ਪੋਲਰ ਵੋਰਟੈਕਸ ਕੀ ਹੈ ਜਿਸ ਕਾਰਨ ਅਮਰੀਕਾ ’ਚ ਹੋਈ ਹੱਡ ਚੀਰਵੀਂ ਠੰਢ

ਧਰਤੀ ਦਾ ਔਸਤ ਤਾਪਮਾਨ ਵਧਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਕਾਰਨ ਮੌਸਮ ਵਧੇਰੇ ਖ਼ਰਾਬ ਹੋ ਰਿਹਾ ਹੈ।

ਅਮਰੀਕਾ ਵੀ ਇਸੇ ਦੇ ਸਿੱਟਿਆਂ ਤਹਿਤ ਹੱਡ ਚੀਰਵੀਂ ਠੰਢ ਦੀ ਮਾਰ ਝੱਲ ਰਿਹਾ ਹੈ।

ਇਸ ਤੋਂ ਇਲਾਵਾ ਆਸਟਰੇਲੀਆ ਦੇ ਤਪਦੇ ਹਿੱਸੇ ਅਤੇ ਅਫ਼ਰੀਕਾ ਦੇ ਸਾਹੇਲ ਇਲਾਕੇ ਦਾ ਸੋਕਾ ਵੀ ਇਸੇ ਦਾ ਹੀ ਨਤੀਜਾ ਹੈ।

ਵਾਰਮਿੰਗ ਆਰਕਟਿਕ

ਅਮਰੀਕਾ ਦੇ ਮੱਧ ਪੱਛਮੀ ਸ਼ਹਿਰਾਂ ਦੇ ਠੰਢ ਕਾਰਨ ਠੱਪ ਹੋਣ ਤੋਂ ਪਹਿਲਾਂ ਹੀ ਇਸ ਬਾਰੇ ਵਾਤਾਵਰਣ ਵਿਗਿਆਨੀਆਂ ਨੇ ਅੰਦਾਜ਼ਾ ਲਗਾ ਲਿਆ ਸੀ।

ਉਨ੍ਹਾਂ ਨੇ ਕਈ ਅਧਿਐਨਾਂ 'ਚ ਪਹਿਲਾਂ ਹੀ ਦੱਸਿਆ ਸੀ ਕਿ ਇਸ ਦਾ ਮੁੱਖ ਕਾਰਨ ਆਰਕਟਿਕ ਦਾ ਗਰਮਾਉਣਾ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਦੇ ਦੱਸਿਆ ਸੀ ਕਿ ਇਹ ਵਾਰਮਿੰਗ ਬਰਫ਼ ਰਹਿਤ ਸਾਗਰਾਂ ਵੱਲ ਵਧੇਰੇ ਗਰਮੀ ਛੱਡਣ ਲਈ ਵਧਦੀ ਹੈ ਅਤੇ ਆਰਕਟਿਕ ਉੱਤੇ ਠੰਢੀ ਹਵਾ ਦਾ ਸੰਚਾਲਨ ਕਮਜ਼ੋਰ ਹੁੰਦਾ ਹੈ ਤੇ ਇਹ ਹਵਾਵਾਂ ਦੱਖਣ ਵੱਲ ਰੁਖ਼ ਕਰਦੀਆਂ ਹਨ।

ਨੇਚਰ ਕਮਿਊਨੀਕੇਸ਼ਨ 'ਚ ਪਿਛਲੇ ਸਾਲ ਛਪੀ ਇੱਕ ਰਿਸਰਚ ਮੁਤਾਬਕ, "ਜਦੋਂ ਆਰਕਟਿਕ ਗਰਮ ਹੁੰਦਾ ਹੈ ਤਾਂ ਤਾਪਮਾਨ ਤੇਜ਼ੀ ਨਾਲ ਡਿੱਗਦਾ ਹੈ ਅਤੇ ਬਰਫ਼ਬਾਰੀ ਵੀ ਕਾਫ਼ੀ ਹੁੰਦੀ ਹੈ।’’

ਇਹ ਬਰਫੀਲੀਆਂ ਠੰਢੀਆਂ ਹਵਾਵਾਂ ਜਾਂ ਪੋਲਰ ਵੋਰਟੈਕਸ ਵਜੋਂ ਜਾਣੀਆਂ ਜਾਂਦੀਆਂ ਹਨ। ਹਵਾਵਾਂ ਦਾ ਦੱਖਣ ਵੱਲ ਰੁਖ਼ ਕਰਨ ਬਾਰੇ ਪਹਿਲਾਂ ਹੀ ਕਈ ਸ਼ੋਧ 'ਚ ਜ਼ਿਕਰ ਕੀਤਾ ਗਿਆ ਸੀ।

ਸਾਲ 2013 ਵਿੱਚ Phys.Org 'ਚ ਛਪੇ ਇੱਕ ਰਿਸਰਚ ਮੁਤਾਬਕ, "ਇਹ ਉੱਤਰੀ ਅਰਧਗੋਲੇ ਨੂੰ ਇੱਕ ਮਜ਼ਬੂਤੀ ਨਾਲ ਘੇਰਨ ਅਤੇ ਅਨੁਮਾਨਿਤ ਆਕਾਰ ਦੇਣ ਦੀ ਬਜਾਇ ਇਹ ਉੱਚਾਈ ਵੱਲ ਨਹੀਂ ਜਾਂਦੀਆਂ ਤੇ ਅਮਰੀਕਾ, ਅਟਲਾਂਟਿਕਾ ਤੇ ਯੂਰਪ ਦੇ ਉੱਤੇ ਮੌਜੂਦ ਰਹਿੰਦੀਆਂ ਹਨ।"

ਅਸਥਿਰ ਵਿਗਿਆਨ

ਹਲਾਂਕਿ ਕੁਝ ਅਧਿਅਨਾਂ ਵਿੱਚ ਕਿਹਾ ਗਿਆ ਹੈ ਕਿ ਪੋਲਰ ਵਰਟੈਕਸ ਦੀ ਰੁਕਾਵਟ ਪਿੱਛੇ ਦਾ ਵਿਗਿਆਨ ਵੀ ਕੁਝ ਪੱਕੇ ਤੌਰ ’ਤੇ ਨਹੀਂ ਕਹਿ ਸਕਦਾ ਹੈ।

ਸਾਲ 2017 ਵਿੱਚ ਅਮਰੀਕਾ ਦੀ ਮੌਸਮ ਵਿਗਿਆਨ ਸੁਸਾਇਟੀ ਮੁਤਾਬਕ, "ਸਰਦੀਆਂ ਦੀ ਗੇੜ ਅਤੇ ਸਤਹੀ ਤਾਪਮਾਨ ਲਈ ਪੋਲਰ ਵਰਟੈਕਸ ਦੀ ਇਸ ਮਹੱਤਵਪੂਰਨ ਭੂਮਿਕਾ ਦੇ ਬਾਵਜੂਦ ਹਾਲ ਦੇ ਠੰਢੇ ਰੁਝਾਨਾਂ ਲਈ ਸੰਭਾਵਿਤ ਤਾਪਮਾਨ ਮੰਡਲ ਦੀ ਭੂਮਿਕਾ ਦੇ ਵਿਸ਼ਲੇਸ਼ਣ ਦੀ ਅਜੇ ਤੱਕ ਘਾਟ ਰਹੀ ਹੈ।"

ਈਸਟ ਐਨਲੀਆ ਯੂਨੀਵਰਸਿਟੀ ਦੇ ਕਲਾਈਮੇਟ ਰਿਸਰਚ ਯੂਨਿਟ ਦੇ ਬੈਨ ਵੈਬਰ ਨੇ ਬੀਬੀਸੀ ਨੂੰ ਦੱਸਿਆ, "ਗਰਮ-ਤਰੰਗਾਂ ਨੂੰ ਹੋਰ ਵਧੇਰੇ ਤੀਬਰ ਬਣਾਉਣ ਲਈ ਵਧਦੇ ਤਾਪਮਾਨ ਬਾਰੇ ਤਾਂ ਪਹਿਲਾਂ ਤੋਂ ਹੀ ਪੁਸ਼ਟੀ ਹੋ ਗਈ ਸੀ।’’

"ਇਸ ਨਾਲ ਕੜਾਕੇਦਾਰ ਠੰਢ ਦੀ ਤੀਬਰਤਾ 'ਚ ਵੀ ਵਾਧਾ ਹੋ ਸਕਦਾ ਹੈ ਪਰ ਇਸ ਵਿਸ਼ੇ 'ਚ ਅਜੇ ਹੋਰ ਅਧਿਐਨ ਦੀ ਲੋੜ ਹੈ।"

ਪਰ ਵਿਗਿਆਨ ਨਿਸ਼ਚਿਤ ਤੌਰ 'ਤੇ ਦਾਅਵਾ ਕਰਦਾ ਹੈ ਕਿ ਧਰਤੀ ਦੇ ਗਰਮ ਹੋਣ ਕਾਰਨ ਮੌਸਮ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ।

ਇਸ ਤੋਂ ਇਲਾਵਾ ਕਈ ਹੋਰ ਤਾਕਤ ਨੂੰ ਵੀ ਵਿਗਿਆਨੀ ਮੌਸਮ ਦੇ ਬਦਲਣ ਪਿੱਛੇ ਵਜ੍ਹਾ ਮੰਨਦੇ ਹਨ।

ਉਨ੍ਹਾਂ ਵਿਚੋਂ ਇੱਕ ਜੋ ਅਸੀਂ ਹਰ ਵਾਰ ਸੁਣਦੇ ਹਾਂ - ਦਿ ਐਲ ਨੀਨੋ ਪ੍ਰਭਾਵ ਜਾਂ ਪ੍ਰਸ਼ਾਂਤ ਖੇਤਰ ਦਾ ਗਰਮ ਹੋਣਾ।

ਜਦੋਂ ਅਜਿਹਾ ਹੁੰਦਾ ਹੈ ਤਾਂ ਜਲਵਾਯੂ ਵਿਗਿਆਨੀ ਇਹ ਨਹੀਂ ਕਹਿ ਸਕਦੇ ਕਿ ਗਲੋਬਲ ਵਾਰਮਿੰਗ ਦੇ ਕਾਰਨ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)