ਇੰਸਟਾਗ੍ਰਾਮ ਬਣਿਆ ਦੁਨੀਆਂ ਭਰ ਦੇ ਪਕਵਾਨਾਂ ਲਈ ਸਾਂਝੀ ਰਸੋਈ

ਅੱਜ ਕਲ੍ਹ ਦੁਨੀਆਂ ਵਿੱਚ ਕਿਤੇ ਵੀ, ਕਿਸੇ ਵੀ ਰੈਸਟੋਰੈਂਟ ਵਿੱਚ ਖਾਣਾ ਖਾਣ ਜਾਣ ਵੇਲੇ ਤੁਸੀਂ ਹਮੇਸ਼ਾ ਪਹਿਲਾਂ ਆਪਣੇ ਖਾਣੇ ਦੀ ਪਲੇਟ ਲੈ ਕੇ ਫੋਟੋ ਖਿਚਵਾਉਣ ਵਾਲਿਆਂ ਨੂੰ ਆਮ ਹੀ ਦੇਖੋਗੇ।

ਕਈ ਤਾਂ ਓਨੀ ਦੇਰ ਤੱਕ ਖਾਣਾ ਸ਼ੁਰੂ ਨਹੀਂ ਕਰਦੇ ਜਿੰਨੀ ਦੇਰ ਤੱਕ ਇੰਸਟਾਗ੍ਰਾਮ 'ਤੇ ਉਸ ਦੀ ਤਸਵੀਰ ਹੈਸ਼ਟੈਗ ਜਿਵੇਂ, #foodporn, #delicious and #yum ਸਣੇ ਨਾ ਪਾ ਦੇਣ।

ਬੀਬੀਸੀ ਫੂਡ ਪ੍ਰੋਗਰਾਮ ਇਸ ਬਾਰੇ ਵਿਚਾਰ ਕਰ ਰਿਹਾ ਹੈ ਕਿ ਖਾਣੇ ਦੀ ਦਿੱਖ ਪਹਿਲਾਂ ਨਾਲੋਂ ਕਿਵੇਂ ਬਦਲੀ ਹੈ, ਕਈਆਂ ਦੀ ਖਾਣੇ ਨੂੰ ਲੈ ਕੇ ਇਹ ਵੀ ਬਹਿਸ ਹੈ ਕਿ ਅਜੋਕੇ ਸਮੇਂ ਵਿੱਚ ਖਾਣੇ ਦੀ ਦਿੱਖ, ਉਸ ਦੇ ਸੁਆਦ ਨਾਲੋਂ ਵਧੇਰੇ ਮਾਅਨੇ ਰੱਖਦੀ ਹੈ।

ਇਹ ਵੀ ਪੜ੍ਹੋ-

ਹਰੀਆਂ ਸਬਜ਼ੀਆਂ ਤੋਂ ਲੈ ਕੇ ਫਾਸਟ ਫੂਡ ਤੱਕ ਦੇ ਵਰਤਾਰੇ ਦੌਰਾਨ ਸਾਡੀ ਇੱਕ ਸੰਖੇਪ ਖੋਜ ਤੋਂ ਤੁਸੀਂ ਜਾਣ ਜਾਵੋਗੇ ਕਿ ਆਖ਼ਰ ਸਾਡਾ ਮਤਲਬ ਹੈ ਕੀ, ਪੜ੍ਹੋ ਇੰਸਟਾਗ੍ਰਾਮ ਸਾਡੇ ਖਾਣੇ ਵਿਚ ਕਿਵੇਂ ਸ਼ਮੂਲੀਅਤ ਕਰ ਰਿਹਾ ਹੈ-

ਦੁਨੀਆਂ ਦੇ ਖਾਣੇ

ਇੰਸਟਾਗ੍ਰਾਮ ਨੇ ਦੁਨੀਆਂ ਭਰ ਦੇ ਖਾਣਿਆਂ ਦੀਆਂ ਭੂਗੋਲਿਕ ਹੱਦਾਂ ਤੋੜ ਦਿੱਤੀਆਂ ਹਨ।

ਸੋਸ਼ਲ ਮੀਡੀਆ ਨੇ ਦੁਨੀਆਂ ਭਰ ਦੇ ਲੋਕਾਂ ਵਿੱਚ ਪਕਵਾਨਾਂ ਨੂੰ ਸਾਂਝਾ ਕਰਨਾ ਪਹਿਲਾਂ ਨਾਲੋਂ ਵਧੇਰੇ ਸੌਖਾ ਅਤੇ ਆਕਰਸ਼ਕ ਬਣਾ ਦਿੱਤਾ ਹੈ।

