ਟਰੰਪ ਦੇ ਨਾਮਜ਼ਦ ਜੱਜ 'ਤੇ ਸੈਕਸ ਹਮਲੇ ਦੇ ਦੋਸ਼ਾਂ ਬਾਰੇ ਫੋਰਡ ਨੇ ਇਹ ਦਿੱਤਾ ਸੈਨੇਟ 'ਚ ਬਿਆਨ

ਕ੍ਰਿਸਟੀਨ ਬਲਾਸੇ ਫੋਰਡ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੈਂ ਕਿਸੇ ਦੇ ਸਿਆਸੀ ਸ਼ਤਰੰਜ ਜਾ ਮੋਹਰਾ ਨਹੀਂ ਹੈਂ, ਮੈਂ ਇਸੇ ਲਈ ਆਈ ਹਾਂ ਕਿਉਂ ਕਿ ਮੈਂ ਇਸ ਬਾਰੇ ਦੱਸਣਾ ਚਾਹੁੰਦੀ ਹਾਂ।

ਅਮਰੀਕੀ ਸੁਪਰੀਮ ਕੋਰਟ ਲਈ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਾਮਜ਼ਦ ਬਰੈੱਟ ਕੈਵਨੌ ਖ਼ਿਲਾਫ਼ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਕ੍ਰਿਸਟੀਨ ਬਲਾਸੇ ਫੋਰਡ ਨੇ ਸੈਨੇਟ ਵਿਚ ਪੇਸ਼ ਹੋਕੇ ਆਪਣੇ ਬਿਆਨ ਦਿੱਤੇ।

ਕ੍ਰਿਸਟੀਨ ਬਲਾਸੇ ਫੋਰਡ ਨੇ ਬਹੁਤ ਹੀ ਹੌਲੀ ਤੇ ਭਾਵੁਕ ਆਵਾਜ਼ ਵਿਚ ਆਪਣਾ ਬਿਆਨ ਸ਼ੁਰੂ ਕਰਦਿਆਂ ਕਿਹਾ ਹੈ, 'ਮੈਂ ਅੱਜ ਇੱਥੇ ਇਸ ਲਈ ਆਈ ਹਾਂ,ਕਿਉਂ ਕਿ ਮੈਂ ਇੱਥੇ ਆਉਣਾ ਚਾਹੁੰਦੀ ਸੀ। ਮੈਂ ਬਹੁਤ ਡਰੀ ਹੋਈ ਹਾਂ। ਮੈਂ ਅੱਜ ਇੱਥੇ ਇਸ ਲਈ ਆਈ ਹਾਂ ਕਿਉਂ ਕਿ ਮੈਂ ਇਹ ਆਪਣੀ ਡਿਊਟੀ ਸਮਝਦੀ ਹਾਂ ਕਿ ਮੈਂ ਉਹ ਸਭ ਕੁਝ ਤੁਹਾਨੂੰ ਦੱਸਾਂ ਕਿ ਉਦੋਂ ਕੀ ਵਾਪਰਿਆ ਸੀ ਜਦੋਂ ਬਰੈੱਟ ਕੈਵਨੌ ਤੇ ਮੈਂ ਹਾਈ ਸਕੂਲ ਵਿਚ ਸਾਂ'।

