ਕੀ ਹੈ ਕ੍ਰਿਪਟੋਕਰੰਸੀ, ਜਿਸ ਦਾ ਹਿਸਾਬ ਗੁੰਮਣ ਨਾਲ ਕੈਨੇਡਾ ਦੇ ਲੋਕਾਂ ਨੂੰ ਲੱਗ ਸਕਦਾ ਹੈ 18 ਕਰੋੜ ਡਾਲਰ ਦਾ ਚੂਨਾ

ਕੈਨੇਡਾ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਐਕਸਚੇਜ਼ ਨੂੰ ਆਪਣੀ ਡਿਜੀਟਲ ਕਰੰਸੀ ਦੇ ਮਿਲੀਅਨ ਡਾਲਜ਼ ਦਾ ਹਿਸਾਬ ਨਹੀਂ ਮਿਲ ਰਿਹਾ ਹੈ। ਇਹ ਸੰਕਟ ਇਸ ਸੰਸਥਾ ਦੇ ਬਾਨੀ ਦੀ ਮੌਤ ਕਾਰਨ ਹੋਇਆ ਹੈ।

ਕੁਆਡਰਿਗਾ ਨੇ ਜਮਾਂ ਕਰਤਾਵਾਂ ਦੀ ਰਕਮ ਦੀ ਸੁਰੱਖਿਆ ਦਾ ਹਵਾਲੇ ਦਿੰਦਿਆ ਕਰੀਬ 180 ਮਿਲੀਅਨ ਕੈਨੇਡੀਅਨ ਕ੍ਰਿਪਟੋ ਕੁਆਇਨਜ਼ ਗੁੰਮਣ ਦੀ ਗੱਲ ਕਹੀ ਹੈ।

ਏਜੰਸੀ ਨੂੰ ਆਪਣੇ ਬਾਨੀ ਜੈਰਲਡ ਕੌਟਨ ਦੀ ਦਸੰਬਰ ਵਿਚ ਹੋਈ ਮੌਤ ਤੋਂ ਬਾਅਦ ਕ੍ਰਿਪਟੋਕਰੰਸੀ ਦੇ ਰਿਜਰਵ ਦਾ ਪਤਾ ਨਹੀਂ ਲੱਗ ਰਿਹਾ ।

30 ਸਾਲਾ ਕੌਟਨ ਇਕੱਲਾ ਅਜਿਹਾ ਵਿਅਕਤੀ ਸੀ, ਜੋ ਫੰਡ ਤੇ ਸਿੱਕਿਆ ਦਾ ਹਿਸਾਬ ਰੱਖਦਾ ਸੀ।

ਇਹ ਵੀ ਪੜ੍ਹੋ :

ਹੁਣ ਕੌਟਨ ਦੀ ਪਤਨੀ ਜੈਨੀਫਰ ਰੌਬਰਟਸਨ ਨੇ 31 ਜਨਵਰੀ ਨੂੰ ਸੁਪਰੀਮ ਕੋਰਟ ਵਿਚ ਇੱਕ ਹਲਫ਼ਨਾਮਾ ਦਾਇਰ ਕਰਕੇ ਦੱਸਿਆ ਹੈ ਕਿ ਕੌਟਨ ਦੀ ਮੌਤ ਤੋਂ ਬਾਅਦ ਉਸਦਾ ਲੈਪਟੌਪ ਕੰਪਨੀ ਲੈ ਗਈ ਤੇ ਬਿਜਨਸ਼ ਇਨਕਰੱਪਟ ਹੋ ਗਿਆ ਅਤੇ ਉਸ ਕੋਲ ਇਸ ਨੂੰ ਰਿਕਵਰ ਕਰਨ ਲਈ ਪਾਸਵਰਡ ਨਹੀਂ ਹੈ।

ਕੈਨੇਡਾ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਐਕਸਚੇਜ਼ ਨੂੰ ਆਪਣੀ ਡਿਜੀਟਲ ਕਰੰਸੀ ਦੇ ਮਿਲੀਅਨ ਡਾਲਜ਼ ਦਾ ਹਿਸਾਬ ਨਹੀਂ ਮਿਲ ਰਿਹਾ ਹੈ। ਇਹ ਸੰਕਟ ਇਸ ਸੰਸਥਾ ਦੇ ਬਾਨੀ ਦੀ ਮੌਤ ਕਾਰਨ ਹੋਇਆ ਹੈ।

ਕੀ ਹੈ ਕ੍ਰਿਪਟੋ ਕਰੰਸੀ

  • ਕ੍ਰਿਪਟੋਕਰੰਸੀ ਇੱਕ ਵਰਚੁਅਲ ਮੁਦਰਾ ਹੈ ਜਿਸ 'ਤੇ ਕੋਈ ਸਰਕਾਰੀ ਕੰਟਰੋਲ ਨਹੀਂ ਹੈ।
  • ਇਸ ਮੁਦਰਾ ਨੂੰ ਕਿਸੇ ਬੈਂਕ ਨੇ ਜਾਰੀ ਨਹੀਂ ਕੀਤਾ। ਇਹ ਕਿਸੇ ਦੇਸ਼ ਦੀ ਮੁਦਰਾ ਨਹੀਂ ਹੈ ਇਸ ਲਈ ਇਸ 'ਤੇ ਕੋਈ ਟੈਕਸ ਨਹੀਂ ਲਗਾਉਂਦਾ।
  • ਕ੍ਰਿਪਟੋਕਰੰਸੀ ਪੂਰੀ ਤਰ੍ਹਾਂ ਗੁਪਤ ਕਰੰਸੀ ਹੈ ਅਤੇ ਇਸਨੂੰ ਸਰਕਾਰ ਤੋਂ ਲੁਕਾ ਕੇ ਰੱਖਿਆ ਜਾਂਦਾ ਹੈ।
  • ਇਸ ਨੂੰ ਦੁਨੀਆਂ ਵਿੱਚ ਕਿਤੇ ਵੀ ਸਿੱਧਾ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ।
  • ਸ਼ੁਰੂਆਤ ਵਿੱਚ ਕੰਪਿਊਟਰ 'ਤੇ ਬਹੁਤ ਔਖੇ ਕੰਮਾਂ ਦੇ ਬਦਲੇ ਇਹ ਕ੍ਰਿਪਟੋ ਕਰੰਸੀ ਕਮਾਈ ਜਾਂਦੀ ਸੀ।

