ਖ਼ੂਨਦਾਨ ਨਾਲ ਜੁੜੀਆਂ ਮਿੱਥਾਂ ਦਾ ਸੱਚ

ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਜਿਹੜਾ ਵਿਅਕਤੀ ਸਿਹਤਮੰਦ ਹੈ ਉਹ ਖ਼ੂਨਦਾਨ ਕਰ ਸਕਦਾ ਹੈ।

ਹਾਲਾਂਕਿ ਇਸ ਦੇ ਕੁਝ ਨੇਮ ਵੀ ਹਨ, ਜੋ ਗੁੰਝਲਦਾਰ ਹੋ ਸਕਦੇ ਹਨ ਤੇ ਕਈ ਗ਼ਲਤਫਹਿਮੀਆਂ ਤੇ ਮਿੱਥਾਂ ਨੂੰ ਜਨਮ ਦੇ ਕੇ ਖ਼ੂਨਦਾਨ ਕਰਨ ਵਿੱਚ ਰੁਕਾਵਟ ਪੈਦਾ ਕਰਦੇ ਹਨ।

ਉਨ੍ਹਾਂ 'ਚੋਂ ਕੁਝ ਮਿੱਥਾਂ ਅਤੇ ਗ਼ਲਤਫਹਿਮੀਆਂ ਬਾਰੇ ਅਸੀਂ ਇੱਥੇ ਗੱਲ ਕਰ ਰਹੇ ਹਾਂ-

ਸ਼ਾਕਾਹਾਰੀ ਲੋਕ ਖ਼ੂਨਦਾਨ ਨਹੀਂ ਕਰ ਸਕਦੇ

ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਕਾਹਾਰੀ ਲੋਕ ਖ਼ੂਨਦਾਨ ਨਹੀਂ ਕਰ ਸਕਦੇ।

ਅਜਿਹਾ ਖ਼ੂਨ ਵਿੱਚ ਪਾਏ ਜਾਣ ਵਾਲੇ ਮੁੱਖ ਤੱਤ ਆਇਰਨ ਦੀ ਕਮੀ ਕਰਕੇ ਕਿਹਾ ਜਾਂਦਾ, ਜਿਸ ਦੀ ਮਾਤਰਾ ਸ਼ਾਕਾਹਾਰੀ ਖਾਣੇ ਵਿੱਚ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ-

ਪਰ ਜੇਕਰ ਤੁਸੀਂ ਵਧੀਆਂ ਅਤੇ ਸਤੁੰਲਿਤ ਆਹਾਰ ਲੈਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਆਈਰਨ ਦੀ ਲੌੜੀਂਦੀ ਮਾਤਰਾ ਹੋਣੀ ਚਾਹੀਦੀ ਹੈ।

ਜੇਕਰ ਤੁਹਾਡੇ ਸਰੀਰ 'ਚ ਖ਼ੂਨ ਦੀ ਮਾਤਰਾ ਘੱਟ ਹੈ ਤਾਂ ਤੁਹਾਨੂੰ ਆਪਣੀ ਸਿਹਤ ਦੇ ਮੱਦੇਨਜ਼ਰ ਖ਼ੂਨਦਾਨ ਨਹੀਂ ਕਰਨਾ ਚਾਹੀਦਾ।

ਜ਼ਿਆਦਾਤਰ ਦੇਸਾਂ 'ਚ ਖ਼ੂਨਦਾਨ ਕਰਨ ਵੇਲੇ ਹੀਮੋਗਲੋਬਿਨ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਨਾਲ ਖ਼ੂਨਦਾਨ ਕਰਨ ਆਏ ਵਿਅਕਤੀ ਦੇ ਸਰੀਰ 'ਚ ਖ਼ੂਨ ਦੀ ਮਾਤਰਾ ਦਾ ਪਤਾ ਲਗਾ ਕੇ ਇਹ ਤੈਅ ਕੀਤਾ ਜਾਂਦਾ ਹੈ ਕਿ ਕੌਣ ਖ਼ੂਨਦਾਨ ਕਰ ਸਕਦਾ ਹੈ ਤੇ ਕੌਣ ਨਹੀਂ।

