ਗੂਗਲ 'ਤੇ ਈਡੀਅਟ ਸ਼ਬਦ ਕਿਉਂ ਸਰਚ ਹੋ ਰਿਹਾ

ਸਰਚ ਇੰਜਨ ਗੂਗਲ ਉੱਤੇ ਅਚਾਨਕ ਅੰਗਰੇਜ਼ੀ ਦੇ ਸ਼ਬਦ "ਈਡੀਅਟ" ਨੂੰ ਸਰਚ ਕੀਤਾ ਜਾਣ ਲੱਗਾ ਹੈ। ਅਜਿਹਾ ਇਸ ਲਈ ਕਿਉਂਕਿ ਖ਼ਬਰ ਆਈ ਕਿ ਗੂਗਲ ਉੱਤੇ ਇਸ ਨੂੰ ਸਰਚ ਕਰਨ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਤਸਵੀਰਾਂ ਆਉਂਦੀਆਂ ਹਨ।

ਇਸ ਸਰਚ ਦੇ ਮੁੱਦੇ ਦੀ ਗੱਲ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਦੇ ਨਾਲ ਅਮਰੀਕੀ ਸੰਸਦ ਮੈਂਬਰਾਂ ਦੀ ਸੁਣਵਾਈ ਵੇਲੇ ਉੱਠੀ।

ਸੁੰਦਰ ਪਿਚਾਈ ਨੂੰ ਪੁੱਛਿਆ ਗਿਆ ਸੀ ਕੀ ਇਹ ਗੂਗਲ ਦੇ ਸਿਆਸੀ ਪੱਖਪਾਤ ਦਾ ਉਦਾਹਰਨ ਨਹੀਂ ਹੈ, ਜਿਸ ਤੋਂ ਪਿਚਾਈ ਨੇ ਇਨਕਾਰ ਕੀਤਾ ਸੀ।

ਗੂਗਲ ਟ੍ਰੈਂਡਜ਼ ਅਨੁਸਾਰ ਹੁਣ "ਈਡੀਅਟ" ਸ਼ਬਦ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਸਰਚ ਕੀਤਾ ਜਾਣ ਵਾਲਾ ਸ਼ਬਦ ਹੈ।

ਇਸ ਸੁਣਵਾਈ ਦੌਰਾਨ ਰਿਪਬਲਿਕਨ ਸੰਸਦ ਮੈਂਬਰ ਜ਼ੋ ਲੋਫਗਰੇਨ ਨੇ ਸੁੰਦਰ ਪਿਚਾਈ ਨੂੰ ਪੁੱਛਿਆ ਕਿ ਗੂਗਲ ਵਿੱਚ "ਈਡੀਅਟ" ਟਾਈਪ ਕਰਨ 'ਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਕਿਉਂ ਦਿਖਣ ਲੱਗਦੀਆਂ ਹਨ।

ਪਿਚਾਈ ਤੋਂ ਸੰਸਦ ਮੈਂਬਰਾਂ ਦੇ ਸਵਾਲ

ਇਸ 'ਤੇ ਪਿਚਾਈ ਨੇ ਜਵਾਬ ਦਿੱਤਾ ਕਿ ਗੂਗਲ ਦੇ ਸਰਚ ਨਤੀਜੇ ਅਰਬਾਂ ਕੀਵਰਡ ਦੇ ਆਧਾਰ 'ਤੇ ਆਉਂਦੇ ਹਨ, ਜਿਨ੍ਹਾਂ ਨੂੰ 200 ਤੋਂ ਵੀ ਵੱਧ ਕਾਰਨਾਂ ਦੇ ਆਧਾਰ 'ਤੇ ਰੈਂਕ ਕੀਤਾ ਜਾਂਦਾ ਹੈ। ਜਿਸ ਵਿੱਚ ਸੰਦਰਭ ਅਤੇ ਪ੍ਰਸਿੱਧੀ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਜਵਾਬ ਸੁਣ ਕੇ ਸੰਸਦ ਮੈਂਬਰ ਲੋਫਗਰੇਨ ਨੇ ਕਿਹਾ, "ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਛੋਟਾ ਵਿਅਕਤੀ ਕਿਸੇ ਪਰਦੇ ਦੇ ਪਿੱਛੇ ਲੁੱਕ ਕੇ ਇਹ ਤੈਅ ਕਰਦਾ ਹੈ ਕਿ ਯੂਜ਼ਰ ਨੂੰ ਕੀ ਨਤੀਜੇ ਦਿਖਾਏ ਜਾਣ?"

