You’re viewing a text-only version of this website that uses less data. View the main version of the website including all images and videos.
ਰਾਹੁਲ ਗਾਂਧੀ ਦੀ ਕੇਰਲ ਦੀ ਜਿਸ ਸੀਟ ਤੋਂ ਉਮੀਦਵਾਰੀ ਐਲਾਨੀ ਗਈ ਉਸ ਬਾਰੇ 7 ਗੱਲਾਂ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਮੈਦਾਨ ਵਿੱਚ ਉੱਤਰਨਗੇ।
ਕਈ ਦਿਨਾਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਰਾਹੁਲ ਗਾਂਧੀ ਅਮੇਠੀ ਤੋਂ ਇਲਾਵਾ ਇੱਕ ਹੋਰ ਸੀਟ ਤੋਂ ਚੋਣ ਲੜਨਗੇ ਅਤੇ ਇਸ ਦਾ ਰਸਮੀ ਐਲਾਨ ਕਾਂਗਰਸ ਨੇਤਾ ਏਕੇ ਐਂਟਨੀ ਨੇ ਕਰ ਵੀ ਦਿੱਤਾ।
ਦਿੱਲੀ ਵਿੱਚ ਪਾਰਟੀ ਹੈੱਡਕੁਆਟਰ 'ਤੇ ਉਨ੍ਹਾਂ ਕਿਹਾ ਕਿ ਕੇਰਲ ਦੀ ਵਾਇਨਾਡ ਸੀਟ ਦੀ ਚੋਣ ਦਾ ਫੈਸਲਾ ਦੱਖਣੀ ਭਾਰਤ ਦੇ ਚਾਰ ਸੂਬਿਆਂ ਆਂਧਰ ਪ੍ਰਦੇਸ਼, ਤਾਮਿਲ ਨਾਡੂ, ਕੇਰਲ ਅਤੇ ਕਰਨਾਟਕਾ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਇਨ੍ਹਾਂ ਸੂਬਿਆਂ ਤੋਂ ਰਾਹੁਲ ਗਾਂਧੀ ਦੇ ਲੜਨ ਦੀ ਮੰਗ ਵਾਰ - ਵਾਰ ਉੱਠ ਰਹੀ ਸੀ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਵਾਇਨਾਡ ਦੀ ਚੋਣ ਉਸ ਸੀਟ ਦੇ ਭੂਗੋਲਿਕ ਅਤੇ ਸੱਭਿਆਚਾਰਕ ਸਰੂਪ ਦੀ ਵਜ੍ਹਾ ਨਾਲ ਕੀਤੀ ਗਈ।
ਕੇਰਲ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਵੋਟਿੰਗ 23 ਅਪਰੈਲ ਨੂੰ ਹੋਵੇਗੀ।
ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਵਾਇਨਾਡ ਸੀਟ ਦੀ ਚੋਣ ਇਸ ਦੇ ਭੂਗੋਲਿਕ ਅਤੇ ਸੱਭਿਆਚਾਰਕ ਸਵਰੂਪ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।
ਉਨ੍ਹਾਂ ਨੇ ਅਮੇਠੀ ਤੋਂ ਭਾਜਪਾ ਉਮੀਦਵਾਰ ਸਮਰਿਤੀ ਇਰਾਨੀ ਵੱਲ ਨਿਸ਼ਾਨਾ ਲਾਉਂਦਿਆਂ ਕਿਹਾ, "ਇਸ ਵਾਰ ਉਹ ਹਾਰ ਦੀ ਹੈਟਰਿਕ ਬਣਾਉਣਗੇ। ਪਹਿਲਾਂ ਦਿੱਲੀ ਤੋਂ ਹਾਰੇ, ਦੂਸਰੀ ਵਾਰ ਅਮੇਠੀ ਤੋਂ ਹਾਰੇ ਅਤੇ ਹੁਣ ਤੀਸਰੀ ਵਾਰ ਵੀ ਅਮੇਠੀ ਤੋਂ ਚੋਣ ਹਾਰਨਗੇ।"
ਕਾਂਗਰਸ ਦੀ ਸੁਰੱਖਿਅਤ ਸੀਟ ਹੈ ਵਾਇਨਾਡ?