ਇਹ ਸਾਨੂੰ ਵੱਖ ਵੱਖ ਸੱਭਿਆਚਾਰਾਂ ਦੇ ਵੱਖੋ ਵੱਖਰੇ ਰਵਾਇਤੀ ਪਕਵਾਨ ਦਿਖਾਉਂਦਾ ਅਤੇ ਉਨ੍ਹਾਂ ਦਾ ਅਨੁਭਵ ਕਰਾਉਂਦਾ ਹੈ।

ਇੰਸਟਾ ਉੱਤੇ ਅਨੀਸਾ ਹੇਲੌ, ਜਾਂ @anissahelou, 'ਫਸਟ: ਫੂਡ ਆਫ ਦੀ ਇਸਲਾਮੀ ਵਰਲਡ' ਦੇ ਲੇਖਕ ਹਨ।

ਪੱਤਰਕਾਰ ਜ਼ੌਰਜ ਰੇਅਨੌਲਡ ਮੁਤਾਬਕ, "ਉਨ੍ਹਾਂ ਦਾ ਇਸੰਟਾਗ੍ਰਾਮ ਅਕਾਊਂਟ ਦੁਨੀਆਂ ਦੇ ਉਨ੍ਹਾਂ ਇਲਾਕਿਆਂ ਤੱਕ ਪਕਵਾਨਾਂ ਦੀ ਅਜਿਹੀ ਪਹੁੰਚ ਰੱਖਦਾ ਹੈ, ਜਿੱਥੇ ਪਹਿਲਾਂ ਕਦੇ ਨਹੀਂ ਦੇਖਿਆ ਗਿਆ।"

ਉਨ੍ਹਾਂ ਦੇ 17500 ਫੌਲੋਅਰ ਹਨ।

ਅਨੀਸਾ ਦਾ ਅਕਾਊਂਟ ਸੁਆਦਲੇ ਪਕਵਾਨਾਂ ਨਾਲ ਭਰਿਆ ਹੋਇਆ ਹੈ। ਉਹ ਮੱਧ ਏਸ਼ੀਆ ਦੇ ਸੁਆਦਲੇ ਅਤੇ ਦਿਲਕਸ਼ ਪਕਵਾਨਾਂ ਦੀ ਰੈਸੀਪੀ ਦੀਆਂ ਵੀਡੀਓਜ਼ ਵੀ ਮਿਲਦੀਆਂ ਹਨ।

ਰੇਨਬੋਅ ਫੂਡ

ਜੇਕਰ ਖਾਣੇ ਦਾ ਰੰਗ ਇੱਕੋ ਵੇਲੇ ਲਾਲ, ਸੰਤਰੀ, ਪੀਲਾ, ਹਰਾ, ਨੀਲਾ ਅਤੇ ਜਾਮਨੀ ਹੋ ਸਕਦਾ ਹੈ ਤਾਂ ਕਰੀਮ ਕਿਉਂ ਨਹੀਂ ਹੋ ਸਕਦਾ ?

ਕਈਆਂ ਲੋਕਾਂ ਨੇ ਸਾਫ਼ ਤੌਰ 'ਤੇ ਇਹੀ ਸਵਾਲ ਪੁੱਛਿਆ ਕਿਉਂਕਿ ਇੰਸਟਾਗ੍ਰਾਮ 'ਤੇ #rainbowfood" ਨਾਲ 119000 ਪੋਸਟਾਂ ਸਨ।

ਅੱਜਕਲ੍ਹ ਇੰਟਰਨੈਟ 'ਤੇ ਰੇਨਬੌਅ ਬੈਗਲ ਦਾ ਰੁਝਾਨ ਹੈ। ਇਹ ਰੰਗਾਂ ਦੇ ਆਟੇ ਨਾਲ ਬਣਦਾ ਹੈ ਅਤੇ ਇਸ ਨੂੰ ਰਵਾਇਤੀ ਬੈਗਲ ਦੀ ਸ਼ਕਲ (ਗੋਲ) ਦੇ ਦਿੱਤਾ ਜਾਂਦੀ ਹੈ।

