ਤਸਵੀਰਾਂ: ਵਿਰਾਟ ਕੋਹਲੀ ਨੇ ਇਸ ਤਰ੍ਹਾਂ ਮਨਾਇਆ ਜਨਮਦਿਨ

ਮੈਦਾਨ ਉੱਤੇ ਆਪਣੇ ਚੌਕੇ ਅਤੇ ਛੱਕਿਆਂ ਨਾਲ ਗੇਂਦਬਾਜ਼ਾਂ ਦੇ ਮੁੜ੍ਹਕੇ ਛੁਟਾਉਣ ਵਾਲੇ ਭਾਰਤੀ ਕ੍ਰਿਕੇਟ ਕਪਤਾਨ ਵਿਰਾਟ ਕੋਹਲੀ ਐਤਵਾਰ ਨੂੰ 29 ਸਾਲ ਦੇ ਹੋ ਗਏ।

ਉਨ੍ਹਾਂ ਨੇ ਆਪਣਾ ਜਨਮਦਿਨ ਸਾਥੀ ਖਿਲਾੜੀਆਂ ਦੇ ਨਾਲ ਰਾਜਕੋਟ ਦੇ ਹੋਟਲ ਵਿੱਚ ਮਨਾਇਆ।

ਨਿਊਜ਼ੀਲੈਂਡ ਦੇ ਖ਼ਿਲਾਫ਼ ਦੂਜੇ ਟੀ-20 ਮੈਚ ਵਿੱਚ ਮਿਲੀ ਹਾਰ ਦੇ ਬਾਵਜੂਦ ਕਪਤਾਨ ਕੋਹਲੀ ਦੇ ਜਨਮਦਿਨ ਦੇ ਜਸ਼ਨ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)