You’re viewing a text-only version of this website that uses less data. View the main version of the website including all images and videos.
ਸੀਰੀਆ ਤੋਂ ਅਮਰੀਕਾ ਦੀ ਫੌਜ ਦੀ ਵਾਪਸੀ ਕਿਸ ਸ਼ਰਤ 'ਤੇ ਹੋਵੇਗੀ
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਕਿਹਾ ਹੈ ਕਿ ਸੀਰੀਆ ਤੋਂ ਅਮਰੀਕੀ ਫੌਜ ਨੂੰ ਕੁਝ ਸ਼ਰਤਾਂ ਉੱਤੇ ਹੀ ਵਾਪਸ ਬੁਲਾਇਆ ਜਾਵੇਗਾ। ਉਨ੍ਹਾਂ ਨੇ ਇਸ ਪ੍ਰਕਿਰਿਆ ਦੇ ਹੌਲੀ ਹੋਣ ਦੇ ਸੰਕੇਤ ਦਿੱਤੇ ਹਨ।
ਬੋਲਟਨ ਤੁਰਕੀ ਨਾਲ ਸੀਰੀਆ ਤੋਂ ਅਮਰੀਕੀ ਫੌਜਾਂ ਦੇ ਰਣਨੀਤੀ ਤਹਿਤ ਵਾਪਸੀ ਬਾਰੇ ਗੱਲਬਾਤ ਕਰਨਗੇ।
ਅਮਰੀਕਾ ਦੀ ਇਹ ਇੱਛਾ ਹੈ ਕਿ ਇਸਲਾਮਿਕ ਸਟੇਟ (ਆਈਐੱਸ) ਦੇ ਬਚਦੇ ਗਰੁੱਪਾਂ ਨੂੰ ਵੀ ਖ਼ਤਮ ਕੀਤਾ ਜਾਵੇ।
ਤੁਰਕੀ ਅਤੇ ਇਸਰਾਈਲ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਆਈਐੱਸ ਤੋਂ ਕੁਰਦ ਲੜਾਕਿਆਂ ਦੀ ਸੁਰੱਖਿਆ ਦੀ ਗਰੰਟੀ ਤੁਰਕੀ ਲਵੇ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸੀਰੀਆ ਤੋਂ ਫੌਜ ਵਾਪਸ ਬੁਲਾਉਣ ਦੀ ਯੋਜਨਾ ਦਾ ਕਾਫ਼ੀ ਵਿਰੋਧ ਹੋ ਰਿਹਾ ਸੀ।
ਟਰੰਪ ਨੇ ਜਦੋਂ ਬੀਤੇ ਦਸੰਬਰ ਵਿਚ ਇਹ ਐਲਾਨ ਕੀਤਾ ਸੀ ਤਾਂ ਕਿਹਾ ਸੀ, 'ਉਹ ਸਾਰੇ ਵਾਪਸ ਆ ਰਹੇ ਹਨ, ਉਹ ਸਾਰੇ ਹੁਣੇ ਵਾਪਸ ਆਉਣਗੇ'।
ਟਰੰਪ ਨੇ ਪਿਛਲੇ ਮਹੀਨੇ ਆਈਐੱਸ ਨੂੰ ਹਰਾ ਦੇਣ ਦੀ ਗੱਲ ਵੀ ਕਹੀ ਸੀ। ਇਸ ਵੇਲੇ ਸੀਰੀਆ ਵਿੱਚ 2,000 ਅਮਰੀਕੀ ਫੌਜੀ ਹਨ।
ਇਹ ਵੀ ਪੜ੍ਹੋ-
ਇਸ ਘਟਨਾਕ੍ਰਮ ਨੇ ਅਮਰੀਕਾ ਦੇ ਸਹਿਯੋਗੀ ਦੇਸਾਂ ਤੇ ਰੱਖਿਆ ਅਧਿਕਾਰੀਆਂ ਨੂੰ ਹੈਰਾਨ ਕੇ ਰੱਖ ਦਿੱਤਾ ਸੀ।
ਇਸ ਐਲਾਨ ਤੋਂ ਬਾਅਦ ਅਮਰੀਕੀ ਰੱਖਿਆ ਸਕੱਤਰ ਜਿਮ ਮੈਟਿਸ ਤੇ ਸੀਨੀਅਰ ਸਹਾਇਕ ਬ੍ਰੈਟ ਮੈੱਕਗੁਰਕ ਨੇ ਅਸਤੀਫ਼ਾ ਦੇ ਦਿੱਤਾ ਸੀ।
