ਟਰੰਪ ਨੇ ਅਮਰੀਕਾ ਨੂੰ 'ਤੀਜੀ ਵਿਸ਼ਵ ਜੰਗ ਦੇ ਰਾਹ ਪਾਇਆ'

BOB CORKER

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕੋਰਕਰ ਨੇ ਪਿਛਲੇ ਸਾਲ ਹੀ ਸੇਵਾ ਮੁਕਤ ਹੋਣ ਦਾ ਐਲਾਨ ਕੀਤਾ ਸੀ
    • ਲੇਖਕ, ਐਂਥਨੀ ਜ਼ਰਚਰ
    • ਰੋਲ, ਪੱਤਰਕਾਰ, ਬੀਬੀਸੀ

ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਨੂੰ 'ਤੀਜੀ ਵਿਸ਼ਵ ਜੰਗ' ਦੇ ਰਾਹ ਪਾ ਸਕਦੇ ਹਨ। ਸਿਨੇਟ ਦੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਬੌਬ ਕੋਰਕਰ ਨੇ ਚੇਤਾਵਨੀ ਦਿੰਦਿਆਂ ਕਿਹਾ।

ਸੀਨੇਟਰ ਬੌਬ ਕੋਰਕਰ ਨੇ ਕਿਹਾ ਕਿ ਟਰੰਪ ਰਾਸ਼ਟਰਪਤੀ ਅਹੁਦੇ ਨੂੰ 'ਇੱਕ ਰਿਐਲਿਟੀ ਸ਼ੋਅ ਤਰ੍ਹਾਂ' ਸਮਝ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਵਾਈਟ ਹਾਊਸ ਦਾ ਸਟਾਫ਼ ਉਨ੍ਹਾਂ ਨੂੰ ਝੱਲਣ ਲਈ ਵੀ ਸੰਘਰਸ਼ ਕਰ ਰਿਹਾ ਹੈ।

BOB CORKER shaking hand

ਤਸਵੀਰ ਸਰੋਤ, AFP

ਰਾਸ਼ਟਰਪਤੀ ਟਰੰਪ 'ਤੇ ਆਪਣੀ ਹੀ ਪਾਰਟੀ ਦੇ ਮੈਂਬਰ ਵੱਲੋਂ ਇਹ ਤਿੱਖੇ ਹਮਲੇ ਕੀਤੇ ਗਏ ਹਨ।

ਪਿਛਲੇ ਸਾਲ ਟਰੰਪ ਵੱਲੋਂ ਕੋਰਕਰ ਨੂੰ ਸੂਬੇ ਦੇ ਸਕੱਤਰ ਵਜੋਂ ਚੁਣਿਆ ਗਿਆ ਸੀ, ਉਸ ਵੇਲੇ ਤੋਂ ਹੀ ਦੋਹਾਂ ਵਿੱਚ ਤਣਾਅ ਵੱਧ ਗਿਆ।

ਟਰੰਪ ਨੂੰ ਝੱਲਣਾ ਪੈ ਸਕਦਾ ਹੈ ਨੁਕਸਾਨ

ਡੋਨਾਲਡ ਟਰੰਪ ਦਾ ਪਹਿਲਾਂ ਵੀ ਪਾਰਟੀ ਮੈਂਬਰਾਂ ਨਾਲ ਟਕਰਾਅ ਹੋਇਆ ਹੈ। ਬਾਕੀਆਂ ਨੇ ਤਾਂ ਚੁੱਪ ਧਾਰ ਲਈ, ਪਰ ਬੌਬ ਕੋਰਕਰ ਨੇ ਨਹੀਂ।

ਹਾਲਾਂਕਿ ਟਰੰਪ ਨੇ ਹਾਲੇ ਤੱਕ ਇਸ 'ਤੇ ਟਿਪੱਣੀ ਨਹੀਂ ਕੀਤੀ ਹੈ, ਪਰ ਵਾਈਟ ਹਾਊਸ ਦੇ ਸੂਤਰਾਂ ਮੁਤਾਬਕ, ''ਕੋਰਕਰ ਨਾਲ ਅਜੇ ਹਿਸਾਬ-ਕਿਤਾਬ ਬਰਾਬਰ ਨਹੀਂ ਹੋਇਆ ਹੈ।''

Donald trump

ਤਸਵੀਰ ਸਰੋਤ, EPA

ਰਾਸ਼ਟਰਪਤੀ ਟਰੰਪ ਲਈ ਮੁਸ਼ਕਿਲ ਇਹ ਹੈ ਕਿ ਹਾਲਾਂਕਿ ਕੋਰਕਰ ਅਸਤੀਫ਼ਾ ਦੇ ਰਹੇ ਹਨ, ਪਰ ਉਹ ਜਨਵਰੀ 2019 ਤੱਕ ਸਿਨੇਟ ਦੀ ਮੈਂਬਰਸ਼ਿਪ ਨਹੀਂ ਛੱਡਣਗੇ।

ਉਸ ਵੇਲੇ ਤੱਕ ਉਨ੍ਹਾਂ ਕੋਲ ਤਾਕਤਵਰ ਅਹੁਦਾ ਹੈ ਅਤੇ ਚੈਂਬਰ ਵਿੱਚ ਵੋਟ ਦਾ ਅਧਿਕਾਰ ਵੀ।

ਕੋਰਕਰ ਨੇ ਕੀ ਕਿਹਾ?

