ਤੁਹਾਡੀ ਰਸੋਈ 'ਚ ਪਕਦੀ ਭਿੰਡੀ, ਆਲੂ ਤੇ ਟਮਾਟਰ ਕਿਹੜੇ ਮੁਲਕ ਤੋਂ ਆਏ

ਤਸਵੀਰ ਸਰੋਤ, Getty Images
- ਲੇਖਕ, ਯਸ਼ਸਿਵਨੀ ਸੰਪਤਕੁਮਾਰ
- ਰੋਲ, ਬੀਬੀਸੀ ਟਰੈਵਲ
ਮੈਂ ਮੁੰਬਈ ਦੀ ਇੱਕ ਛੋਟੀ ਜਿਹੀ ਰਸੋਈ ਵਿੱਚ ਸੀ ਅਤੇ ਮਿੱਟੀ ਦੇ ਭਾਂਡਿਆਂ ਵਿੱਚ ਪ੍ਰਾਚੀਨ ਭਾਰਤੀ ਖਾਣਾ ਤਿਆਰ ਹੁੰਦਾ ਵੇਖ ਰਹੀ ਸੀ।
ਪੱਤੇ, ਲੱਕੜ ਅਤੇ ਧਾਤੂ ਦੇ ਭਾਂਡੇ ਰਸੋਈ ਵਿੱਚ ਖਿਲਰੇ ਹੋਏ ਸਨ। ਭੋਜਨ ਵਿੱਚ ਸਿਰਫ਼ ਉਨ੍ਹਾਂ ਖਾਦ ਸਮੱਗਰੀਆਂ ਦੀ ਵਰਤੋਂ ਹੋ ਰਹੀ ਸੀ ਜੋ ਇਸ ਉਪਮਹਾਂਦੀਪ ਦੀਆਂ ਆਪਣੀਆਂ ਹੈ।
ਯਾਨਿ ਉਨ੍ਹਾਂ ਵਿੱਚ ਮਿਰਚ (ਜੋ ਮੈਕਸੀਕੋ ਤੋਂ ਆਈ ਹੈ) ਦਾ ਤਿੱਖਾਪਣ ਨਹੀਂ ਸੀ ਅਤੇ ਆਲੂ (ਜੋ ਦੱਖਣੀ ਅਮਰੀਕਾ ਤੋਂ ਦਰਾਮਦ ਹੋਏ ਹਨ) ਦਾ ਸਟਾਰਚ ਵੀ ਨਹੀਂ ਸੀ।
ਖਾਣਾ ਬਣਾਉਣ ਵਾਲਿਆਂ ਵਿੱਚੋਂ ਇੱਕ ਕਸਤੂਰੀਰੰਗਨ ਰਾਮਾਨੁਜਨ ਨੇ ਦੱਸਿਆ ਕਿ ਉਹ ਪੱਤਾਗੋਭੀ, ਫੁੱਲਗੋਭੀ, ਮਟਰ ਜਾਂ ਗਾਜਰ ਦੀ ਵਰਤੋਂ ਨਹੀਂ ਕਰਦੇ।
ਘੱਟ ਸਮੱਗਰੀਆਂ ਦੇ ਬਾਵਜੂਦ ਉਹ ਮੇਰੇ ਪਰਿਵਾਰ ਲਈ ਸ਼ਾਨਦਾਰ ਦਾਵਤ ਤਿਆਰ ਕਰ ਰਹੇ ਸਨ, ਜਿਸ ਵਿੱਚ ਚੌਲ, ਮੁਲਗਟਾਨੀ ਵਰਗਾ ਸਾਤਰਮੁਡੂ, ਪ੍ਰੋਟੀਨ ਨਾਲ ਭਰਿਆ ਕੁਜ਼ਾਂਬੂ ਸ਼ੋਰਬਾ ਅਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੇ ਸਨੈਕਸ ਸ਼ਾਮਲ ਸਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Yasaswini Sampathkumar
