ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਿਪੋਰਟ ਤੋਂ ਭਾਰਤ ਕਿਉਂ ਖਫ਼ਾ-ਬਲਾਗ

ਤਸਵੀਰ ਸਰੋਤ, Getty Images
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਬੀਬੀਸੀ ਲਈ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ
ਸ਼ੁੱਕਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਨੇ ਵਿਸ਼ਵ ਵਿੱਚ ਧਾਰਮਿਕ ਆਜ਼ਾਦੀ ਬਾਰੇ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ।
ਚੀਨ ਵਿੱਚ ਸ਼ਿਨਜ਼ਿਆਂਗ ਦੇ ਵੀਗਰ ਮੁਸਲਮਾਨ ਭਾਈਚਾਰੇ ਨਾਲ ਚੀਨੀ ਸਰਕਾਰ ਜੋ ਵਿਤਕਰਾ ਕਰ ਰਹੀ ਹੈ ਜਾਂ ਬਰਮਾ ਵਿੱਚ ਰੋਹਿੰਗਿਆ ਮੁਸਲਮਾਨਾਂ ਨਾਲ ਜੋ ਕੁਝ ਹੋ ਰਿਹਾ ਹੈ ਜਾਂ ਈਰਾਨ ਵਿੱਚ ਗ਼ੈਰ-ਮੁਸਲਮਾਨ ਭਾਈਚਾਰਿਆਂ ਦੀ ਜ਼ਿੰਦਗੀ ਕਿੰਨੀ ਮੁਸ਼ਕਲ ਬਣਾਈ ਜਾ ਰਹੀ ਹੈ।
ਸਾਊਦੀ ਅਰਬ ਵਿੱਚ ਜਿਸ ਤਰ੍ਹਾਂ ਇੱਕ ਹਜ਼ਾਰ ਤੋਂ ਵਧੇਰੇ ਸ਼ੀਆ ਨਾਗਰਿਕਾਂ ਨੂੰ ਸਿਰਫ਼ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਜਾਂ ਸੋਸ਼ਲ ਮੀਡੀਆ ਉੱਪਰ ਟਿੱਪਣੀਆਂ ਕਰਨ ਦੇ ਜੁਰਮ ਵਿੱਚ ਕੈਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:
ਪਾਕਿਸਤਾਨ ਵਿੱਚ ਈਸਾਈ ਮਹਿਲਾ ਆਸੀਆ ਬੀਬੀ ਦੀ ਰਿਹਾਈ ਦੇ ਬਾਵਜੂਦ 40 ਤੋਂ ਵਧੇਰੇ ਲੋਕਾਂ ਨੂੰ ਪੈਗੰਬਰ -ਏ-ਇਸਲਾਮ ਦੀ ਤੌਹੀਨ ਦੇ ਇਲਜ਼ਾਮਾਂ ਵਿੱਚ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਤੁੰਨਿਆ ਗਿਆ ਹੈ।
ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ ਜਾਂ ਫਿਰ ਭਾਰਤ ਦੇ ਗਊ ਰੱਖਿਅਕਾਂ ਹੱਥੋਂ ਮੁਸਲਮਾਨਾਂ ਅਤੇ ਦਲਿਤਾਂ ਖਿਲਾਫ ਹਿੰਸਕ ਘਟਨਾਵਾਂ ਹੋ ਰਹੀਆਂ ਹਨ ਅਤੇ ਸਰਕਾਰ ਨੇ ਉਨ੍ਹਾਂ ਦੀ ਰੋਕਥਾਮ ਲਈ ਕੋਈ ਖ਼ਾਸ ਕਦਮ ਨਹੀਂ ਚੁੱਕਿਆ ਹੈ।
ਇਨ੍ਹਾਂ ਸਾਰਿਆਂ ਦਾ ਅਮਰੀਕੀ ਵਿਦੇਸ਼ ਮੰਤਰਾਲਾ ਦੀ ਰਿਪੋਰਟ ਵਿੱਚ ਜ਼ਿਕਰ ਹੈ।

