਼ਲਤ ਹੋ ਰਿਹਾ ਹੈ ਇਸਦਾ ਪਹਿਲਾ ਅਹਿਸਾਸ ਉਨ੍ਹਾਂ ਨੂੰ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਪਾਰਟਨਰ ਨੇ ਖ਼ੁਦ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ।

ਇੱਕ ਡਰਾਵਨੀ ਘਟਨਾ ਤੋਂ ਬਾਅਦ ਉਹ ਆਪਣੀ ਪਾਰਟਨਰ ਨੂੰ ਇਲਾਜ ਲਈ ਲੈ ਕੇ ਗਏ ਜਿੱਥੇ ਜੋੜੇ ਨੇ ਇਸ ਪਿੱਛੇ ਮਨੋਵਿਗਿਆਨੀ ਕਾਰਨਾਂ ਉੱਤੇ ਘੰਟਿਆਂ ਤੱਕ ਗੱਲਬਾਤ ਕੀਤੀ।

ਲਗਭਗ 6 ਮਹੀਨੇ ਬਾਅਦ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਉਸਨੇ ਜੌਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।

ਜ਼ਬਰਦਸਤੀ

ਜੌਨ ਦੱਸਦੇ ਹਨ, ''ਮੈਂ ਲਿਵਿੰਗ ਰੂਮ ਵਿੱਚ ਬੈਠਾ ਸੀ ਅਤੇ ਉਹ ਰਸੋਈ ਵਿੱਚੋਂ ਆਈ, ਮੇਰੀ ਨੱਕ 'ਤੇ ਬਹੁਤ ਜ਼ੋਰ ਦੀ ਮੁੱਕਾ ਮਾਰਿਆ ਅਤੇ ਹੱਸਦੇ ਹੋਏ ਭੱਜ ਗਈ। ਉਸ ਤੋਂ ਬਾਅਦ ਰੋਜ਼ ਝਗੜਾ ਹੋਣਾ ਸ਼ੁਰੂ ਹੋ ਗਿਆ।''

ਬਾਅਦ ਵਿੱਚ ਉਸ ਨੇ ਆਪਣੇ ਡਾਕਟਰ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਉਸ ਕੁਝ ਕਾਊਂਸਲਿੰਗ ਵੀ ਹੋਈ ਸੀ ਅਤੇ ਉਸ ਨੂੰ ਮਨੋਵਿਗਿਆਨੀ ਤੋਂ ਇਲਾਜ ਲਈ ਸਲਾਹ ਦਿੱਤੀ ਗਈ ਸੀ।

ਜੌਨ ਦੱਸਦੇ ਹਨ ਕਿ ਉਨ੍ਹਾਂ ਦੀ ਪਾਰਟਨਰ ਦਫ਼ਤਰ ਤੋਂ ਬਾਅਦ ਘਰ ਆਉਣ 'ਤੇ ਉਨ੍ਹਾਂ ਤੋਂ 'ਸੈਕਸ ਦੀ ਮੰਗ' ਕਰਨ ਲੱਗੀ, ''ਉਹ ਹਿੰਸਕ ਹੋਣ ਲੱਗੀ ਅਤੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਉਸਦੇ ਘਰ ਆਉਣ ਦਾ ਸੋਚ ਕੇ ਹੀ ਮੈਂ ਡਰ ਜਾਂਦਾ ਸੀ।''

ਇੱਕ ਦਿਨ ਜੌਨ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਉਨ੍ਹਾਂ ਦਾ ਸੱਜਾ ਹੱਥ ਬੈੱਡ ਦੇ ਫਰੇਮ ਨਾਲ ਹੱਥਕੜੀ ਵਿੱਚ ਬੰਨ੍ਹਿਆ ਹੈ। ਅਜਿਹਾ ਉਸ ਦੀ ਪਾਰਟਨਰ ਨੇ ਕੀਤਾ ਸੀ।

