You’re viewing a text-only version of this website that uses less data. View the main version of the website including all images and videos.
ਸੁੰਦਰਤਾ ਦੇ ਪਰਛਾਵੇਂ ਨਾਲ ਗੱਲਾਂ ਕਰਦੀਆਂ ਤਸਵੀਰਾਂ
ਬੀਬੀਸੀ ਨੇ ਆਪਣੇ ਪਾਠਕਾਂ ਤੋਂ 'ਇਨ ਦਿ ਸ਼ੈਡੋਅ' ਯਾਨੀ ਕਿ ਪਰਛਾਵਾਂ ਦੀ ਥੀਮ 'ਤੇ ਤਸਵੀਰਾਂ ਮੰਗਵਾਈਆਂ ਸਨ। ਪੇਸ਼ ਹਨ ਉਨ੍ਹਾਂ 'ਚੋਂ ਕੁਝ ਚੋਣਵੀਆਂ ਤਸਵੀਰਾਂ।
ਉੱਤੇ ਨਜ਼ਰ ਆ ਰਹੀ ਤਸਵੀਰ ਥਾਈਸ ਵੇਰਾਸੇਲ ਨੇ ਲੰਡਨ ਦੇ ਰੈਂਪਸਟੇਡ ਹੀਥ ਵਿੱਚ ਸ਼ਾਮ ਵੇਲੇ ਖਿੱਚੀ ਹੈ।
ਵਰਨਾ ਇਵਾਂਸ ਨੇ ਇਹ ਤਸਵੀਰ ਭੇਜੀ। ਤਸਵੀਰ ਇੱਕ ਬੁੱਤ ਦੀ ਹੈ ਜਿਸਦਾ ਪਰਛਾਵਾਂ ਕੰਧ 'ਤੇ ਪੈ ਰਿਹਾ ਹੈ।
ਮਾਈਕਲ ਰੋਮਾਨਿਆਰੋਲੀ ਦੀ ਤਸਵੀਰ ਵਿੱਚ ਇੱਕ ਘੋੜਾ ਅਤੇ ਇੱਕ ਹੋਰ ਘੋੜੇ ਦੇ ਪਰਛਾਵਾਂ ਨਜ਼ਰ ਆ ਰਿਹਾ ਹੈ।
ਪੀਟਰ ਐਲਿਸ ਨੇ ਅਗਸਤ 2009 ਵਿੱਚ ਇਹ ਤਸਵੀਰ ਨਿਊ ਯੌਰਕ ਵਿੱਚ ਆਪਣੇ ਕੈਮਰੇ ਵਿੱਚ ਕੈਦ ਕੀਤੀ ਸੀ। ਇਹ ਉਨ੍ਹਾਂ ਦੀਆਂ ਪਸੰਦੀਦਾ ਤਸਵੀਰਾਂ 'ਚੋਂ ਇੱਕ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਡਿਜੀਟਲ ਕੈਮਰਾ ਲੈਣ ਤੋਂ ਪਹਿਲਾਂ ਇਹ ਉਨ੍ਹਾਂ ਦੇ ਰੀਲ੍ਹ ਵਾਲੇ ਕੈਮਰੇ 'ਚੋਂ ਲਈ ਗਈ ਆਖਰੀ ਤਸਵੀਰ ਹੈ।
ਹੇਲਮਥ ਨਿਏਵਸ ਨੇ ਇਹ ਤਸਵੀਰ ਕੋਲੰਬੀਆ ਦੇ ਸ਼ਹਿਰ ਵਿਲਾਵਿਸੇਂਸਿਯੋ ਦੀ ਇੱਕ ਪਾਰਕ ਵਿੱਚ ਲਈ ਸੀ।
ਇਹ ਤਸਵੀਰ ਰੌਬ ਬ੍ਰਿਡਨ ਦੇ ਕੈਮਰੇ ਦਾ ਕਮਾਲ ਹੈ। ਇਸ ਤਸਵੀਰ ਵਿੱਚ ਇੱਕ ਸਾਈਕਲਿਸਟ ਹਨੇਰੇ 'ਚੋਂ ਬਾਹਰ ਨਿਕਲ ਰਿਹਾ ਹੈ।
ਸੂਰਜ ਦੀਆਂ ਕਿਰਣਾਂ ਤੋਂ ਬਚਦਾ ਹੋਇਆ ਇੱਕ ਵਿਅਕਤੀ।
ਡੈਨੀਅਲ ਫਿਊਰੌਨ ਨੇ ਇਸ ਔਰਤ ਨੂੰ ਇੱਕ ਕੈਮਰੇ ਵਿੱਚ ਕੈਦ ਕੀਤਾ ਹੈ ਜਿਸ ਦੀ ਅੱਧੇ ਤੋਂ ਵੱਧ ਸ਼ਕਲ ਹਨੇਰੇ ਨਾਲ ਢਕੀ ਹੋਈ ਹੈ।
ਇਹ ਤਸਵੀਰ ਜਾਏਨਾ ਬਾਰਨਸ ਨੇ ਭੇਜੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਤਸਵੀਰ ਉਨ੍ਹਾਂ ਦੀ ਬਿੱਲੀ ਮਾਰਵਿਨ ਦੀ ਹੈ ਜੋ ਸ਼ਿਕਾਰ ਲਈ ਕਿਸੇ ਦੇ ਪਰਛਾਵੇਂ ਵਿੱਚ ਲੁਕੀ ਹੋਈ ਹੈ।
ਪੁਬਾਰਨ ਬਾਸੂ ਨੇ ਇਹ ਤਸਵੀਰ ਲਈ ਹੈ। ਤਸਵੀਰ ਵਿੱਚ ਨੇਪਾਲ ਤੇ ਭਾਰਤ ਦੇ ਲੋਕ ਇੱਕ ਧਾਰਮਿਕ ਰਸਮ ਕਰ ਰਹੇ ਹਨ।
ਇਸ ਭਾਈਚਾਰੇ ਵਿੱਚ ਔਰਤਾਂ ਆਪਣੇ ਬਜ਼ੁਰਗਾਂ ਦੀ ਛਤਰ ਛਾਇਆ ਹੇਠ ਪਹਿਲੀ ਵਾਰ ਪੂਜਾ ਕਰਦੀਆਂ ਹਨ।