You’re viewing a text-only version of this website that uses less data. View the main version of the website including all images and videos.
ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਪੰਜਾਬੀ ਮੁੰਡੇ ਸ਼ੁਭਮਨ ਗਿੱਲ ਦਾ ਕਮਾਲ
ਭਾਰਤ ਤੇ ਆਸਟਰੇਲੀਆ ਹੀ ਅਜਿਹੇ ਦੋ ਦੇਸ ਹਨ ਜਿਨ੍ਹਾਂ ਨੇ ਹਾਲੇ ਤੱਕ ਤਿੰਨ-ਤਿੰਨ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੈ। ਇਸ ਵਾਰ ਫੇਰ ਇਹ ਦੋਵੇਂ ਚੌਥੀ ਵਾਰ ਇਹ ਕੱਪ ਆਪਣੇ ਘਰੀਂ ਲਿਜਾਣ ਲਈ ਮੁਕਾਬਲੇ ਦੇ ਨਿਰਣਾਇਕ ਮੈੱਚ ਵਿੱਚ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ।
ਭਾਰਤੀ ਦਲ ਦਾ ਇਸ ਮੁਕਾਬਲੇ ਵਿੱਚ ਸਫ਼ਰ ਧੜੱਲੇਦਾਰ ਰਿਹਾ ਹੈ। ਪਹਿਲੇ ਮੈਚ ਵਿੱਚ ਹੀ ਆਸਟਰੇਲੀਆ ਨੂੰ ਕਰਾਰੀ ਹਾਰ ਦਿੱਤੀ।
ਉਸ ਮਗਰੋਂ ਪਾਪੂਆ ਨਿਊ ਗਿਨੀ, ਜ਼ਿੰਮਬਾਬਵੇ, ਬੰਗਲਾਦੇਸ਼ ਵਰਗੀਆਂ ਟੀਮਾਂ ਨੇ ਪਾਸੇ ਲਾਇਆ।
ਪਾਕਿਸਤਾਨ ਨੂੰ ਸੈਮੀ ਫ਼ਾਈਨਲ ਵਿੱਚ ਹਰਾਇਆ।
ਖ਼ਾਸ਼ ਗੱਲ ਤਾਂ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤੀ ਟੀਮ ਨੂੰ ਨਵੇਂ ਹੀਰੋ ਮਿਲੇ ਹਨ। ਪੇਸ਼ ਹਨ ਇਨ੍ਹਾਂ ਬਾਰੇ ਕੁਝ ਵੇਰਵੇ꞉
ਸ਼ੁਭਮਨ ਗਿੱਲ, ਉੱਪ ਕਪਤਾਨ
ਟੀਮ ਦੇ ਉੱਪ ਕਪਤਾਨੇ ਵੀ ਬਹੁਤ ਵਾਹ-ਵਾਹੀ ਲੁੱਟੀ ਹੈ ਉਨ੍ਹਾਂ ਨੇ ਸੈਮੀ ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ਼ ਧੜੱਲੇਦਾਰ ਸੈਂਕੜਾ ਬਣਾਇਆ ਜਿਸ ਸਦਕਾ ਭਾਰਤੀ ਟੀਮ ਆਪਣੇ ਵਿਰੋਧੀ ਖਿਲਾਫ਼ 272 ਦੌੜਾਂ ਦਾ ਬਣਾ ਸਕੀ।
ਇਸ ਤੋਂ ਪਹਿਲਾਂ ਵੀ ਉਹ ਆਸਟਰੇਲੀਆ ਖਿਲਾਫ਼ 63, ਜ਼ਿੰਮਬਾਬਵੇ ਖਿਲਾਫ਼ 90 ਤੇ ਬੰਗਲਾਦੇਸ਼ ਖਿਲਾਫ਼ 86 ਦੌੜਾਂ ਦਾ ਯੋਗਜਦਾਨ ਪਾਇਆ ਸੀ। ਆਸਟਰੇਲੀਆ ਖਿਲਾਫ਼ ਵੀ ਉਨ੍ਹਾਂ ਦੇ ਬੱਲੇ ਤੋਂ ਉਮੀਦਾਂ ਰਹਿਣਗੀਆਂ।
ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਪੰਜ ਮੈਚਾਂ ਦੀਆਂ ਚਾਰ ਪਾਰੀਆਂ ਵਿੱਚ 170.50 ਦੀ ਦਰ ਨਾਲ ਸ਼ਾਨਦਾਰ 341 ਦੌੜਾਂ ਬਣਾਈਆਂ। ਇਨ੍ਹਾਂ ਵਿੱਚ ਇੱਕ ਸੈਂਕੜਾ ਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਨਾਉਣ ਦੇ ਮਾਮਲੇ ਵਿੱਚ ਉਹ ਦੂਜੇ ਪੌਡੇ 'ਤੇ ਹਨ।
