CBSE ਨਤੀਜਾ: ਬਠਿੰਡਾ ਦੀ ਮਾਨਿਆ ਪੂਰੇ ਭਾਰਤ 'ਚ ਛੇਵੇਂ ਨੰਬਰ 'ਤੇ ਰਹੀ

ਸੈਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ (ਸੀਬੀਐੱਸਈ) ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ।

ਨਤੀਜੇ ਮੁਤਾਬਕ ਓਵਰਆਲ 91.1% ਵਿਦਿਆਰਥੀ ਪਾਸ ਹੋਏ ਹਨ ।

ਖੇਤਰੀ ਨਤੀਜੇ ਦੇ ਹਿਸਾਬ ਨਾਲ ਤ੍ਰਿਵੇਂਦਰਮ 99.85% ਨਾਲ ਪਹਿਲੇ, ਚਨੇੱਈ 99% ਨਾਲ ਦੂਜੇ ਅਤੇ ਅਜਮੇਰ 95.89% ਨਾਲ ਤੀਜੇ ਸਥਾਨ ਉੱਤੇ ਰਿਹਾ ਹੈ।

ਪਹਿਲੇ 13 ਸਥਾਨਾਂ ਉੱਤੇ ਰਹੇ ਵਿਦਿਆਰਥੀਆਂ ਵਿਚ ਸੱਤ ਮੁੰਡੇ ਹਨ ਅਤੇ 6 ਕੁੜੀਆਂ।

ਬਠਿੰਡਾ ਤੇ ਅੰਬਾਲਾ ਦੀ ਹਾਜ਼ਰੀ

ਪੰਚਕੂਲਾ ਜੋਨ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਆਉਂਦੇ ਹਨ। ਇਸ ਜੋਨ ਦੀਆਂ ਦੋ ਕੁੜੀਆਂ ਨੂੰ ਪਹਿਲੇ 13 ਵਿਦਿਆਰਥੀਆਂ ਵਿਚ ਥਾਂ ਮਿਲੀ ਹੈ।

ਹਰਿਆਣਾ ਦੇ ਅੰਬਾਲਾ ਕੈਂਟ ਦੇ ਸਕੂਲ ਕਾਨਵੈਂਟ ਐਂਡ ਮੈਰੀ ਸਕੂਲ ਦੀ ਵਿਦਿਆਰਥਣ ਦਿਵਜੋਤ ਕੌਰ ਜੱਗੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਬਠਿੰਡਾ ਸ਼ਹਿਰ ਦੇ ਸੇਂਟ ਜ਼ੇਵੀਅਰ ਸਕੂਲ ਦੀ ਮਾਨਿਆ ਨੇ ਪੂਰੇ ਭਾਰਤ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਵ ਕਰਕੇ ਪ੍ਰੀਖਿਆ ਵਿਚ ਸਫ਼ਲ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।