ਜਿਨ੍ਹਾਂ ਨੇ ਟੈਟੂ ਬਣਵਾਏ ਹੋਣ

ਕਈ ਲੋਕ ਮੰਨਦੇ ਹਨ ਕਿ ਜਿਨ੍ਹਾਂ ਨੇ ਟੈਟੂ ਬਣਵਾਏ ਹੋਣ ਜਾਂ ਸਰੀਰ ਦੇ ਅੰਗ ਛਿਦਵਾਏ ਹੋਣ, ਉਨ੍ਹਾਂ ਦੇ ਖ਼ੂਨਦਾਨ 'ਤੇ ਪਾਬੰਦੀ ਹੈ ਪਰ ਅਜਿਹਾ ਨਹੀਂ ਹੈ।

ਪਰ ਟੈਟੂ ਬਣਵਾਉਣ, ਅੰਗ ਛਿਦਵਾਉਣ ਤੇ ਇੱਥੋਂ ਤੱਕ ਕਿ ਦੰਦਾਂ ਦੇ ਡਾਕਟਰ ਦੇ ਕੋਲ ਜਾਣ ਤੇ ਖ਼ੂਨਦਾਨ ਕਰਨ ਵਿਚਾਲੇ ਇੱਕ ਸਮੇਂ ਸੀਮਾਂ ਤੈਅ ਹੁੰਦੀ ਹੈ। ਤੁਸੀਂ ਕੁਝ ਵਕਫ਼ਾ ਪਾ ਕੇ ਖ਼ੂਨਦਾਨ ਕਰ ਸਕਦੇ ਹੋ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਟੈਟੂ ਬਣਵਾਉਣ ਦੇ 6 ਮਹੀਨਿਆਂ ਬਾਅਦ, ਕਿਸੇ ਪੇਸ਼ੇਵਰ ਕੋਲੋਂ ਸਰੀਰ ਦਾ ਕੋਈ ਅੰਗ ਛਿਦਵਾਉਣ ਦੇ 12 ਘੰਟਿਆਂ ਬਾਅਦ, ਦੰਦਾਂ ਦੇ ਛੋਟੇ-ਮੋਟੇ ਟ੍ਰੀਟਮੈਂਟ ਤੋਂ 24 ਘੰਟਿਆਂ ਬਾਅਦ ਅਤੇ ਕਿਸੇ ਵੱਡੇ ਇਲਾਜ ਦੇ ਕਰੀਬ ਇੱਕ ਮਹੀਨੇ ਬਾਅਦ ਖ਼ੂਨਦਾਨ ਕੀਤਾ ਜਾ ਸਕਦਾ ਹੈ।

ਬਿਮਾਰੀ ਵੇਲੇ, ਗਰਭਵਤੀ ਔਰਤ, ਬੇਹੱਦ ਜਵਾਨ ਜਾਂ ਬਜ਼ੁਰਗ ਖ਼ੂਨਦਾਨ ਨਹੀਂ ਕਰ ਸਕਦੇ

ਇਹ ਸੱਚ ਹੈ, ਜੋ ਲੋਕ ਐੱਚਆਈਵੀ (ਏਡਜ਼ ਵਾਈਰਸ), ਹੈਪਾਟਾਈਟਸ, ਟੀਬੀ ਤੇ ਅਜਿਹੀਆਂ ਹੋਰ ਟਰਾਂਸਫਿਊਜ਼ਨ-ਟਰਾਂਸਮਿਸੀਬਲ ਫਿਨਫੈਕਸ਼ਨਾਂ ਦੀ ਸੂਚੀ ਵਾਲੇ ਰੋਗਾਂ ਨਾਲ ਪੀੜਤ ਹਨ ਖ਼ੂਨਦਾਨ ਨਹੀਂ ਕਰ ਸਕਦੇ।

ਸਰਦੀ-ਜੁਕਾਮ, ਫਲੂ, ਗਲੇ 'ਚ ਖਰਾਸ਼, ਪੇਟ 'ਚ ਕੀੜੇ ਜਾਂ ਹੋਰ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਕਾਰਨ ਵੀ ਖ਼ੂਨਦਾਨ ਨਹੀਂ ਕੀਤਾ ਜਾ ਸਕਦਾ।

ਤੁਸੀਂ ਕਿਸੇ ਤਰ੍ਹਾਂ ਦੇ ਵੀ ਇਨਫੈਕਸ਼ਨ ਤੋਂ ਚੰਗੀ ਤਰ੍ਹਾਂ ਠੀਕ ਹੋਣ ਦੇ ਕਰੀਬ 14 ਦਿਨਾਂ ਬਾਅਦ ਹੀ ਖ਼ੂਨਦਾਨ ਕਰ ਸਕਦੇ ਹੋ।

