ਅੰਮ੍ਰਿਤਸਰ ਰੇਲ ਹਾਦਸਾ : ਜਵਾਬ ਮੰਗਦੇ ਪੰਜ ਸਵਾਲ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਅੰਮ੍ਰਿਤਸਰ ਵਿਚ ਦਸਹਿਰੇ ਮੌਕੇ ਰਾਵਣ ਦਾ ਪੁਤਲਾ ਸਾੜੇ ਜਾਣ ਸਮੇਂ ਸਮਾਗਮ ਨਾਲ ਲੱਗਦੇ ਰੇਲਵੇ ਟਰੈਕ ਉੱਤੇ ਖੜ੍ਹੇ ਲੋਕਾਂ ਉੱਤੇ ਰੇਲ ਗੱਡੀ ਚੜ੍ਹ ਗਈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਸ ਹਾਦਸੇ ’ਚ ਘੱਟੋ-ਘੱਟ 59 ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ।

ਸ਼ਨੀਵਾਰ ਸਵੇਰੇ ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਵਿਚ 59 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿਚ ਵੀ ਪੀੜਤ ਦਾਖਲ ਹਨ। ਇਸ ਲਈ ਮੌਤਾਂ ਦਾ ਸਹੀ ਅੰਕੜਾਂ ਅਜੇ ਵੀ ਪਤਾ ਨਹੀਂ ਲੱਗ ਪਾ ਰਿਹਾ।

ਅੰਮ੍ਰਿਤਸਰ ਦੇ ਡੀਸੀ ਕਮਲਜੀਤ ਸੰਘਾ ਮੁਤਾਬਕ ਇਹ ਹਾਦਸਾ ਸ਼ਹਿਰ ਦੇ ਪੂਰਬੀ ਹਿੱਸੇ ਵਿਚ ਜੌੜੇ ਫਾਟਕ ਕੋਲ ਵਾਪਰਿਆ ਹੈ। ਇਹ ਹਾਦਸਾ ਸ਼ੁੱਕਰਵਾਰ ਨੂੰ ਸ਼ਾਮੀ ਕਰੀਬ ਸਾਢੇ ਛੇ ਵਜੇ ਧੋਬੀ ਗੇਟ ਨੇੜੇ ਰਾਵਣ ਜਲਾਉਣ ਮੌਕੇ ਵਾਪਰਿਆ।

ਇਹ ਵੀ ਪੜ੍ਹੋ

ਜਵਾਬ ਮੰਗਦੇ ਪੰਜ ਸਵਾਲ

  • ਦਸਹਿਰਾ ਗਰਾਊਡ ਦਾ ਇੱਕ ਪੰਦਰਾਂ ਫੁੱਟ ਦਾ ਗੇਟ ਸੀ ਅਤੇ ਦੂਜੇ ਗੇਟ ਦੇ ਨੇੜੇ ਸਟੇਜ ਬਣਾਈ ਗਈ ਜਿਸ ਕਾਰਨ ਉਹ ਲਗਭਗ ਬੰਦ ਸੀ। ਬਾਕੀ ਇੱਕ ਛੋਟਾ ਗੇਟ ਰੇਲਵੇ ਟਰੈਕ ਵੱਲ ਖੁੱਲ ਦਾ ਸੀ ਜੋ ਕਿ ਗਰਾਊਡ ਦੀ ਦੀਵਾਰ ਤੋੜ ਕੇ ਬਣਾਇਆ ਗਿਆ ਸੀ। ਭਾਵ ਲੋਕਾਂ ਦੇ ਅੰਦਰ ਅਤੇ ਬਾਹਰ ਜਾਣ ਲਈ ਇੱਕ ਹੀ ਗੇਟ ਸੀ। ਕੀ ਸਮਾਗਮ ਚ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਦਾ ਕਿਸੇ ਨੇ ਖਿਆਲ ਨਹੀਂ ਕੀਤਾ
  • ਸਥਾਨਕ ਲੋਕਾਂ ਮੁਤਾਬਿਕ ਰੇਲਵੇ ਟਰੈਕ ਦੇ ਨੇੜੇ ਬਣੇ ਮਕਾਨ ਉੱਤੇ ਐਲਈਡੀ ਲਗਾਈ ਗਈ ਸੀ। ਟਰੈਕ ਉੱਤੇ ਬੈਠੇ ਲੋਕ ਇਸ ਰਾਹੀਂ ਦੀ ਦਸਹਿਰੇ ਦਾ ਪ੍ਰੋਗਰਾਮ ਦੇਖ ਰਹੇ ਸਨ ਕਿਉਂਕਿ ਰਾਮ ਲੀਲ੍ਹਾ ਦੀ ਸਟੇਜ ਦੀ ਪਿੱਠ ਟਰੈਕ ਦੇ ਵੱਲ ਸੀ।
  • ਪ੍ਰਬੰਧਕਾਂ ਜਾਂ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਕੀ-ਕੀ ਪ੍ਰਬੰਧ ਕੀਤੇ ਗਏ ਸਨ, ਪੁਲਿਸ ਦੀ ਕਿੰਨੀ ਨਫ਼ਰੀ ਸੀ, ਰੇਲਵੇ ਟਰੈਕ ਉੱਤੇ ਲੋਕਾਂ ਨੂੰ ਬੈਠਣ ਦੀ ਆਗਿਆ ਦਿੱਤੀ ਗਈ
  • ਸਥਾਨਕ ਲੋਕਾਂ ਮੁਤਾਬਿਕ ਰੇਲਵੇ ਟਰੈਕ ਦੇ ਆਸਪਾਸ ਹਨੇਰਾ ਸੀ ਅਤੇ ਹਾਦਸੇ ਤੋ ਬਾਅਦ ਦੋ ਤਿੰਨ ਲਾਈਟਾਂ ਲਗਾਈਆਂ ਗਈਆਂ
  • ਰੇਲਵੇ ਵਿਭਾਗ ਨੂੰ ਦਸਹਿਰਾ ਪ੍ਰੋਗਰਾਮ ਬਾਰੇ ਸੂਚਿਤ ਕਿਉਂ ਨਹੀਂ ਕੀਤਾ ਗਿਆ ਅਤੇ ਰੇਲ ਗੱਡੀਆਂ ਦੇ ਸਮੇਂ ਨੂੰ ਕਿਸੇ ਨੇ ਧਿਆਨ ਵਿਚ ਕਿਉਂ ਨਹੀਂ ਲਿਆਂਦਾ ।

ਹਾਦਸੇ ਦੀਆਂ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)