You’re viewing a text-only version of this website that uses less data. View the main version of the website including all images and videos.
ਪੰਜਾਬ ਤੋਂ ਲੰਡਨ ਤੱਕ: ਅਮਰੀਕੀ ਸਰਹੱਦ 'ਤੇ ਬੱਚਿਆਂ ਦੀਆਂ ਚੀਕਾਂ ਦੀ ਗੂੰਜ
ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪਰਵਾਸੀਆਂ ਨੂੰ ਕੈਦ ਕਰਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਕੇ ਪਿੰਜਰਿਆਂ ਵਿਚ ਰੱਖਣ ਦਾ ਮਾਮਲਾ ਸੰਸਾਰ ਭਰ ਵਿਚ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਤੱਕ ਨੇ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵਾਸ਼ਿੰਗਟਨ ਡੇਟਲਾਇਨ ਨਾਲ ਛਪੀ ਇੱਕ ਖ਼ਬਰ ਨੂੰ ਟਵੀਟਰ ਉੱਤੇ ਸਾਂਝਾ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਦਖਲ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਵੱਲੋਂ ਟਵੀਟ ਕੀਤੀ ਗਈ ਖ਼ਬਰ ਮੁਤਾਬਿਕ ਅਮਰੀਕੀ ਸਰਹੱਦ ਉੱਤੇ ਫੜੇ ਗੈਰ ਕਾਨੂੰਨੀ ਪਰਵਾਸੀਆਂ ਵਿੱਚੋਂ 52 ਭਾਰਤੀ ਹਨ। ਕੈਪਟਨ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ ਓਰੇਗਨ ਵਿਚਲੇ ਹਿਰਾਸਤੀ ਕੇਂਦਰਾਂ ਦੀ ਹਾਲਤ ਬਹੁਤ ਚਿੰਤਾਜਨਕ ਹੈ।
ਇਹ ਵੀ ਪੜ੍ਹੋ :
ਇਸੇ ਦੌਰਾਨ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਨੇ ਵੀ ਟਵੀਟ ਕਰਕੇ ਇਸ ਮਨੁੱਖੀ ਅਧਿਕਾਰ ਦੇ ਮਸਲੇ ਨੂੰ ਗੰਭੀਰ ਕਿਹਾ ਹੈ। ਆਪਣੇ ਟਵੀਟ ਵਿਚ ਐਨਡੀਪੀ ਆਗੂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਮਸਲੇ ਉੱਤੇ ਜਲਦ ਤੇ ਸਾਰਥਕ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਜਗਮੀਤ ਨੇ ਕਿਹਾ ਕਿ ਅਮਰੀਕਾ ਦੀ ਦੱਖਣੀ ਸਰਹੱਦ ਉੱਤੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਕੇ ਰੱਖਣਾ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲਾ ਹੈ। ਕੈਨੇਡਾ ਨੂੰ ਇਸ ਮਾਮਲੇ ਉੱਤੇ ਅੱਗੇ ਆ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਟਰੂਡੋ ਨੂੰ ਅੱਗੇ ਵਧ ਕੇ ਮਨੁੱਖੀ ਹੱਕਾਂ ਦੀ ਰਾਖੀ ਕਰਕੇ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਕਿਹਾ, 'ਪਿੰਜਰਿਆਂ ਵਿਚ ਕੈਦ ਬੱਚਿਆਂ ਦੀ ਤਸਵੀਰਾਂ ਦੇਖ ਕੇ ਦਿਲ ਕੰਬ ਉੱਠਦਾ ਹੈ, ਬ੍ਰਿਟੇਨ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਅਲੱਗ ਕੀਤਾ ਜਾਣ ਦੀ ਆਗਿਆ ਨਹੀਂ ਦਿੰਦਾ।'
ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਵਿਚ ਜੋ ਕੁਝ ਦਿਖ ਰਿਹਾ ਹੈ,ਉਹ ਦੇਖ ਕੇ ਮਨ ਨੂੰ ਘਬਰਾਹਟ ਹੁੰਦੀ ਹੈ ਅਸੀਂ ਇਸ ਦੇ ਖ਼ਿਲਾਫ਼ ਹਾਂ ਅਤੇ ਬਰਤਾਨੀਆਂ ਦੀਆਂ ਕਦਰਾਂ ਕੀਮਤਾਂ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ।
ਕੀ ਹੈ ਮਾਮਲਾ
ਅਮਰੀਕਾ ਦਾ ਟਰੰਪ ਪ੍ਰਸਾਸ਼ਨ ਨੇ ਗੈਰ ਕਾਨੂੰਨੀ ਪਰਵਾਲ ਖ਼ਿਲਾਫ਼ ਜ਼ੀਰੋ ਟੌਲਰੈਂਸ ਨੀਤੀ ਅਪਣਾਈ ਹੈ। ਇਸ ਨੀਤੀ ਤਹਿਤ ਅਮਰੀਕਾ ਚ ਸ਼ਰਨ ਲੈਣ ਆਏ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹੀ ਨਹੀਂ ਪਰਿਵਾਰਾਂ ਨਾਲੋਂ ਛੋਟੇ-ਛੋਟੇ ਬੱਚਿਆਂ ਨੂੰ ਵੱਖ ਕਰਕੇ ਪਿੰਜਰਿਆਂ ਵਿਚ ਰੱਖਿਆ ਗਿਆ ਹੈ। ਇਨ੍ਹਾਂ ਬੱਚਿਆਂ ਦੀ ਹਾਲਾਤ ਖ਼ਰਾਬ ਹੈ।
ਅਮਰੀਕੀ ਵਿਧਾਨਕਾਰਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਅਮਰੀਕਾ ਦੇ ਓਰੇਗਨ ਸੂਬੇ ਦੇ ਡਿਟੈਨਸ਼ਨ ਸੈਂਟਰ ਵਿੱਚ 52 ਭਾਰਤੀ ਰੱਖੇ ਗਏ ਹਨ ਜਿਨ੍ਹਾਂ ਵਿੱਚੋਂ ਬਹੁਗਿਣਤੀ ਸਿੱਖ ਹਨ।ਮਿਲ ਰਹੀਆਂ ਖ਼ਬਰਾਂ ਮੁਤਾਬਕ ਇਹ ਸਮੂਹ ਅਮਰੀਕਾ ਵਿੱਚ ਮੈਕਸਿਕੋ ਵੱਲੋਂ ਆ ਕੇ ਅਮਰੀਕਾ ਵਿੱਚ ਪਨਾਹ ਲੈਣ ਵਾਲੇ ਪ੍ਰਵਾਸੀਆਂ ਦੇ ਨਾਲ ਸਨ।
ਡੈਮੋਕ੍ਰੇਟਿਕ ਵਿਧਾਨਕਾਰਾਂ ਨੇ ਇਸ ਡਿਟੈਂਸਨ ਸੈਂਟਰ ਦਾ ਦੌਰਾ ਕੀਤਾ ਅਤੇ ਉਸ ਮਗਰੋਂ ਉੱਥੇ ਰੱਖੇ ਲੋਕਾਂ ਨਾਲ ਹੁੰਦੇ ਗੈਰ-ਮਨੁੱਖੀ ਵਿਹਾਰ ਬਾਰੇ ਪੱਤਰਕਾਰਾਂ ਨੂੰ ਦੱਸਿਆ।ਖ਼ਬਰ ਮੁਤਾਬਕ ਇਨ੍ਹਾਂ ਹਿਰਾਸਤ ਵਿਚ ਕੀਤੇ ਗਏ ਲੋਕਾਂ ਵਿੱਚ ਸਭ ਤੋਂ ਵੱਡੀ ਗਿਣਤੀ (123) ਭਾਰਤੀਆਂ ਦੀ ਹੈ ਜਿਨ੍ਹਾਂ ਨੂੰ ਸ਼ੈਰਿਡਨ ਵਿਖੇ ਰੱਖਿਆ ਗਿਆ ਹੈ।