You’re viewing a text-only version of this website that uses less data. View the main version of the website including all images and videos.
ATM ਦਾ ਪਿਨ ਕੋਡ ਯਾਦ ਹੈ ਤਾਂ ਸਿਹਤ ਦੇ ਪਿਨ ਬਾਰੇ ਵੀ ਜਾਣੋ
ਲੋਕਾਂ ਨੂੰ ਆਪਣੇ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਅੰਕੜਿਆਂ ਨੂੰ ਆਪਣੇ ਬੈਂਕ ਦੇ ਪਿਨ ਕੋਡ ਵਾਂਗ ਹੀ ਚੇਤੇ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੀ ਜਾਨ ਬਚ ਸਕਦੀ ਹੈ।
ਇਨ੍ਹਾਂ ਅੰਕੜਿਆਂ ਨਾਲ ਕਾਰਡੀਓਵੈਸਕੁਲਰ ਬਿਮਾਰੀ (ਸੀਵੀਡੀ) ਦੇ ਸ਼ੁਰੂਆਤੀ ਸੰਕੇਤ ਪਹਿਲਾਂ ਹੀ ਮਿਲ ਜਾਂਦੇ ਹਨ, ਜਿਸ ਬਿਮਾਰੀ ਨਾਲ ਬਾਅਦ ਵਿੱਚ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਦਸ਼ਾ ਵੀ ਰਹਿੰਦਾ ਹੈ।
40 ਦੇ ਕਰੀਬ ਸਿਹਤ ਸਬੰਧੀ ਸੰਸਥਾਵਾਂ ਟੀਮ ਬਣਾ ਕੇ ਲੋਕਾਂ ਨੂੰ ਉਤਸਾਹਿਤ ਕਰ ਰਹੀਆਂ ਹਨ ਕਿ ਉਹ ਨੀਯਮਿਤ ਤੌਰ 'ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ।
ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਵੀ ਖਤਰੇ ਵਾਲੇ ਮਰੀਜ਼ਾਂ ਦੀ ਪਛਾਣ ਕਰਕੇ ਬਿਹਤਰ ਇਲਾਜ ਦੇਣਾ ਚਾਹੀਦਾ ਹੈ।
ਕਮਜ਼ੋਰ ਦਿਲ ਅਤੇ ਧਮਨੀਆਂ ਦੀ ਖ਼ਰਾਬ ਸਿਹਤ ਨਾਲ ਦਿਲ ਕੰਮ ਕਰਨਾ ਬੰਦ ਕਰ ਸਕਦਾ ਹੈ, ਗੁਰਦਿਆਂ ਸਬੰਧੀ, ਧਮਨੀਆਂ ਸਬੰਧੀ ਬਿਮਾਰੀ ਹੋ ਸਕਦੀ ਹੈ ਅਤੇ ਵੈਸਕੁਲਰ ਡੀਮੈਨਸ਼ੀਆ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ-
ਸਿਹਤ ਸੰਸਥਾਵਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਸੀਵੀਡੀ ਪੈਦਾ ਕਰਨ ਵਿੱਚ ਯੋਗਦਾਨ ਪਾਉਣ ਵਾਲੀਆਂ ਤਿੰਨ ਬਿਮਾਰੀਆਂ ਦਾ ਬਿਹਤਰ ਤਰੀਕੇ ਨਾਲ ਪਤਾ ਲਗਾਇਆ ਜਾ ਸਕੇ ਅਤੇ ਇਸ ਦਾ ਇਲਾਜ ਵੀ ਬਿਹਤਰ ਹੋ ਸਕੇ।
ਇਨ੍ਹਾਂ ਤਿੰਨ ਬਿਮਾਰੀਆਂ ਵਿੱਚ ਐਟਰੀਅਲ ਫਾਈਬ੍ਰੀਲੇਸ਼ਨ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੇਸਟ੍ਰੋਲ ਸ਼ਾਮਲ ਹਨ।