ਜੇਕਰ ਤੁਸੀਂ ਐਂਟੀਬਾਓਟਿਕਸ ਲਏ ਹਨ ਤਾਂ ਆਪਣੀਆਂ ਦਵਾਈਆਂ ਦਾ ਕੋਰਸ ਪੂਰਾ ਕਰਨ ਦੇ 7 ਦਿਨਾਂ ਬਾਅਦ ਖ਼ੂਨਦਾਰ ਕਰ ਸਕਦੇ ਹੋ।

ਇਸ ਤੋਂ ਇਲਾਵਾ ਹੋਰਨਾਂ ਦਵਾਈਆਂ ਬਾਰੇ ਨਿਯਮ ਵੀ ਦੇਸ, ਦੇਸ 'ਤੇ ਨਿਰਭਰ ਕਰਦੇ ਹਨ।

ਜੇਕਰ ਤੁਸੀਂ ਗਰਭਵਤੀ ਹੋ, ਬੱਚੇ ਨੂੰ ਦੁੱਧ ਪਿਆਉਂਦੇ ਹੋ ਜਾਂ ਹਾਲ ਹੀ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ ਜਾਂ ਗਰਭਪਾਤ ਹੋਇਆ ਹੈ ਤਾਂ ਤੁਹਾਨੂੰ ਪਹਿਲਾਂ ਆਪਣੇ ਸਰੀਰ 'ਚ ਆਇਰਨ ਦੀ ਲੋੜੀਂਦੀ ਮਾਤਰਾ ਪੂਰੀ ਕਰਨੀ ਚਾਹੀਦੀ ਹੈ। ਹਾਲਾਂਕ, ਪੀਰੀਅਡਸ ਦੌਰਾਨ ਖ਼ੂਨਦਾਨ ਕੀਤਾ ਜਾ ਸਕਦਾ ਹੈ।

ਖ਼ੂਨਦਾਨ ਦੀ ਘੱਟੋ-ਘੱਟ ਉਮਰ 16 ਸਾਲ ਹੈ। ਇਸ ਦੇ ਨਾਲ ਹੀ ਹੈ ਖ਼ੂਨਦਾਨ ਦੀ ਵਧੇਰੀ ਉਮਰ ਬਾਰੇ ਕੋਈ ਸੁਝਾਅ ਨਹੀਂ ਹੈ, ਫਿਲਹਾਲ ਜ਼ਿਆਦਾਤਰ ਦੇਸਾਂ 'ਚ ਇਹ 60 ਤੋਂ 70 ਵਿਚਾਲੇ ਤੈਅ ਕੀਤੀ ਗਈ ਹੈ।

ਪਹਿਲੀ ਵਾਰ ਖ਼ੂਨਦਾਨ ਕਰਨ ਵੇਲੇ ਵਧੇਰੇ ਸਾਵਧਾਨੀਆਂ ਵਰਤਣ ਦੀ ਲੋੜ ਹੈ, ਖ਼ਾਸ ਕਰਕੇ ਉਨ੍ਹਾਂ ਦੇਸਾਂ 'ਚ ਜਿਨ੍ਹਾਂ ਦੀ ਜੀਵਨ ਦੀ ਦਰ ਘੱਟ ਹੈ।

ਇਹ ਵੀ ਪੜ੍ਹੋ-

"ਜੋਖ਼ਮ ਭਰੀਆਂ" ਗਤੀਵਿਧੀਆਂ

ਜ਼ਿੰਦਗੀ ਬੁਨਿਆਦੀ ਤੌਰ 'ਤੇ ਜੋਖ਼ਮਾਂ ਦਾ ਪਹਾੜ ਹੈ ਅਤੇ ਇਨ੍ਹਾਂ ਵਿਚੋਂ ਕੁਝ ਜੋਖ਼ਮ ਤੁਹਾਨੂੰ ਖ਼ੂਨਦਾਨ ਕਰਨ ਤੋਂ ਰੋਕਦੇ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ, "ਵਧੇਰੇ ਜੋਖ਼ਮ ਵਾਲੇ ਜਿਣਸੀ ਵਿਹਾਰ, ਜਿਵੇਂ ਕਿ ਕਈ ਸਹਿਯੋਗੀਆਂ ਨਾਲ ਸਬੰਧ, ਪੈਸਿਆਂ ਲਈ ਸਬੰਧ ਬਣਾਉਣ ਵਾਲੇ, ਮਰਦਾਂ ਨਾਲ ਸਬੰਧ ਬਣਾਉਣ ਵਾਲੇ ਮਰਦ ਆਦਿ ਤੁਹਾਨੂੰ ਖ਼ੂਨਦਾਨ ਕਰਨ ਲਈ ਲੰਬਾ ਇੰਤਜ਼ਾਰ ਕਰਨ ਵਾਲਿਆਂ ਦੀ ਸੂਚੀ 'ਚ ਪਾ ਸਕਦੇ ਹਨ।"

