You’re viewing a text-only version of this website that uses less data. View the main version of the website including all images and videos.
ਵਿਰਾਟ ਦੇ ਬੱਲੇ ਨਾਲ ਕਿਉਂ ਖੇਡਣਾ ਚਾਹੁੰਦੀ ਹੈ ਇੰਗਲੈਂਡ ਦੀ ਕ੍ਰਿਕਟਰ ਡੈਨੀਐੱਲ ਵਾਇਟ
ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੈਨੀਐੱਲ ਵਾਇਟ ਨੇ ਈਐੱਸਪੀਐਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਭਾਰਤ ਵਿੱਚ ਹੋਣ ਵਾਲੇ T-20 ਟਰਾਈ ਸੀਰੀਜ਼ ਮੈਚ ਵਿੱਚ ਵਿਰਾਟ ਕੋਹਲੀ ਵੱਲੋਂ ਦਿੱਤੇ ਗਏ ਬੱਲੇ ਨਾਲ ਖੇਡੇਗੀ।
ਡੈਨੀਐੱਲ ਨੇ ਕਿਹਾ, ''ਮੈਂ ਇਸ ਵਾਰ ਵਿਰਾਟ ਵੱਲੋਂ ਦਿੱਤੇ ਗਏ ਬੱਲੇ ਨਾਲ ਖੇਡਾਂਗੀ ਕਿਉਂਕਿ ਮੇਰਾ ਪੁਰਾਣਾ ਬੱਲਾ ਖਰਾਬ ਹੋ ਗਿਆ ਹੈ।''
ਇਹ ਬੱਲਾ ਵਿਰਾਟ ਨੇ ਡੈਨੀਐੱਲ ਨੂੰ 2014 ਵਿੱਚ ਤੋਹਫ਼ੇ ਵਿੱਚ ਦਿੱਤਾ ਸੀ।
ਦਰਅਸਲ ਵਿਰਾਟ ਦੀ ਪਰਫੌਰਮੈਂਸ ਤੋਂ ਪ੍ਰਭਾਵਿਤ ਹੋ ਕੇ ਡੈਨੀਐੱਲ ਨੇ ਟਵਿੱਟਰ 'ਤੇ ਵਿਰਾਟ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ।
ਉਸ ਟਵੀਟ ਬਾਰੇ ਡੈਨੀਐੱਲ ਨੇ ਕਿਹਾ, ''10 ਮਿੰਟਾਂ ਵਿੱਚ ਹੀ ਇਹ ਇੱਕ ਵੱਡੀ ਖਬਰ ਬਣ ਗਈ। ਵਿਰਾਟ ਨੇ ਮੈਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਵਿੱਚ ਲੋਕ ਇਸ ਗੱਲ ਨੂੰ ਸੱਚ ਮੰਨ ਲੈਂਦੇ ਹਨ। ਮੈਂ ਕਿਹਾ ਅੱਛਾ, ਸੌਰੀ।''
ਪਰ ਲੱਗਦਾ ਨਹੀਂ ਹੈ ਕਿ ਹੱਲੇ ਵੀ ਲੋਕ ਡੈਨਿਅਲ ਦੇ ਉਸ ਟਵੀਟ ਨੂੰ ਭੁੱਲਣ ਲਈ ਤਿਆਰ ਹਨ।
ਹਾਲ ਹੀ ਵਿੱਚ ਡੈਨੀਐੱਲ ਨੇ ਭਾਰਤ ਟੂਰ ਬਾਰੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਸੀ ਅਤੇ ਉਸ 'ਤੇ ਕਈ ਦਿਲਚਸਪ ਜਵਾਬ ਮਿਲੇ।
ਉਨ੍ਹਾਂ ਟਵੀਟ ਕੀਤਾ, ''ਭਾਰਤ ਵਿੱਚ ਖੇਡਣ ਲਈ ਬੇਚੈਨ ਹਾਂ। ਕ੍ਰਿਕੇਟ ਖੇਡਣ ਲਈ ਭਾਰਤ ਮੇਰੀ ਸਭ ਤੋਂ ਪਸੰਦੀਦਾ ਥਾਵਾਂ 'ਚੋਂ ਇੱਕ ਹੈ।''
ਟਵਿੱਟਰ ਯੂਜ਼ਰ ਕਰਨ ਅਰਜੁਨ ਨੇ ਲਿਖਿਆ, ''ਉਮੀਦ ਹੈ ਕਿ ਆਈਪੀਐਲ ਵਿੱਚ ਤੁਸੀਂ ਅਨੁਸ਼ਕਾ ਦੇ ਨਾਲ ਵਿਰਾਟ ਲਈ ਚੀਅਰ ਕਰੋਗੇ।''
ਡੈਨੀ ਨੇ ਇਸ ਦਾ ਜਵਾਬ ਵੀ ਦਿੱਤਾ। ਉਨ੍ਹਾਂ ਕਿਹਾ, ''ਇੱਕ ਗੇਮ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੀ।''
ਜੈਟੀ ਕੁਮਾਰ ਨੇ ਟਵੀਟ ਕੀਤਾ, ''ਵਿਰਾਟ ਕੋਹਲੀ ਦਾ ਤਾਂ ਹੁਣ ਵਿਆਹ ਹੋ ਗਿਆ ਹੈ। ਫਿਰ ਵੀ ਤੁਹਾਡਾ ਸੁਆਗਤ ਹੈ।''
ਸ਼ੁਭਮ ਵਿਜੇ ਪਾਟਿਲ ਨੇ ਟਵੀਟ ਕੀਤਾ, ''ਵਿਰਾਟ ਕੋਹਲੀ ਕਰਕੇ ਤਾਂ ਕਿਤੇ ਭਾਰਤ ਤੁਹਾਡੀ ਪਸੰਦੀਦਾ ਥਾਂ ਨਹੀਂ ਹੈ?''
ਕਈ ਯੂਜ਼ਰਸ ਨੇ ਡੈਨੀਐੱਲ ਨੂੰ ਵਿਰਾਟ ਦੀ ਯਾਦ ਦੁਆਈ ਅਤੇ ਉਸਨੂੰ ਮਿਲਣ ਲਈ ਵੀ ਕਿਹਾ।
ਸ਼ਿਵਮ ਗਰਗ ਨੇ ਲਿਖਿਆ, ''ਕੋਹਲੀ ਨੂੰ ਜ਼ਰੂਰ ਮਿਲਣਾ।''