You’re viewing a text-only version of this website that uses less data. View the main version of the website including all images and videos.
ਉਹ ਪੁਲ ਜਿੱਥੇ ਪਰਵਾਸੀਆਂ ਨੇ ਅਮਰੀਕਾ ਜਾਣ ਲਈ ਲਾਏ ਡੇਰੇ
- ਲੇਖਕ, ਐਨਾ ਹੈਬ੍ਰਿਅਲਾ ਰੋਖਾਸ
- ਰੋਲ, ਬੀਬੀਸੀ ਪੱਤਰਕਾਰ
"ਉਹ ਡੁੱਬ ਰਹੇ ਹਨ, ਉਹ ਡੁੱਬ ਰਹੇ ਹਨ!" ਇੱਕ ਔਰਤ ਬਦਹਵਾਸੀ ਵਿੱਚ ਚੀਕੀ ਅਤੇ ਚਾਰ ਲੋਕਾਂ ਸੂਚੀਆਤੇ ਨਦੀ ਵਿੱਚ ਡੁੱਬ ਰਹੇ ਦੋ ਬੱਚਿਆਂ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।
ਇਹ ਬੱਚੇ ਗਵਾਟੇਮਾਲਾ ਤੋਂ ਮੈਕਸੀਕੋ 'ਚ ਦਾਖ਼ਲ ਹੋਣ ਲਈ ਨਦੀਂ 'ਚ ਉਤਰੇ ਪਰਵਾਸੀਆਂ ਦੇ ਕਾਫ਼ਲੇ ਦਾ ਹਿੱਸਾ ਸਨ।
ਕੁਝ ਪਲਾਂ ਲਈ ਇਹ ਬੱਚੇ ਪਾਣੀ ਅੰਦਰ ਸਨ, ਫੇਰ ਇਹ ਬਾਹਰ ਦਿਖੇ ਅਤੇ ਬਚਾਅ ਲਈ ਗਏ ਲੋਕ ਉਨ੍ਹਾਂ ਦੀ ਮਦਦ ਕਰ ਸਕੇ।
ਕੁਝ ਦੇਰ ਬਾਅਦ ਬੇੜੀਆਂ ਵੀ ਮੁਹਿੰਮ ਵਿੱਚ ਸ਼ਾਮਿਲ ਹੋ ਗਈਆਂ ਅਤੇ ਸਾਰਿਆਂ ਨੂੰ ਸੁਰੱਖਿਅਤ ਕੰਢੇ 'ਤੇ ਲਿਆਂਦਾ ਗਿਆ।
ਗ਼ਰੀਬੀ, ਅਰਪਾਧ ਅਤੇ ਅਸਥਿਰਤਾ ਤੋਂ ਪ੍ਰਭਾਵਿਤ ਹੋਂਡੂਰਾਮ ਦੇ ਸੈਂਕੜੇ ਲੋਕਾਂ ਦੇ ਕਾਫ਼ਲੇ ਨੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਵੱਲ ਰੁਖ਼ ਕੀਤਾ।
ਇਹ ਕਾਫ਼ਲਾ ਗਵਾਟੇਮਾਲਾ ਅਤੇ ਮੈਕਸੀਕੋ ਤੋਂ ਹੁੰਦਿਆਂ ਹੋਇਆ ਅਮਰੀਕੀ ਸੀਮਾ ਤੱਕ ਪਹੁੰਚੇਗਾ। ਗਵਾਟੇਮਾਲਾ ਤੋਂ ਮੈਕਸੀਕੋ 'ਚ ਦਾਖ਼ਲ ਹੋਣ ਲਈ ਇਸ ਕਾਫ਼ਲੇ ਨੂੰ ਕਈ ਖ਼ਤਰੇ ਚੁੱਕਣੇ ਪਏ ਹਨ।