ਸ਼ਰਾਦ ਦੀ ਰੋਟੀ
ਇਹ ਸ਼ਰਾਦ ਦਾ ਖਾਣਾ ਸੀ ਜਿਸ ਨੂੰ ਦੱਖਣ ਭਾਰਤ ਦੇ ਹਿੰਦੂ ਪਰਿਵਾਰਾਂ ਵਿੱਚ ਪਰਿਵਾਰ ਦੇ ਕਰੀਬੀ ਮੈਂਬਰਾਂ ਦੀ ਬਰਸੀ 'ਤੇ ਖਾਦਾ ਜਾਂਦਾ ਹੈ। ਇਹ ਮੇਰੇ ਸਹੁਰੇ ਦੀ ਬਰਸੀ ਮੌਕੇ ਤਿਆਰ ਹੋ ਰਿਹਾ ਸੀ।
ਮਾਨਤਾ ਹੈ ਕਿ ਇਹ ਦਾਵਤ ਪਰਿਵਾਰ ਦੇ ਪੁਰਖਿਆਂ ਤੱਕ ਪਹੁੰਚਦੀ ਹੈ, ਪਰ ਅਣਜਾਣੇ ਵਿੱਚ ਇਸ ਨੇ ਇਸ ਖੇਤਰ ਦੇ ਰਸੋਈ ਇਤਿਹਾਸ ਦੀ ਯਾਦ ਤਾਜ਼ਾ ਕਰ ਦਿੱਤੀ।
ਇਹ ਭੋਜਨ ਪੂਰੀ ਤਰ੍ਹਾਂ ਉਨ੍ਹਾਂ ਸਮੱਗਰੀਆਂ ਤੋਂ ਤਿਆਰ ਕੀਤਾ ਜਾ ਰਿਹਾ ਸੀ ਜੋ ਉਸ ਉਪ-ਮਹਾਂਦੀਪ ਵਿੱਚ ਘੱਟੋ ਘੱਟ ਇੱਕ ਹਜ਼ਾਰ ਸਾਲ ਤੋਂ ਮੌਜੂਦ ਹੈ।
ਟਮਾਟਰ ਤੋਂ ਬਣਨ ਵਾਲੀ ਮਸਾਲੇਦਾਰ ਕੜੀ ਅਤੇ ਨਾਨ ਲਈ ਮਸ਼ਹੂਰ ਇਸ ਦੇਸ ਵਿੱਚ ਕਈ ਪ੍ਰਸਿੱਧ ਖਾਦ ਸਮੱਗਰੀਆਂ ਅਸਲ ਵਿੱਚ ਇਸ ਦੇਸ ਦੀਆਂ ਹੈ ਹੀ ਨਹੀਂ। ਟਮਾਟਰ ਪੁਰਤਗਾਲੀ ਲੈ ਕੇ ਆਏ ਸਨ ਅਤੇ ਨਾਨ ਮੱਧ ਏਸ਼ੀਆ ਤੋਂ ਆਇਆ ਸੀ।
ਆਲੂ, ਟਮਾਟਰ, ਫੁੱਲਗੋਭੀ, ਗਾਜਰ ਅਤੇ ਮਟਰ ਹੁਣ ਭਾਰਤੀ ਰਸੋਈ ਘਰਾਂ ਵਿੱਚ ਆਮ ਹਨ, ਪਰ ਇਹ ਸਭ ਇਸ ਉਪ-ਮਹਾਂਦੀਪ ਵਿੱਚ ਸਦੀਆਂ ਤੋਂ ਨਹੀਂ ਹਨ।
18ਵੀਂ ਸਦੀ ਦੇ ਅਖੀਰ ਵਿੱਚ ਡੱਚ ਯੂਰਪੀ ਲੋਕਾਂ ਨੂੰ ਖਿਲਾਉਣ ਲਈ ਆਲੂ ਲੈ ਕੇ ਭਾਰਤ ਆਏ ਸਨ।

ਤਸਵੀਰ ਸਰੋਤ, Yasaswini Sampathkumar