ਇਹ ਬੈਗਲ ਰਿਐਇਲਟੀ ਟੀਵੀ ਸਟਾਰ ਅਤੇ ਕਿਮ ਕਾਦਰਸ਼ੀਅਨ ਦੇ ਜੌਨਾਥ ਚੈਬਨ ਕਰਕੇ ਇੰਸਟਾਗ੍ਰਾਮ ਦੇ ਪ੍ਰਸਿੱਧ ਹੋਇਆ ਹੈ।

ਇਹ ਇੰਨੀ ਜਲਦੀ ਇੰਨਾ ਪ੍ਰਸਿੱਧ ਹੋਇਆ ਕਿ ਉਸ ਦੇ ਸਿਰਜਣਹਾਰ ਬ੍ਰੋਕਲੀਅਨ ਬੇਕਰ ਸਕੌਟ ਰੌਸਿਲੋ ਵੱਲੋਂ ਤੁਰੰਤ ਟਰੇਡਮਾਰਕ ਕਰ ਲਿਆ ਗਿਆ, ਜੋ ਵੇਲੇ ਤੱਕ ਉਸ ਨੂੰ ਪਿਛਲੇ 20 ਸਾਲਾ ਤੋਂ ਬਣਾ ਰਹੇ ਸਨ।

ਇਸੇ ਰੇਨਬੌਅ ਗਰੁੱਪ ਵਿੱਚ ਇੱਕ ਵਿਲੱਖਣ ਸਬ-ਕੈਟੇਗਰੀ #unicornfood ਵੀ ਹੈ।

ਇਹ ਵੀ ਪੜ੍ਹੋ-

ਇੰਸਟਾਗ੍ਰਾਮ ਕਾਰਨ ਇਹ ਹਲਕੇ ਪੀਲੇ ਰੰਗ ਦਾ ਖਾਣਾ ਦੁਨੀਆਂ ਭਰ ਵਿੱਚ ਤੂਫ਼ਾਨ ਵਾਂਗ ਆਪਣੀ ਚਮਕ ਕਾਰਨ ਮੋਹਰੀ ਬਣਿਆ ਹੋਇਆ ਹੈ।

ਸਾਲ 2017 ਵਿੱਚ ਸਟਾਰਬਕਸ ਨੇ ਇੱਕ ਯੂਨੀਕਰੋਨ ਫਰੈਪੋਚੀਨੋ ਦਾ ਉਦਘਾਟਨ ਕੀਤਾ, ਜੋ ਗੁਲਾਬੀ, ਨੀਲਾ ਅਤੇ ਚਮਕਦਾਰ ਸੀ, ਜਿਸ ਵਿੱਚ ਵ੍ਹਾਈਟ ਕ੍ਰੀਮ ਭਰੀ ਹੋਈ ਸੀ, ਇਹ ਵੀ ਤੁਰੰਤ ਹਿੱਟ ਹੋ ਗਿਆ ਸੀ।

ਵਿਅਕਤੀਗਤ ਭੋਜਨ

ਇੰਸਟਾਗ੍ਰਾਮ ਵੱਲੋਂ ਇੱਕ ਦਿਲਕਸ਼ ਮੌਕਾ, ਕੌਫੀ ਉੱਤੇ ਤੁਹਾਡੀ ਤਸਵੀਰ। ਲੰਡਨ ਦੀ ਆਕਸਫੌਰਡ ਸਟ੍ਰੀਟ 'ਤੇ "ਸੈਲਫੀਸੀਨ" 'ਚ ਕੌਫੀ 'ਤੇ ਗਾਹਕ ਦੀ ਤਸਵੀਰ ਛਾਪ ਕੇ ਦਿੱਤੀ ਜਾਂਦੀ ਹੈ।

ਹੁਣ ਦਿੱਲੀ ਵਿੱਚ ਸੈਲਫੀਸੀਨੋ ਖੁੱਲ੍ਹ ਗਿਆ ਹੈ।

ਜਿੱਥੇ ਕੌਫੀ 'ਤੇ ਤੁਹਾਡੀ ਤਸਵੀਰ ਛਾਪ ਕੇ ਦਿੱਤੀ ਜਾਂਦੀ ਹੈ। ਆਮ ਲੋਕਾਂ ਤੱਕ ਇਹ ਖ਼ਬਰ ਪਹੁੰਚਣ ਤੋਂ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਲੋਕਾਂ ਨੇ #Selfieccino hashtag ਨਾਲ 3361 ਪੋਸਟਾਂ ਸ਼ੇਅਰ ਕੀਤੀਆਂ।

