You’re viewing a text-only version of this website that uses less data. View the main version of the website including all images and videos.
Ind Vs Aus: ਭਾਰਤ ਨੇ ਆਸਟਰੇਲੀਆ ਵਿੱਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤ ਕੇ ਬਣਾਇਆ ਇਤਿਹਾਸ
ਭਾਰਤੀ ਕ੍ਰਿਕਟ ਟੀਮ ਨੇ ਉਹ ਇਤਿਹਾਸ ਬਣਾ ਦਿੱਤਾ ਹੈ ਜਿਸਦਾ ਇੰਤਜ਼ਾਰ 72 ਸਾਲਾ ਤੋਂ ਸੀ। ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਆਸਟਰੇਲੀਆ 'ਚ ਕਿਸੇ ਟੈਸਟ ਸੀਰੀਜ਼ 'ਚ ਜਿੱਤ ਹਾਸਿਲ ਕੀਤੀ ਹੈ।
ਸਿਡਨੀ ਟੈਸਟ ਦੇ ਪੰਜਵੇਂ ਦਿਨ ਮੀਂਹ ਕਰਕੇ ਮੈਚ ਨੂੰ ਸਮੇਂ ਤੋਂ ਪਹਿਲਾਂ ਡ੍ਰਾਅ ਐਲਾਨ ਕੀਤੇ ਜਾਣ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਮੌਜੂਦਾਂ ਸੀਰੀਜ਼ ਨੂੰ 2-1 ਤੋਂ ਜਿੱਤ ਲਿਆ ਹੈ।
ਇਸ ਜਿੱਤ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਗਾਵਸਕਰ-ਬਾਰਡਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ।
ਉਹ ਪੰਜ ਖਿਡਾਰੀ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
1.ਚੇਤੇਸ਼ਵਰ ਪੁਜਾਰਾ
ਪੂਰੀ ਟੈਸਟ ਸੀਰੀਜ਼ ਵਿੱਚ ਪੁਜਾਰਾ ਨੇ ਆਪਣੇ ਬੱਲੇ ਦਾ ਕਮਾਲ ਦਿਖਾਇਆ। ਚੇਤੇਸ਼ਵਰ ਪੁਜਾਰਾ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ।
ਉਨ੍ਹਾਂ ਨੇ ਸੀਰੀਜ਼ 'ਚ 74 ਦੀ ਔਸਤ 521 ਦੌੜਾਂ ਬਣਾਈਆਂ ਅਤੇ ਇਸ ਸੀਰੀਜ਼ 'ਚ ਪੁਜਾਰਾ ਨੇ ਤਿੰਨ ਸੈਂਕੜੇ ਲਗਾਏ।
2. ਜਸਪ੍ਰੀਤ ਬੁਮਰਾਹ
ਬੁਮਰਾਹ ਨੇ ਸੀਰੀਜ਼ ਵਿੱਚ ਗੇਂਦਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਨੈਥਨ ਲਾਇਨ ਨਾਲ ਮਿਲ ਕੇ 21 ਵਿਕਟਾਂ ਲਈਆਂ।
ਬੁਮਰਾਹ ਦਾ ਚੰਗਾ ਪ੍ਰਦਰਸ਼ਨ ਰਿਹਾ 33 /6, ਮੈਲਬਰਨ ਟੈਸਟ ਜਿਤਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ।
3. ਮੋਹੰਮਦ ਸ਼ਮੀ
ਸੀਰੀਜ਼ ਜਿਤਾਉਣ ਵਿੱਚ ਤੇਜ਼ ਗੇਂਦਬਾਜ਼ੀ ਦੀ ਵੀ ਹਿੱਸੇਦਾਰੀ ਰਹੀ। ਉਨ੍ਹਾਂ ਨੇ ਇਸ ਸੀਰੀਜ਼ ਵਿੱਚ 16 ਵਿਕਟਾਂ ਲਈਆਂ।
ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 56 ਦੌੜਾਂ ਦੇ ਕੇ 6 ਵਿਕਟਾਂ ਰਿਹਾ।
4. ਮਯੰਕ ਅਗਰਵਾਲ
ਪ੍ਰੀਥਵੀ ਸ਼ਾਅ ਜ਼ਖਮੀ ਹੋਏ ਤਾਂ ਜਲਦਬਾਜ਼ੀ ਵਿੱਚ ਮਯੰਕ ਅਗਰਵਾਲ ਨੂੰ ਆਸਟਰੇਲੀਆ ਸੱਦਿਆ ਗਿਆ।
ਅਗਰਵਾਲ ਨੇ ਇਸ ਸੀਰੀਜ਼ ਦੌਰਾਨ ਚੰਗਾ ਪ੍ਰਦਰਸ਼ਨ ਕਰਦਿਆਂ ਦੋ ਅਰਧ ਸੈਂਕੜੇ ਵੀ ਲਗਾਏ।
ਇਸ ਤੋਂ ਇਲਾਵਾ ਉਨ੍ਹਾਂ ਕਈ ਸ਼ਾਨਦਾਰ ਕੈਚ ਲੈ ਕੇ ਜਿੱਤ ਦਾ ਰਾਹ ਪੱਧਰਾ ਕੀਤਾ।
5. ਵਿਰਾਟ ਕੋਹਲੀ
ਹਾਲਾਂਕਿ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਵਿੱਚੋਂ ਦੌੜਾਂ ਜ਼ਿਆਦਾ ਤਾਂ ਨਹੀਂ ਨਿਕਲੀਆਂ ਪਰ ਉਨ੍ਹਾਂ ਦੀ ਕਪਤਾਨੀ ਕਮਾਲ ਦੀ ਰਹੀ।
ਉਨ੍ਹਾਂ ਕਈ ਮੌਕਿਆਂ ਤੇ ਕਈ ਅਹਿਮ ਫੈਸਲੇ ਲੈ ਕੇ ਜਿੱਤ ਦੀ ਰਣਨੀਤੀ ਘੜੀ।
ਦਿਲਚਸਪ ਗੱਲ ਇਹ ਹੈ ਕਿ ਵਿਰਾਟ ਨੇ ਸੀਰੀਜ਼ ਵਿੱਚ ਤਿੰਨ ਟਾਸ ਵੀ ਜਿੱਤੇ।
ਇੱਕ ਸੈਂਕੜਾ ਤੇ ਅਰਧ ਸੈਂਕੜਾ ਲਾ ਕੇ ਵਿਰਾਟ ਕੋਹਲੀ ਨੇ ਕੁੱਲ 282 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ
ਸੀਰੀਜ਼ ਦੇ ਚਾਰੇ ਟੈਸਟ ਮੈਚਾਂ ਦਾ ਹਾਲ
ਐਡੀਲੇਡ ਟੈਸਟ : ਭਾਰਤ- 250 ਦੌੜਾਂ (ਪਹਿਲੀ ਪਾਰੀ), 307 ਦੌੜਾਂ (ਦੂਜੀ ਪਾਰੀ), ਆਸਟਰੇਲੀਆ - 235 ਦੌੜਾਂ (ਪਹਿਲੀ ਪਾਰੀ), 291 ਦੌੜਾਂ (ਦੂਜੀ ਪਾਰੀ)
ਨਤੀਜਾ - ਭਾਰਤ 31 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ -ਚੇਤੇਸ਼ਵਰ ਪੁਜਾਰਾ
ਪਰਥ ਟੈਸਟ : ਆਸਟਰੇਲੀਆ - 326 ਦੌੜਾਂ (ਪਹਿਲੀ ਪਾਰੀ), 243 ਦੌੜਾਂ (ਦੂਜੀ ਪਾਰੀ), ਭਾਰਤ- 283 ਦੌੜਾਂ (ਪਹਿਲੀ ਪਾਰੀ), 140 ਦੌੜਾਂ (ਦੂਜੀ ਪਾਰੀ)
ਨਤੀਜਾ - ਆਸਟਰੇਲੀਆ 146 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ - ਨੈਥਨ ਲਾਇਨ
ਮੈਲਬਰਨ ਟੈਸਟ : 443/7 (ਪਹਿਲੀ ਪਾਰੀ ਐਲਾਨੀ), 106/8 (ਦੂਜੀ ਪਾਰੀ ਐਲਾਨੀ) ਆਸਟਰੇਲੀਆ - 151 ਦੌੜਾਂ (ਪਹਿਲੀ ਪਾਰੀ), 261 ਦੌੜਾਂ (ਦੂਜੀ ਪਾਰੀ)
ਭਾਰਤ 137 ਦੌੜਾਂ ਨਾਲ ਜਿੱਤਿਆ। ਮੈਨ ਆਫ ਦਿ ਮੈਚ - ਜਸਪ੍ਰੀਤ ਬੁਮਰਾਹ
ਸਿਡਨੀ ਟੈਸਟ : 622/7 (ਪਹਿਲੀ ਪਾਰੀ ਐਲਾਨੀ)। ਆਸਟਰੇਲੀਆ - 300 ਦੌੜਾਂ (ਪਹਿਲੀ ਪਾਰੀ), 6/0 ਦੌੜਾਂ (ਦੂਜੀ ਪਾਰੀ)