ਕ੍ਰਿਸਟੀਨ ਦੇ ਬਿਆਨ ਦੇ ਅਹਿਮ ਅੰਸ਼

  • ਫ਼ੋਰਡ ਨੇ ਸੈਨੇਟ ਸਾਹਮਣੇ ਦਾਅਵਾ ਕੀਤਾ ਕਿ 36 ਸਾਲ ਪਹਿਲਾਂ ਉਸ ਨਾਲ ਸਰੀਰਕ ਸੋਸ਼ਣ ਕਰਨ ਵਾਲਾ ਬਰੈੱਟ ਕੈਵਨੌ ਹੀ ਸੀ।
  • ਬਰੈੱਟ ਕੈਵਨੌ ਨੇ ਇੱਕ ਪਾਰਟੀ ਦੌਰਾਨ ਕਮਰੇ ਵਿਚ ਬੰਦ ਕਰ ਦਿੱਤਾ ਸੀ ਅਤੇ ਸੈਕਸ ਸੋਸ਼ਣ ਦੀ ਕੋਸ਼ਿਸ਼ ਕੀਤੀ ਸੀ।
  • ਮੈਂ ਨਾਗਿਰਕ ਤੌਰ ਉੱਤੇ ਆਪਣਾ ਫਰਜ਼ ਸਮਝ ਕੇ ਬਿਆਨ ਦਰਜ ਕਰਾਉਣ ਆਈ ਹਾਂ।
  • ਮੈਂ ਕਿਸੇ ਦੇ ਸਿਆਸੀ ਸ਼ਤਰੰਜ ਜਾ ਮੋਹਰਾ ਨਹੀਂ ਹੈਂ, ਮੈਂ ਇਸੇ ਲਈ ਆਈ ਹਾਂ ਕਿਉਂ ਕਿ ਮੈਂ ਇਸ ਬਾਰੇ ਦੱਸਣਾ ਚਾਹੁੰਦੀ ਹਾਂ।
  • ਇਸ ਘਟਨਾ ਤੋਂ ਬਾਅਦ ਮੈਨੂੰ ਪੜ੍ਹਾਈ ਕਾਫ਼ੀ ਸੰਘਰਸ਼ ਕਰਨਾ ਪਿਆ, ਕਾਲਜ ਦੇ ਦਿਨਾਂ ਵਿਚ ਵੀ ।
  • ਬਰੈੱਟ ਕੈਵਨੌ ਦੇ ਸੈਕਸ ਹਮਲੇ ਤੋਂ ਬਾਅਦ ਜ਼ਿੰਦਗੀ 'ਡਰਾਵਣੀ ਤੇ ਸ਼ਰਮਨਾਕ' ਹੋ ਗਈ
  • ਫੋਰਡ ਨੇ ਕਿਹਾ ਕਿ ਇਹ ਗਲਤ ਪਛਾਣ ਦਾ ਮਾਮਲਾ ਨਹੀਂ ਹੈ।

ਇਹ ਵੀ ਪੜ੍ਹੋ:

51 ਸਾਲਾਂ ਦੀ ਮਨੋਵਿਗਿਆਨ ਦੀ ਪ੍ਰੋਫੈੱਸਰ ਕ੍ਰਿਸਟੀਨ ਬਲਾਸੇ ਫੋਰਡ ਇਸ ਵੇਲੇ ਕੈਲੀਫੋਰਨੀਆ ਵਿੱਚ ਪਾਲੋ ਆਲਟੋ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਉਹ 15 ਸਾਲ ਦੀ ਸੀ ਅਤੇ ਬ੍ਰੈੱਟ 17 ਸਾਲ ਦੇ ਸਨ।

ਕ੍ਰਿਸਟੀਨ ਬਲਾਸੇ ਫੋਰਡ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕ੍ਰਿਸਟੀਨ ਫੋਰਡ ਅਤੇ ਜੱਜ ਬ੍ਰੈਟ ਵੀਰਵਾਰ ਨੂੰ ਸੈਨੇਟ ਸਾਹਮਣੇ ਗਵਾਹੀ ਦਿੱਤੀ ।

ਪ੍ਰੋਫੈੱਸਰ ਕ੍ਰਿਸਟੀਨ ਦਾ ਕਹਿਣਾ ਹੈ ਇਸ ਤਸ਼ੱਦਦ ਕਾਰਨ ਉਨ੍ਹਾਂ ਦੀ 'ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ' ਹੈ। ਉਨ੍ਹਾਂ ਨੇ ਲਿਖਤੀ ਗਵਾਹੀ ਵਿੱਚ ਦਾਅਵਾ ਕੀਤਾ ਹੈ ਕਿ ਜੱਜ ਅਤੇ ਉਨ੍ਹਾਂ ਵਿਚਾਲੇ ਵਾਪਰੇ ਹਾਦਸੇ ਦਾ ਉਨ੍ਹਾਂ 'ਤੇ 'ਲੰਮਾ ਅਸਰ' ਪਿਆ ਹੈ।

ਕ੍ਰਿਸਟੀਨ ਫੋਰਡ ਅਤੇ ਜੱਜ ਬ੍ਰੈਟ ਵੀਰਵਾਰ ਨੂੰ ਸੀਨੇਟ ਪੈਨਲ ਸਾਹਮਣੇ ਗਵਾਹੀ ਦਿੱਤੀ। ਹਾਲਾਂਕਿ ਜੱਜ ਬ੍ਰੈੱਟ ਲਾਗਤਾਰ ਇਲਜ਼ਾਮਾਂ ਨੂੰ ਖਾਰਿਜ ਕਰਦੇ ਆਏ ਹਨ।

