ਲੋਕ ਸਭਾ ਚੋਣਾਂ 2019: ਉਮੀਦਵਾਰ ਖਿਲਾਫ਼ ਮੁਜਮਰਾਨਾ ਕੇਸ ਚੱਲ ਰਿਹਾ ਹੈ ਤਾਂ 3 ਵਾਰੀ ਦੇਣਾ ਪਏਗਾ ਇਸ਼ਤਿਹਾਰ

ਚੋਣ ਕਮਿਸ਼ਨ ਨੇ ਸਾਰੇ ਉਨ੍ਹਾਂ ਉਮੀਦਵਾਰਾਂ ਜਿਨ੍ਹਾਂ ਖਿਲਾਫ਼ ਮੁਜਮਰਾਨਾ ਕੇਸ ਚੱਲ ਰਹੇ ਹਨ ਉਨ੍ਹਾਂ ਨੂੰ ਸੋਧੇ ਹੋਏ ਫਾਰਮ 26 ਮੁਤਾਬਕ ਅਖ਼ਬਾਰ ਅਤੇ ਇਲੈਕਟਰੋਨਿਕ ਮੀਡੀਆ ਵਿੱਚ ਇਸ਼ਤਿਹਾਰ ਦੇਣਾ ਪਏਗਾ।

ਇਹ ਇਸ਼ਤਿਹਾਰ 17 ਮਈ, 2019 ਤੋਂ ਪਹਿਲਾਂ ਤਿੰਨ ਵਾਰੀ ਦੇਣਾ ਪਏਗਾ।

ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚ ਕੁੱਲ 278 ਉਮੀਦਵਾਰ ਮੈਦਾਨ 'ਚ ਹਨ।

ਪੰਜਾਬ 'ਚ 2,08,92,647 ਵੋਟਰ ਹਨ। ਇਨ੍ਹਾਂ 'ਚੋਂ 1,10,59,828 ਮਰਦ ਵੋਟਰ ਹਨ ਜਦੋਂਕਿ 98,32286 ਮਹਿਲਾ ਵੋਟਰ ਹਨ, 560 ਥਰਡ ਜੈਂਡਰ ਹਨ। 3,94,780 ਵੋਟਰ 18-19 ਸਾਲ ਦੇ ਹਨ।

19 ਮਈ, ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ:

ਕੁੱਲ 23,213 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਚੋਂ 14, 460 ਬੂਥ ਹਨ।

ਇਨ੍ਹਾਂ ਚੋਂ 249 ਨਾਜ਼ੁਕ, 719 ਸੰਵੇਦਨਸ਼ੀਲ, 5009 ਅਤਿ-ਸੰਵੇਦਨਸ਼ੀਲ ਐਲਾਨੇ ਹਨ।

12,002 ਪੋਲਿੰਗ ਬੂਥਾਂ ਦੀ ਵੈਬਕਾਸਟਿੰਗ ਹੋਏਗੀ।

ਜਿਸ ਦਿਨ ਤੋਂ ਪੰਜਾਬ 'ਚ ਚੋਣ ਜ਼ਾਬਤਾ ਲੱਗਿਆ ਹੈ ਉਸ ਦਿਨ ਤੋਂ 5 ਮਈ ਤੱਕ 275 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

12 ਲੱਖ 28 ਹਜ਼ਾਰ 781 ਲੀਟਰ ਸ਼ਰਾਬ ਜਿਸ ਦਾ ਮੁੱਲ 9.1 ਕਰੋੜ ਹੈ ਫੜ੍ਹੀ ਗਈ ਹੈ।

7668 ਕਿੱਲੋ ਨਸ਼ੀਲੇ ਪਦਾਰਥ ਜਿਨ੍ਹਾਂ ਦਾ ਮੁੱਲ 212 ਕਰੋੜ ਰੁਪਏ ਹੈ।

21.95 ਕਰੋੜ ਦਾ ਕੀਮਤੀ ਸਮਾਨ ਜਿਸ ਵਿੱਚ ਸੋਨਾ-ਚਾਂਦੀ ਸ਼ਾਮਿਲ ਹੈ ਬਰਾਮਦ ਕੀਤਾ ਗਿਆ ਹੈ।

30. 99 ਕਰੋੜ ਨਕਦੀ ਬਰਾਮਦ ਕੀਤੀ ਗਈ ਹੈ।

ਚੋਣ ਕਮਿਸ਼ਨ ਨੇ ਸੂਬੇ ਵਿੱਚ 1429 ਥਾਵਾਂ ਤੇ 328 ਲੋਕਾਂ ਦੀ ਸ਼ਨਾਖ਼ਤ ਕੀਤੀ ਹੈ ਜੋ ਮਾਹੌਲ ਖਰਾਬ ਕਰ ਸਕਦੇ ਹਨ।

ਚੋਣ ਕਮਿਸ਼ਨ ਨੂੰ ਉਲੰਘਣਾਂ ਦੀਆਂ 840 ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ਚੋਂ 955 ਸਹੀ ਪਾਈਆਂ ਗਈਆਂ।

ਚੋਣ ਜ਼ਾਬਤੇ ਦੇ ਸਮੇਂ ਦੌਰਾਨ 124 ਗੈਰ-ਕਾਨੂੰਨੀ ਹਥਿਆਰ ਤੇ 770 ਗੈਰ-ਕਾਨੂੰਨੀ ਗੋਲੀ-ਸਿੱਕਾ ਫੜ੍ਹਿਆ ਗਿਆ ਹੈ।

ਇਹ ਵੀਡੀਓ ਵੀ ਦੋਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)