ਆਲੂ ਅੱਜ ਹਰ ਭਾਰਤੀ ਰਸੋਈ ਵਿੱਚ ਮਿਲਦਾ ਹੈ। ਉਸ ਨੂੰ ਉਬਾਲ ਕੇ, ਭੁੰਨ ਕੇ, ਤਲ ਕੇ ਅਤੇ ਭਰ ਕੇ ਕਈ ਤਰੀਕਿਆਂ ਨਾਲ ਖਾਦਾ ਜਾਂਦਾ ਹੈ।
ਭਾਰਤੀ ਰਸੋਈ ਦੇ ਮਰਹੂਮ ਇਤਿਹਾਸਕਾਰ ਕੇਟੀ ਅਚੈ ਮੰਨਦੇ ਸਨ ਕਿ ਮਿਰਚ ਮੈਕਸੀਕੋ ਤੋਂ ਭਾਰਤ ਆਈ ਸੀ। ਇਸ ਨੂੰ ਪੁਰਤਗਾਲੀ ਯਾਤਰੀ ਵਾਸਕੋ ਡੀ ਗਾਮਾ ਭਾਰਤ ਲਿਆਏ ਸਨ।
ਕਾਲੀ ਮਿਰਚ ਦੀ ਖੇਤੀ ਲਈ ਬਹੁਤ ਜ਼ਿਆਦਾ ਮੀਂਹ ਚਾਹੀਦਾ ਹੈ ਪਰ ਲਾਲ ਮਿਰਚ ਨੂੰ ਦੇਸ ਵਿੱਚ ਕਿਤੇ ਵੀ ਉਗਾਇਆ ਜਾ ਸਕਦਾ ਸੀ ਅਤੇ ਇਹ ਤਿੱਖੇ ਮਸਾਲੇ ਦੀ ਕਮੀ ਨੂੰ ਵੀ ਪੂਰਾ ਕਰਦੀ ਸੀ।
ਟਮਾਟਰ ਦੇਸੀ ਜਾਂ ਵਿਦੇਸ਼ੀ?
ਭਾਰਤੀ ਟੀਵੀ ਸ਼ੋਅ ''ਦਿ ਕਰੀਜ਼ ਆਫ਼ ਇੰਡੀਆ'' ਦੀ ਪ੍ਰੋਡਿਊਸਰ ਰੂਚੀ ਸ਼੍ਰੀਵਾਸਤਵ ਮੁਤਾਬਕ ਸਾਰੇ ਭਾਰਤੀ ਖਾਣਿਆਂ ਨੇ ਟਮਾਟਰ ਨੂੰ ਅਪਣਾ ਲਿਆ ਹੈ।
ਟਮਾਟਰ ਦੱਖਣੀ ਅਮਰੀਕਾ ਤੋਂ ਦੱਖਣੀ ਯੂਰਪ ਹੁੰਦਾ ਹੋਇਆ ਇੰਗਲੈਡ ਪਹੁੰਚਿਆ ਸੀ। ਇਸ ਨੂੰ ਅੰਗ੍ਰੇਜ਼ ਭਾਰਤ ਲੈ ਕੇ ਆਏ ਸਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Brent Hofacker/Alamy
ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਰੈਸਟੋਰੈਂਟ ਅਤੇ ਹੋਟਲਾਂ ਨੇ ਪਿਛਲੇ 100 ਸਾਲ ਵਿੱਚ ਲਾਲ ਕੜੀ ਸੌਸ ਨੂੰ 'ਭਾਰਤੀ' ਕਹਿ ਕੇ ਹਰਮਨ ਪਿਆਰਾ ਬਣਾਇਆ ਹੈ।
