You’re viewing a text-only version of this website that uses less data. View the main version of the website including all images and videos.
ਸੋਸ਼ਲ- ਦੀਪਿਕਾ ਰਣਵੀਰ ਦੇ ਵਿਆਹ ਦੇ ਐਲਾਨ ਬਾਰੇ ਕੀ ਕਹਿ ਰਹੇ ਹਨ ਫੈਨਜ਼
ਬਾਲੀਵੁੱਡ ਅਦਾਕਾਰ ਰਣਵੀਰ ਕਪੂਰ ਅਤੇ ਦੀਪਿਕਾ ਪਾਦੂਕੋਣ ਨੇ ਐਤਵਾਰ ਨੂੰ ਟਵਿੱਟਟ ਉੱਪਰ ਆਪਣੇ ਵਿਆਹ ਦਾ ਐਲਾਨ ਕੀਤਾ।
ਉਨ੍ਹਾਂ ਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਛਪੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਉੱਪਰ ਸਾਂਝੇ ਕੀਤੇ।
ਇਸ ਮਗਰੋਂ ਸੋਸ਼ਲ ਮੀਡੀਆ ’ਤੇ ਦੋਹਾਂ ਦੇ ਪ੍ਰਸ਼ੰਸ਼ਕਾਂ ਨੇ ਆਪੋ-ਆਪਣੇ ਅੰਦਾਜ਼ ਵਿੱਚ ਵਿਆਹ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ।
ਇਸ ਕਾਰਡ ਮੁਤਾਬਕ ਰਣਵੀਰ ਅਤੇ ਦੀਪਿਕਾ ਅਗਲੇ ਮਹੀਨੇ 14 ਅਤੇ 15 ਤਰੀਕ ਨੂੰ ਵਿਆਹ ਬੰਧਨ ਵਿੱਚ ਬੱਝ ਰਹੇ ਹਨ।
ਸੋਸ਼ਲ ਮੀਡੀਆ ਤੋਂ ਆਈਆਂ ਵਧਾਈਆਂ
@indiantweeter ਹੈਂਡਲ ਤੋਂ ਅੰਕਿਤ ਜੈਨ ਨੇ ਲਿਖਿਆ, ‘ਉੱਫ ਪਿਆਰ’ ਲਿਖਿਆ ਅਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦੀਪਿਕਾ ਅਤੇ ਰਣਵੀਰ ਇੱਕ -ਦੂਜੇ ਨੂੰ ਮਜ਼ਾਕ ਕਰਦੇ ਦੇਖੇ ਜਾ ਸਕਦੇ ਹਨ।
ਉੱਥੇ ਹੀ ਕੁਝ ਲੋਕਾਂ ਨੇ ਅਜੀਬ ਵਿਅੰਗਮਈ ਤਰੀਕੇ ਨਾਲ ਵਿਆਹ ਦੀਆਂ ਵਧਾਈਆਂ ਦਿੱਤੀਆਂ।
@sagarmehta777 ਹੈਂਡਲ ਤੋਂ ਸਾਗਰ ਲਿਖਦੇ ਹਨ ਕਿ ਹੁਣ ਕਿਸ ਕਿਲੇ ਨੂੰ ਵਿਆਹ ਲਈ ਬੁੱਕ ਕੀਤਾ ਜਾ ਰਿਹਾ ਹੈ।
ਉੱਥੇ ਹੀ ਫੇਸਬੁੱਕ ‘ਤੇ ਕੁਝ ਲੋਕਾਂ ਨੇ ਹਾਸੀ-ਮਜ਼ਾਕ ਵਿੱਚ ਹੀ ਦੀਪਿਕਾ ਤੋਂ ਵਿਆਹ ਵਿੱਚ ਆਉਣ ਲਈ ਕੱਪੜੇ ਖਰੀਦਣ ਲਈ ਪੈਸਿਆਂ ਦੀ ਵੀ ਮੰਗ ਕਰ ਲਈ।