ਇਹ ਵੀ ਪੜ੍ਹੋ:
ਇਸ ਸ਼ਨੀਵਾਰ ਨੂੰ ਕਈ ਪਰਵਾਸੀਆਂ ਨੇ ਸਰਹੱਦ 'ਤੇ ਪੁੱਲ 'ਤੇ ਬਣੀ ਲੰਬੀ ਰੇਖਾ ਨੂੰ ਤੋੜ ਕੇ ਮੈਕਸੀਕੋ ਦੇ ਅਧਿਕਾਰੀਆਂ ਕੋਲੋਂ ਪਨਾਹ ਮੰਗਣ ਦੀ ਹਿੰਮਤ ਕੀਤੀ।
ਇਹ ਲੋਕ ਗਵਾਟੇਮਾਲਾ ਅਤੇ ਮੈਕਸੀਕੋ ਨੂੰ ਵੰਡਣ ਵਾਲੀ ਸੂਚੀਆਤੇ ਨਦੀ ਨੂੰ ਪਾਰ ਕਰਨ ਲੱਗੇ, ਜੋ ਦੋਵਾਂ ਦੇਸਾਂ ਨੂੰ ਵੱਖ ਕਰਦੀ ਹੈ।
ਹਾਲਾਂਕਿ ਇਹ ਨਦੀ ਬਹੁਤੀ ਡੂੰਘੀ ਨਹੀਂ ਹੈ ਪਰ ਇਹ ਕਾਫੀ ਚੌੜੀ ਹੈ। ਮੌਸਮੀ ਬਰਸਾਤ ਕਰਕੇ ਇਨ੍ਹਾਂ ਦਿਨਾਂ ਵਿੱਚ ਪਾਣੀ ਤੇਜ਼ ਰਫ਼ਤਾਰ ਨਾਲ ਵਗ ਰਿਹਾ ਹੈ।
ਪ੍ਰਵਾਸੀਆਂ ਨੇ ਪੁੱਲ ਹੇਠਾਂ ਮੋਟੀ ਰੱਸੀ ਵੀ ਬੰਨ੍ਹ ਲਈ ਹੈ, ਜਿਸ ਨੂੰ ਫੜ੍ਹ ਕੇ ਪ੍ਰਵਾਸੀਆਂ ਨੇ ਸਰਹੱਦ ਪਾਰ ਕੀਤੀ। ਸਰਹੱਦ ਸੁਰੱਖਿਆ ਕੰਟਰੋਲ ਰੂਮ ਵੀ ਇਸੇ ਪੁੱਲ 'ਤੇ ਹੀ ਹੈ।
ਕੁਝ ਲੋਕਾਂ ਨੇ ਤੈਰ ਕੇ ਨਦੀ ਪਾਰ ਕੀਤੀ ਅਤੇ ਕੁਝ ਨੇ ਰਾਫ਼ਟ 'ਤੇ, ਪੁਲਿਸ ਨੇ ਰਾਫ਼ਟ ਵਾਲਿਆਂ ਨੂੰ ਨਾ ਬਿਠਾਉਣ ਦੀ ਚਿਤਾਵਨੀ ਦਿੱਤੀ ਸੀ। ਕੁਝ ਲੋਕਾਂ ਨੇ ਇਸ ਚਿਤਾਵਨੀ ਨੂੰ ਤੋੜਿਆ।
ਮੈਕਸੀਕੋ ਦੀ ਪੁਲਿਸ ਨੇ ਅਜੇ ਤੱਕ ਅਜੇ ਤੱਕ ਪਰਵਾਸੀਆਂ ਦੇ ਇਸ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਹਾਲਾਂਕਿ ਮੈਕਸੀਕੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਰਹੱਦ ਪਾਰ ਕਰਕੇ ਆਏ ਕਰੀਬ 900 ਪਰਵਾਸੀਆਂ ਨੂੰ ਪ੍ਰਵਾਸੀ ਨਿਯਮਾਂ 'ਚੋਂ ਲੰਘਣਾ ਪਵੇਗਾ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇਸ ਵੀ ਭੇਜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਇੰਤਜ਼ਾਰ
ਜਿਨ੍ਹਾਂ ਲੋਕਾਂ ਨੇ ਸਰਹੱਦ ਪਾਰ ਕਰਨ ਦਾ ਫ਼ੈਸਲਾ ਕੀਤਾ ਹੈ ਉਨ੍ਹਾਂ ਲਈ ਹਾਲਾਤ ਬੇਹੱਦ ਮੁਸ਼ਕਲ ਹੈ। ਹੋਂਡੂਰਾਮ ਤੋਂ ਨਿਕਲੇ ਇਸ ਕਾਫ਼ਲੇ ਦਾ ਇਹ ਸਭ ਤੋਂ ਅਹਿਮ ਪੜਾਅ ਵੀ ਹੈ।
ਅਜੇ ਵੀ ਬਹੁਤ ਸਾਰੇ ਲੋਕ ਪੁੱਲ 'ਤੇ ਮੈਕਸੀਕੋ ਦੇ ਅਧਿਕਾਰੀਆਂ ਦਾ ਇੰਤਜ਼ਾਰ ਕਰ ਰਹੇ ਹਨ। ਇਹ ਲੋਕ ਕਹਿਰ ਦੀ ਗਰਮੀ 'ਚ ਪੁੱਲ 'ਤੇ ਬੈਠੇ ਹਨ ਅਤੇ ਉਨ੍ਹਾਂ ਲਈ ਹਾਲਾਤ ਮੁਸ਼ਕਲ ਹੁੰਦੇ ਜਾ ਰਹੇ ਹਨ।
ਉਹ ਖੁੱਲ੍ਹੇ ਅਸਮਾਨ ਹੇਠਾਂ ਸੌਂਦੇ ਹਨ, ਉਨ੍ਹਾਂ ਕੋਲ ਨਾ ਪੀਣ ਵਾਲਾ ਪਾਣੀ ਹੈ ਨਾ ਪਖਾਣੇ ਦੀ ਵਿਵਸਥਾ। ਪੇਸ਼ਾਬ ਦੀ ਬਦਬੂ ਵੀ ਇੱਥੇ ਫੈਲ ਰਹੀ ਹੈ।
ਲੋਕ ਜੋ ਉਨ੍ਹਾਂ ਨੂੰ ਦੇ ਰਹੇ ਹਨ, ਉਹ ਉਹੀ ਖਾ ਰਹੇ ਹਨ। ਇਨ੍ਹਾਂ ਵਿਚੋਂ ਸਿਰਫ਼ ਕੁਝ ਲੋਕਾਂ ਕੋਲ ਹੀ ਖਾਣਾ ਖਰੀਦਣ ਲਈ ਪੈਸੇ ਹਨ।
ਇੱਥੇ ਕੂੜੇ ਦੇ ਢੇਰ ਵੀ ਲੱਗ ਗਏ ਹਨ। ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਮਾਪੇ ਹਵਾ ਝੱਲ ਰਹੇ ਹਨ।
ਗਰਮੀ ਕਾਰਨ ਕੋਈ ਬੇਹੋਸ਼ ਨਾ ਹੋਵੇ ਜਾਂ ਹੀਟ ਸਟ੍ਰੋਕ ਕਾਰਨ ਕਿਸੇ ਦੀ ਜਾਨ ਨਾ ਚਲੀ ਜਾਵੇ ਇਸ ਲਈ ਪਾਣੀ ਛਿੜਕਾਇਆ ਜਾ ਰਿਹਾ ਹੈ।
ਕਈ ਬੱਚੇ ਬੇਹੋਸ਼ ਵੀ ਹੋ ਗਏ ਅਤੇ ਕਈ ਔਰਤਾਂ ਲਾਪਤਾ ਵੀ ਹੋ ਗਈਆਂ ਹਨ।
ਰੋਜ਼ਾਨਾ 300 ਅਰਜ਼ੀਆਂ