- 2008 ਵਿੱਚ ਬਣੇ ਵਾਇਨਾਡ ਸੰਸਦੀ ਖੇਤਰ ਨੂੰ ਕਾਂਗਰਸ ਦੀਆਂ ਪੱਕੀਆਂ ਸੀਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
- ਵਾਇਨਾਡ ਲੋਕ ਸਭਾ ਹਲਕੇ ਦੇ ਅੰਦਰ ਸੱਤ ਵਿਧਾਨ ਸਭਾ ਹਲਕੇ ਆਉਂਦੇ ਹਨ ਇਨ੍ਹਾਂ ਵਿੱਚੋਂ ਤਿੰਨ ਵਾਇਨਾਡ ਜ਼ਿਲ੍ਹੇ ਦੇ, ਤਿੰਨ ਮੱਲਾਪੁਰਮ ਜ਼ਿਲ੍ਹੇ ਅਤੇ ਇੱਕ ਕੋਝੀਕੋਡ ਜ਼ਿਲ੍ਹੇ ਤੋਂ ਹਨ।
- 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੋਂ ਕਾਂਗਰਸ ਦੇ ਐੱਮਆਈ ਸ਼ਾਨਵਾਸ ਜਿੱਤੇ ਸਨ ਪਰ 2018 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇਹ ਸੀਟ ਖਾਲੀ ਪਈ ਹੈ।
- ਦੋਵੇਂ ਵਾਰ ਇੱਥੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੂਸਰੇ ਨੰਬਰ 'ਤੇ ਰਹੀ।
- ਹਾਲਾਂਕਿ 2009 ਵਿੱਚ ਕਾਂਗਰਸੀ ਉਮੀਦਵਾਰ ਦੀ ਜਿੱਤ ਦਾ ਫਰਕ 1,53,439 ਲੱਖ ਵੋਟਾਂ ਦਾ ਸੀ। ਉੱਥੇ ਹੀ 2014 ਵਿੱਚ ਉਹ ਸਿਰਫ਼ 20,870 ਵੋਟਾਂ ਨਾਲ ਜਿੱਤ ਸਕੇ ਸਨ।
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ 2009 ਵਿੱਚ ਚੌਥੇ ਨੰਬਰ 'ਤੇ ਰਹੇ ਸਨ। ਜਿਨ੍ਹਾਂ ਨੂੰ ਕੁੱਲ 31,687 (3.85 ਫੀਸਦੀ)ਵੋਟਾਂ ਮਿਲੀਆਂ ਸਨ। 2014 ਦੀਆਂ ਚੋਣਾਂ ਵਿੱਚ ਭਾਜਪਾ ਤੀਜੇ ਨੰਬਰ 'ਤੇ ਰਹੀ ਸੀ। ਉਸਦੇ ਉਮੀਦਵਾਰ ਨੂੰ 80, 752 (8.83 ਫੀਸਦੀ)ਵੋਟਾਂ ਮਿਲੀਆਂ ਸਨ।
- ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵਾਇਨਾਡ ਵਿੱਚ ਰਾਹੁਲ ਗਾਂਧੀ ਦੀ ਟੱਕਰ ਸੀਪੀਆਈ ਦੇ ਉਮੀਦਵਾਰ ਪੀਪੀ ਸੁਨੀਰ ਨਾਲ ਹੋਵੇਗੀ। ਉਹ ਸੂਬੇ ਵਿੱਚ ਸੱਤਾਧਾਰੀ ਗਠਜੋੜ ਐੱਲਡੀਐੱਫ ਦੇ ਉਮੀਦਵਾਰ ਹਨ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: