ਕਿਤੇ ਮਜ਼ਾਕ ਤੇ ਪਿਆਰ ਦੇ ਨਾਂ 'ਤੇ ਹੱਦ ਤਾਂ ਨਹੀਂ ਪਾਰ ਹੋ ਰਹੀ?

    • ਲੇਖਕ, ਹੈਨਾਅ ਪ੍ਰਾਈਸ
    • ਰੋਲ, ਬੀਬੀਸੀ ਲਈ

ਫ਼ਰਜ਼ ਕਰੋ ਕਿ ਤੁਸੀਂ ਇੱਕ ਨਵੇਂ ਬਾਰ ਦੇ ਮੈਨੇਜਰ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ ਹੈ। ਤੁਸੀਂ ਸਪਸ਼ਟ ਤੌਰ 'ਤੇ ਹੀ ਨਵੇਂ ਬੌਸ ਵਜੋਂ ਸੇਵਾਵਾਂ ਨਿਭਾਉਣ ਨੂੰ ਲੈ ਕੇ ਘਬਰਾਏ ਹੋਏ ਹੋ।

ਪਰ ਇੱਕ ਸੀਨੀਅਰ ਅਧਿਕਾਰੀ ਤੁਹਾਨੂੰ ਕੰਮ ਸਮਝਾਉਂਦੇ ਹੋਏ ਕੁਝ ਜ਼ਿਆਦਾ ਹੀ ਖੁਸ਼ ਦਿਖਾਈ ਦਿੰਦਾ ਹੈ। ਤੁਸੀਂ ਇਸ ਵੱਲ ਖਾਸ ਧਿਆਨ ਨਹੀਂ ਦਿੰਦੇ ਕਿਉਂਕਿ ਤੁਹਾਨੂੰ ਕੁਝ ਚਿੰਤਤ ਕਰਨ ਵਾਲਾ ਨਹੀਂ ਲਗਦਾ।

ਫਿਰ ਹੌਲੀ-ਹੌਲੀ ਤੁਸੀਂ ਦੇਖਦੇ ਹੋ ਕਿ ਸਹਿਕਰਮੀ ਤੁਹਾਨੂੰ ਥੋੜ੍ਹਾ ਬੇਚੈਨ ਮਹਿਸੂਸ ਕਰਵਾ ਰਿਹਾ ਹੈ — ਕਦੇ ਕੋਈ ਟਿੱਪਣੀ ਕਰ ਦੇਣਾ ਜਾਂ ਫਿਰ ਕਦੇ ਹੱਥ ਦਾ ਥੋੜ੍ਹਾ ਫਿਸਲ ਜਾਣਾ। ਪਰ ਤੁਸੀਂ ਇਸ ਖਿਆਲ ਨੂੰ ਛੱਡ ਕੇ, ਆਪਣੀ ਨੌਕਰੀ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹੋ, ਹੋ ਸਕਦਾ ਹੈ ਤੁਹਾਨੂੰ ਕੋਈ ਗਲਤਫ਼ਹਿਮੀ ਹੋ ਗਈ ਹੋਵੇ।

ਇੱਕ ਦਿਨ ਕੁਝ ਅਜਿਹਾ ਹੁੰਦਾ ਹੈ, ਹੱਦ ਪਾਰ ਕੀਤੀ ਜਾਂਦੀ ਹੈ ਅਤੇ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।

ਇਹ ਵੀ ਜ਼ਰੂਰ ਪੜ੍ਹੋ

ਬੀਬੀਸੀ-3 ਦਾ 'Is This Sexual Harassment' ਸੋਸ਼ਲ ਪ੍ਰਯੋਗ ਇਸ ਤਰ੍ਹਾਂ ਦੀ ਸਥਿਤੀ ਦੀ ਪੜਚੋਲ ਕਰਨਾ ਚਾਹੁੰਦਾ ਹੈ। ਪ੍ਰਿਜ਼ੈਂਟਰ ਬੈੱਨ ਜ਼ੈਂਡ ਦੁਆਰਾ ਇੱਕ ਆਨ-ਸਕਰੀਨ ਵਿਚਾਰ ਚਰਚਾ ਪ੍ਰੋਗਰਾਮ ਦੀ ਅਗਵਾਈ ਕੀਤੀ ਜਾਂਦੀ ਹੈ।

ਕੀ ਕੰਮ ਵਾਲੀ ਥਾਂ 'ਤੇ ਕਿਸੇ ਉੱਤੇ ਸਰੀਰ ਝੁਕਾ ਕੇ ਗੱਲ ਕਰਨਾ ਠੀਕ ਹੈ? ਕੀ ਕਿਸੇ ਦੀ ਦਿੱਖ 'ਤੇ ਉਨ੍ਹਾਂ ਦੀ ਤਾਰੀਫ਼ ਕਰਨਾ ਠੀਕ ਹੈ? ਕੀ ਕਦੇ ਆਪਣੇ ਸਹਿਕਰਮੀ ਨੂੰ ਕਿੱਸ ਕਰਨਾ ਠੀਕ ਹੈ? ਇਸ ਵਿਚ ਕੀ ਹੱਦ ਹੈ?

ਪ੍ਰੋਗਰਾਮ ਵਿਚ ਇਹ ਗੱਲ ਦਰਸ਼ਾਈ ਗਈ ਕਿ #MeToo ਅਤੇ #TimesUp ਮੁਹਿੰਮ ਦੇ ਬਾਵਜੂਦ ਵੀ ਰੋਜ਼ਾਨਾ ਦੇ ਕੰਮਕਾਜ ਦੀ ਸਥਿਤੀ ਵਿੱਚ ਜਿਨਸੀ ਸ਼ੋਸ਼ਣ ਕੀ ਹੈ, ਇਸ ਬਾਰੇ ਜਾਗਰੁਕਤਾ ਦੀ ਬਹੁਤ ਜ਼ਰੂਰਤ ਹੈ।

ਅਸੀਂ ਬੀਬੀਸੀ ਦੀ ਦਸਤਾਵੇਜ਼ੀ ਫ਼ਿਲਮ ਵਿਚ ਫੀਚਰ ਹੋਣ ਵਾਲੀ ਬੈਰਿਸਟਰ ਸੇਰੀ ਵਿਡੇਟ ਨਾਲ ਗੱਲਬਾਤ ਕੀਤੀ, ਜੋ ਰੁਜ਼ਗਾਰ ਕਾਨੂੰਨ ਵਿਚ ਮਾਹਿਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮੁੱਦੇ ਦੇ ਆਲੇ-ਦੁਆਲੇ "ਸਿੱਖਿਆ ਦੀ ਘਾਟ" ਹੈ।

ਇਹ ਵੀ ਜ਼ਰੂਰ ਪੜ੍ਹੋ

ਇਸ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਇੱਕ ‘ਕੁਇਜ਼’ ਤਿਆਰ ਕੀਤਾ ਹੈ ਤਾਂ ਜੋ ਤੁਸੀਂ ਇਹ ਪਤਾ ਕਰ ਸਕੋ ਕਿ ਜਿਨਸੀ ਸ਼ੋਸ਼ਣ ਬਾਰੇ ਤੁਸੀਂ ਕਿੰਨਾ ਜਾਣਦੇ ਹੋ।

ਕਾਨੂੰਨ ਅਸਲ ਵਿੱਚ ਇਸ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ? ਜਿਨਸੀ ਸ਼ੋਸ਼ਣ ਨੂੰ ਇੱਕ ਅਜਿਹੇ ਅਣਚਾਹੇ ਵਤੀਰੇ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਵਿਚ ਕੋਈ ਜਿਨਸੀ ਵਿਹਾਰ ਸ਼ਾਮਿਲ ਹੋਵੇ, ਅਤੇ ਹੇਠ ਲਿਖਿਆਂ ਚੀਜ਼ਾਂ ਵਿਚੋਂ ਕੁਝ ਵੀ ਤੁਹਾਨੂੰ ਮਹਿਸੂਸ ਕਰਵਾ ਰਿਹਾ ਹੋਵੇ।

ਸਨਮਾਨ ਨਾਲ ਖਿਲਵਾੜ ਮਹਿਸੂਸ ਕਰਨਾ

ਸਾਡੇ ਵਿਚੋਂ ਕੁਝ ਲੋਕਾਂ ਲਈ, 'ਤੁਹਾਡੇ ਮਾਣ-ਸਨਮਾਨ' ਦੀ ਗੱਲ ਪੁਰਾਣੇ ਖਿਆਲਾਂ ਵਾਲੀ ਅਤੇ ਕੁਝ ਉਲਝਾਉਣ ਵਾਲੀ ਲਗਦੀ ਹੋਵੇਗੀ। 'ਮਾਣ' ਹੋਣ ਦਾ ਮਤਲਬ ਮੁੱਖ ਤੌਰ 'ਤੇ ਹੈ ਕਿ ਤੁਸੀਂ ਆਦਰ ਦੇ ਯੋਗ ਹੋ, ਜਿਸ ਦੇ ਅਸੀਂ ਸਾਰੇ ਕਾਨੂੰਨੀ ਤੌਰ ਉੱਤੇ ਹੱਕਦਾਰ ਹਾਂ।

ਇਹ ਵੀ ਜ਼ਰੂਰ ਪੜ੍ਹੋ

ਜੇਕਰ ਤੁਹਾਡੇ ਨਾਲ ਇਸ ਤਰੀਕੇ ਦਾ ਵਿਹਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਤੁਹਾਡੇ 'ਮਾਣ-ਸਨਮਾਨ' ਨੂੰ ਢਾਹ ਲੱਗ ਰਹੀ ਹੈ ਜਾਂ ਤੁਹਾਨੂੰ ਬੇਇੱਜ਼ਤ ਕੀਤਾ ਗਿਆ ਹੈ ਜਾਂ ਤੁਸੀਂ ਬੇਇੱਜ਼ਤ ਮਹਿਸੂਸ ਕਰ ਰਹੇ ਹੋ। ਜਿਨਸੀ ਸ਼ੋਸ਼ਨ ਦੇ ਸਬੰਧ ਵਿਚ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕੰਮ 'ਤੇ ਆਪਣੇ ਲਿੰਗ ਕਰਕੇ ਕਿਸੇ ਤਰ੍ਹਾਂ ਦੀ ਬੇਇੱਜ਼ਤੀ ਮਹਿਸੂਸ ਕਰ ਰਹੇ ਹੋ।

ਇਹ ਪੀੜਤ ਦੇ ਦ੍ਰਿਸ਼ਟੀਕੋਣ ਅਤੇ ਵਾਜਬ ਪ੍ਰਤੀਕਰਮ 'ਤੇ ਨਿਰਭਰ ਕਰਦਾ ਹੈ।

ਨੀਵਾਂ ਜਾਂ ਅਪਮਾਨਿਤ ਮਹਿਸੂਸ ਕਰਨਾ

ਇਹ ਉਹ ਭਾਵਨਾਵਾਂ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਸਾਰੇ ਹੀ ਮਹਿਸੂਸ ਕਰ ਸਕਾਂਗੇ।

ਜਿਨਸੀ ਹਮਲੇ ਦੀ ਪਰਿਭਾਸ਼ਾ ਨੂੰ ਜੇਕਰ ਸੰਪੂਰਨ ਤੌਰ ਉੱਤੇ ਦੇਖਿਆ ਜਾਂਦਾ ਹੈ ਤਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵਤੀਰੇ ਨਾਲ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸੇ ਦਾ ਜਿਨਸੀ ਸ਼ੋਸ਼ਣ ਕਰਨਾ ਚਾਹੁੰਦੇ ਸੀ ਜਾਂ ਫਿਰ ਇਹ ਸੋਚਦੇ ਹੋ ਕਿ ਇਹ ਸਿਰਫ਼ ਪਿਆਰ ਨਾਲ ਕੀਤੀਆਂ ਗਈਆਂ ਗੱਲਾਂ ਸਨ।

ਨਕਾਰਾਤਮਕ ਮਾਹੌਲ

ਕੋਈ ਵੀ ਵਿਅਕਤੀ ਅਜਿਹੇ ਮਾਹੌਲ ਵਿਚ ਕੰਮ ਨਹੀਂ ਕਰਨਾ ਚਾਹੁੰਦਾ ਜਿੱਥੇ ਉਹ ਬੇਚੈਨ ਮਹਿਸੂਸ ਕਰਦਾ ਹੋਵੇ।

ਇਹ ਵੀ ਜ਼ਰੂਰ ਪੜ੍ਹੋ

ਜੇ ਤੁਹਾਡਾ ਜਿਨਸੀ ਵਿਹਾਰ ਕਿਸੇ ਵੀ ਵਿਅਕਤੀ ਨੂੰ ਬੇਚੈਨ ਮਹਿਸੂਸ ਕਰਵਾ ਰਿਹਾ ਹੈ ਤਾਂ ਇਹ ਜਿਨਸੀ ਸ਼ੋਸ਼ਣ ਹੈ। ਉਦਾਹਰਨ ਦੇ ਤੌਰ 'ਤੇ, ਕਿਸੇ ਸਹਿਕਰਮੀ ਦੇ ਤੁਹਾਡੇ ਵੱਲ ਜਿਨਸੀ ਵਿਹਾਰ ਨੂੰ ਤੁਹਾਡੇ ਵੱਲੋਂ ਅਸਵੀਕਾਰ ਕਰ ਦੇਣ 'ਤੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤੇ ਜਾਣਾ।

ਪਰਿਭਾਸ਼ਾ ਦੇ ਅਨੁਕੂਲ, ਕਿਸੇ ਵਿਚ ਚੀਜ਼ ਨੂੰ ਜਿਨਸੀ ਸ਼ੋਸ਼ਣ ਕਹਿਲਾਉਣ ਲਈ ਵਿਅਕਤੀ ਦਾ ਵਤੀਰਾ, ਉੱਪਰ ਦਿੱਤੀਆਂ ਸ਼੍ਰੇਣੀਆਂ ਵਿਚੋਂ ਕਿਸੇ ਵੀ ਇੱਕ ਵਿਚ ਫਿੱਟ ਹੋਣਾ ਜ਼ਰੂਰੀ ਹੈ, ਅਤੇ ਇਨ੍ਹਾਂ ਸਭ ਵਿਚ ਫਿੱਟ ਹੋਣਾ ਜ਼ਰੂਰੀ ਨਹੀਂ।

ਸਪਸ਼ਟ ਕਿਵੇਂ ਹੋਇਆ ਜਾਵੇ?

ਕੋਈ ਵੀ ਇਨਸਾਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ, ਇਹ ਉਨ੍ਹਾਂ ਦੇ ਲਿੰਗ ਜਾਂ ਫਿਰ ਲਿੰਗਕਤਾ 'ਤੇ ਨਿਰਭਰ ਨਹੀਂ ਕਰਦਾ ਹੈ। ਇਹ ਅਣਚਾਹਿਆ ਵਤੀਰਾ ਤੁਹਾਡੇ ਵੱਲੋਂ ਵੀ ਹੋ ਸਕਦਾ ਹੈ ਅਤੇ ਦੂਸਰੇ ਵੱਲੋਂ ਵੀ।

ਆਮ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਇੱਕ ਪੈਟਰਨ ਦੇਖਣ ਨੂੰ ਮਿਲਦਾ ਹੈ, ਇਸ ਨੂੰ ਸਹਿਕਰਮੀ ਵੱਲੋਂ ਲਗਾਤਾਰ ਕੀਤਾ ਜਾਂਦਾ ਹੈ। ਰੋਕਣ ਤੋਂ ਬਾਅਦ ਵੀ ਇਹ ਜਾਰੀ ਰਹਿੰਦਾ ਹੈ, ਹਾਲਾਂਕਿ ਸਿਰਫ਼ ਇੱਕ ਵਾਰ ਹੋਈ ਘਟਨਾ ਵੀ ਜਿਨਸੀ ਸ਼ੋਸ਼ਣ ਹੋ ਸਕਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਕਿਸੇ ਉੱਤੇ ਜਿਨਸੀ ਟਿੱਪਣੀ ਕਰਨਾ ਜਾਂ ਮਜ਼ਾਕ ਉਡਾਉਣਾ, ਛੂਹਣਾ, ਗਲਤ ਤਰੀਕੇ ਨਾਲ ਦੇਖਣਾ, ਘੂਰਣਾ ਜਾਂ ਕਿਸੇ ਵੱਲ ਝੁੱਕਣਾ, ਨਿੱਜੀ ਜਿਨਸੀ ਸਵਾਲ ਪੁੱਛਣੇ, ਕਿਸੇ ਬਾਬਤ ਜਿਨਸੀ ਅਫ਼ਵਾਹ ਫੈਲਾਉਣੀ — ਇਹ ਸਭ ਕੰਮ ਦੀ ਥਾਂ 'ਤੇ ਜਿਨਸੀ ਸ਼ੋਸ਼ਣ ਹਨ।

ਕਿਸ ਨਾਲ ਗੱਲ ਕੀਤੀ ਜਾਵੇ?

ਕੰਮ 'ਤੇ ਜਿਨਸੀ ਸ਼ੋਸ਼ਣ ਬਾਰੇ ਰਿਪੋਰਟ ਕਰਨ ਵਿੱਚ ਮੁਸ਼ਕਿਲਾਂ ਨੂੰ ਵਿਆਪਕ ਰੂਪ ਵਿੱਚ ਦਸਤਾਵੇਜ਼ਾਂ ਵਿਚ ਰਿਕਾਰਡ ਕੀਤਾ ਜਾਂਦਾ ਹੈ ਕਿਉਂਕਿ ਜੇਕਰ ਤੁਹਾਡਾ ਕੇਸ ਸਾਬਿਤ ਹੋ ਜਾਵੇ ਤਾਂ ਤੁਹਾਡਾ ਮਾਲਿਕ ਜਵਾਬਦੇਹ ਹੋ ਸਕਦਾ ਹੈ।

ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਹੋਇਆ ਹੈ ਤਾਂ ਕਿਸੇ ਵਿਸ਼ਵਾਸਪਾਤਰ ਨਾਲ ਇਸ ਬਾਰੇ ਗੱਲ ਕੀਤਾ ਜਾਵੇ। ਭਾਵੇਂ ਤੁਸੀਂ ਅਜੇ ਸ਼ਿਕਾਇਤ ਕਰਨ ਲਈ ਤਿਆਰ ਨਹੀਂ ਹੋ, ਪਰ ਉਸ ਵਿਅਕਤੀ ਨਾਲ ਗੱਲ ਕਰਕੇ ਤੁਸੀਂ ਦੱਸੋ ਕਿ ਕੀ ਹੋ ਰਿਹਾ ਹੈ, ਤੁਸੀਂ ਕੀ ਮਹਿਸੂਸ ਕਰ ਰਹੇ ਹੋ।

ਕਰੋ ਸ਼ਿਕਾਇਤ

ਤੁਹਾਡੇ ਕੰਮ ਵਾਲੀ ਥਾਂ ਦੀ ਨੀਤੀ ਵਿਚ ਸਪਸ਼ਟ ਹੋਣੀ ਚਾਹੀਦੀ ਹੈ ਕਿ ਕਿਸ ਨੂੰ ਸ਼ਿਕਾਇਤ ਕਰਨੀ ਹੈ — ਮਾਲਕ ਨੂੰ, ਮੈਨੇਜਰ ਨੂੰ ਜਾਂ ਫਿਰ ਐਚ.ਆਰ. ਵਿਭਾਗ ਨੂੰ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)