ਇਨ੍ਹਾਂ ਸਿਹਤ ਸਥਿਤੀਆਂ ਦੇ ਕੋਈ ਲੱਛਣ ਨਹੀਂ ਹੁੰਦੇ ਇਸ ਲਈ ਡਾਕਟਰਾਂ ਦੁਆਰਾ ਨਿਯਮਿਤ ਤੌਰ 'ਤੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
30 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਾਰਟ ਏਜ ਸਬੰਧੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
"ਮੈਨੂੰ ਆਪਣਾ ਕੰਮ ਛੱਡਣਾ ਪਿਆ"
ਲਿਵਰਪੂਲ ਦੇ ਰਹਿਣ ਵਾਲੇ ਕੀਥ ਵਿਲਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 37 ਸਾਲ ਦੀ ਉਮਰ ਵਿੱਚ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ।
ਉਨ੍ਹਾਂ ਮੁਤਾਬਕ, "ਪਹਿਲਾਂ ਇਸ ਦੇ ਕੋਈ ਲੱਛਣ ਵੀ ਨਹੀਂ ਸਨ ਅਤੇ ਨਾ ਹੀ ਮੇਰੇ ਕੋਲ ਇਹ ਮੰਨਣ ਦਾ ਕੋਈ ਕਾਰਨ ਸੀ ਕਿ ਮੈਂ ਬਿਮਾਰ ਹਾਂ।"
ਉਨ੍ਹਾਂ ਦੇ ਪਿਤਾ ਦੀ ਮੌਤ 60 ਸਾਲ ਦੀ ਉਮਰ ਤੋਂ ਬਾਅਦ ਦਿਲ ਦੀ ਬਿਮਾਰੀ ਕਾਰਨ ਹੋਈ ਸੀ, ਇਸ ਲਈ ਉਨ੍ਹਾਂ ਨੇ ਮੰਨ ਲਿਆ ਕਿ ਇਹ ਬੁੜ੍ਹਾਪੇ ਨਾਲ ਸਬੰਧਿਤ ਹੈ।
ਉਨ੍ਹਾਂ ਮੁਤਾਬਕ, "ਮੈਂ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਸ ਤਰ੍ਹਾਂ ਦੀ ਬਿਮਾਰੀ ਮੈਨੂੰ ਵੀ ਹੋ ਸਕਦੀ ਹੈ।"
ਦੂਜੇ ਦਿਲ ਦੇ ਦੌਰੇ ਤੋਂ ਬਾਅਦ, ਕੀਥ ਦੇ ਅਗਲੇ 3-4 ਸਾਲ ਇਲਾਜ ਕਰਵਾਉਣ ਲਈ ਹਸਪਤਾਲ ਦੇ ਚੱਕਰ ਲਗਾਉਂਦਿਆਂ ਹੀ ਬੀਤੇ।
ਉਨ੍ਹਾਂ ਨੂੰ ਆਪਣਾ ਕੰਮ ਛੱਡਣਾ ਪਿਆ, ਜਿਸ ਕਾਰਨ ਉਸ ਦਾ ਪਰਿਵਾਰ ਅਤੇ ਛੋਟਾ ਬੱਚਾ ਕਾਫੀ ਪ੍ਰਭਾਵਿਤ ਹੋਏ।
ਹੁਣ 60 ਸਾਲਾ ਦੀ ਉਮਰ ਵਿੱਚ ਕੀਥ ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਸੁਚੇਤ ਰਹਿੰਦੇ ਹਨ ਅਤੇ ਖਾਣ-ਪੀਣ ਦੀਆਂ ਆਦਤਾਂ, ਨਿਯਮਿਤ ਕਸਰਤ ਦਾ ਵੀ ਕਾਫੀ ਧਿਆਨ ਰੱਖਦੇ ਹਨ। ਦਿਲ ਦੇ ਦੌਰੇ ਤੋਂ ਬਾਅਦ ਉਨ੍ਹਾਂ ਨੇ ਸਿਗਰਟ ਪੀਣੀ ਵੀ ਛੱਡ ਦਿੱਤੀ ਹੈ।
ਹਾਈ ਕੋਲੈਸਟ੍ਰੋਲ ਕੀ ਹੈ?