"ਇਹ ਲੋਕਾਂ ਦੇ ਜ਼ਾਇਕੇ ਨੂੰ ਬਦਲ ਰਿਹਾ ਹੈ। ਜਿਹੜੇ ਲੋਕ ਭਾਰਤੀ ਖਾਣੇ ਬਾਰੇ ਬਹੁਤਾ ਨਹੀਂ ਜਾਣਦੇ, ਉਨ੍ਹਾਂ ਲਈ ਪਿਆਜ਼ ਅਤੇ ਟਮਾਟਰ ਤੋਂ ਬਣਨ ਵਾਲੀ ਗ੍ਰੇਵੀ ਕਲਾਸਿਕ ਹੈ।''
ਸ਼ਰਾਦ ਸੰਸਕਾਰ ਤੋਂ ਬਾਅਦ ਖਾਦਾ ਜਾਣ ਵਾਲਾ ਖਾਣਾ ਭਾਰਤੀ ਉਪ-ਮਹਾਂਦੀਪ ਦੀ ਜੈਵਿਕ ਵਿਭਿੰਨਤਾ ਨੂੰ ਦਿਖਾਉਂਦਾ ਹੈ। ਇਸ ਵਿੱਚ ਕੱਚੇ ਅੰਬ, ਕੱਚੇ ਕੇਲੇ, ਗਵਾਰਫਲੀ, ਸੇਮ, ਸ਼ੰਕਰਕੰਦ, ਕੇਲੇ ਦੇ ਤਣੇ, ਅਰਬੀ ਅਤੇ ਹੜਜੋੜ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਇਨ੍ਹਾਂ ਖਾਦ ਸਮੱਗਰੀਆਂ ਨੂੰ ਕਾਲੀ ਮਿਰਚ, ਜੀਰਾ ਅਤੇ ਨਮਕ ਦੇ ਨਾਲ ਪਕਾਇਆ ਜਾਂਦਾ ਹੈ। ਮੂੰਗ ਦਾਲ ਨਾਲ ਪ੍ਰੋਟੀਨ ਦੀ ਕਮੀ ਪੂਰੀ ਹੁੰਦੀ ਹੈ।
ਪਰਿਵਾਰ ਦਾ ਪ੍ਰਬੰਧ
ਪੂਰੇ ਦੱਖਣ ਭਾਰਤ ਵਿੱਚ ਸ਼ਰਾਦ ਵਿੱਚ ਸਿਰਫ਼ ਪਰਿਵਾਰ ਦੇ ਲੋਕ ਸ਼ਾਮਲ ਹੁੰਦੇ ਹਨ। ਖਾਣੇ ਤੋਂ ਪਹਿਲਾਂ ਪੂਜਾ ਕੀਤੀ ਜਾਂਦੀ ਹੈ।
ਪਰਿਵਾਰ ਲਈ ਇਹ ਸਾਲ ਦਾ ਮਹੱਤਵਪੂਰਨ ਮੌਕਾ ਹੁੰਦਾ ਹੈ, ਜਿਸ ਦੀ ਪੂਜਾ ਪਰਿਵਾਰ ਦੇ ਸਭ ਤੋਂ ਵੱਡੇ ਪੁਰਸ਼ ਮੈਂਬਰ ਨਿਭਾਉਂਦੇ ਹਨ।
ਮੁੰਬਈ ਦੇ ਇੱਕ ਸੀਨੀਅਰ ਹਿੰਦੂ ਪੁਜਾਰੀ ਪਝਵੇਰੀ ਚਕਰਵਰਤੀ ਰਾਘਵਨ ਕਹਿੰਦੇ ਹਨ, "ਰਵਾਇਤੀ ਸਮਝ ਇਹ ਹੈ ਕਿ ਜਦੋਂ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਪੁਰਖੇ ਬਣ ਜਾਂਦੇ ਹਨ।''
"ਮੰਨਿਆ ਜਾਂਦਾ ਹੈ ਕਿ ਧਰਤੀ 'ਤੇ ਪੂਰਾ ਇੱਕ ਸਾਲ ਪੁਰਖਿਆਂ ਲਈ ਇੱਕ ਦਿਨ ਦੇ ਬਰਾਬਰ ਹੁੰਦਾ ਹੈ। ਇਸ ਲਈ ਸਲਾਨਾ ਸ਼ਰਾਦ ਉਨ੍ਹਾਂ ਲਈ ਰੋਜ਼ਾਨਾ ਭੋਜਨ ਹੈ।''