ਅਪੱਸ਼ਟ ਤੌਰ 'ਤੇ ਜਰਮਨ ਦੇ ਫੂਜ ਬਰਾਂਡ ਨੌਰ ਨੇ ਇੰਸਟਾਗ੍ਰਾਮ ਤੋਂ 'ਸਾਨੂੰ ਕੀ ਖਾਣਾ ਚਾਹੀਦਾ ਹੈ' ਇਸ ਬਾਰੇ ਤਰੀਕਾ ਲੱਭਿਆ।

ਨਸਪਤੀ ਦੀ ਸ਼ਕਤੀ

ਇੰਸਟਾਗ੍ਰਾਮ 'ਤੇ ਵੀਗਨ ਖਾਣੇ ਦੀ ਕ੍ਰਾਂਤੀ ਬਾਰੇ ਵੀ ਕਈ ਵਿਲੱਖਣ ਚੀਜ਼ਾਂ ਹਨ।

ਈਲਾ ਮਿਲਸ @deliciouslyella ਲਈ ਬੇਹੱਦ ਪ੍ਰਸਿੱਧ ਹੈ। ਉਨ੍ਹਾਂ ਦੀਆਂ ਕਈ ਆਨਲਾਈਨ ਕਿਤਾਬਾਂ ਹਨ, ਜਿਨ੍ਹਾਂ ਵਿੱਚ ਸਿਹਤਮੰਦ ਸਨੈਕਸ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਦੇ ਇੰਸਟਾ 'ਤੇ 14 ਕਰੋੜ ਫੌਲੋਅਰ ਹਨ।

ਉਨ੍ਹਾਂ ਮੁਤਾਬਕ, "ਇੰਸਟਾਗ੍ਰਾਮ" ਨੇ ਬਨਸਪਤੀ ਆਧਾਰਿਤ ਰੰਗੀਨ, ਸਿਹਤਮੰਦ ਅਤੇ ਸੁਆਦ ਵਜੋਂ ਖਾਣਾ ਤਿਆਰ ਕਰਨ ਲਈ ਸਮਰਥ ਹੈ। "

ਇੰਸਟਾਗ੍ਰਾਮ ਤੋਂ ਸਾਬਤ ਹੋ ਗਿਆ ਹੈ ਕਿ ਬਨਸਪਤੀ ਆਧਾਰਿਤ ਖਾਣਾ ਅਕਰਸ਼ਕ ਅਤੇ ਇਸ ਦੇ ਸਿਹਤਮੰਦ ਵੀ ਹੋ ਸਕਦਾ ਹੈ

ਸ਼ਾਕਾਹਾਰੀ ਅਤੇ ਵੀਗਨ ਇਸ ਨੂੰ ਜੋਸ਼ ਨਾਲ ਦਿਖਾਉੰਦੇ ਹਨ।

ਪੂਰੀ ਤਰ੍ਹਾਂ ਭਰਿਆ ਖਾਣਾ

ਇੰਸਟਾਗ੍ਰਾਮ ਦਿਖਾਉਂਦਾ ਹੈ ਕਈ ਲੋਕ ਉਤੋਂ ਲੈ ਕੇ ਹੇਠਾਂ ਤੱਕ ਚੰਗੀ ਤਰ੍ਹਾਂ ਨਾਲ ਭਰਿਆ ਹੋਇਆ ਖਾਣਾ ਪਸੰਦ ਕਰਦੇ ਹਨ।

#freakshake, ਵਿੱਚ ਕੈਲਰੀ ਵਧੇਰੇ ਮਾਤਰਾ, ਮੇਗਾ ਮਿਲਕਸ਼ੇਕ, ਜਿਸ ਆਈਸ ਕਰੀਮ, ਚਾਕਲੇਟ ਅਤੇ ਕੇਕ ਪੀਸ ਹੁੰਦੇ ਹਨ। (ਭਾਰਤ ਵਿੱਚ ਇਸ ਨੂੰ ਟਰੈਫਿਕ ਜਾਮ ਸ਼ੇਕ ਵੀ ਕਿਹਾ ਜਾਂਦਾ ਹੈ।)