ਪਿਛਲੇ ਸ਼ਨਿੱਚਰਵਾਰ ਨੂੰ ਡਿਫੈਂਸ ਚੀਫ਼ ਆਫ਼ ਸਟਾਫ਼ ਕੇਵਿਨ ਸਵੀਨੇ ਨੇ ਵੀ ਅਹੁਦਾ ਛੱਡ ਦਿੱਤਾ ਸੀ। ਉਹ ਟਰੰਪ ਦੇ ਐਲਾਨ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਤੀਜੇ ਵੱਡੇ ਰੱਖਿਆ ਅਧਿਕਾਰੀ ਸਨ।
ਇਸੇ ਦੌਰਾਨ ਉੱਤਰ-ਪੂਰਬੀ ਅਮਰੀਕੀ ਸਹਿਯੋਗੀ ਕੁਰਦਾਂ ਨੇ ਤੁਰਕੀ ਦਾ ਭਾਂਡਾ ਭੰਨ ਦਿੱਤਾ, ਜੋ ਕਿ ਉਨ੍ਹਾਂ ਨੂੰ ਅੱਤਵਾਦੀ ਸਮਝਦਾ ਹੈ। ਪਰ ਜਦੋਂ ਟਰੰਪ ਦਾ ਪਿਛਲੇ ਹਫ਼ਤੇ ਇਹ ਬਿਆਨ ਆਇਆ ਕਿ ਫੌਜ ਦੀ ਵਾਪਸੀ ਦੀ ਪ੍ਰਕਿਰਿਆ ਕਾਫ਼ੀ ਹੌਲੀ ਹੋਵੇਗੀ ਅਤੇ ਉਦੋਂ ਤੱਕ ਉਹ ਆਈਐੱਸ ਨਾਲ ਲੜਾਈ ਜਾਰੀ ਰੱਖਣਗੇ।
ਜੌਹਨ ਬੋਲਟਨ ਨੇ ਕੀ ਕਿਹਾ
ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਪਹਿਲਾਂ ਬੋਲਟਨ ਨੇ ਕਿਹਾ, ''ਅਸੀਂ ਨਹੀਂ ਸਮਝਦੇ ਕਿ ਤੁਰਕੀ ਫੌਜੀ ਕਾਰਵਾਈ ਕਰੇਗਾ ਜੋ ਕਿ ਪੂਰੀ ਤਰ੍ਹਾਂ ਤਾਲਮੇਲ ਵਾਲਾ ਨਹੀਂ ਹੈ। ਉਹ ਅਮਰੀਕਾ ਨਾਲ ਸਹਿਮਤ ਹੈ ਅਤੇ ਘੱਟੋ-ਘੱਟ ਉਸ ਤੋਂ ਸਾਡੇ ਫੌਜੀਆਂ ਨੂੰ ਖ਼ਤਰਾ ਨਹੀਂ ਹੈ। ਇਸ ਨਾਲ ਰਾਸ਼ਟਰਪਤੀ ਦੀ ਲੋੜ ਵੀ ਪੂਰੀ ਹੋ ਜਾਵੇਗੀ।''
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੌਜ ਵਾਪਸੀ ਦਾ ਨਾ ਕੋਈ ਟਾਇਮਟੇਬਲ ਹੈ ਅਤੇ ਨਾ ਹੀ ਅਨੰਤ ਸਮੇਂ ਦੀ ਵਚਨਬੱਧਤਾ ਹੈ।
ਬੋਲਟਨ ਨੇ ਕਿਹਾ ਕਿ ਟਰੰਪ ਆਈਐੱਸ ਨੂੰ ਵੀ ਪੂਰੀ ਤਰ੍ਹਾਂ ਨਸ਼ਟ ਕਰਨਾ ਚਾਹੁੰਦੇ ਹਨ।
ਸੀਰੀਆ 'ਚ ਕਿੰਨੀ ਅਮਰੀਕੀ ਫੌਜ
ਸੀਰੀਆ ਵਿਚ ਕਰੀਬ 2000 ਅਮਰੀਕੀ ਫੌਜੀ ਹਨ, ਭਾਵੇਂ ਕਿ ਇਹ ਗਿਣਤੀ ਅਸਲ ਵਿਚ ਕਾਫ਼ੀ ਜ਼ਿਆਦਾ ਹੋ ਸਕਦੀ ਹੈ।
ਅਮਰੀਕੀ ਫੌਜ ਦਾ ਪਹਿਲਾ ਦਲ 2015 ਦੀ ਪਤਝੜ ਵਿਚ ਆਇਆ ਸੀ। ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਈਐੱਸ ਖ਼ਿਲਾਫ਼ ਲੜ ਰਹੇ ਕੁਰਦਾਂ ਦੇ ਲੜਾਕਿਆਂ ਨੂੰ ਸਿਖਲਾਈ ਦੇਣ ਲਈ ਫੌਜੀ ਦਲ ਭੇਜਿਆ ਸੀ।