ਯੂਰਪ ਜਾਣ ਲਈ ਸਰਬੀਆਂ ਰਾਹੀਂ ਪਰਵਾਸੀਆਂ ਨੇ ਲੱਭਿਆ ਖ਼ਤਰਨਾਕ ਰੂਟ

'ਜਾਂ ਤਾਂ ਮੈਂ ਆਜ਼ਾਦ ਹੋਵਾਂਗੀ ਜਾਂ ਮਰ ਜਾਵਾਂਗੀ। ਇਸ ਪਿੰਜਰੇ ਵਿੱਚ ਰਹਿਣ ਨਾਲੋਂ ਇਹ ਬਿਹਤਰ ਹੈ।'

ਇਹ ਕਹਿਣਾ ਹੈ ਈਰਾਨ ਦੀ ਸੁਮਾਏਹ ਨਾਮੀ ਕੁੜੀ ਦਾ। ਉਸ ਦਾ ਪਰਿਵਾਰ ਸਰਬੀਆ ਦੇ ਬੈੱਲਗਰੇਡ ਦੇ ਰਫਿਊਜੀ ਕੈਂਪ ਵਿੱਚ ਹੈ

ਸੁਮਾਏਹ ਮੁਤਾਬਕ, ''ਖ਼ਤਰਾ ਹੋਣ ਦੇ ਬਾਵਜੂਦ ਅਸੀਂ ਗੈਰ-ਕਾਨੂੰਨੀ ਤਰੀਕੇ ਨਾਲ ਬਰਤਾਨੀਆ ਵਿੱਚ ਦਾਖਲ ਹੋਵਾਂਗੇ। ਜਦੋਂ ਮੈਂ 'ਖੇਡਦੀ' ਦੀ ਹਾਂ ਤਾਂ ਮੈਂ ਸੋਚਦੀ ਹਾਂ ਕਿ ਜਾਂ ਤਾਂ ਮੈਂ ਆਜ਼ਾਦ ਹੋਵਾਂਗੀ ਜਾਂ ਮਰ ਜਾਵਾਂਗੀ। ਇਸ ਪਿੰਜਰੇ ਵਿੱਚ ਰਹਿਣ ਨਾਲੋਂ ਇਹ ਬਿਹਤਰ ਹੈ।''

ਈਰਾਨੀ ਪਰਵਾਸੀ ਯੂਰਪੀ ਯੂਨੀਅਨ ਦੇ ਮੁਲਕਾਂ ਵਿੱਚ ਦਾਖਲ ਹੋਣ ਲਈ ਲਏ ਜਾਂਦੇ ਜੋਖਿਮ ਨੂੰ 'ਖੇਡ ਖੇਡਣਾ' ਕਹਿੰਦੇ ਹਨ।

ਜੰਗਲਾਂ ਵਿੱਚ ਮਿਲੀ ਲਾਸ਼

ਉੱਪਰ ਦਿਖਾਏ ਗਏ ਵੀਡੀਓ ਵਿੱਚ ਟਰੱਕ ਨਾਲ ਚਿਪਕਿਆ ਹੋਇਆ ਪੇਡਰਾਮ ਨਾਮੀ ਸ਼ਖਸ ਗੈਰ-ਕਾਨੂੰਨੀ ਤਰੀਕੇ ਨਾਲ ਯੂਰਪੀ ਯੂਨੀਅਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸ ਕੋਸ਼ਿਸ਼ ਵਿੱਚ 6 ਹਫਤਿਆਂ ਮਗਰੋਂ ਪੇਡਰਾਮ ਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਸਰਬੀਆ ਦੇ ਜੰਗਲਾਂ ਵਿੱਚ ਮਿਲੀ।

ਉਹ ਹਜ਼ਾਰਾ ਈਰਾਨੀ ਲੋਕਾਂ ਵਿੱਚ ਸ਼ਾਮਲ ਸੀ ਜੋ ਯੂਰਪੀ ਯੂਨੀਅਨ ਵਿੱਚ ਦਾਖਲ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਪੜ੍ਹੋ

ਸਰਬੀਆ ਦਾ ਰੂਟ ਅਚਾਨਕ ਕਿਉਂ ਚੁਣਿਆ ਗਿਆ?