ਤਸਵੀਰ ਸਰੋਤ, Handout
ਜਿਵੇਂ ਅਜਿਹੀਆਂ ਰਿਪੋਰਟਾਂ ਨਾਲ ਹੁੰਦਾ ਹੈ, ਉਸੇ ਤਰ੍ਹਾਂ ਜਿੰਨੇ ਦੇਸ਼ਾਂ ਵਿੱਚ ਧਾਰਮਿਕ ਆਜ਼ਾਦੀ ਉੱਪਰ ਰੋਕ-ਟੋਕ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਸਾਰਿਆਂ ਨੇ ਇਸ ਰਿਪੋਰਟ ਨੂੰ ਇੱਕ ਤਰਫ਼ਾ ਤੇ ਮਨਘੜਤ ਕਹਿ ਕੇ ਨਕਾਰ ਦਿੱਤਾ ਹੈ।
ਜਾਂ ਫਿਰ ਇਹ ਕਿਹਾ ਹੈ ਕਿ ਕਿਸੇ ਨੂੰ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਟੰਗ ਅੜਾਉਣ ਦੀ ਲੋੜ ਨਹੀਂ। ਸਾਡਾ ਆਪਣਾ ਕਾਨੂੰਨ ਹੈ ਅਤੇ ਸੰਵਿਧਾਨ ਵਿੱਚ ਜਿੰਨੀਆਂ ਵੀ ਆਜ਼ਾਦੀਆਂ ਹਨ, ਉਹ ਸਾਰਿਆਂ ਨੂੰ ਬਰਾਬਰ ਮਿਲੀਆਂ ਹੋਈਆਂ ਹਨ। ਲਿਹਾਜ਼ਾ ਸ਼ੱਟਅੱਪ।
ਇਹ ਵੀ ਪੜ੍ਹੋ:
ਮੈਂ ਇਸ ਸਮੇਂ 56 ਸਾਲਾਂ ਦਾ ਹੋ ਚੱਲਿਆਂ ਹਾਂ ਅਤੇ ਜਦੋਂ ਤੋਂ ਹੋਸ਼ ਸੰਭਾਲੀ ਹੈ ਇਹੀ ਦੇਖ ਰਿਹਾ ਹਾਂ ਕਿ ਮਨੁੱਖੀ ਹੱਕ ਹੋਣ ਜਾਂ ਧਾਰਮਿਕ, ਉਨ੍ਹਾਂ ਬਾਰੇ ਭਾਵੇਂ ਸੰਯੁਕਤ ਰਾਸ਼ਟਰ ਹੋਵੇ, ਅਮਨੈਸਿਟੀ ਹੋਵੇ ਜਾਂ ਕਿਸੇ ਦੀ ਵੀ ਰਿਪੋਰਟ ਹੋਵੇ, ਅੱਜ ਤੱਕ ਕਿਸੇ ਵੀ ਦੇਸ਼ ਦੀ ਕਿਸੇ ਨਜ਼ਰੀਏ ਦੀ ਸਰਕਾਰ ਨੇ ਇਨ੍ਹਾਂ ਰਿਪੋਰਟਾਂ ਵਿੱਚ ਕੀਤੀ ਗਈ ਆਲੋਚਨਾ ਬਾਰੇ ਇਹ ਨਹੀਂ ਕਿਹਾ ਕਿ ਭਰਾ ਜੀ, ਬੜੀ ਮਿਹਰਬਾਨੀ, ਕਿ “ਤੁਸੀਂ ਫਲਾਂ-ਫਲਾਂ ਮੁੱਦਿਆਂ ਵੱਲ ਸਾਡਾ ਧਿਆਨ ਦਿਵਾਇਆ ਹੈ।”

ਤਸਵੀਰ ਸਰੋਤ, AFP
“ਅਸੀਂ ਦੇਖਾਂਗੇ ਕਿ ਅਸੀਂ ਮਨੁੱਖੀ ਹੱਕਾਂ ਦੇ ਹਿਸਾਬ ਨਾਲ ਕਿੱਥੇ-ਕਿੱਥੇ ਕਮੀ-ਪੇਸ਼ੀ ਰਹਿ ਗਈ ਅਤੇ ਅਸੀਂ ਇਨ੍ਹਾਂ ਗਲਤੀਆਂ ਦੀ ਪੜਤਾਲ ਕਰਕੇ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਵੱਲੋਂ ਧਿਆਨ ਦਿਵਾਉਣ ਦਾ ਬਹੁਤ-ਬਹੁਤ ਧੰਨਵਾਦ।”
ਜਦਕਿ ਹਰ ਦੇਸ ਆਪਣੇ ਵਿਰੋਧੀਆਂ ਵੱਲ ਉਂਗਲ ਖੜ੍ਹੀ ਕਰਨ ਲਈ ਇਨ੍ਹਾਂ ਰਿਪੋਰਟਾਂ ਨੂੰ ਹਥਿਆਰ ਬਣਾਉਂਦਾ ਹੈ।
ਜਿਵੇਂ ਭਾਰਤ ਭਾਵੇਂ ਕਸ਼ਮੀਰ ਵਿੱਚ ਚੱਲ ਰਹੀ ਹਿੰਸਾ ਦੌਰਾਨ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਸੰਯੁਕਤ ਰਾਸ਼ਟਰ ਜਾਂ ਐਮਨਿਸਿਟੀ ਦੀ ਰਿਪੋਰਟ ਨੂੰ ਸਫ਼ੈਦ ਝੂਠ ਦੱਸੇ ਪਰ ਉਸੇ ਰਿਪੋਰਟ ਵਿੱਚ ਜੇ ਪਾਕਿਸਤਾਨ ਵਿੱਚ ਮਨੁੱਖੀ ਹੱਕਾਂ ਬਾਰੇ ਸਖ਼ਤ ਨਿੰਦਾ ਕੀਤੀ ਗਈ ਹੋਵੇ ਤਾਂ ਭਾਰਤ ਇਸ ਨੂੰ 100 ਫੀਸਦੀ ਸੱਚ ਮੰਨੇਗਾ ਅਤੇ ਹਰ ਕੌਮਾਂਤਰੀ ਮੰਚ ਉੱਪਰ ਉਸਦਾ ਜ਼ਿਕਰ ਵੀ ਕਰੇਗਾ ਤੇ ਚਟਕਾਰੇ ਵੀ ਲਵੇਗਾ।
ਇਹੀ ਹਾਲ ਪਾਕਿਸਤਾਨ ਅਤੇ ਹੋਰ ਦੇਸ਼ਾਂ ਦਾ ਵੀ ਹੈ। ਯਾਨਿ ਅਸੀਂ ਦੁੱਧ ਧੋਤੇ ਤੇ ਬਾਕੀ ਸਾਰੇ ਗਾਰੇ 'ਚ ਲਿਬੜੇ ਪਰ ਸ਼ੀਸ਼ਾ ਮੂਧਾ ਮਾਰਨ ਨਾਲ ਮੂੰਹ ਤਾਂ ਨਹੀਂ ਸੋਹਣਾ ਹੋ ਜਾਂਦਾ?
ਜਾਨੇ ਨਾ ਜਾਨੇ ਗੁਲ ਹੀ ਨਾ ਜਾਨੇ, ਬਾਗ ਤੋ ਸਾਰਾ ਜਾਨੇ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