ਭਾਰਤ 'ਚ ਕ੍ਰਿਪਟੋਕਰੰਸੀ

ਯੂਨੋਕੁਆਇਨ ਦੇ ਸਹਿ ਸੰਸਥਾਪਕ ਸਤਵਿਕ ਵਿਸ਼ਵਾਨਾਥਨ ਨੇ ਬੀਬੀਸੀ ਨੂੰ ਦੱਸਿਆ, ''ਪਿਛਲੇ ਸਾਲ ਸਾਡੇ ਕੋਲ ਇੱਕ ਲੱਖ ਰਜਿਸਟਰਡ ਗਾਹਕ ਸੀ ਅਤੇ ਹੁਣ ਸਾਡੇ ਕੋਲ 8 ਲੱਖ 50 ਹਜ਼ਾਰ ਰਜਿਸਟਰਡ ਗਾਹਕ ਹਨ।''

ਇਹ ਸਿਰਫ਼ ਔਨਲਾਈ ਵਪਾਰ ਹੀ ਨਹੀਂ ਹੈ। ਕੁਝ ਭਾਰਤੀ ਈ-ਕਮਰਸ ਪਲੇਟਫ਼ਾਰਮ ਨੇ ਡਿਜਿਟਲ ਮੁਦਰਾ ਨੂੰ ਪਛਾਣਨਾ ਵੀ ਸ਼ੁਰੂ ਕਰ ਦਿੱਤਾ ਹੈ।

ਫਲਿੱਪਕਾਰਟ ਅਤੇ ਐਮੇਜ਼ੋਨ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਬਿਟਕੁਆਇਨ ਨੂੰ ਚਾਲੂ ਕਰੰਸੀ ਵਿੱਚ ਤਬਦੀਲ ਕਰਨ ਜਾਂ ਫਿਰ ਉਸਦੀ ਥਾਂ ਹੋਰ ਸਮਾਨ ਖ਼ਰੀਦਣ ਦਾ ਵਿਕਲਪ ਦਿੱਤਾ ਹੈ।

ਅਖ਼ੀਰ ਵਿੱਚ ਬਿਟਕੁਆਇਨ ਸਿਰਫ਼ ਇੱਕ ਡਿਜਿਟਲ ਕੋਡ ਨਾਲ ਖੁੱਲ੍ਹਿਆ ਹੋਇਆ ਸਾਫਟਵੇਅਰ ਹੈ। ਕੀ ਇਹ ਬੈਂਕ ਵਿੱਚ ਪੈਸਾ ਜਮਾਂ ਕਰਵਾਉਣ ਤੋਂ ਵੱਧ ਸੁਰੱਖਿਅਤ ਹੈ?

ਇਹ ਵੀ ਪੜ੍ਹੋ :

ਡਿਰੋ ਲੈਬਸ ਦੇ ਸਹਿ ਸੰਸਥਾਪਕ ਵਿਸ਼ਾਲ ਗੁਪਤਾ ਨੇ ਬੀਬੀਸੀ ਨੂੰ ਦੱਸਿਆ, ''ਕ੍ਰਿਪਟੋਕਰੰਸੀ ਨੂੰ ਸੁਰੱਖਿਅਤ ਰੱਖਣ ਲਈ ਕੋਈ ਆਰਕਿਟੈਕਚਰ ਨਹੀਂ ਹੈ। ਅਜੇ ਲੋਕ ਸਿਰਫ਼ ਇਸਦਾ ਪ੍ਰਿੰਟ ਲੈ ਕੇ ਇਸਨੂੰ ਲੌਕਰਾਂ ਵਿੱਚ ਹੀ ਰੱਖ ਰਹੇ ਹਨ।''

ਉਨ੍ਹਾਂ ਅੱਗੇ ਕਿਹਾ, ''ਸਰਕਾਰ ਇੱਕ ਗਲੋਬਲ ਵਾਲੇਟ ਰਜਿਸਟਰੀ ਸ਼ੁਰੂ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲੈਣ-ਦੇਣ ਕੌਣ ਕਰ ਰਿਹਾ ਹੈ ਅਤੇ ਕਿੱਥੇ ਕੀਤਾ ਜਾ ਰਿਹਾ ਹੈ। ਜੇ ਮੇਰਾ ਕ੍ਰਿਪਟੋਕਰੰਸੀ ਚੋਰੀ ਹੁੰਦਾ ਹੈ ਤਾਂ ਗਲੋਬਲ ਵਾਲਟ ਜ਼ਰੀਏ ਇਸਨੂੰ ਟਰੈਕ ਕੀਤਾ ਜਾ ਸਕਦਾ ਹੈ।''

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)