ਤਸਵੀਰ ਸਰੋਤ, age fotostock/Alamy
ਕੁਝ ਖਾਣਾ, ਜਿਵੇਂ ਤਲੇ ਹੋਏ ਕੇਲੇ, ਸਾਤਰਮੁਡੂ ਜਾਂ ਕੁਜ਼ਾਂਬੂ ਅਕਸਰ ਘਰ ਵਿੱਚ ਹੀ ਬਣਾਏ ਜਾਂਦੇ ਹਨ। ਜਿਹੜੇ ਲੋਕ ਖਰਚਾ ਚੁੱਕ ਸਕਦੇ ਹਨ ਉਹ ਰਸੋਈਆਂ ਤੋਂ ਬਣਵਾਉਂਦੇ ਹਨ।
ਸ਼ਰਾਦ ਦਾ ਖਾਣਾ ਤਿਆਰ ਕਰਨ ਵਾਲੇ ਰਸੋਈਏ ਅਕਸਰ ਕਈ ਸਾਲ ਦੀ ਟ੍ਰੇਨਿੰਗ ਲੈਂਦੇ ਹਨ। ਉਹ ਪਰਿਵਾਰ ਦੇ ਪੁਰਖਿਆਂ ਦੇ ਜਿਉਂਦੇ ਹੋਣ ਸਮੇਂ ਮਿਲਣ ਵਾਲੇ ਸਥਾਨਕ ਅਨਾਜਾਂ, ਸਬਜ਼ੀਆਂ ਅਤੇ ਫਲਾਂ ਦੇ ਹਿਸਾਬ ਨਾਲ ਮੈਨਿਊ ਤਿਆਰ ਕਰਦੇ ਹਨ।
ਉਦਹਾਰਣ ਵਜੋਂ ਜੇਕਰ ਪਰਿਵਾਰ ਦੀਆਂ ਜੜ੍ਹਾਂ ਪੂਰਬੀ ਤੱਟ 'ਤੇ ਸਥਿਤ ਟੋਂਡੀਮੰਡਲਮ ਵਿੱਚ ਹਨ ਤਾਂ ਭਿੰਡੀ ਬਣਾਈ ਜਾਂਦੀ ਹੈ ਕਿਉਂਕਿ ਭਿੰਡੀ ਉਸ ਖੇਤਰ ਵਿੱਚ ਉਗਾਈ ਜਾਂਦੀ ਹੈ।
ਬਦਲ ਗਿਆ ਖਾਣ-ਪਾਣ
ਰਸੋਈਆਂ ਨੂੰ ਫੁਰਤੀ ਨਾਲ ਕੰਮ ਕਰਦੇ ਹੋਏ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਨਵੇਂ ਖਾਣੇ ਵਿਚਾਲੇ ਇਨ੍ਹਾਂ ਪੁਰਾਣੇ ਭਾਰਤੀ ਖਾਣੇ ਨੂੰ ਪਛਾਣਨਾ ਮੁਸ਼ਕਿਲ ਹੋ ਸਕਦਾ ਹੈ।
ਵਿਦੇਸ਼ੀ ਵਪਾਰੀ ਆਏ ਅਤੇ ਚਲੇ ਗਏ, ਪਰ ਉਨ੍ਹਾਂ ਨੇ ਪਿਛਲੇ 100 ਸਾਲਾਂ ਵਿੱਚ ਭਾਰਤੀ ਖਾਣ-ਪੀਣ ਨੂੰ ਬਦਲ ਦਿੱਤਾ।
ਦੇਸ ਭਰ ਦੇ ਕਈ ਘਰਾਂ ਵਿੱਚ ਸਥਾਨਕ ਸਮੱਗਰੀਆਂ ਤੋਂ ਪੁਰਾਣਾ ਖਾਣਾ ਬਣਾਇਆ ਜਾਂਦਾ ਹੈ। ਜਿਵੇਂ ਦੱਖਣ ਭਾਰਤੀ ਖਾਣੇ ਵਿੱਚ ਚੌਲ ਦੇ ਨਾਲ ਰਸਮ।