ਬੌਬ ਕੋਰਕਰ ਨੇ ਨਿਊਯਾਰਕ ਟਾਈਮਸ ਨੂੰ ਫੋਨ 'ਤੇ ਦਿੱਤੇ ਇੱਕ ਇੰਟਰਵਿਊ ਦੌਰਾਨ ਕਿਹਾ, "ਮੈਨੂੰ ਲਗਦਾ ਹੈ ਕਿ ਜਦੋਂ ਰਾਸ਼ਟਰਪਤੀ ਬੋਲਦੇ ਹਨ ਅਤੇ ਜੋ ਉਹ ਕਰਦੇ ਹਨ ਉਸ ਬਾਰੇ ਦੱਸਦੇ ਹਨ, ਇਸ ਦਾ ਜੋ ਦੁਨੀਆ 'ਤੇ ਅਸਰ ਹੁੰਦਾ ਹੈ, ਖਾਸ ਕਰਕੇ ਜਿਸ ਖੇਤਰ ਵਿੱਚ ਉਹ ਬੋਲ ਰਹੇ ਹਨ ਉਹ ਸ਼ਲਾਘਾ ਯੋਗ ਨਹੀਂ ਹੈ।"

BOB CORKER

ਤਸਵੀਰ ਸਰੋਤ, Reuters

ਕੋਰਕਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਲਗਾਤਾਰ ਪਰਮਾਣੂ ਹਥਿਆਰਾਂ ਵਾਲੇ ਦੇਸ ਉੱਤਰੀ ਕੋਰੀਆ ਨੂੰ ਤੰਗ ਕੀਤਾ ਹੈ- ਇਹ 'ਤੀਜੀ ਵਿਸ਼ਵ ਜੰਗ' ਦੇ ਰਾਹ ਪਾ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ, "ਮੈਨੂੰ ਸਮਝ ਨਹੀਂ ਆਉਂਦਾ ਜੋ ਚੀਜ਼ਾਂ ਸੱਚ ਨਹੀਂ ਰਾਸ਼ਟਰਪਤੀ ਕਿਉਂ ਉਸ ਬਾਰੇ ਟਵੀਟ ਕਰਦੇ ਹਨ। ਮੈਨੂੰ ਪਤਾ ਹੈ ਹਰ ਰੋਜ਼ ਵਾਈਟ ਹਾਊਸ ਵਿੱਚ ਅਜਿਹੇ ਹਾਲਾਤ ਹੁੰਦੇ ਹਨ ਕਿ ਟਰੰਪ ਨੂੰ ਕਿਵੇਂ ਝੱਲਿਆ ਜਾਵੇ।"

ਟਵੀਟ ਨੇ ਪਾਇਆ ਪੁਆੜਾ

ਇਹ ਸ਼ਬਦੀ ਜੰਗ ਐਤਵਾਰ ਨੂੰ ਸ਼ੁਰੂ ਹੋਈ ਜਦੋਂ ਟਰੰਪ ਨੇ ਟਵੀਟ ਕੀਤਾ ਕਿ ਕੋਰਕਰ ਨੇ ਰਾਸ਼ਟਰਪਤੀ ਅੱਗੇ ਤਰਲੇ ਕੀਤੇ ਕਿ ਉਸ ਨੂੰ ਦੁਬਾਰਾ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ।

Donald trump

ਤਸਵੀਰ ਸਰੋਤ, Reuters

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਕੋਰਕਰ ਨੂੰ 'ਭਿਆਨਕ ਇਰਾਨ ਡੀਲ ਕਰਾਉਣ ਲਈ ਵੀ ਜ਼ਿੰਮੇਵਾਰ' ਕਰਾਰ ਦਿੱਤਾ।

ਕੋਰਕਰ ਅਤੇ ਟਰੰਪ ਪਿਛਲੇ ਸਾਲ ਅਗਸਤ ਵਿੱਚ ਵੀ ਭਿੜੇ ਸਨ। ਉਸ ਵੇਲੇ ਰਾਸ਼ਟਰਪਤੀ ਟਰੰਪ ਨੇ ਨਸਲੀ ਟਕਰਾਅ 'ਤੇ ਟਿੱਪਣੀ ਕੀਤੀ ਸੀ, ਜਿਸ ਦੀ ਨਿੰਦਾ ਬੌਬ ਨੇ ਕੀਤੀ।

BOB CORKER

ਤਸਵੀਰ ਸਰੋਤ, Reuters

ਕੋਰਕਰ ਨੇ ਪਿਛਲੇ ਹਫ਼ਤੇ ਹੀ ਵਿਦੇਸ਼ ਮੰਤਰੀ ਰੈਕਸ ਟਿੱਲਰਸਨ ਦਾ ਸਮਰਥਨ ਕੀਤਾ ਸੀ।

ਕਿਹਾ ਜਾ ਰਿਹਾ ਹੈ ਕਿ ਰੈਕਸ ਟਿੱਲਰਸਨ ਰਾਸ਼ਟਰਪਤੀ ਵੱਲੋਂ ਲਾਂਭੇ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਹੀ ਟਰੰਪ ਦੀ ਬੌਬ ਦੇ ਖਿਲਾਫ਼ ਟਿੱਪਣੀ ਆਈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)