ਨਵੰਬਰ ਮਹੀਨੇ ਵਿੱਚ ਅਚਾਨਕ ਵੱਡੀ ਗਿਣਤੀ ਵਿੱਚ ਪਰਵਾਸੀ ਨਿੱਕੀਆਂ-ਨਿੱਕੀਆਂ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਦਿਖੇ।

ਉਨ੍ਹਾਂ ਵਿੱਚੋਂ ਕਈ ਲੋਕਾਂ ਈਰਾਨ ਦੇ ਸਨ ਜਿਨ੍ਹਾਂ ਨੂੰ ਕੋਸਟਗਾਰਡ ਦੇ ਜਵਾਨਾਂ ਨੇ ਬਚਾਇਆ। ਸਵਾਲ ਇਹ ਉੱਠਿਆ ਕਿ ਅਚਾਨਕ ਇਹ ਪਰਵਾਸ ਕਿਉਂ ਵਧਿਆ।

ਇਸ ਦਾ ਜਵਾਬ ਹਜ਼ਾਰਾਂ ਮੀਲ ਦੂਰ ਸਰਬੀਆ ਵਿੱਚ ਹੈ, ਜਿੱਥੇ ਈਰਾਨ ਦੇ ਲੋਕਾਂ ਨੂੰ ਵੀਜ਼ਾ-ਮੁਕਤ ਟਰੈਵਲ ਸਕੀਮ ਰਾਹੀਂ ਸਰਬੀਆ ਆਉਣ ਜਾਣ ਦੀ ਇਜਾਜ਼ਤ ਮਿਲੀ ਸੀ ਜਿਸਦਾ ਕਈ ਲੋਕਾਂ ਨੇ ਫਾਇਦਾ ਚੁੱਕਿਆ।

10 ਹਜ਼ਾਰ ਈਰਾਨੀ ਸਰਬੀਆ ਵਿੱਚ ਹੀ ਤੈਅ ਸਮੇਂ ਤੋਂ ਜ਼ਿਆਦਾ ਦੇਰ ਤੱਕ ਰਹੇ। ਮੰਨਿਆ ਇਹ ਗਿਆ ਕਿ ਕਾਫੀ ਲੋਕ ਸਰਬੀਆ ਵਿੱਚ ਇਸ ਕਰਕੇ ਰਹੇ ਕਿਉਂਕੀ ਉਨ੍ਹਾਂ ਦੇ ਕੋਸ਼ਿਸ਼ ਕੀਤੀ ਯੂਰਪੀ ਯੂਨੀਅਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਇਹ ਸਕੀਮ ਸੈਰ-ਸਪਾਟੇ ਨੂੰ ਹੁੰਗਾਰਾ ਦੇਣ ਲਈ ਸ਼ੁਰੂ ਕੀਤੀ ਗਈ ਸੀ ਪਰ ਜਲਦੀ ਹੀ ਰੱਦ ਕਰਨੀ ਪਈ।

ਇਹ ਵੀ ਪੜ੍ਹੋ

ਵਪਾਰ ਅਤੇ ਸੈਰ-ਸਪਾਟੇ ਲਈ ਈਰਾਨ ਅਤੇ ਸਰਬੀਆ ਵਿਚਾਲੇ ਹੋਈਆਂ ਕੋਸ਼ਿਸ਼ਾਂ ਨੇ ਪਰਵਾਸੀਆਂ ਲਈ ਯੂਰਪੀ ਦੇਸਾਂ ਵਿੱਚ ਦਾਖਲ ਹੋਣ ਦਾ ਨਵਾਂ ਰੂਟ ਖੋਲ੍ਹ ਦਿੱਤਾ।

ਮੰਨਿਆ ਜਾ ਰਿਹਾ ਹੈ ਕਿ ਦੱਖਣੀ-ਪੂਰਬੀ ਯੂਰਪ ਦੇ ਇਲਾਕੇ ਬਾਲਕਨ ਵਿੱਚ ਹਜ਼ਾਰਾਂ ਈਰਾਨੀ ਮੌਜੂਦ ਹਨ ਜੋ ਚੰਗੀ ਜ਼ਿੰਦਗੀ ਲਈ ਯੂਰਪੀ ਦੇਸਾਂ ਵਿੱਚ ਜਾਣਾ ਚਾਹੁੰਦੇ ਹਨ।

ਇਹ ਲੋਕ ਅਜਿਹਾ ਰੂਟ ਅਪਣਾ ਰਹੇ ਹਨ ਜਿਸ ਉੱਤੇ ਪਹਿਲਾਂ ਹੀ ਕਈਆਂ ਦੀ ਜਾਨ ਜਾ ਚੁੱਕੀ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)