ਸਾਵਧਾਨੀ - ਸ਼ੂਗਰ 'ਤੇ ਕਾਰਵਾਈ ਮੁਹਿੰਮ ਮੁਤਾਬਕ ਇਨ੍ਹਾਂ ਵਿਚੋਂ "ਕੈਲਰੀ ਅਤੇ ਸ਼ੂਗਰ ਦੀ ਕਾਫੀ ਮਾਤਰਾ ਹੁੰਦੀ ਹੈ।" ਇਹ ਮੁਹਿੰਮ ਖਾਣਿਆਂ ਵਿੱਚ ਸ਼ੂਗਰ ਦੇ ਪੱਧਰ ਅਤੇ ਇਨ੍ਹਾਂ ਦੇ ਸਰੀਰ 'ਤੇ ਪ੍ਰਭਾਵ ਬਾਰੇ ਚਿੰਤਤ ਹਨ।

ਫਰੀਕਸ਼ੇਕ ਦੇ ਸੈਂਪਲ ਵਿੱਚ ਉਨ੍ਹਾਂ ਨੇ ਦੇਖਿਆ ਕਿ ਇਸ ਵਿੱਚ 39 ਚਮਚ ਚੀਨੀ ਹੁੰਦੀ ਹੈ ਅਤੇ ਇਹ ਪ੍ਰਤੀ ਵਿਅਕਤੀ ਨੂੰ 1200 ਕੈਲਰੀ ਮਿਲਦੀ ਹੈ।

ਜਿਸ ਕਾਰਨ ਇਸ 'ਤੇ ਪਾਬੰਦੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਾਰੇ ਹੀ ਮਿਲਕਸ਼ੇਕਸ ਵਿੱਚ ਕਰੀਬ 300 ਕੈਲਰੀਜ਼ ਹੁੰਦੀ ਹੈ।

ਇਸ ਤੋਂ ਇਲਾਵਾ bubblewrap waffle ਵੀ ਕਾਫੀ ਪ੍ਰਸਿੱਧ ਹੋ ਰਿਹਾ ਹੈ। ਇਹ ਇੱਕ ਆਂਡੇ ਦੀ ਬਣੀ ਕੋਨ ਹੁੰਦੀ ਹੈ, ਜਿਸ ਵਿੱਚ ਕਰੀਮ, ਫਲ ਅਤੇ ਹੋਰ ਮਿੱਠੀਆਂ ਚੀਜ਼ਾਂ ਭਰੀਆਂ ਹੁੰਦੀਆਂ ਹਨ।

ਰੈਸਟੋਰੈਂਟ ਦਾ ਡਿਜ਼ਾਈਨ

ਸਿਰਫ਼ ਖਾਣਾ ਹੀ ਨਹੀਂ ਬਲਕਿ ਰੈਸਟੋਰੈਂਟ ਦੀ ਨੁਹਾਰ ਵੀ ਬਦਲ ਗਈ ਹੈ।

ਪੱਤਰਕਾਰ ਜੌਰਜ ਰੇਅਨੌਲਡ ਕਹਿੰਦੇ ਹਨ, "ਤੁਸੀਂ ਵੀ ਵਧੀਆਂ ਡਿਜ਼ਾਈਨ ਅਤੇ ਲਾਈਟਾਂ ਵਾਲੇ ਰੈਸਟੋਰੈਂਟ ਬਾਰੇ ਸੋਚਦੇ ਹੋਵੋਗੇ, ਜਿੱਥੇ ਮੇਜ਼ ਫੋਨ ਚਾਰਜ਼ ਕਰਨ ਦੀ ਸੁਵਿਧਾ ਹੋਵੇ।"

ਰੈਸਟੋਰੈਂਟ ਦਾ ਡਿਜ਼ਾਈਨ ਵੀ ਤਸਵੀਰਾਂ ਖਿੱਚਣ ਲਈ ਪ੍ਰੇਰਿਤ ਕਰਦਾ ਹੈ, ਜਿਵੇਂ ਟਾਈਲਜ਼ ਦਾ ਡਿਜ਼ਾਈਨ, ਸ਼ੀਸ਼ੇ ਆਦਿ।

ਸਿਰਫ਼ ਇਸ ਨਾਲ ਹੀ ਫਰਕ ਨਹੀਂ ਪੈਂਦਾ ਕੀ ਖਾ ਰਹੇ ਹਾਂ ਪਰ ਕਿੱਥੇ ਖਾ ਰਹੇ ਹਾਂ ਇਹ ਵੀ ਮਾਅਨੇ ਰੱਖਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)