You’re viewing a text-only version of this website that uses less data. View the main version of the website including all images and videos.
ਗੈਰ ਕਾਨੂੰਨੀ ਪਰਵਾਸੀਆਂ 'ਤੇ ਯੂਰਪੀਅਨ ਸੰਘ ਵਿਚ ਤਿੱਖੇ ਮਤਭੇਦ
ਯੂਰਪੀ ਯੂਨੀਅਨ ਦੇ ਨੇਤਾਵਾਂ ਵਿੱਚ ਗੈਰਕਾਨੂੰਨੀ ਪਰਵਾਸੀਆਂ ਬਾਰੇ ਨਵੇਂ ਸਮਝੌਤੇ ਨੂੰ ਲੈਕੇ ਤਿੱਖੇ ਮਤਭੇਦ ਹਨ।
ਸਮਝੌਤੇ ਦੇ ਤਹਿਤ ਗੈਰਕਾਨੂੰਨੀ ਪਰਵਾਸੀਆਂ ਨੂੰ ਰੱਖਣ ਲਈ ਸੁਰੱਖਿਅਤ ਕੇਂਦਰ ਸਥਾਪਤ ਕਰਨ ਲਈ ਸਹਿਮਤੀ ਦਿੱਤੀ ਗਈ ਹੈ।
ਪਰ ਫਰਾਂਸ ਦਾ ਕਹਿਣਾ ਹੈ ਕਿ ਉਹ ਅਜਿਹਾ ਕੋਈ ਕੇਂਦਰ ਨਹੀਂ ਬਣਾਏਗਾ ਕਿਉਂਕਿ ਉਹ ਯੂਰਪੀਅਨ ਯੂਨੀਅਨ ਦਾ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਗੈਰਕਾਨੂੰਨੀ ਪਰਵਾਸੀਆਂ ਸਭ ਤੋਂ ਪਹਿਲਾਂ ਪਹੁੰਚਦੇ ਹਨ।
ਇਹ ਵੀ ਪੜ੍ਹੋ :
ਦੂਜੇ ਪਾਸੇ ਇਸ ਮਸਲੇ ਉੱਤੇ ਇਟਲੀ ਦਾ ਕਹਿਣਾ ਹੈ ਕਿ ਅਜਿਹੇ ਕੇਂਦਰ ਯੂਰਪੀਅਨ ਯੂਨੀਅਨ ਦੇ ਅੰਦਰ ਕਿਤੇ ਵੀ ਬਣਾਏ ਜਾ ਸਕਦੇ ਹਨ।
ਇਸੇ ਦੌਰਾਨ ਯੂਰਪੀ ਸੰਘ ਦੇ ਪ੍ਰਧਾਨ ਡੌਨਲਡ ਟਸਕੇ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਮਝੌਤੇ ਨੂੰ ਲਾਗੂ ਕਰਨ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ।
ਇਹ ਵੀ ਪੜ੍ਹੋ:
ਇਸੇ ਤਰ੍ਹਾਂ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੇ ਕਿਹਾ ਹੈ ਕਿ ਅੱਗੇ ਵਧਣ ਵੱਲ ਇਹ ਇਕ ਮਹੱਤਵਪੂਰਨ ਕਦਮ ਹੈ ਪਰ ਮਤਭੇਦਾਂ ਨੂੰ ਦੂਰ ਕਰਨ ਲਈ ਅਜੇ ਬਹੁਤ ਕੀਤਾ ਜਾਣਾ ਬਾਕੀ ਹੈ।
ਬਰੱਸਲਜ਼ ਵਿਚ ਮੌਜੂਦ ਬੀ.ਬੀ.ਸੀ. ਨਿਊਜ਼ ਦੀ ਯੂਰਪ ਸੰਪਾਦਕ ਕਾਟਿਆ ਅਡਲੇਰ ਅਨੁਸਾਰ ਇਸ ਬਿਆਨਬਾਜ਼ੀ ਤੋਂ ਸਾਫ਼ ਹੋ ਜਾਂਦਾ ਹੈ ਕਿ ਯੂਰਪ ਦੇ ਪਰਵਾਸੀ ਸੰਕਟ ਦਾ ਹੱਲ ਨਹੀਂ ਨਿਕਲਿਆ।
ਇਸ ਸਮਝੌਤੇ ਨੂੰ ਜਰਮਨ ਚਾਂਸਲਰ ਏਂਜਲਾ ਮਾਰਕਲ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਹੀ ਮੁਲਕ ਵਿਚ ਇਸ ਮਸਲੇ ਨੂੰ ਲੈਕੇ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।