ਪ੍ਰੋਟੀਨ ਰਾਹੀਂ ਕੋਲੈਸਟ੍ਰੋਲ ਖ਼ੂਨ ਵਿੱਚ ਜਾਂਦਾ ਹੈ। ਇਸ ਦਾ ਨਿਰਮਾਣ ਧਮਨੀਆਂ ਦੇ ਕਿਨਾਰਿਆਂ 'ਚ ਹੁੰਦਾ ਹੈ, ਇਹ ਦਿਲ, ਦਿਮਾਗ਼ ਅਤੇ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਖ਼ੂਨ ਦੇ ਪ੍ਰਵਾਹ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।
ਇਸ ਦਾ ਪਤਾ ਖ਼ੂਨ ਟੈਸਟ ਰਾਹੀਂ ਲਗਾਇਆ ਜਾ ਸਕਦਾ ਹੈ।
ਕੋਲੈਸਟ੍ਰੋਲ ਦਾ ਕੁੱਲ ਪੱਧਰ ਹੋਣਾ ਚਾਹੀਦਾ ਹੈ:
- ਸਿਹਤਮੰਦ ਬਾਲਗ਼ ਵਿੱਚ 5mmol/L ਜਾਂ ਘੱਟ
- ਖ਼ਤਰੇ ਵਾਲੇ ਲੋਕਾਂ ਲਈ 4mmol/L ਜਾਂ ਘੱਟ
ਜੇਕਰ ਤੁਹਾਡੇ ਪਰਿਵਾਰ ਵਿੱਚ ਦਿਲ ਦਾ ਦੌਰਾ ਜਾਂ ਸਟ੍ਰੋਕ ਵਰਗੀਆਂ ਦਿਲ ਸਬੰਧ ਬਿਮਾਰੀਆਂ ਨਾਲ ਕੋਈ ਪਰਿਵਾਰਕ ਮੈਂਬਰ ਪੀੜਤ ਰਿਹਾ ਹੈ ਜਾਂ ਤੁਸੀਂ ਹਾਈ ਬਲੱਡ ਪ੍ਰੈਸ਼ਰ ਜਾਂ ਵਾਧੂ ਭਾਰ ਦੇ ਸ਼ਿਕਾਰ ਹੋ ਤਾਂ ਤੁਸੀ ਵੀ ਖ਼ਤਰੇ ਵਿੱਚ ਹੋ ਸਕਦੇ ਹੋ।
ਇਹ ਵੀ ਪੜ੍ਹੋ-
ਹਾਈ ਬਲੱਡ ਪ੍ਰੈਸ਼ਰ ਕੀ ਹੈ?
ਬਲੱਡ ਪ੍ਰੈਸ਼ਰ ਦੋ ਤਰ੍ਹਾਂ ਦੇ ਅੰਕੜਿਆਂ ਵਿੱਚ ਦਰਜ ਕੀਤਾ ਜਾਂਦਾ ਹੈ। ਇੱਕ ਹੈ ਸਿਸਟੋਲਿਕ ਪ੍ਰੈਸ਼ਰ, ਜਿਸ ਉੱਤੇ ਦਿਲ ਪੂਰੇ ਸਰੀਰ ਵਿੱਚ ਖੂਨ ਨੂੰ ਪੰਪ ਕਰਦਾ ਹੈ ਅਤੇ ਦੂਸਰਾ ਡਾਇਆਸਟੋਲਿਕ ਪ੍ਰੈਸ਼ਰ ਜੋ ਕਿ ਨਾੜੀਆਂ ਵਿੱਚ ਖੂਨ ਦੇ ਪ੍ਰਵਾਹ 'ਚ ਪੈਦਾ ਹੋਣ ਵਾਲੀ ਰੁਕਾਵਟ ਨੂੰ ਮਾਪਦਾ ਹੈ।
- ਹਾਈ ਬਲੱਡ ਪ੍ਰੈਸ਼ਰ ਆਮ ਤੌਰ 'ਤੇ 140/90mmHg ਜਾਂ ਫਿਰ ਇਸ ਤੋਂ ਵੱਧ ਹੁੰਦਾ ਹੈ।
- ਸਹੀ ਬਲੱਡ ਪ੍ਰੈਸ਼ਰ ਆਮ ਤੌਰ 'ਤੇ 90/60mmHg ਅਤੇ 120/80mmHg ਦੇ ਵਿਚਕਾਰ ਹੁੰਦਾ ਹੈ।
- ਲੋਅ ਬਲੱਡ ਪ੍ਰੈਸ਼ਰ 90/60mmHg ਤੋਂ ਘੱਟ ਹੁੰਦਾ ਹੈ।