ਸੈਕਸ

ਤਸਵੀਰ ਸਰੋਤ, Getty Images

ਫ਼ਿਰ ਬੈੱਡ ਦੇ ਬਰਾਬਰ 'ਚ ਰੱਖੇ ਸਟੀਰੀਓ ਸਿਸਟਮ ਦੇ ਲਾਊਡ ਸਪੀਕਰ ਨਾਲ ਉਸ ਦੇ ਸਿਰ 'ਤੇ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਦੂਜਾ ਹੱਥ ਨਾਇਲਨ ਦੀ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਸੈਕਸ ਕਰਨ ਦਾ ਦਬਾਅ ਬਣਾਇਆ।

ਦਰਦ ਅਤੇ ਡਰ ਦੇ ਮਾਰੇ ਜੌਨ ਉਸਦੀ ਫਰਮਾਈਸ਼ ਪੂਰੀ ਕਰਨ ਵਿੱਚ ਸਮਰੱਥ ਨਹੀਂ ਸਨ।

ਇਸ ਲਈ ਉਸ ਦੀ ਪਾਰਟਨਰ ਨੇ ਦੁਬਾਰਾ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਅੱਧੇ-ਇੱਕ ਘੰਟੇ ਤੱਕ ਬੰਨ੍ਹੀ ਰੱਖਿਆ।

ਇਸ ਤੋਂ ਬਾਅਦ ਉਸ ਦੀ ਪਾਰਟਨਰ ਇਸ ਬਾਰੇ ਕੁਝ ਵੀ ਗੱਲ ਕਰਨ ਨੂੰ ਰਾਜ਼ੀ ਨਹੀਂ ਸੀ।

ਕੁਝ ਸਮੇਂ ਬਾਅਦ ਉਹ ਪ੍ਰੈਗਨੇਂਟ ਹੋ ਗਈ ਅਤੇ ਕੁਝ ਦਿਨਾਂ ਤੱਕ ਇਸ ਝਗੜੇ 'ਤੇ ਰੋਕ ਲਗ ਗਈ। ਪਰ ਬੱਚਾ ਪੈਦਾ ਹੋਣ ਦੇ ਕੁਝ ਦਿਨਾਂ ਬਾਅਦ ਫ਼ਿਰ ਜਦੋਂ ਇੱਕ ਰਾਤ ਜੌਨ ਦੀ ਅੱਖ ਖੁੱਲ੍ਹੀ ਤਾਂ ਉਸਦੇ ਹੱਥ ਬੈੱਡ ਨਾਲ ਹੱਥਕੜੀ ਨਾਲ ਬੰਨ੍ਹੇ ਹੋਏ ਸਨ।

ਲੋਕਾਂ 'ਚ ਧਾਰਨਾਵਾਂ

ਉਸ ਨੇ ਦੱਸਿਆ ਕਿ ਫ਼ਿਰ ਉਸਦੀ ਪਾਰਟਨਰ ਨੇ ਜ਼ਬਰਦਸਤੀ ਵਿਆਗਰਾ ਖੁਆਈ ਅਤੇ ਉਸ ਦਾ ਮੂੰਹ ਬੰਦ ਕਰ ਦਿੱਤਾ।

ਜੌਨ ਨੇ ਕਿਹਾ, ''ਮੈਂ ਕੁਝ ਨਹੀਂ ਕਰ ਸਕਦਾ ਸੀ। ਇਸ ਤੋਂ ਬਾਅਦ ਮੈਂ ਨਹਾਉਣ ਚਲਾ ਗਿਆ ਅਤੇ ਮੈਨੂੰ ਪਤਾ ਨਹੀਂ ਕਿ ਮੈਂ ਕਿੰਨੀ ਦੇਰ ਸ਼ਾਵਰ 'ਚ ਸੀ, ਅਖ਼ੀਰ ਵਿੱਚ ਮੈਂ ਪੌੜੀਆਂ ਰਾਹੀਂ ਹੇਠਾਂ ਆਇਆ। ਕਮਰੇ ਵਿੱਚ ਆਉਂਦੇ ਹੀ ਜੋ ਪਹਿਲੀ ਗੱਲ ਉਸਨੇ ਮੈਨੂੰ ਕਹੀ ਉਹ ਸੀ - ''ਰਾਤ ਦੇ ਖਾਣੇ ਵਿੱਚ ਕੀ ਹੈ?''