ਮੈਕਸੀਕੋ ਦੇ ਅਧਿਕਾਰੀ ਪਰਵਾਸੀਆਂ ਨੂੰ ਦਾਖ਼ਲ ਹੋਣ ਵੀ ਦੇ ਰਹੇ ਹਨ ਪਰ ਪ੍ਰਕਿਰਿਆ ਬਹੁਤ ਹੌਲੀ ਹੈ।
ਗਵਾਟੇਮਾਲਾ ਦੇ ਇੱਕ ਗ਼ੈਰ ਸਰਕਾਰੀ ਸੰਗਠਨ ਯੋ ਐਮੋ ਮੁਾਤਬਕ, " ਇਹ ਸੰਕਟ ਹੈ, ਬੱਚੇ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਜੇਕਰ ਉਨ੍ਹਾਂ ਲੰਬਾ ਸਮਾਂ ਇੱਥੇ ਬਿਤਾਉਣਾ ਪਿਆ ਤਾਂ ਉਹ ਮਰ ਵੀ ਸਕਦੇ ਹਨ।"
ਮੈਕਸੀਕੋ ਦੇ ਨੈਸ਼ਨਲ ਸਕਿਊਰਿਟੀ ਕਮਿਸ਼ਨਰ ਰੇਨਾਟੋ ਸੈਲੇਸ ਹੈਰੇਡੀਆ ਨੇ ਬੀਬੀਸੀ ਨੂੰ ਕਿਹਾ, "ਅਸੀਂ ਪਰਵਾਸੀਆਂ ਦੀਆਂ ਅਰਜ਼ੀਆਂ ਲੈ ਰਹੇ ਹਾਂ ਅਤੇ ਉਨ੍ਹਾਂ ਨੂੰ ਆਉਣ ਦੇ ਰਹੇ ਹਾਂ। ਉਨ੍ਹਾਂ ਲੋਕਾਂ ਨੂੰ ਸ਼ਰਨ ਮਿਲ ਜਾਵੇਗੀ ਜੋ ਸਾਬਿਤ ਕਰਨਗੇ ਕਿ ਉਨ੍ਹਾਂ ਦੇ ਦੇਸ ਵਿੱਚ ਮਨੁੱਖ ਸੰਕਟ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।"
ਸੈਲੇਸ ਦਾ ਕਹਿਣਾ ਹੈ ਕਿ ਹਰ ਅਰਜ਼ੀ ਦੀ ਵਿਅਕਤੀਗਤ ਜਾਂਚ ਹੋਵੇਗੀ, ਜਿਸ ਵਿੱਚ 40 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਰੋਜ਼ਾਨਾ ਕਰੀਬ 300 ਸ਼ਰਨਾਰਥੀਆਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ।"
ਕੁਝ ਪਰਵਾਸੀਆਂ ਦੇ ਮੈਕਸੀਕੋ ਵਿੱਚ ਦਾਖ਼ਲ ਹੋਣ ਤੋਂ ਬਾਅਦ ਪੁੱਲ 'ਤੇ ਕੁਝ ਥਾਂ ਬਣੀ ਤਾਂ ਪਿੱਛਿਓਂ ਹੋਰ ਪਰਵਾਸੀ ਇੱਥੇ ਪਹੁੰਚ ਗਏ।
ਸਥਾਨਕ ਮੀਡੀਆ ਰਿਪੋਰਟਾਂ ਹੋਂਡੂਰਾਮ ਤੋਂ ਪਰਵਾਸੀਆਂ ਦਾ ਇੱਕ ਨਵਾਂ ਕਾਫ਼ਲਾ ਨਿਕਲਿਆ ਹੈ ਜੋ ਕੁਝ ਦਿਨਾਂ 'ਚ ਇੱਥੇ ਪਹੁੰਚ ਸਕਦਾ ਹੈ।