ਟੀਕੇ ਰਾਹੀਂ ਡਰੱਗ ਲੈਣ ਕਾਰਨ ਖ਼ੂਨਦਾਨ ਨਹੀਂ ਕੀਤਾ ਜਾ ਸਕਦਾ।

ਇਸ ਦੇ ਨਾਲ ਹੀ ਜੇਕਰ ਤੁਸੀਂ ਹਾਲ ਹੀ ਵਿੱਚ ਮੱਛਰਾਂ ਵਾਲੇ(ਮਲੇਰੀਆ, ਡੇਂਗੂ ਅਤੇ ਜ਼ੀਕਾ ਵਾਈਰਸ ਵਾਲੇ) ਇਲਾਕਿਆਂ 'ਚ ਯਾਤਰਾ ਕੀਤੀ ਹੈ ਤਾਂ ਵੀ ਤੁਸੀਂ ਖ਼ੂਨਦਾਨ ਨਹੀਂ ਕਰ ਸਕਦੇ।

ਇੱਕ ਬਾਲਗ਼ ਦੇ ਸਰੀਰ ਵਿੱਚ ਕਰੀਬ 5 ਲੀਟਰ ਖ਼ੂਨ ਹੁੰਦਾ ਹੈ, ਇਹ ਉਨ੍ਹਾਂ ਦੇ ਭਾਰ 'ਤੇ ਵੀ ਨਿਰਭਰ ਕਰਦਾ ਹੈ।

ਇੱਕ ਵਾਰ ਖ਼ੂਨਦਾਨ ਕਰਨ ਵੇਲੇ ਤੁਹਾਡਾ ਕਰੀਬ 500 ਮਿਲੀਲੀਟਰ ਖ਼ੂਨ ਲਿਆ ਜਾਂਦਾ ਹੈ।

ਸਿਹਤਮੰਦ ਵਿਅਕਤੀ ਲਈ 24-48 ਘੰਟਿਆਂ ਵਿਚਾਲੇ ਸਾਰਾ ਖ਼ੂਨ ਪੂਰਾ ਹੋ ਜਾਂਦਾ ਹੈ।

ਕੌਣ ਕਰ ਸਕਦਾ ਹੈ ਖ਼ੂਨਦਾਨ

  • ਜੇਕਰ ਤੁਸੀਂ ਸਿਹਤਯਾਬ ਤੇ ਫਿੱਟ ਹੋ
  • ਘੱਟੋ ਘੱਟ ਤੁਹਾਡਾ ਭਾਰ 50 ਕਿਲੋ ਅਤੇ ਵਧੇਰੇ ਭਾਰ 150 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ
  • ਤੁਹਾਡੀ ਉਮਰ 18 ਤੋਂ 66 (ਵੱਖ-ਵੱਖ ਖੇਤਰਾਂ 'ਤੇ ਨਿਰਭਰ ਹੁੰਦੀ ਰਹਿੰਦੀ ਹੈ) ਵਿਚਾਲੇ ਹੋਣੀ ਚਾਹੀਦੀ
  • ਗਰਭਵਤੀ ਜਾਂ ਬੱਚੇ ਨੂੰ ਦੁੱਧ ਨਾ ਪਿਆਉਂਦੇ ਹੋਵੋ
  • ਐੱਚਆਈਵੀ ਨਾਲ ਪੀੜਤ ਨਾਲ ਹੋਵੋ
  • ਪਿਛਲੇ 12 ਮਹੀਨਿਆਂ ਦੌਰਾਨ ਕਿਸੇ 'ਜੋਖ਼ਮ ਭਰੀ' ਗਤੀਵਿਧੀ 'ਚ ਸ਼ਾਮਿਲ ਨਾਲ ਹੋਵੋ

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)