ਮੈਟ ਗਾਲਾ 2019: ਸਿਤਾਰੇ ਆਏ ਕੁਝ ਇਸ ਤਰ੍ਹਾਂ ਨਜ਼ਰ

ਮੈਟ ਗਾਲਾ ਨਿਊਯਾਰਕ ਵਿੱਚ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ 'ਚ ਕੱਪੜਿਆਂ ਦੇ ਇੰਸਚੀਟਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ।

ਇਹ ਫੈਸ਼ਨ ਦੀ ਦੁਨੀਆਂ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਇਹ ਆਪਣੇ ਖ਼ਾਸ ਮਹਿਮਾਨਾਂ ਦੀ ਸੂਚੀ, ਮਹਿੰਗੀਆਂ ਟਿਕਟਾਂ ਅਤੇ ਵਿਸ਼ੇਸ਼ ਤੌਰ 'ਤੇ ਆਪਣੇ ਆਸਾਧਰਣ ਦਿੱਖ ਵਾਲੇ ਕੱਪੜਿਆਂ ਕਰਕੇ ਵੀ ਜਾਣਿਆ ਜਾਂਦਾ ਹੈ, ਜੋ ਹਰ ਸਾਲ ਵੱਖਰੀ-ਵੱਖਰੀ ਥੀਮ ਉੱਤੇ ਆਧਾਰਿਤ ਹੁੰਦੇ ਹਨ।

ਇਸ ਸਾਲ ਦੀ ਥੀਮ 'ਕੈਂਪ: ਨੋਟਸ ਆਨ ਫੈਸ਼ਨ' ਹੈ।

ਨਵੇਂ ਵਿਆਹੇ ਜੋੜੇ ਪ੍ਰਿਅੰਕਾ ਚੋਪੜਾ ਅਤੇ ਨਿਕ ਜੌਨਸ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਪਹਿਲੀ ਮੁਲਾਕਾਤ ਵੀ ਮੈਟ ਗਾਲਾ ਵਿੱਚ ਹੀ ਸਾਲ 2017 ਵਿੱਚ ਹੋਈ ਸੀ।

ਇਹ ਵੀ ਪੜ੍ਹੋ-

ਇਸ ਪ੍ਰੋਗਰਾਮ ਵਿੱਚ ਲੇਡੀ ਗਾਗਾ ਦਾ ਅੰਦਾਜ਼ ਕੁਝ ਇਸ ਤਰ੍ਹਾਂ ਸੀ ਕਿ ਉਹ ਪ੍ਰੋਗਰਾਮ ਵਿੱਚ ਗੁਲਾਬੀ ਪੋਸ਼ਾਕ ਨਾਲ ਦਾਖ਼ਲ ਹੋਈ...

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਦੂਜੇ ਪਹਿਰਾਵੇ ਇਸ ਤਰ੍ਹਾਂ ਪੇਸ਼ ਕੀਤਾ

ਫਿਰ ਲੇਡੀ ਗਾਗਾ ਦਾ ਇਹ ਤੀਜਾ ਪਹਿਰਾਵਾ ਸਾਹਮਣੇ ਆਇਆ

ਅਤੇ ਅਖ਼ੀਰ ਲੇਡੀ ਗਾਗਾ ਦਾ ਇਹ ਸੀ ਮੈਟ ਗਾਲਾ ਦਾ ਫਾਈਨਲ ਲੁੱਕ।

ਸੈਰੇਨਾ ਵਿਲੀਅਮਜ਼ ਇਸ ਈਵੈਂਟ ਵਿੱਚ ਪੀਲੇ ਰੰਗ ਦੀ ਪੋਸ਼ਾਕ ਅਤੇ ਨਾਈਕੀ ਦੇ ਪੀਲੇ ਰੰਗ ਦੇ ਟ੍ਰੇਨਰ ਪਾ ਕੇ ਆਈ।

ਤੁਸੀਂ ਇੱਕ ਹੀ ਟੋਪੀ ਕਿਉਂ ਪਾਉਂਦੇ ਹੋ, ਜੈਨੇਲਾ ਮੋਨਾਏ ਵਾਂਗ 4 ਵੀ ਤਾਂ ਪਾ ਸਕਦੇ ਹੋ।

ਸਿੰਗਰ ਬਿਲੀ ਪੋਰਟਰ ਪ੍ਰੋਗਰਾਮ ਵਿੱਚ ਕੁਝ ਅੰਦਾਜ਼ ਵਿੱਚ ਪਹੁੰਚੇ।

ਗਾਲਾ ਮੈਟ ਲਈ ਕੇਟੀ ਪੈਰੀ ਝੂਮਰ ਵਾਂਗ ਸੱਜੀ ਹੋਈ ਨਜ਼ਰ ਆਈ।

ਮਾਈਕਲ ਯੂਰੀ ਇੱਕੋ ਵੇਲੇ ਦੋ ਰੂਪਾਂ ਦੀ ਪੇਸ਼ਕਾਰੀ ਕਰਦੇ ਨਜ਼ਰ ਆਏ।

ਇਸੇ ਦੌਰਾਨ ਅਦਾਕਾਰ ਐਜ਼ਰਾ ਮਿਲਰ ਮੇਕਅੱਪ ਦੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦਿਖੇ।

ਗਾਇਕਾ ਸੈਲੀਨ ਡਿਓਨ ਨੇ ਵੀ ਆਪਣੀ ਵਿਲੱਖਣ ਦਿਖ ਪੇਸ਼ ਕਰਕੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ।

ਅਦਾਕਾਰ ਜੈਰਡ ਲੇਟੋ ਦਾ ਸ਼ਾਇਦ ਮੰਨਣਾ ਹੈ ਕਿ ਇੱਕ ਸਿਰ ਨਾਲੋਂ ਦੋ ਸਿਰ ਬਿਹਤਰ ਹਨ।

ਵੋਗ ਦੀ ਸੰਪਾਦਕ ਐਨਾ ਵਿੰਟੌਰ ਦਾ ਦਿਲਕਸ਼ ਅੰਦਾਜ਼।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)