ਵਰਲਡ ਵਿਜ਼ਨ ਐਨਜੀਓ ਨਾਲ ਜੁੜੀਆਂ ਟੋਨਾਤੀਉ ਮਾਗੋਸ ਕਹਿੰਦੇ ਹਨ, "ਪੁੱਲ੍ਹ 'ਤੇ ਗੰਦਗੀ ਕਾਰਨ ਇੱਥੇ ਮਨੁੱਖ ਸੰਕਟ ਪੈਦਾ ਹੋਣ ਦਾ ਵੱਡਾ ਖ਼ਤਰਾ ਹੈ।"
ਉਨ੍ਹਾਂ ਮੁਤਾਬਕ ਪਖਾਣਿਆਂ ਦੀ ਘਾਟ ਅਤੇ ਵਧਦੇ ਤਾਪਮਾਨ ਕਾਰਨ ਇੱਥੇ ਮਹਾਮਾਰੀ ਫੈਲ ਸਕਦੀ ਹੈ ਜਿਸ ਦੀ ਮਾਰ ਹੇਠ ਬੱਚਿਆਂ ਦੇ ਆਉਣ ਦਾ ਖ਼ਤਰਾ ਵਧੇਰੇ ਹੈ।
ਗ਼ਰੀਬੀ ਅਤੇ ਹਿੰਸਾ
ਇਹ ਸਾਰੇ ਪਰਵਾਸੀਆਂ ਨੇ ਗ਼ਰੀਬੀ ਅਤੇ ਹਿੰਸਾ ਤੋਂ ਬਚਣ ਲਈ ਆਪਣਾ ਦੇਸ ਛੱਡਿਆ ਹੈ। ਪੈਡ੍ਰੋ ਨਾਮ ਦੇ ਪਰਵਾਸੀ ਨੇ ਦੱਸਿਆ, "ਨਾ ਸਾਡੇ ਕੋਲ ਕੰਮ ਹੈ ਨਾ ਨੌਕਰੀ। ਗੈਂਗ ਦੇ ਹਮਲਿਆਂ ਦਾ ਖ਼ਤਰਾ ਵੀ ਹੈ। ਆਪਣੀ ਛੋਟੀ ਜਿਹੀ ਮੈਕੇਨਿਕ ਦੀ ਦੁਕਾਨ ਨੂੰ ਖੋਲ੍ਹਣ ਲਈ ਮੈਨੂੰ ਫਿਰੌਤੀ ਦੇਣੀ ਪਈ ਪਰ ਮੈਂ ਇਹ ਫਿਰੌਤੀ ਕਈ ਦਿਨਾਂ ਨਹੀਂ ਦੇ ਸਕਿਆਂ ਅਤੇ ਦੁਕਾਨ ਬੰਦ ਕਰਨੀ ਪਈ"
ਇਸ ਲੰਬੇ, ਥਕਾਉਣ ਵਾਲੇ ਅਤੇ ਖ਼ਤਰਨਾਕ ਸਫ਼ਰ 'ਤੇ ਨਿਕਲੇ ਵਧੇਰੇ ਪਰਵਾਸੀਆਂ ਨੂੰ ਲੱਗਦਾ ਹੈ ਕਿ ਅਮਰੀਕਾ 'ਚ ਹੀ ਉਨ੍ਹਾਂ ਨੂੰ ਬਿਹਤਰ ਜ਼ਿੰਦਗੀ ਮਿਲੇਗੀ।
ਪਰ ਉਧਰ ਅਮਰੀਕਾ ਵਿੱਚ ਇਨ੍ਹਾਂ ਪਰਵਾਸੀਆਂ ਦਾ ਸਵਾਗਤ ਨਹੀਂ ਹੋ ਰਿਹਾ। ਅਧਿਕਾਰੀ ਉਨ੍ਹਾਂ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਮੈਕਸਿਕੋ ਨਾਲ ਇਸ ਕਾਫ਼ਲੇ ਨੂੰ ਵਿਚਾਲੇ ਹੀ ਰੋਕਣ ਲਈ ਕਹਿ ਦਿੱਤਾ ਹੈ।
ਹਾਲ ਦੇ ਦਿਨਾਂ ਵਿੱਚ ਬਿਆਨਾਂ ਵਿੱਚ ਉਨ੍ਹਾਂ ਨੇ ਕੇਂਦਰੀ ਅਮਰੀਕਾ ਤੋਂ ਆਉਣ ਵਾਲੇ ਪਰਵਾਸੀਆਂ ਨੂੰ ਅਪਰਾਧੀ ਤੱਕ ਦੱਸਿਆ ਹੈ।
ਹੋਂਡੂਰਾਮ ਦੇ ਰਾਸ਼ਟਰਪਤੀ ਹਵਾਨ ਓਰਲਾਂਡੋ ਹਰਨਾਗੇਜ਼ ਨੇ ਗਵਾਟੇਮਾਲਾ ਦੇ ਰਾਸ਼ਟਰਪਤੀ ਜਿਮੀ ਮੋਰਾਲੇਜ਼ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਐਨਰੀਕੋ ਪੇਨਿਆ ਨੀਟੋ ਨੇ ਫ਼ੋਨ 'ਤੇ ਗੱਲਬਾਤ ਕੀਤੀ।
ਫੋਨ 'ਤੇ ਉਨ੍ਹਾਂ ਨੇ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਪਰਵਾਸੀਆਂ ਨੂੰ ਲੈ ਕੇ ਗਲੋਬਲ ਸਮਝੌਤੇ ਦਾ ਸਨਮਾਨ ਕਰਨਗੇ।
ਮੈਕਸੀਕੋ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸਮਝੌਤੇ ਪਰਵਾਸੀਆਂ ਦੇ ਸੁਰੱਖਿਅਤ, ਨਿਯਮਿਤ ਅਤੇ ਵਿਵਸਥਿਤ ਯਾਤਰਾ ਨੂੰ ਵਧਾਵਾ ਦਿੰਦੇ ਹਾਂ।
ਗਵਾਟੇਮਾਲਾ ਅਤੇ ਹੋਂਡੂਰਾਮ ਦੇ ਰਾਸ਼ਟਰਪਤੀਆਂ ਮੁਤਾਬਕ ਉਨ੍ਹਾਂ ਨੇ ਵਾਪਸੀ ਦੀ ਚਾਹਤ ਰੱਖਣ ਵਾਲੇ ਪਰਵਾਸੀਆਂ ਨੂੰ ਸੁਰੱਖਿਅਤ ਰਸਤਾ ਉਪਲਬਧ ਕਰਵਾਇਆ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਕਰੀਬ 2 ਹਜ਼ਾਰ ਪ੍ਰਵਾਸੀ ਵਾਪਸ ਹੋਂਡੂਰਾਮ ਆ ਗਏ ਹਨ।
'ਅਸੀਂ ਬਹੁਤ ਪ੍ਰੇਸ਼ਾਨ ਹਾਂ'
ਪਰ ਕਾਫ਼ਲੇ ਵਿੱਚ ਸ਼ਾਮਿਲ ਵਧੇਰੇ ਲੋਕਾਂ ਲਈ ਵਾਪਸ ਜਾਣਾ ਬਦਲ ਨਹੀਂ ਹੈ। ਨਦੀ ਪਾਰ ਕਰਨ ਵਾਲੇ ਪਰਵਾਸੀ ਡੇਵਿਡ ਲੋਪੇਜ਼ ਕਹਿੰਦੇ ਹਨ, "ਅਸੀਂ ਇਥੋਂ ਤੱਕ ਪਹੁੰਚੇ ਹਾਂ, ਹੁਣ ਇਥੋਂ ਪਿੱਛੇ ਨਹੀਂ ਜਾਣਾ। ਮੈਕਸੀਕੋ ਪਹੁੰਚਣਾ ਉਪਲਬਧੀ ਹੈ, ਹੁਣ ਅਸੀਂ ਇਥੋਂ ਉੱਤਰ ਵੱਲ ਹੀ ਜਾਵਾਂਗੇ।"