ਅਧਿਅਨ ਮੁਤਾਬਕ ਪੰਜਾਬ ਵਿੱਚ 70 ਫੀਸਦ ਪਰਵਾਸੀਆਂ ਨੇ ਸਾਂਭਿਆ ਕੰਮ - 5 ਅਹਿਮ ਖ਼ਬਰਾਂ

ਪੰਜਾਬ ਦੇ ਸ਼ਹਿਰਾਂ ਵਿੱਚ ਬਹੁਗਿਣਤੀ ਸੂਬੇ ਦੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਅਤੇ ਨਵੀਨਤਾ ਅਧਿਅਨ ਕੇਂਦਰ ਦੀ ਖੋਜ ਅਨੁਸਾਰ ਪੰਜਾਬ ਦੇ ਸ਼ਹਿਰਾਂ ਵਿੱਚ 70 ਫੀਸਦੀ ਆਬਾਦੀ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਹੈ ਅਤੇ ਸਿਰਫ਼ 30 ਫੀਸਦੀ ਲੋਕ ਹੀ ਪੰਜਾਬ ਦੇ ਪੇਂਡੂ ਖੇਤਰ ਤੋਂ ਹਨ।

ਪੰਜਾਬ-ਹਰਿਆਣਾ ਵਿੱਚ ਪੇਂਡੂ-ਸ਼ਹਿਰੀ ਪ੍ਰਵਾਸੀਆਂ 'ਤੇ ਹੋਏ ਇੱਕ ਅਧਿਅਨ ਮੁਤਾਬਕ 35 ਫੀਸਦੀ ਅਨਪੜ੍ਹ, 36 ਫੀਸਦੀ ਠੀਕ-ਠਾਕ ਪੜ੍ਹੇ ਲਿਖੇ ਅਤੇ ਸਿਰਫ਼ 7 ਫੀਸਦ ਹੀ ਗ੍ਰੈਜੂਏਟ ਹਨ।

ਪੰਜਾਬ ਅਤੇ ਹਰਿਆਣਾ ਦੇ 3962 ਪਰਵਾਸੀ ਪਰਿਵਾਰਾਂ ਦਾ ਅਧਿਐਨ ਕੀਤਾ ਗਿਆ ਹੈ।

ਅਧਿਅਨ ਮੁਤਾਬਕ ਇਹ ਪ੍ਰਵਾਸੀ ਗਰੀਬੀ ਅਤੇ ਚੰਗੇ ਰੁਜ਼ਗਾਰ ਦੇ ਮੌਕੇ ਦੀ ਭਾਲ ਵਿੱਚ ਪੰਜਾਬ ਦਾ ਰੁੱਖ਼ ਕਰ ਰਹੇ ਹਨ ਅਤੇ ਦੂਜਾ ਕਾਰਨ ਇਹ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਦਾ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਕਾਰਨ ਸੂਬੇ ਵਿੱਚ ਕਾਮਿਆਂ ਦੀ ਵੀ ਲੋੜ ਵਧੇਰੇ ਹੈ।

ਪੰਜਾਬ ਦੇ ਜਿਨ੍ਹਾਂ ਸ਼ਹਿਰਾਂ ਬਾਰੇ ਅਧਿਐਨ ਕੀਤਾ ਗਿਆ ਉਹ ਹ ਬਠਿੰਡਾ, ਪਟਿਆਲਾ, ਜਲੰਧਰ, ਲੁਧਿਆਣਾ, ਖਰੜ, ਸੁਨਾਮ, ਗਪਰਦਾਸਪੁਰ ਅਤੇ ਤਰਨ ਤਾਰਨ।

ਇਹ ਵੀ ਪੜ੍ਹੋ:

ਅਸਮ ਫੇਕ ਐਨਕਾਊਟਰ - ਮੇਜਰ ਜਨਰਲ ਸਣੇ 7 ਨੂੰ ਉਮਰ ਕੈਦ

24 ਸਾਲ ਪਹਿਲਾਂ 1994 ਵਿੱਚ ਮਣੀਪੁਰ ਵਿੱਚ ਹੋਈ ਫਰਜ਼ੀ ਮੁਠਭੇੜ ਵਿੱਚ ਆਰਮੀ ਕੋਰਟ ਨੇ 7 ਫੌਜੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੇਜਰ ਜਨਰਲ, 2 ਕਰਨਲ ਅਤੇ 7 ਫੌਜੀਆਂ ਲਈ ਸਜ਼ਾ ਦਾ ਐਲਾਨ ਜਨਰਲ ਕੋਰਟ ਮਾਰਸ਼ਲ ਤਹਿਤ ਗਿਆ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਫ਼ੈਸਲੇ ਵਿੱਚ ਇਹ ਵੀ ਕਿਹਾ ਗਿਆ ਕਿ ਤਿੰਨਾਂ ਅਧਿਕਾਰੀਆਂ ਕੋਲੋਂ ਸਨਮਾਨ ਵਾਪਸ ਲੈ ਕੇ ਅਹੁਦੇ ਤੋਂ ਹਟਾਉਣ ਦੇ ਨਾਲ ਸੇਵਾ ਦੇ ਕੋਈ ਲਾਭ ਨਾ ਦੇਣ ਦੇ ਵੀ ਹੁਕਮ ਦਿੱਤੇ ਗਏ ਹਨ।

ਦਰਅਸਲ ਤਲਪ ਟੀ ਅਸਟੇਟ ਦੇ ਅਸਮ ਫਰੰਟੀਅਰ ਟੀ ਲਿਮੀਟਡ ਦੇ ਜਨਰਲ ਮੈਨੇਜਰ ਰਾਮੇਸ਼ਵਰ ਸਿੰਘ ਦੀ ਉਲਫਾ ਉਗਰਵਾਦੀਆਂ ਨੇ ਕਤਲ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਫੌਜ ਨੇ ਢੋਲਾ ਆਰਮੀ ਕੈਂਪ ਵਿੱਚ 9 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਇਨ੍ਹਾਂ ਵਿਚੋਂ 23 ਫਰਵਰੀ 1994 ਨੂੰ 5 ਲੋਕਾਂ ਨੂੰ ਫਰਜ਼ੀ ਮੁਠਭੇੜ ਵਿੱਚ ਮਾਰ ਦਿੱਤਾ ਸੀ।

ਸੱਚਮੁੱਚ ਐੱਪਲ ਦੀ ਘੜੀ 'ਚ ਰਿਕਾਰਡ ਹੋਇਆ ਖ਼ਾਸ਼ੋਜੀ ਦਾ ਕਤਲ?

ਸਾਊਦੀ ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਲਾਪਤਾ ਹੋਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ ਕਿ ਸਾਊਦੀ ਦੂਤਾਵਾਸ 'ਚ ਜੋ ਕੁਝ ਵੀ ਹੋਇਆ ਉਹ ਉਨ੍ਹਾਂ ਨੇ ਆਪਣੀ ਐੱਪਲ ਦੀ ਘੜੀ ਵਿੱਚ ਰਿਕਾਰਡ ਕਰ ਲਿਆ ਸੀ।

ਤੁਰਕੀ ਅਖ਼ਬਾਰ 'ਸਬਾ' ਵਿੱਚ ਸਭ ਤੋਂ ਪਹਿਲਾਂ ਇਹ ਖ਼ਬਰ ਛਪੀ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਇਸਤਾਨਬੁੱਲ ਵਿੱਚ ਮੌਜੂਦ ਸਾਊਦੀ ਦੂਤਾਵਾਸ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਖ਼ਾਸ਼ੋਜੀ ਨੇ ਆਪਣੇ ਐੱਪਲ ਵਾਚ ਵਿੱਚ ਰਿਕਾਰਡਿੰਗ ਦੀ ਸੁਵਿਧਾ ਨੂੰ ਆਨ (ਚਾਲੂ) ਕਰ ਲਿਆ ਸੀ।