ਇਹ ਪਤਲਾ ਸੂਪ ਜੀਰਾ, ਕਾਲੀ ਮਿਰਚ ਅਤੇ ਧਨੀਏ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਮਸਾਲੇਦਾਰ ਤਲੇ ਹੋਏ ਆਲੂ ਵੀ ਮਿਲੇ ਹੋ ਸਕਦੇ ਹਨ।

ਤਸਵੀਰ ਸਰੋਤ, Yasaswini Sampathkumar
ਸ਼ਰਾਦ ਦੇ ਖਾਣੇ ਲਈ ਰਾਮਾਨੁਜਮ ਪੰਜ ਵੱਖੋ-ਵੱਖ ਸਬਜ਼ੀਆਂ ਨਾਲ ਖਾਣਾ ਬਣਾਉਣ ਵਿੱਚ ਰੁੱਝੇ ਹੋਏ ਸਨ। ਸਥਾਨਕ ਮੰਡੀ ਤੋਂ ਕੱਚੇ ਕੇਲੇ, ਸ਼ਕਰਕੰਦ, ਅਰਬੀ, ਗਵਾਰਫਲੀ ਅਤੇ ਕਰੇਲੇ ਖਰੀਦੇ ਗਏ ਸਨ।
ਉਨ੍ਹਾਂ ਨੇ ਇਨ੍ਹਾਂ ਸਬਜ਼ੀਆਂ ਵਿੱਚ ਸਰੋਂ, ਜੀਰਾ, ਕੜੀ ਪੱਤਾ ਅਤੇ ਚਨਾ ਮਿਲਾਇਆ ਅਤੇ ਤਿਲ ਦੇ ਤੇਲ ਵਿੱਚ ਪਕਾਇਆ।
ਰਾਮਾਨੁਜਮ ਪੰਜ ਬਕਸ਼ਨਮ ਤਿਆਰ ਕਰ ਰਹੇ ਸਨ। ਤਲੇ ਹੋਏ ਇਹ ਸਨੈਕਸ ਉਨ੍ਹਾਂ ਕੇਲਿਆਂ ਦੇ ਪੱਤਿਆਂ 'ਤੇ ਸਜਾਏ ਜਾਂਦੇ ਹਨ, ਜਿਨ੍ਹਾਂ 'ਤੇ ਖਾਣਾ ਪਰੋਸਿਆਂ ਜਾਂਦਾ ਹੈ।
ਗੁੜ, ਨਾਰੀਅਲ, ਕਾਲੇ ਤਿਲ ਅਤੇ ਕਣਕ ਦੇ ਮੋਟੇ ਪੀਸੇ ਹੋਏ ਆਟੇ ਨਾਲ ਮਿਠਾਈਆਂ ਬਣਾਈਆਂ ਗਈਆਂ। ਕੁਝ ਹੋਰ ਸਨੈਕਸ ਨਮਕੀਨ ਅਤੇ ਮਸਾਲੇਦਾਰ ਸਨ ਜਿਹੜੇ ਵੇਸਨ ਅਤੇ ਕਾਲੀ ਮਿਰਚ ਤੋਂ ਬਣੇ ਸਨ।
ਸ਼ਰਾਦ ਭੋਜਨ ਦਾ ਮੁੱਖ ਆਕਰਸ਼ਣ ਸੀ- ਤਿਰੁਕਨਾਮੁਡੂ, ਜੋ ਦੁੱਧ, ਦਾਲ ਅਤੇ ਗੁੜ ਤੋਂ ਬਣਨ ਵਾਲੀਆਂ ਮਿਠਾਈਆਂ ਹਨ।

ਸ਼ੁੱਧ ਭਾਰਤੀ ਜ਼ਾਇਕਾ