ਫੇਸਬੁੱਕ ’ਤੇ ਯੂਜ਼ਰ ਬਾਲੀ ਨੇ ਲਿਖਿਆ, “ਸੱਦਾ ਤਾਂ ਭੇਜ ਦਿੱਤਾ, ਹੁਣ ਫਲਾਈਟ ਦੀਆਂ ਟਿਕਟਾਂ ਅਤੇ ਕੱਪੜੇ ਖਰੀਦਣ ਲਈ ਪੈਸੇ ਵੀ ਭੇਜ ਦਿਓ ਤਾਂ ਹੀ ਵਿਆਹ ’ਤੇ ਆ ਸਕਾਂਗਾ।”
ਲੱਕੀ ਸਿੰਘ ਨੇ ਲਿਖਿਆ, “ਮੇਰੇ ਬਚਪਨ ਦਾ ਪਿਆਰ ਹੁਣ ਫਾਇਨਲੀ ਪਰਾਇਆ ਧਨ ਹੋ ਗਿਆ।”
ਪ੍ਰਤੀਕਸ਼ੀ ਹਜ਼ਾਰਾ ਨੇ ਕਿਹਾ, “ ਸੱਚੀਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਹਨ, ਮੈਂ ਇਸ ਦਿਨ ਦਾ ਬਹੁਤ ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ। ਹੁਣ ਅਖੀਰੀ ਇਹ (ਵਿਆਹ) ਹੋ ਰਿਹਾ ਹੈ।”
ਠਾਕੁਰ ਬਲਦੇਵ ਸਿੰਘ ਨੇ ਟਵਿੱਟਰ ’ਤੇ ਲਿਖਿਆ, “ਰਣਵੀਰ ਸਿੰਘ ਸੋਚਦੇ ਹੋਏ- ਇਹ ਮੇਰੇ ਵਿਆਹ ਦਾ ਦਿਨ ਹੈ, ਮੈਨੂੰ ਠੀਕ ਤਰ੍ਹਾਂ ਬਿਹੇਵ (ਵਰਤਾਉ) ਕਰਨਾ ਚਾਹੀਦਾ ਹੈ ਪਰ ਰਣਵੀਰ ਦੇ ਅੰਦਰੋਂ ਆਵਾਜ਼ ਆਉਂਦੀ ਹੈ - ਤੂੰ ਰਣਵੀਰ ਸਿੰਘ ਹੈਂ ਸੋਫਿਸਟੀਕੇਸ਼ਨ ਤੈਨੂ ਸ਼ੋਭਦਾ ਨਹੀਂ।”
ਫਿਲਮ ਸਨਅਤ ਨਾਲ ਸਰੋਕਾਰ ਰੱਖਣ ਵਾਲਿਆਂ ਦੀਆਂ ਗੱਲਾਂ ’ਤੇ ਯਕੀਨ ਕਰੀਏ ਤਾਂ ਦੋਹਾਂ ਵਿੱਚ ’ਰਾਸਲੀਲਾ-ਰਾਮਲੀਲਾ’ ਫਿਲਮ ਦੌਰਾਨ ਸ਼ੁਰੂ ਹੋਈ ਸੀ।
ਇਸ ਤੋਂ ਬਾਅਦ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਕਈ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਫਿਲਮਾਂ ਸਿਨੇਮਾ ਘਰਾਂ ਵਿੱਚ ਹਿੱਟ ਵੀ ਬਹੁਤ ਹੋਈਆਂ ਸਨ।
ਇਨ੍ਹਾਂ ਫਿਲਮਾਂ ਵਿੱਚ ਬਾਜੀਰਾਓ ਮਸਤਾਨੀ ਅਤੇ ਪਦਮਾਵਤ ਸ਼ਾਮਲ ਹਨ।
ਬਾਜੀਰਾਓ ਮਸਤਾਨੀ ਵਿੱਚ ਦੋਹਾਂ ਦੀ ਕਮਿਸਟਰੀ ਨੂੰ ਫਿਲਮ ਸਮੀਖਿਆਕਾਰਾਂ ਨੇ ਕਾਫੀ ਸਲਾਹਿਆ ਸੀ।
ਇਹ ਵੀ ਪੜ੍ਹੋ꞉