ਦਿਲ ਦੀਆਂ ਬਿਮਾਰੀਆਂ ਹੋਣ ਤੋਂ ਰੋਕਿਆ ਜਾ ਸਕਦਾ ਹੈ। ਸਿਹਤ ਸਬੰਧੀ ਜਾਂਚ ਕਰਵਾਉਣ ਦੇ ਨਾਲ ਨਾਲ ਲੋਕਾਂ ਨੂੰ ਹੇਠ ਲਿਖੀਆਂ ਚੀਜਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
- ਸਿਗਰਟ ਪੀਣਾ ਬੰਦ ਕਰਨਾ ਚਾਹੀਦਾ ਹੈ
- ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ
- ਸਹੀ ਅਤੇ ਸਿਹਤਮੰਦ ਵਜ਼ਨ ਦਾ ਧਿਆਨ ਰੱਖਣਾ ਚਾਹੀਦਾ ਹੈ
- ਸੁਰੱਖਿਅਤ ਪੱਧਰ ਤੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੀਦੀ
'ਬੇਲੋੜਾ ਖ਼ਤਰਾ ਝੱਲਦੇ ਲੋਕ'
ਪਬਲਿਕ ਹੈਲਥ ਇੰਗਲੈਂਡ ਦੇ ਚੀਫ ਐਗਜ਼ੈਕਟਿਵ ਡੰਕਨ ਸੇਲਬੀ ਦਾ ਕਹਿਣਾ ਹੈ ਕਿ, "ਅਸੀਂ ਆਪਣੇ ਪਿਨ ਨੰਬਰ ਤਾਂ ਜਾਣਦੇ ਹਾਂ ਪਰ ਉਹ ਨੰਬਰ ਨਹੀਂ ਯਾਦ ਰੱਖਦੇ ਜੋ ਸਾਡੀ ਜਾਨ ਬਚਾਉਂਦੇ ਹਨ।"
ਜੇਕਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦੇ ਨੰਬਰ ਯਾਦ ਹੋਣ ਤਾਂ ਉਹ ਸਹੀ ਸਮੇਂ ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਜਿਸ ਨਾਲ ਹਜ਼ਾਰਾਂ ਦਿਲ ਦੇ ਦੌਰੇ ਅਤੇ ਸਟ੍ਰੋਕਸ ਨੂੰ ਰੋਕਿਆ ਜਾ ਸਕਦਾ ਹੈ।
ਇੰਗਲੈਂਡ ਦੇ ਸਿਹਤ ਸਕੱਤਰ ਮੈਥ ਹੈਨਕੌਕ ਦਾ ਕਹਿਣਾ ਹੈ, "ਹਾਈ ਬਲੱਡ ਪ੍ਰੈਸ਼ਰ ਨਾਲ ਪ੍ਰਭਾਵਿਤ ਤਕਰੀਬਨ ਅੱਧੇ ਲੋਕ ਇਸ ਦੀ ਜਾਂਚ ਕਰਵਾਏ ਬਿਨ੍ਹਾਂ ਜਾਂ ਫਿਰ ਇਲਾਜ ਪ੍ਰਾਪਤ ਕਰੇ ਬਿਨ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।"
"ਲੱਖਾਂ ਲੋਕ ਬਿਨ੍ਹਾਂ ਜ਼ਰੂਰਤ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖ਼ਤਰੇ ਵਿੱਚ ਹਨ, ਜਦਕਿ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।"