ਜਦੋਂ ਜੌਨ ਨੇ ਇਸ ਬਾਰੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੂੰ ਭਰੋਸਾ ਨਾ ਹੋਇਆ।

ਉਸ ਨੇ ਕਿਹਾ, ''ਮੈਨੂੰ ਕਿਹਾ ਗਿਆ ਹੈ ਕਿ ਮੈਂ ਘਰ ਕਿਉਂ ਨਹੀਂ ਛੱਡਿਆ। ਇਹ ਮੇਰਾ ਘਰ ਸੀ ਜੋ ਮੈਂ ਆਪਣੇ ਬੱਚਿਆਂ ਲਈ ਖ਼ਰੀਦਿਆ ਸੀ ਅਤੇ ਪੈਸਾ ਵੀ ਮੇਰਾ ਸੀ, ਇਸ ਲਈ ਮੈਂ ਆਰਥਿਕ ਤੌਰ 'ਤੇ ਰਿਸ਼ਤੇ 'ਚ ਬੰਨ੍ਹਿਆ ਸੀ।"

"ਲੋਕਾਂ ਨੂੰ ਮੇਰੇ 'ਤੇ ਅਜੇ ਵੀ ਯਕੀਨ ਨਹੀਂ ਕਿਉਂਕਿ ਲੋਕ ਕਹਿੰਦੇ ਹਨ ਕਿ ਤੂੰ ਉਸਨੂੰ ਮਾਰਿਆ ਕਿਉਂ ਨਹੀਂ? ਕਾਸ਼! ਮੈਨੂੰ ਹੋਰ ਛੇਤੀ ਛੁਟਕਾਰਾ ਮਿਲ ਗਿਆ ਹੁੰਦਾ।''

ਸੈਕਸ

ਤਸਵੀਰ ਸਰੋਤ, iStock

ਡਾਕਟਰ ਵਿਯਰੇ ਨੇ ਕੁਝ ਹੋਰ ਮਰਦਾਂ ਦੇ ਇੰਟਰਵਿਊ ਕੀਤੇ। ਉਨ੍ਹਾਂ ਦਾ ਤਜਰਬਾ ਵੀ ਜੌਨ ਨਾਲ ਮਿਲਦਾ ਜੁਲਦਾ ਸੀ।

ਉਨ੍ਹਾਂ ਦੀ ਰਿਸਰਚ ਦਾ ਇੱਕ ਨਤੀਜਾ ਇਹ ਵੀ ਹੈ ਕਿ ਇਹ ਅਪਰਾਧ ਜ਼ਿਆਦਾਤਰ ਮਹਿਲਾ ਪਾਰਟਨਰ ਜਾਂ ਐਕਸ ਪਾਰਟਨਰ ਦੇ ਨਾਲ ਹੁੰਦਾ ਹੈ ਅਤੇ ਇਹ ਅਕਸਰ ਘਰੇਲੂ ਹਿੰਸਾ ਵਿੱਚ ਹੁੰਦਾ ਹੈ।

ਇੱਕ ਹੋਰ ਮਰਦ ਨੇ ਕਿਹਾ, ''ਅਸੀਂ ਇਸ ਬਾਰੇ ਗੱਲ ਕਰਨ ਤੋਂ ਡਰਦੇ ਹਾਂ ਅਤੇ ਸ਼ਰਮਿੰਦਾ ਹੁੰਦੇ ਹਾਂ। ਜਦੋਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਕਿਉਂਕਿ ਅਸੀਂ ਮਰਦ ਹਾਂ।''

