ਅਜਿਹੇ 4 ਮੌਕੇ ਜਦੋਂ ਖਿਡਾਰੀਆਂ ਨੇ ਖੇਡ ਭਾਵਨਾ ਦੀ ਮਿਸਾਲ ਕਾਇਮ ਕੀਤੀ

ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦੀ ਸ਼ਰੀਕੇਬਾਜ਼ੀ ਕੁਝ ਨਵੀਂ ਨਹੀਂ ਹੈ।

ਪਰ ਉਸੇ ਸ਼ਰੀਕੇਬਾਜ਼ੀ ਦੇ ਦਬਾਅ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਯੁਜਵੇਂਦਰ ਚਹਿਲ ਨੇ ਕੁਝ ਅਜਿਹਾ ਕੀਤਾ ਜਿਸ ਦੀ ਸ਼ਲਾਘਾ ਸਰਹੱਦ ਦੇ ਦੋਵੇਂ ਪਾਸੇ ਬੈਠੇ ਕ੍ਰਿਕਟ ਫੈਨਜ਼ ਨੇ ਕੀਤੀ।

ਏਸ਼ੀਆ ਕੱਪ ਦੇ ਮੈਚ ਦੌਰਾਨ ਯੁਜਵੇਂਦਰ ਚਹਿਲ ਨੇ ਪਾਕਿਸਤਾਨ ਦੇ ਉਸਮਾਨ ਖ਼ਾਨ ਦੇ ਸ਼ੂਅਜ਼ ਦੇ ਫੀਤੇ ਬੰਨੇ ਸੀ।

ਇਹ ਵੀ ਪੜ੍ਹੋ:

ਕ੍ਰਿਕਟ ਫੈਨਜ਼ ਨੇ ਇਸ ਆਮ ਜਿਹੇ ਪਲ ਦੀ ਬਹੁਤ ਤਾਰੀਫ਼ ਕੀਤੀ ਅਤੇ ਇਸ ਨੂੰ 'ਖੂਬਸੂਰਤ' ਕਰਾਰ ਦਿੱਤਾ।

ਇਸ ਸ਼ਾਨਦਾਰ ਪਲ ਨੇ ਕੁਝ ਅਜਿਹੀਆਂ ਯਾਦਾਂ ਤਾਜ਼ਾ ਕਰਨ ਦਾ ਮੌਕਾ ਦਿੱਤਾ ਜਿੱਥੇ ਫਸਵੇਂ ਮੁਕਾਬਲੇ ਦੇ ਤਣਾਅ ਵਿਚਾਲੇ ਕੁਝ ਅਜਿਹੇ ਪਲ ਨਜ਼ਰ ਆਏ ਜਦੋਂ ਖੇਡ ਦੀ ਭਾਵਨਾ ਤੇ ਖੇਡ ਇਕੱਠੇ ਸਨ।

ਰਾਫੇਲ ਨਡਾਲ ਤੇ ਰੋਜਰ ਫੈਡਰਰ

ਟੈਨਿਸ ਦੇ ਇਹ ਦੋਵੇਂ ਸਿਤਾਰੇ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਜਦੋਂ 2009 ਦੇ ਆਸਟਰੇਲੀਆਈ ਓਪਨ ਵਿੱਚ ਨਡਾਲ ਨੇ ਫੈਡਰਰ ਨੂੰ ਪੰਜ ਸੈਟਾਂ ਵਿੱਚ ਹਰਾਇਆ ਤਾਂ ਫੈਡਰਰ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੇ।

ਇਸ ਮੌਕੇ ਨਡਾਲ ਨੇ ਗਲੇ ਵਿੱਚ ਹੱਥ ਪਾ ਕੇ ਫੈਡਰਰ ਦੀ ਹਿੰਮਤ ਵਧਾਈ।

10,000 ਮੀਟਰ ਦੀ ਦੌੜ ਤੋਂ ਬਾਅਦ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਗਟਾਵਾ

ਬੀਤੀ ਕਾਮਨ ਵੈਲਥ ਖੇਡਾਂ ਵਿੱਚ ਗੋਲਡ ਜਿੱਤਣਾ ਮਕਸਦ ਹੋ ਸਕਦਾ ਹੈ ਪਰ ਕਈ ਵਾਰ ਮਕਸਦ ਸਿਰਫ਼ ਇਹੀ ਨਹੀਂ ਹੁੰਦਾ। ਆਸਟਰੇਲੀਆ ਦੀਆਂ ਖਿਡਾਰਨਾਂ ਇਲੋਈਜ਼ ਵੇਲਿੰਗਜ਼, ਮੇਡਲਾਈਨ ਹਿਲਜ਼ ਅਤੇ ਸੇਲੀਆ ਸਿਲੋਹੇਰਨ ਨੇ 10 ਹਜ਼ਾਰ ਮੀਟਰ ਦੀ ਦੌੜ ਖ਼ਤਮ ਕੀਤੀ।

ਰੇਸ ਖ਼ਤਮ ਹੋਣ ਤੋਂ ਬਾਅਦ ਇਹ ਤਿੰਨੇ ਐਥਲੀਟ ਕੁੜੀਆਂ ਟਰੈਕ 'ਤੇ ਡਟੀਆਂ ਰਹੀਆਂ ਅਤੇ ਆਖਰ ਵਿੱਚ ਆਉਣ ਵਾਲੀ ਐਥਲੀਟ ਲੀਨਿਓ ਚਾਕਾ ਦਾ ਇੰਤਜ਼ਾਰ ਕੀਤਾ ਜਿਵੇਂ ਹੀ ਚਾਕਾ ਨੇ ਰੇਸ ਖ਼ਤਮ ਕੀਤੀ ਤਿੰਨੋਂ ਐਥਲੀਟਾਂ ਨੇ ਉਸ ਨੂੰ ਗਲ ਨਾਲ ਲਾ ਲਿਆ।

ਐਂਡਰੀਊ ਫਲਿਨਟੌਫ ਤੇ ਬਰੈਟ ਲੀ

ਇੰਗਲੈਂਡ ਲਈ ਇਹ ਬਹੁਤ ਸ਼ਾਨਦਾਰ ਦਿਨ ਸੀ ਜਦੋਂ 2005 ਦੀ ਐਸ਼ਿਜ਼ ਸੀਰੀਜ਼ ਵਿੱਚ ਉਸ ਨੇ ਆਸਟਰੇਲੀਆ ਨੂੰ ਮਾਤ ਦਿੱਤੀ।

ਪਰ ਜਿੱਤ ਦੀ ਖੁਸ਼ੀ ਮਨਾਉਣ ਦੀ ਥਾਂ ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਐਂਡਰੀਊ ਫਲਿਨਟੌਫ ਆਸਟਰੇਲੀਆਈ ਖਿਡਾਰੀ ਬਰੈਟ ਲੀ ਨੂੰ ਹੌਂਸਲਾ ਦੇਣ ਪਹੁੰਚੇ।

ਜਦੋਂ 2010 ਵਿੱਚ ਬਰੈਟ ਲੀ ਤੋਂ ਪੁੱਛਿਆ ਗਿਆ ਕਿ ਆਖਿਰ ਉਸ ਦਿਨ ਫਲਿਨਟੌਫ ਨੇ ਉਸ ਦਿਨ ਕੀ ਕਿਹਾ ਸੀ ਤਾਂ ਬਰੈਟ ਲੀ ਨੇ ਕਿਹਾ, "ਫਲਿਨਟੌਫ ਨੇ ਕਿਹਾ ਸੀ ਕਿ ਇਸ ਵਾਰ ਕਿਸਮਤ ਸਾਥ ਨਹੀਂ ਰਹੀ, ਅਸੀਂ ਤੁਹਾਨੂੰ ਆਊਟ ਕਰਨ ਲਈ ਕਾਫੀ ਕੋਸ਼ਿਸ਼ ਕੀਤੀ। ਸਾਨੂੰ ਨਹੀਂ ਲੱਗਦਾ ਸੀ ਕਿ ਜਿੱਤ ਲਈ ਸਿਰਫ਼ ਦੋ-ਤਿੰਨ ਦੌੜਾਂ ਦਾ ਫਰਕ ਰਹੇਗਾ।''

"ਕੁਝ ਦੇਰ ਬਾਅਦ ਅਸੀਂ ਬੀਅਰ ਲਈ ਮਿਲਦੇ ਹਾਂ।''

ਤੁਹਾਨੂੰ ਇਹ ਵੀਡੀਓ ਪਸੰਦਾ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)