ਸ਼ਰਾਦ ਵਿੱਚ ਕਿਉਂਕਿ ਬਾਹਰਲੇ ਲੋਕ ਹਿੱਸਾ ਨਹੀਂ ਲੈਂਦੇ, ਇਸ ਲਈ ਸੈਲਾਨੀਆਂ ਲਈ ਇਸ ਨੂੰ ਦੇਖਣਾ ਜਾਂ ਟੇਸਟ ਕਰਨਾ ਸੌਖਾ ਨਹੀਂ ਹੈ।
ਪਰ ਕੁਝ ਪਕਵਾਨ ਪੂਰੇ ਦੱਖਣ ਭਾਰਤ ਵਿੱਚ ਮਿਲਦੇ ਹਨ, ਜਿਵੇਂ ਅਧਿਰਸਮ।
ਇਹ ਭਾਰਤੀ ਸ਼ੈੱਲੀ ਦਾ ਡੋਨਟ ਹੈ ਜਿਹੜੇ ਬਾਹਰੋਂ ਕੁਰਕੁਰਾ ਅਤੇ ਅੰਦਰੋਂ ਮੁਲਾਇਮ ਤੇ ਮਿੱਠਾ ਹੁੰਦਾ ਹੈ।
ਚਾਵਲ ਅਤੇ ਚਿੱਟੀ ਦਾਲ ਦੇ ਵੇਸਨ ਨਾਲ ਬਣਿਆ ਕੁਰਕੁਰਾ ਨਮਕੀਨ ਤੇਨਕੁਝਲ ਵੀ ਅਕਸਰ ਨਾਸ਼ਤੇ ਦੀਆਂ ਦੁਕਾਨਾਂ 'ਤੇ ਉਪਲਬਧ ਰਹਿੰਦਾ ਹੈ।
ਕਈ ਘਰਾਂ, ਮੰਦਿਰਾਂ ਅਤੇ ਰਵਾਇਤੀ ਦੱਖਣ ਭਾਰਤੀ ਰੈਸਟੋਰੈਂਟਾਂ ਵਿੱਚ ਵੀ ਕੁਝ ਪਕਵਾਨ ਮਿਲਦੇ ਹਨ, ਜਿਨ੍ਹਾਂ ਨੂੰ ਸ਼ਰਾਦ ਦੇ ਖਾਣੇ ਵਿੱਚ ਪਰੋਸਿਆਂ ਜਾਂਦਾ ਹੈ।
ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਸ਼ਰਾਦ ਵਰਗੀਆਂ ਰਸਮਾਂ ਸ਼ੁੱਧ ਭਾਰਤੀ ਪਕਵਾਨਾਂ ਨੂੰ ਬਚਾ ਕੇ ਰੱਖਣ ਵਿੱਚ ਮਦਦ ਕਰ ਰਹੀਆਂ ਹਨ। ਉਹ ਕਹਿੰਦੀ ਹੈ, "ਖਾਣੇ ਦੀਆਂ ਰਵਾਇਤਾਂ ਸਿਰਫ਼ ਘਰ ਵਿੱਚ ਹੀ ਸੁਰੱਖਿਅਤ ਹੋ ਸਕਦੀਆਂ ਹਨ।''

ਤਸਵੀਰ ਸਰੋਤ, HAUS HILTL
ਇਹ ਵੀ ਪੜ੍ਹੋ:
ਰੈਸਟੋਰੈਂਟ ਵਿੱਚ ਉਹ ਗੱਲ ਨਹੀਂ
ਭਾਰਤੀ ਭੋਜਨ ਪਰੋਸਣ ਵਾਲੇ ਰੈਸਟੋਰੈਂਟਾਂ ਦਾ ਖਾਣਾ ਸ਼ਾਇਦ ਹੀ ਕਦੇ ਘਰ ਦੇ ਖਾਣੇ ਨਾਲ ਮਿਲਦਾ-ਜੁਲਦਾ ਹੋਵੇ।