ਪ੍ਰੋ. ਫੋਰਡ ਨੇ ਸੀਨੇਟ ਨਿਆਂਇਕ ਕਮੇਟੀ ਨੂੰ ਸੌਂਪੀ ਗਵਾਹੀ ਵਿੱਚ ਕਿਹਾ ਹੈ, "ਇਹ ਤੈਅ ਕਰਨਾ ਮੇਰੀ ਜ਼ਿੰਮੇਵਾਰੀ ਨਹੀਂ ਹੈ ਕਿ ਜੱਜ ਬ੍ਰੈੱਟ ਨੂੰ ਸੁਪਰੀਮ ਕੋਰਟ ਦਾ ਜੱਜ ਬਣਨਾ ਚਾਹੀਦਾ ਹੈ ਜਾਂ ਨਹੀਂ। ਮੇਰੀ ਜ਼ਿੰਮੇਵਾਰੀ ਹੈ ਸੱਚ ਦੱਸਣਾ।"

ਪ੍ਰੋ. ਫ਼ੋਰਡ ਨੇ ਕੀ ਕਿਹਾ?

ਪ੍ਰੋ. ਫੋਰਡ ਨੇ ਇਲਜ਼ਾਮ ਲਾਇਆ ਕਿ ਬ੍ਰੈੱਟ ਨੇ ਸ਼ਰਾਬ ਪੀ ਕੇ ਉਨ੍ਹਾਂ ਦੇ ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇੱਕ ਪਾਰਟੀ ਵਿੱਚ ਉਨ੍ਹਾਂ ਨੂੰ ਬੈੱਡ 'ਤੇ ਸੁੱਟਿਆ ਅਤੇ ਜ਼ਬਰਦਸਤੀ ਛੂਹਿਆ।

ਸੁਪਰੀਮ ਕੋਰਟ ਦੇ ਜੱਜ ਦੇ ਲਈ ਰਾਸ਼ਟਪਤੀ ਟਰੰਪ ਨੇ ਬ੍ਰੈੱਟ ਕੈਵਨੌ ਨੂੰ ਨਾਮਜ਼ਦ ਕੀਤਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਦੇ ਜੱਜ ਦੇ ਲਈ ਰਾਸ਼ਟਪਤੀ ਟਰੰਪ ਨੇ ਬ੍ਰੈੱਟ ਕੈਵਨੌ ਨੂੰ ਨਾਮਜ਼ਦ ਕੀਤਾ ਹੈ

ਉਨ੍ਹਾਂ ਆਪਣੇ ਬਿਆਨ ਵਿੱਚ ਲਿਖਿਆ, "ਬ੍ਰੈੱਟ ਵੱਲੋਂ ਕੀਤੇ ਇਸ ਸ਼ੋਸ਼ਣ ਕਾਰਨ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਕਾਫੀ ਲੰਮੇ ਸਮੇਂ ਤੱਕ ਮੈਂ ਕਿਸੇ ਨਾਲ ਵੀ ਕੁਝ ਸਾਂਝਾ ਕਰਨ ਤੋਂ ਕਾਫੀ ਡਰੀ ਹੋਈ ਅਤੇ ਸ਼ਰਮਿੰਦਾ ਸੀ।"

"ਮੈਂ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬ੍ਰੈੱਟ ਨੇ ਰੇਪ ਨਹੀਂ ਕੀਤਾ ਸੀ। ਇਸ ਲਈ ਮੈਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਇਹ ਕਦੇ ਵੀ ਨਹੀਂ ਹੋਇਆ।"

ਬ੍ਰੈੱਟ 'ਤੇ ਹੋਰ ਕਿਹੜੇ ਇਲਜ਼ਾਮ ਲੱਗੇ ਹਨ?

ਯੇਲ ਯੂਨੀਵਰਸਿਟੀ ਵਿੱਚ ਸਹਿਯੋਗੀ ਰਹੀ ਡੀਬੋਰਾਹ ਰਾਮੀਰੇਜ਼ ਨੇ ਇਲਜ਼ਾਮ ਲਾਇਆ ਹੈ ਕਿ ਜੱਜ ਬ੍ਰੈੱਟ ਨੇ 1980 ਵਿੱਚ ਇੱਕ ਪਾਰਟੀ ਦੌਰਾਨ ਉਨ੍ਹਾਂ ਸਾਹਮਣੇ ਕਪੜੇ ਲਾਹ ਦਿੱਤੇ।

ਇਹ ਵੀ ਪੜ੍ਹੋ:

ਤੀਜੀ ਔਰਤ ਨੇ ਇਲਜ਼ਾਮ ਲਾਇਆ ਹੈ ਕਿ ਹਾਈ ਸਕੂਲ ਵਿੱਚ ਉਨ੍ਹਾਂ ਨਾਲ ਗੰਭੀਰ ਸਰੀਰਕ ਸ਼ੋਸ਼ਣ ਕੀਤਾ ਗਿਆ।

ਉਨ੍ਹਾਂ ਕਿਹਾ ਕਿ 1982 ਵਿੱਚ ਜੱਜ ਬ੍ਰੈੱਟ ਸਣੇ ਇੱਕ ਪਾਰਟੀ ਵਿੱਚ ਉਨ੍ਹਾਂ ਨਾਲ ਗੈਂਗਰੇਪ ਕੀਤਾ।

ਇਹ ਜ਼ਰੂਰੀ ਕਿਉਂ ਹੈ?

ਡੈਮੋਕਰੈਟਜ਼ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਬ੍ਰੈੱਟ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਸੁਪਰੀਮ ਕੋਰਟ ਵਿੱਚ ਉਨ੍ਹਾਂ ਨੂੰ ਨਿਯੁਕਤ ਨਾ ਕੀਤਾ ਜਾਵੇ।

Judge Brett Kavanaugh is sworn in during his US Senate Judiciary Committee confirmation hearing to be an Associate Justice on the US Supreme Court,

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਨੇਟ ਨਿਆਂਇਕ ਕਮੇਟੀ ਦੇ ਡੈਮੋਕਰੈਟਿਕ ਮੈਂਬਰਾਂ ਨੇ ਟਰੰਪ ਨੂੰ ਕਿਹਾ ਹੈ ਕਿ ਉਹ ਬ੍ਰੈੱਟ ਦੀ ਨਾਮਜ਼ਦਗੀ ਨੂੰ 'ਤੁਰੰਤ ਵਾਪਸ' ਲੈ ਲੈਣ

ਸੀਨੇਟ ਨਿਆਂਇਕ ਕਮੇਟੀ ਦੇ ਸਾਰੇ 10 ਡੈਮੋਕਰੈਟਿਕ ਮੈਂਬਰਾਂ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਹੈ ਕਿ ਉਹ ਬ੍ਰੈੱਟ ਦੀ ਨਾਮਜ਼ਦਗੀ ਨੂੰ 'ਤੁਰੰਤ ਵਾਪਸ' ਲੈ ਲੈਣ।

ਕਮੇਟੀ ਦੇ ਚੇਅਰਮੈਨ, ਰਿਪਬਲੀਕਨ ਸੈਨੇਟਰ ਚੱਕ ਗ੍ਰਾਸਲੇ ਨੇ ਇਸ ਸੰਭਾਵਨਾ ਨੂੰ ਖੁਲ੍ਹਾ ਛੱਡ ਦਿੱਤਾ ਹੈ ਕਿ ਉਨ੍ਹਾਂ ਦੇ ਮੈਂਬਰ ਨਾਮਜ਼ਦਗੀ 'ਤੇ ਸ਼ਾਇਦ ਵੋਟ ਨਾ ਪਾਉਣ।

ਇਹ ਵੀ ਪੜ੍ਹੋ:

ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਪ੍ਰੋਫੈੱਸਰ ਫੋਰਡ ਦੀ ਗਵਾਹੀ ਸੁਣਨ ਤੋਂ ਬਾਅਦ ਉਹ ਸੁਪਰੀਮ ਕੋਰਟ ਲਈ ਨਾਮਜ਼ਦ ਜੱਜ ਬਾਰੇ ਆਪਣਾ ਮਨ ਬਦਲਣ ਲਈ ਤਿਆਰ ਹਨ।

ਪਰ ਇਸ ਦੇ ਨਾਲ ਹੀ ਰਾਸ਼ਟਰਪਤੀ ਲਗਾਤਾਰ ਜੱਜ ਬ੍ਰੈੱਟ ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਬ੍ਰੈੱਟ ਬਾਰੇ ਕਿਹਾ, "ਉਹ ਹੁਣ ਤੱਕ ਮਿਲੇ ਸਭ ਤੋਂ ਉੱਚ ਗੁਣਵੱਤਾ ਵਾਲੇ ਸ਼ਖਸ ਹਨ।"

ਉਨ੍ਹਾਂ ਨੇ ਜੱਜ ਬ੍ਰੈੱਟ ਉੱਤੇ ਲਾਏ ਗਏ ਇਲਜ਼ਾਮਾਂ ਨੂੰ ਡੈਮੋਕਰੈਟਜ਼ ਦੀ ਸਾਜਿਸ਼ ਕਰਾਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)