ਇਸ ਕਾਰਨ ਹੀ ਉਨ੍ਹਾਂ ਕੋਲੋਂ "ਕੀਤੀ ਪੁੱਛਗਿੱਛ ਅਤੇ ਉਨ੍ਹਾਂ ਨੂੰ ਦਿੱਤੇ ਗਏ ਤਸੀਹੇ ਤੇ ਕਤਲ" ਨਾਲ ਸੰਬੰਧਿਤ ਪੂਰੀ ਘਟਨਾ ਇਸ ਵਿੱਚ ਕੈਦ ਹੋ ਗਈ ਅਤੇ ਇਹ ਜਾਣਕਾਰੀ ਉਨ੍ਹਾਂ ਦੇ ਆਈਫੋਨ 'ਚ ਟਰਾਂਸਫਰ ਹੋ ਗਈ।

ਇਸ ਦੇ ਨਾਲ ਹੀ ਯੂਕੇ, ਜਰਮਨੀ ਅਤੇ ਫਰਾਂਸ ਨੇ ਖ਼ਾਸ਼ੋਜੀ ਨੇ ਇਸ ਤਰ੍ਹਾਂ ਲਾਪਤਾ ਹੋਣ ਦੀ ਜਾਂਚ ਦੀ ਮੰਗ ਕੀਤੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਰਕੀ ਸੜਕ ਹਾਦਸੇ 12 ਪ੍ਰਵਾਸੀਆਂ ਦੀ ਮੌਤ

ਤੁਰਕੀ ਦੇ ਸਰਕਾਰੀ ਮੀਡੀਆ ਰਾਹੀਂਆਂ ਰਿਪੋਰਟਾਂ ਮੁਤਾਬਕ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨਹਿਰ ਵਿੱਚ ਡਿੱਗਣ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਹਾਦਸਾ ਦੇਸ ਦੇ ਪੱਛਮੀ ਪ੍ਰਾਂਤ ਇਜ਼ਮਿਰ ਵਿੱਚ ਹੋਇਆ। ਇੱਕ ਬੈਰੀਅਰ ਨਾਲ ਟਕਰਾ ਕੇ ਬੱਸ 20 ਮੀਟਰ ਹੇਠਾਂ ਸਿੰਜਾਈ ਲਈ ਬਣੀ ਨਹਿਰ ਵਿੱਚ ਜਾ ਡਿੱਗੀ।

ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਨਾਗਰਿਕਤਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਅਨਾਦੋਲੂ ਏਜੰਸੀ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਈ ਬੱਸ ਏਦੀਨ ਤੋਂ ਇਜ਼ਮਿਰ ਵਿਚਾਲੇ ਸਫ਼ਰ ਕਰ ਰਹੀ ਸੀ।

ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ 10 ਵਿਕਟਾਂ ਨਾਲ ਜਿੱਤਿਆ ਮੈਚ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਹੈਦਰਾਬਾਦ ਸੀਰੀਜ਼ ਵਿੱਚ ਉਮੇਸ਼ ਯਾਦਵ ਨੇ ਆਪਣੇ ਗੇਂਦਾਂ ਦੇ ਜਲਵੇ ਨਾਲ ਵੈਸਟ ਇੰਡੀਜ਼ ਨੂੰ 127 ਦੌੜਾਂ 'ਤੇ ਹੀ ਸਮੇਟ ਦਿੱਤਾ।

ਅਜਿਹਾ ਪਹਿਲੀ ਵਾਰ ਹੋਇਆ ਜਦੋਂ ਭਾਰਤ ਨੇ ਵੈਸਟ ਇੰਡੀਜ ਨੂੰ 10 ਵਿਕਟਾਂ ਨਾਲ ਹਰਾਇਆ।

ਟੈਸਟ ਮੈਚ ਦੌਰਾਨ ਭਾਰਤ ਨੂੰ 720 ਦੌੜਾਂ ਦੇ ਟੀਚਾ ਮਿਲਿਆ ਸੀ, 17 ਓਵਰਾਂ ਵਿੱਚ ਮੁਕੰਮਲ ਕਰ ਲਿਆ।

ਇਸ ਦੌਰਾਨ ਭਾਰਤ ਲਗਾਤਾਰ ਦੂਜੇ ਮੈਚ ਵਿੱਚ ਜਿੱਤ ਹਾਸਿਲ ਕਰਕੇ ਸੀਰੀਜ਼ ਵੀ ਆਪਣੇ ਨਾਮ ਕਰ ਲਈ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)