ਭਾਰਤੀ ਘਰਾਂ ਦੀ ਰਸੋਈ ਵਿੱਚ ਪੀੜ੍ਹੀ-ਦਰ-ਪੀੜ੍ਹੀ ਤੁਰੇ ਆ ਰਹੇ ਪਕਵਾਨ ਸੁਰੱਖਿਅਤ ਹਨ। ਨਵੀਆਂ ਸਮੱਗਰੀਆਂ ਦੇ ਨਾਲ ਵੀ ਪੁਰਾਣੇ ਮਸਾਲਿਆਂ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਸ਼ਰਾਦ ਸਮਾਗਮ ਦੂਜੇ ਧਾਰਮਿਕ ਪ੍ਰੋਗਰਾਮਾਂ ਦੇ ਮੁਕਾਬਲੇ ਛੋਟੇ ਹੁੰਦੇ ਹਨ ਅਤੇ ਪਰਿਵਾਰ ਤੱਕ ਸੀਮਤ ਰਹਿੰਦੇ ਹਨ। ਇਸ ਲਈ ਵੱਡੇ ਪਰਿਵਾਰਕ ਪ੍ਰੋਗਰਾਮਾਂ ਦੀ ਤੁਲਨਾ ਵਿੱਚ ਇਸ ਨੇ ਖਾਣ-ਪਾਣ ਦੀਆਂ ਰਵਾਇਤਾਂ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਇਕੱਠਾ ਕਰਕੇ ਰੱਖਿਆ ਹੈ।
ਰਾਘਵਨ ਕਹਿੰਦੇ ਹਨ, "ਵਿਆਹ ਸਮਾਜਿਕ ਸਮਾਗਮ ਹੁੰਦਾ ਹੈ। ਉੱਥੇ ਤੁਹਾਨੂੰ ਮਹਾਂਨਗਰੀ ਭੋਜਨ ਬਣਾਉਣਾ ਪੈਂਦਾ ਹੈ। ਖਾਣੇ ਨੂੰ ਵੱਖ-ਵੱਖ ਤਰ੍ਹਾਂ ਦੇ ਮਹਿਮਾਨਾਂ ਲਈ ਜ਼ਾਇਕੇਦਾਰ ਬਣਾਉਣਾ ਪੈਂਦਾ ਹੈ। ਸ਼ਰਾਦ ਨਿੱਜੀ ਹੁੰਦੇ ਹਨ। ਉੱਥੇ ਅਸੀਂ ਰਵਾਇਤ ਨਾਲ ਬੱਝੇ ਰਹਿ ਸਕਦੇ ਹਾਂ।''
ਰਮਾਨੁਜਮ ਇੱਕ ਸਹਿਯੋਗੀ ਦੇ ਨਾਲ ਮਿਲ ਕੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਗੁੜ ਨੂੰ ਚੌਲਾਂ ਦੇ ਆਟੇ ਵਿੱਚ ਮਿਲਾਇਆ ਅਤੇ ਗੁੰਨ ਲਿਆ।
ਕੇਲੇ ਦੇ ਪੱਤੇ 'ਤੇ ਫੈਲਾ ਕੇ ਉਨ੍ਹਾਂ ਨੂੰ ਛੋਟੇ-ਛੋਟੇ ਡਿਸਕ ਦਾ ਆਕਾਰ ਦਿੱਤਾ ਅਤੇ ਫਿਰ ਸਾਵਧਾਨੀ ਨਾਲ ਉਨ੍ਹਾਂ ਨੂੰ ਤਲ ਲਿਆ। ਤਲਣ 'ਤੇ ਉਹ ਅਧਿਰਸਮ ਡੋਨਟ ਬਣ ਗਏ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