ਰਿਸਰਚ ਦੇ ਨਤੀਜੇ

ਇਨ੍ਹਾਂ ਤਜਰਬਿਆਂ ਦੀ ਰਿਪੋਰਟ ਕਰਨ 'ਚ ਮਰਦਾਂ ਨੂੰ ਅਕਸਰ ਸ਼ਰਮ ਆਉਂਦੀ ਹੈ। ਉਹ ਜਿਨਸੀ ਸ਼ੋਸ਼ਣ ਬਾਰੇ ਦੱਸੇ ਬਿਨਾਂ ਘਰੇਲੂ ਹਿੰਸਾ ਦੀ ਰਿਪੋਰਟ ਕਰਵਾ ਸਕਦੇ ਹਨ।

ਦਿਮਾਗ 'ਤੇ ਗੰਭੀਰ ਅਸਰ ਪੈ ਸਕਦਾ ਹੈ, ਖ਼ੁਦਕੁਸ਼ੀ ਦੇ ਵਿਚਾਰ ਆ ਸਕਦੇ ਹਨ ਅਤੇ ਸੈਕਸ ਕਰਨ ਦੀ ਸਮਰੱਥਾ ਜਾ ਸਕਦੀ ਹੈ।

ਕੁਝ ਮਰਦਾਂ ਨੇ ਵਾਰ-ਵਾਰ ਪੀੜਤ ਹੋਣ ਦੀ ਗੱਲ ਕਹੀ, ਕੁਝ ਬਚਪਨ 'ਚ ਜਿਨਸੀ ਸ਼ੋਸ਼ਣ ਤੋਂ ਪੀੜਤ ਸਨ, ਕੁਝ ਨੇ ਵੱਖ-ਵੱਖ ਤਰੀਕੇ ਨਾਲ ਜਿਨਸੀ ਸ਼ੋਸ਼ਣ ਨੂੰ ਸਹਿਣ ਕੀਤਾ।

ਇਹ ਵੀ ਪੜ੍ਹੋ:

ਮਰਦਾਂ 'ਚ ਪੁਲਿਸ, ਨਿਆਂ ਪ੍ਰਣਾਲੀ ਅਤੇ ਕਾਨੂੰਨ ਨੂੰ ਲੈ ਕੇ ਕਈ ਨਕਾਰਾਤਮਕ ਧਾਰਨਾਵਾਂ ਸਨ।

ਵਿਯਰੇ ਦੀ ਰਿਸਰਚ 'ਚ ਇੱਕ ਧਾਰਨਾ ਇਹ ਵੀ ਸਾਹਮਣੇ ਆਈ ਕਿ ਮਰਦਾਂ ਦੇ ਨਾਲ ਜਬਰਨ ਸੈਕਸ ਅਸੰਭਵ ਹੈ ਕਿਉਂਕਿ ਮਰਦ ਔਰਤਾਂ ਦੀ ਤੁਲਨਾ 'ਚ ਸਰੀਰਿਕ ਤੌਰ 'ਤੇ ਜ਼ਿਆਦਾ ਮਜ਼ਬੂਤ ਹੁੰਦੇ ਹਨ।

ਸੈਕਸ

ਤਸਵੀਰ ਸਰੋਤ, Getty Images

ਦੂਜਾ ਇਹ ਕਿ ਮਰਦ ਔਰਤਾਂ ਦੇ ਨਾਲ ਸਾਰੇ ਸੈਕਸ ਦੇ ਮੌਕਿਆਂ ਨੂੰ ਸਕਾਰਾਤਮਕ ਮੰਨਦੇ ਹਨ।

ਇੱਕ ਤੀਸਰਾ ਮਿਥ ਇਹ ਹੈ ਕਿ ਜੇ ਮਰਦਾਂ ਵਿੱਚ ਉਤੇਜਨਾ ਹੁੰਦੀ ਹੈ ਤਾਂ ਇਸ ਦਾ ਮਤਲਬ ਉਹ ਜ਼ਰੂਰ ਸੈਕਸ ਚਾਹੁੰਦਾ ਹੈ। ਵਿਯਰੇ ਅਨੁਸਾਰ, ''ਅਸਲ ਵਿੱਚ ਉਤੇਜਨਾ ਇੱਕ ਸਰੀਰਿਕ ਪ੍ਰਤੀਕਿਰਿਆ ਹੈ।''

