ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਦੋ ਔਰਤਾਂ ਨੂੰ ਪਾਰਟੀ ਵਿੱਚੋਂ ਕਿਉਂ ਕੱਢਿਆ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਉੱਪਰ ਇੱਕ ਕਥਿਤ ਭ੍ਰਿਸ਼ਟਾਚਾਰੀ ਕੰਪਨੀ ਦੀ ਹਮਾਇਤ ਦਾ ਇਲਜ਼ਾਮ ਲਗਾਉਣ ਵਾਲੀਆਂ ਦੋ ਸੰਸਦ ਮੈਂਬਰਾਂ ਨੂੰ ਆਪਣੀ ਲਿਬਰਲ ਪਾਰਟੀ 'ਚੋਂ ਕੱਢ ਦਿੱਤਾ ਹੈ।

ਜੋਡੀ ਵਿਲਸਨ-ਰੇਬੋਲਡ ਅਤੇ ਜੇਨ ਫਿਲਪੋਟ ਨੇ ਕੈਬਨਿਟ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਪਾਰਟੀ ’ਚੋਂ ਕੱਢਿਆ ਜਾਣਾ ਇਸ ਪਰਿਪੇਖ ਵਿੱਚ ਵੇਖਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਚੋਣਾਂ ਕੁਝ ਹੀ ਮਹੀਨੇ ਦੂਰ ਹਨ।

ਮੂਲ ਇਲਜ਼ਾਮ ਹੈ ਕਿ ਟਰੂਡੋ ਨੇ ਰਿਸ਼ਵਤਖੋਰੀ ਦੀ ਮੁਲਜ਼ਮ ਇੱਕ ਕੈਨੇਡੀਅਨ ਕੰਪਨੀ ਐੱਸਐੱਨਸੀ-ਲੈਵਲੀਨ ਦੀ ਸਿਫਾਰਿਸ਼ ਕੀਤੀ ਹੈ ਕਿ ਉਸ ਉੱਪਰ ਸਖ਼ਤ ਕਾਰਵਾਈ ਨਾ ਹੋਵੇ। ਟਰੂਡੋ ਇਨ੍ਹਾਂ ਇਲਜ਼ਾਮਾਂ ਨੂੰ ਨਕਾਰ ਚੁੱਕੇ ਹਨ।

ਇਹ ਵੀ ਜ਼ਰੂਰਪੜ੍ਹੋ

ਇਸ ਕੰਪਨੀ ਨੇ ਕਥਿਤ ਤੌਰ 'ਤੇ ਗੱਦਾਫ਼ੀ ਦੇ ਦੌਰ ਵਿੱਚ ਲੀਬੀਆ 'ਚ ਉਸਾਰੀ ਦੇ ਠੇਕਿਆਂ ਲਈ ਉੱਥੇ ਦੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ।

ਹੁਣ ਇਹ ਕੰਪਨੀ ਖੁੱਲ੍ਹ ਕੇ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੁਝ ਹੋਰ ਸਜ਼ਾ, ਜਿਵੇਂ ਕਿ ਕੋਈ ਜੁਰਮਾਨਾ, ਹੀ ਲੱਗੇ।

ਜੋਡੀ ਵਿਲਸਨ-ਰੇਬੋਲਡ ਦਾ ਇਲਜ਼ਾਮ ਹੈ ਕਿ ਉਨ੍ਹਾਂ ਉੱਪਰ ਟਰੂਡੋ ਦੇ ਕਰੀਬੀਆਂ ਨੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਬਤੌਰ ਕਾਨੂੰਨ ਮੰਤਰੀ ਕੰਪਨੀ ਦੀ ਇਸ ਦਲੀਲ ਨੂੰ ਮੰਨ ਲੈਣ, ਪਰ ਜਦੋਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ।

ਇਸ ਵਿਵਾਦ ਦਾ ਟਰੂਡੋ ਦੇ ਅਕਸ ਉੱਤੇ ਅਸਰ ਪੈਂਦਾ ਨਜ਼ਰ ਆ ਰਿਹਾ ਹੈ।

ਵੀਡੀਓ ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਸਕਰੀਨ ਉੱਪਰ ਇੰਝ ਲਿਆਓ:

ਵਿਰੋਧੀ ਧਿਰ ਕੰਜ਼ਰਵੇਟਿਵਜ਼ ਦੇ ਨੇਤਾ, ਐਂਡਰਿਊ ਸਕੀਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਣ ਵਾਲੀਆਂ ਦੋ ਆਗੂਆਂ ਨੂੰ ਪਾਰਟੀ 'ਚੋਂ ਕੱਢ ਕੇ ਨਿਆਂ ਵਿੱਚ ਰੁਕਾਵਟ ਪੈਦਾ ਕੀਤੀ ਹੈ।

ਇਹ ਵੀ ਜ਼ਰੂਰਪੜ੍ਹੋ

ਟਰੂਡੋ ਨੇ ਵਾਰ-ਵਾਰ ਇਹ ਕਿਹਾ ਸੀ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਇਨ੍ਹਾਂ ਦੋ ਮੰਤਰੀਆਂ ਵਿਚਕਾਰ ਭਰੋਸਾ ਨਹੀਂ ਰਿਹਾ। ਫਿਲਪੋਟ ਨੇ ਤਾਂ ਇਹ ਵੀ ਕਿਹਾ ਸੀ ਕਿ ਟਰੂਡੋ ਦੀ ਕਥਿਤ ਸ਼ਮੂਲੀਅਤ ਵਾਲੇ ਇਸ ਮਾਮਲੇ ਦੀਆਂ ਕਈ ਪਰਤਾਂ ਅਜੇ ਖੁੱਲ੍ਹੀਆਂ ਹੀ ਨਹੀਂ।

ਟਰੂਡੋ ਨੇ ਇਨ੍ਹਾਂ ਨੂੰ ਕੱਢਣ ਦੇ ਆਪਣੇ ਫੈਸਲੇ ਪਿੱਛੇ ਮੁੱਖ ਕਾਰਣ ਦੱਸਿਆ ਕਿ ਵਿਲਸਨ-ਰੇਬੋਲਡ ਨੇ ਇੱਕ ਸਾਬਕਾ ਅਧਿਕਾਰੀ ਨਾਲ ਗੱਲਬਾਤ ਰਿਕਾਰਡ ਕਰ ਕੇ ਇਹ ਇਲਜ਼ਾਮ ਲਗਾਇਆ ਕਿ ਉਨ੍ਹਾਂ ਉੱਪਰ ਵਾਕਈ ਕੰਪਨੀ ਨੂੰ ਢਿੱਲ ਦੇਣ ਦਾ ਦਬਾਅ ਸੀ।

ਇਹ ਵੀ ਜ਼ਰੂਰਪੜ੍ਹੋ

ਇਹ ਵਿਵਾਦ ਕਈ ਹਫਤੇ ਤੋਂ ਜਾਰੀ ਹੈ ਅਤੇ ਇਸ ਤੋਂ ਬਾਅਦ, ਸਰਵੇਖਣਾਂ ਮੁਤਾਬਕ ਟਰੂਡੋ ਦੀ ਪ੍ਰਸਿੱਧੀ ਲਗਾਤਾਰ ਡਿੱਗੀ ਹੈ।

ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਇਸ ਲਈ ਕੱਢਿਆ ਹੈ ਕਿਉਂਕਿ ਉਨ੍ਹਾਂ ਨੇ 2014 ਵਿੱਚ ਜਿੱਤਣ ਵੇਲੇ ਇਹ ਸਹੁੰ ਖਾਧੀ ਸੀ ਕਿ ਉਹ ਧੜੇਬਾਜ਼ੀ ਨੂੰ ਸਮਾਪਤ ਕਰ ਦੇਣਗੇ।

ਉਨ੍ਹਾਂ ਕਿਹਾ, “ਅਜੇ ਵੀ ਦੋਹਾਂ ਮਹਿਲਾਵਾਂ ਦੀ ਇੱਛਾ ਹੈ ਕਿ ਉਹ ਲਿਬਰਲ ਪਾਰਟੀ ਵੱਲੋਂ ਚੋਣ ਲੜਨਾ ਚਾਹੁਣਗੀਆਂ ਕਿਉਂਕਿ ਇਨ੍ਹਾਂ ਇਲਜ਼ਾਮਾਂ ਰਾਹੀਂ ਉਨ੍ਹਾਂ ਨੇ "ਵਿਰੋਧ ਨਹੀਂ ਸਗੋਂ ਪਾਰਟੀ ਦੀ ਭਲਾਈ ਕੀਤੀ ਹੈ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)