ਆਈਪੀਐਲ ਦੀ ਬੋਲੀ ਦੌਰਾਨ ਦਿੱਲੀ ਡੇਅਰਡੈਵਿਲ ਦੀ ਵੀ ਉਨ੍ਹਾਂ ਵਿੱਚ ਦਿਲਚਸਪੀ ਸੀ ਪਰ ਅਖ਼ੀਰੀ ਉਨ੍ਹਾਂ ਨੂੰ ਕੋਲਕੱਤਾ ਨਾਈਟ ਰਾਈਡਰਜ਼ ਨੇ 1.8 ਕਰੋੜ ਰੁਪਏ ਵਿੱਚ ਖ਼ਰੀਦ ਲਿਆ।
ਉਹ ਪੰਜਾਬ ਦੇ ਫ਼ਾਜ਼ਿਲਕਾ ਦੇ ਰਹਿਣ ਵਾਲੇ ਹਨ।
ਪ੍ਰਿਥਵੀ ਸ਼ਾਅ, ਕਪਤਾਨ
ਘਰੇਲੂ ਕ੍ਰਿਕਟ ਵਿੱਚ ਰਨ ਮਸ਼ੀਨ ਵਜੋਂ ਪਛਾਣੇ ਜਾਂਦੇ ਪ੍ਰਿਥਵੀ ਸ਼ਾਅ ਨੇ ਟੀਮ ਦੀ ਖ਼ੂਬ ਅਗਵਾਈ ਕੀਤੀ।
ਕਪਤਾਨੀ ਦੇ ਇਲਾਵਾ ਬੱਲਾ ਵੀ ਖ਼ੂਬ ਕਰਤਬ ਦਿਖਾਏ। ਉਨ੍ਹਾਂ ਨੇ 4 ਪਾਰੀਆਂ ਵਿੱਚ 77.33 ਦੀ ਔਸਤ ਨਾਲ ਹੁਣ ਤੱਕ 232 ਦੌੜਾਂ ਬਣਾਈਆਂ ਹਨ। ਉਨ੍ਹਾਂ ਆਸਟਰੇਲੀਆ ਖਿਲਾਫ਼ ਸਭ ਤੋਂ ਵੱਧ 94 ਦੌੜਾਂ ਬਣਾਈਆਂ ਹਨ।
ਅਨੁਕੂਲ ਰਾਏ
ਪੰਜ ਮੈਚ, 26 ਓਵਰ, 95 ਦੌੜਾਂ ਦੇ ਬਦਲੇ 12 ਵਿਕਟਾਂ। ਹੁਣ ਤੱਕ ਉਨ੍ਹਾਂ ਨੇ ਹਰੇਕ ਮੈਚ ਵਿੱਚ ਗੁੱਲੀਆਂ ਉਡਾਈਆਂ ਹਨ।
ਸਭ ਤੋਂ ਵੱਧ ਵਿਕਟਾਂ ਲੈਣ ਵਾਲਿਆਂ ਵਿੱਚ ਉਹ ਚੌਥੇ ਸਥਾਨ ਤੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਆਸਟਰੇਲੀਆ ਤੇ ਪਾਕਿਸਤਾਨ ਖਿਲਾਫ਼ ਬੱਲਾ ਵੀ ਚਲਾਇਆ।
ਕਮਲੇਸ਼ ਨਾਗਰ ਕੋਟੀ
19 ਸਾਲਾ ਇਹ ਨੌਜਵਾਨ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲਗਾਤਾਰ ਦੌੜਦਾ ਹੈ ਤੇ 149 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸਿੱਟਦਾ ਹੈ।
ਹੁਣ ਤੱਕ ਉਨ੍ਹਾਂ 33 ਓਵਰਾਂ ਵਿੱਚ 106 ਦੌੜਾਂ ਦੇ ਬਦਲੇ ਸੱਤ ਵਿੱਕਟਾਂ ਲਈਆਂ। ਇਹ ਸਿੱਧ ਕਰਦਾ ਹੈ ਕਿ ਉਨ੍ਹਾਂ ਦੀਆਂ ਗੇਂਦਾਂ ਬੱਲੇਬਾਜ਼ਾਂ ਨੂੰ ਦਿੱਕਤ ਹੁੰਦੀ ਹੈ।
ਅੰਡਰ-19 ਕ੍ਰਿਕਟ ਵਿਸ਼ਵ ਕੱਪ ਖੇਡਣ ਵਾਲੇ ਸਾਰੇ ਖਿਡਾਰੀਆਂ ਵਿੱਚੋਂ ਆਈਪੀਐਲ ਵਿੱਚ ਵਿਕਣ ਵਾਲੇ ਸਭ ਤੋਂ ਮਹਿੰਗੇ ਖਿਡਾਰੀ ਹਨ।
ਸ਼ਿਵਮ ਮਾਵੀ
ਸ਼ਿਵਮ ਮਾਵੀ ਨੇ ਮਹੱਤਵਪੂਰਨ ਮੌਕਿਆਂ 'ਤੇ ਵਿਕਟਾਂ ਲਈਆਂ ਹਨ।
ਉਨ੍ਹਾਂ ਨੂੰ ਕੋਲਕੱਤਾ ਨਾਈਟ ਰਾਈਡਰਜ਼ ਨੇ ਤਿੰਨ ਕਰੋੜ ਵਿੱਚ ਖ਼ਰੀਦਿਆ ਹੈ।