ਉਹ ਕਹਿੰਦੇ ਹਨ, ''ਜੇ ਮਰਦ ਡਰੇ ਹੋਏ ਜਾਂ ਗੁੱਸੇ ਵਿੱਚ ਹਨ ਤਾਂ ਵੀ ਉਹ ਉਤੇਜਿਤ ਹੋ ਸਕਦੇ ਹਨ ਅਤੇ ਬਣੇ ਰਹਿ ਸਕਦੇ ਹਨ।"

"ਅਜਿਹੀਆਂ ਰਿਸਰਚ ਵੀ ਹਨ ਜੋ ਦੱਸਦੀਆਂ ਹਨ ਕਿ ਔਰਤਾਂ ਦੇ ਨਾਲ ਬਲਾਤਕਾਰ ਹੋਣ 'ਤੇ ਉਹ ਸੈਕਸ਼ੂਅਲੀ ਐਕਟਿਵ ਹੋ ਸਕਦੀਆਂ ਹਨ ਕਿਉਂਕਿ ਉਨ੍ਹਾਂ ਦਾ ਸਰੀਰ ਸਰੀਰਿਕ ਤੌਰ 'ਤੇ ਪ੍ਰਤੀਕਿਰਿਆ ਦਿੰਦਾ ਹੈ। ਇਹ ਮਰਦ ਅਤੇ ਔਰਤ ਦੋਵੇਂ ਪੀੜਤਾਂ ਲਈ ਇੱਕ ਮੁੱਦਾ ਹੈ ਜਿਸ 'ਤੇ ਮੁਕੰਮਲ ਚਰਚਾ ਨਹੀਂ ਕੀਤੀ ਗਈ, ਇਸ ਬਾਰੇ ਸਪੱਸ਼ਟ ਸਬੂਤ ਹਨ।''

ਵਿਯਰੇ ਦੇ ਸਾਲ 2017 ਦੇ ਅਧਿਐਨ 'ਚ ਸ਼ਾਮਿਲ ਲੋਕਾਂ ਵਿੱਚ ਕਈਆਂ ਨੇ ਬਹੁਤੇ ਨਸ਼ੇ ਵਿੱਚ ਹੋਣ ਤੋਂ ਬਾਅਦ ਵੀ ਸੈਕਸ ਦੇ ਤਜਰਬਿਆਂ ਬਾਰੇ ਦੱਸਿਆ ਹਾਲਾਂਕਿ ਜੋ ਉਨ੍ਹਾਂ ਨਾਲ ਹੋ ਰਿਹਾ ਸੀ, ਉਹ ਉਸਨੂੰ ਰੋਕਣ ਵਿੱਚ ਸਮਰੱਥ ਨਹੀਂ ਸਨ।

ਕਾਨੂੰਨੀ ਮਾਨਤਾ

ਇੰਟਰਵਿਊ ਦੇਣ ਵਾਲਿਆਂ ਵਿੱਚੋਂ ਇੱਕ ਦਾ ਕਹਿਣਾ ਸੀ ਕਿ ਇੱਕ ਔਰਤ ਦੇ ਨਾਲ ਕਲੱਬ ਵਿੱਚ ਰਾਤ ਨੂੰ ਪਾਰਟੀ ਕਰਨ ਤੋਂ ਬਾਅਦ ਜਦੋਂ ਉਹ ਘਰ ਜਾ ਰਿਹਾ ਸੀ, ਉਸਨੂੰ ਡੇਟ ਰੇਪ ਦੀ ਦਵਾਈ ਦਿੱਤੀ ਗਈ ਅਤੇ ਜ਼ਬਰਦਸਤੀ ਸੈਕਸ ਕਰਨ ਲਈ ਮਜਬੂਰ ਕੀਤਾ ਗਿਆ।

ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਵਿਦਿਆਰਥੀ ਸੀ ਤਾਂ ਇੱਕ ਸਮਰ ਕੈਂਪ ਵਿੱਚ ਉਸਨੂੰ ਸੈਕਸ ਕਰਨ ਲਈ ਮਜਬੂਰ ਕੀਤਾ ਗਿਆ।

ਸੈਕਸ

ਵਿਯਰੇ ਦਾ ਕਹਿਣਾ ਹੈ ਕਿ ਤਾਜ਼ਾ ਅਧਿਐਨ ਵਿੱਚ ਸ਼ਾਮਿਲ ਬਹੁਤੇ ਮਰਦਾਂ ਨੇ ਆਪਣੇ ਜ਼ਬਰਦਸਤੀ ਸੈਕਸ ਦੇ ਤਜ਼ਰਬਿਆਂ ਨੂੰ ''ਬਲਾਤਕਾਰ'' ਮੰਨਿਆ ਅਤੇ ਕੁਝ ਲੋਕ ਨਿਰਾਸ਼ ਸਨ ਕਿ ਇਹ ਇੰਗਲੈਂਡ ਅਤੇ ਵੇਲਸ ਦੇ ਕਾਨੂੰਨ ਤਹਿਤ ਬਲਾਤਕਾਰ ਦੇ ਰੂਪ 'ਚ ਨਹੀਂ ਗਿਣਿਆ ਜਾਵੇਗਾ।

ਇੱਕ ਹੋਰ ਵਿਅਕਤੀ ਨੇ ਦੱਸਿਆ, ''ਇਸ ਤੱਥ ਬਾਰੇ ਗੱਲ ਕਰਦੇ ਹੋਏ ਇਹ ਦੱਸਣਾ ਕਿ ਤੁਹਾਡੀ ਸਾਥੀ ਨਸ਼ੇ ਵਿੱਚ ਸੀ ਅਤੇ ਉਸਨੇ ਖ਼ੁਦ ਨੂੰ ਤੁਹਾਡੇ 'ਤੇ ਥੋਪ ਦਿੱਤਾ, ਸਗੋਂ ਤੁਹਾਡਾ ਬਲਾਤਕਾਰ ਕੀਤਾ, ਕੀ ਇਹ ਫੈਂਟਸੀ ਨਹੀਂ ਲਗਦਾ?''

ਵਿਯਰੇ ਲਿਖਦੇ ਹਨ ਕਿ ਕਈ ਅਮਰੀਕੀ ਸੂਬਿਆਂ ਵਿੱਚ ਬਲਾਤਕਾਰ ਨੂੰ ਮੋਟੇ ਤੌਰ 'ਤੇ ਗ਼ੈਰ-ਸਹਿਮਤੀ ਵਾਲੇ ਸੈਕਸ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਆਸਟਰੇਲੀਆਈ ਸੂਬੇ ਵਿਕਟੋਰੀਆਂ ਵਿੱਚ ਵੀ ਇਸ ਬਾਰੇ ਕਾਨੂੰਨ ਹੈ।

ਰਿਸਰਚ ਵਿੱਚ ਸੁਝਾਈਆਂ ਗਈਆਂ ਅੱਠ ਸਿਫਾਰਿਸ਼ਾਂ ਵਿੱਚੋਂ ਇੱਕ ਇਹ ਹੈ ਕਿ ਬਲਾਤਕਾਰ ਦੇ ਕਾਨੂੰਨ ਵਿੱਚ ਸੁਧਾਰ ਕਰਨ ਦੀ ਗੰਭੀਰ ਲੋੜ ਹੈ।

ਇਹ ਵੀਡੀਓਜ਼ ਵੀ ਜ਼ਰੂਰ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)