ਰਿਪਬਲੀਕਨ ਸੰਸਦ ਮੈਂਬਰਾਂ ਨੇ ਪਿਚਾਈ ਤੋਂ ਕਾਫ਼ੀ ਸਵਾਲ-ਜਵਾਬ ਕੀਤੇ।

ਇਨ੍ਹਾਂ ਵਿੱਚੋਂ ਇੱਕ ਸੰਸਦ ਮੈਂਬਰ ਨੇ ਪੁੱਛਿਆ ਕਿ ਅਜਿਹਾ ਕਿਉਂ ਹੈ ਕਿ ਉਹ ਜਦੋਂ ਵੀ ਆਪਣੀ ਪਾਰਟੀ ਦੇ ਹੈਲਥ ਕੇਅਰ ਬਿਲ ਦੀ ਖ਼ਬਰ ਲੱਭਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਨਕਾਰਾਤਮਕ ਖਬਰਾਂ ਹੀ ਦਿਖਾਈ ਦਿੰਦੀਆਂ ਹਨ।

ਇਸ ਦੇ ਜਵਾਬ ਵਿੱਚ ਪਿਚਾਈ ਨੇ ਕਿਹਾ ਕਿ ਠੀਕ ਇਸੇ ਤਰ੍ਹਾਂ ਲੋਕ ਜੇ ਗੂਗਲ ਸ਼ਬਦ ਨੂੰ ਸਰਚ ਕਰਦੇ ਹਨ ਤਾਂ ਉਸੇ ਤਰ੍ਹਾਂ ਦੀਆਂ ਨਕਾਰਾਤਮਕ ਖਬਰਾਂ ਪਹਿਲਾਂ ਨਜ਼ਰ ਆਉਂਦੀਆਂ ਹਨ।

ਗੀਤ ਨਾਲ ਜੁੜੇ ਹਨ ਈਡੀਅਟ ਦੇ ਤਾਰ?

"ਈਡੀਅਟ" ਸ਼ਬਦ ਅਤੇ ਰਾਸ਼ਟਰਪਤੀ ਟਰੰਪ ਦੀਆਂ ਤਸਵੀਰਾਂ ਦਾ ਸਬੰਧ ਸਭ ਤੋਂ ਪਹਿਲਾਂ ਇਸ ਸਾਲ ਸਾਹਮਣੇ ਆਇਆ ਸੀ। ਉਦੋਂ ਕੁਝ ਲੋਕਾਂ ਨੇ ਇਸ ਦੇ ਤਾਰ ਇਸ ਸਾਲ ਜੁਲਾਈ ਵਿੱਚ ਟਰੰਪ ਦੇ ਬ੍ਰਿਟੇਨ ਦੌਰੇ ਵੇਲੇ ਹੋਏ ਵਿਰੋਧ ਨਾਲ ਜੁੜੇ ਦੱਸੇ।

ਉਦੋਂ ਬਰਤਾਨਵੀ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਈਡੀਅਟ ਨਾਮ ਦੇ ਇੱਕ ਗੀਤ ਨੂੰ ਬਰਤਾਨੀਆਂ ਵਿੱਚ ਮਿਊਜ਼ਿਕ ਚਾਰਟ ਵਿੱਚ ਟੌਪ ਕਰਵਾ ਦਿੱਤਾ ਸੀ।

ਇਸ ਤੋਂ ਬਾਅਦ ਰੈਡਿਟ ਵੈੱਬਸਾਈਟ ਉੱਤੇ ਯੂਜ਼ਰਸ ਨੇ ਅਜਿਹੇ ਲੇਖਾਂ ਦੀ ਝੜੀ ਲਾ ਦਿੱਤੀ, ਜਿਸ ਵਿੱਚ ਟਰੰਪ ਨਾਲ ਈਡੀਅਟ ਲਿਖਿਆ ਸੀ।

ਇਹ ਵੈੱਬਸਾਈਟ ਦੇ ਸਰਚ ਇੰਜਨ ਡਾਟਾਬੇਸ ਨੂੰ ਪ੍ਰਭਾਵਿਤ ਕਰਨ ਦੀ ਇੱਕ ਕੋਸ਼ਿਸ਼ ਸੀ, ਜਿਸ ਨੂੰ 'ਗੂਗਲ ਬੌਂਬਿੰਗ' ਕਿਹਾ ਜਾਂਦਾ ਹੈ।

ਸੁਣਵਾਈ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਕਈ ਸੰਸਦ ਮੈਂਬਰਾਂ ਨੂੰ ਤਕਨੀਕੀ ਦੁਨੀਆ ਦੀ ਵਧੇਰੇ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ:

ਉੱਥੇ ਹੀ ਸਟੀਵ ਕਿੰਗ ਨਾਮ ਦੇ ਇੱਕ ਸੰਸਦ ਮੈਂਬਰ ਨੇ ਸੁੰਦਰ ਪਿਚਾਈ ਤੋਂ ਪੁੱਛਿਆ ਕਿ ਉਨ੍ਹਾਂ ਦੀ ਪੋਤੀ ਦਾ ਆਈਫੋਨ ਅਜੀਬ ਤਰ੍ਹਾਂ ਕਿਉਂ ਚੱਲ ਰਿਹਾ ਹੈ।

ਇਸ ਦੇ ਜਵਾਬ ਵਿੱਚ ਸੁੰਦਰ ਪਿਚਾਈ ਨੇ ਉਨ੍ਹਾਂ ਨੂੰ ਸਮਝਾਇਆ ਕਿ ਆਈਫੋਨ ਗੂਗਲ ਨੇ ਨਹੀਂ ਬਣਾਇਆ।

ਇਹ ਵੀਡੀਓ ਤੁਾਹਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)