You’re viewing a text-only version of this website that uses less data. View the main version of the website including all images and videos.
ਵ੍ਹਾਈਟ ਹਾਊਸ ਕਿਸ ਲਈ ਹੈ 'ਪਾਗਲਖ਼ਾਨਾ', ਅਮਰੀਕੀ ਪੱਤਰਕਾਰ ਵੁੱਡਵਰਡ ਦੇ ਖੁਲਾਸੇ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਾਣੇ-ਪਛਾਣੇ ਅਮਰੀਕੀ ਪੱਤਰਕਾਰ ਬੌਬ ਵੁੱਡਵਰਡ ਨੇ ਕਿਤਾਬ ਲਿਖੀ ਹੈ।
ਟਰੰਪ ਦੇ ਵ੍ਹਾਈਟ ਹਾਊਸ ਵਿਚ ਰਹਿਣਾ ਸ਼ੁਰੂ ਕਰਨ ਤੋਂ ਬਾਅਦ ਉੱਥੇ ਦੇ ਮੁਲਾਜ਼ਮਾਂ ਨੇ ਜੋ ਕੁਝ ਮਹਿਸੂਸ ਕੀਤਾ, ਇਸ ਬਾਰੇ ਵੁੱਡਵਰਡ ਨੇ ਕਿਤਾਬ ਰਾਹੀ ਅਹਿਮ ਖੁਲਾਸੇ ਕੀਤੇ ਹਨ।
ਕਿਤਾਬ ਵਿੱਚ ਟਰੰਪ ਨਾਲ ਕੰਮ ਕਰਦੇ ਕੁਝ ਸਾਬਕਾ ਤੇ ਕੁਝ ਮੌਜੂਦਾ ਕਰਮੀਆਂ ਦੇ ਇੰਟਰਵਿਊ ਹਨ। ਇਹ ਗੱਲ ਵੱਖਰੀ ਹੈ ਕਿ ਰਾਸ਼ਟਰਪਤੀ ਟਰੰਪ ਵੁੱਡਵਰਡ ਦੀ ਕਿਤਾਬ ਵਿਚ ਕੀਤੇ ਗਏ ਦਾਅਵਿਆਂ ਨੂੰ ਰੱਦ ਕਰ ਚੁੱਕੇ ਹਨ।
ਇਹ ਵੀ ਪੜ੍ਹੋ:
ਅਸਦ ਨੂੰ ਮਾਰਨ ਦੇ ਹੁਕਮ
ਕਿਤਾਬ ਮੁਤਾਬਕ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਨੂੰ ਮਾਰਨ ਲਈ ਪੈਂਟਾਗਨ ਨੂੰ ਵੀ ਹੁਕਮ ਦੇ ਦਿੱਤਾ ਸੀ।
ਕਿਤਾਬ ਅਨੁਸਾਰ ਅਮਰੀਕਾ ਦੇ ਰੱਖਿਆ ਸਕੱਤਰ ਜੇਮਜ਼ ਮੈਟਿਜ਼ ਨੇ ਉਸ ਵੇਲੇ ਇਸ ਕੰਮ ਲਈ ਹਾਮੀ ਵੀ ਭਰ ਦਿੱਤੀ ਸੀ ਪਰ ਅਸਲ ਵਿੱਚ ਉਨ੍ਹਾਂ ਸੋਚ ਲਿਆ ਸੀ ਕਿ ਉਹ ਅਜਿਹਾ ਨਹੀਂ ਕਰਨਗੇ।
ਕਿਤਾਬ ਦੇ ਦਾਅਵੇ ਮੁਤਾਬਕ ਮੈਟਿਜ਼ ਨੇ ਕਿਹਾ ਸੀ, 'ਵਿਦੇਸ਼ੀ ਮਾਮਲਿਆਂ ਬਾਰੇ ਟਰੰਪ ਦੀ ਮਸਝ ਪੰਜਵੀਂ ਜਾਂ ਛੇਵੀਂ ਕਲਾਸ ਦੇ ਬੱਚੇ ਜਿੰਨੀ ਹੈ।'
ਵੁੱਡਵਰਡ ਮੁਤਾਬਕ ਮੁੱਖ ਆਰਥਿਕ ਸਲਾਹਕਾਰ ਗੈਰੀ ਕੌਨ ਤੇ ਵ੍ਹਾਈਟ ਹਾਊਸ ਸਟਾਫ਼ ਸੈਕਟਰੀ ਰੌਬ ਪੋਰਟਰ ਨੇ ਟਰੰਪ ਦੇ ਟੇਬਲ ਤੋਂ ਦਸਤਾਵੇਜ਼ ਗਾਇਬ ਕੀਤੇ ਸਨ ਤਾਂ ਜੋ ਉਹ ਉਨ੍ਹਾਂ ਦੇ ਦਸਤਖ਼ਤ ਨਾ ਕਰ ਸਕਣ।
ਉਹ ਕਾਗਜ਼ਾਤ ਦੱਖਣੀ ਕੋਰੀਆ ਨਾਲ ਇੱਕ ਵਪਾਰਕ ਡੀਲ ਅਤੇ ਉੱਤਰੀ ਅਮਰੀਕਾ ਫਰੀ ਟਰੇਡ ਅਗਰੀਮੈਂਟ ਤੋਂ ਬਾਹਰ ਨਿਕਲਣ ਲਈ ਸਨ। ਕਿਤਾਬ ਵਿੱਚ ਸਟਾਫ ਚੀਫ ਜੌਨ ਕੈਲੀ ਕਹਿ ਰਹੇ ਹਨ, ''ਅਸੀਂ ਪਾਗਲਖਾਣੇ ਵਿੱਚ ਹਾਂ, ਇਹ ਮੇਰੀ ਹੁਣ ਤੱਕ ਦੀ ਸਭ ਤੋਂ ਮਾੜੀ ਨੌਕਰੀ ਹੈ।''
ਹੋਰ ਕੀ ਇਲਜ਼ਾਮ?
ਟਰੰਪ ਦੇ ਸਾਬਕਾ ਵਕੀਲ ਜੌਨ ਡਾਊਡ ਨੇ ਵੀ ਕਿਤਾਬ ਵਿੱਚ ਉਨ੍ਹਾਂ ਨੂੰ ਝੂਠਾ ਕਿਹਾ ਹੈ। ਕਿਤਾਬ ਵਿੱਚ ਲਿਖਿਆ ਹੈ ਕਿ ਟਰੰਪ ਨੇ ਆਪਣੇ ਕਾਮਰਸ ਸੈਕਟਰੀ ਵਿਲਬਰ ਰੌਸ ਨੂੰ ਵਿਸ਼ਵਾਸ ਨਾ ਕਰਨ ਯੋਗ ਕਿਹਾ ਤੇ ਕੰਮ ਕਰਨ ਤੋਂ ਮਨ੍ਹਾਂ ਕੀਤਾ।
ਕਿਤਾਬ ਦਾ ਨਾਂ 'ਫੀਅਰ: ਟਰੰਪ ਇਨ ਦਿ ਵਾਈਟ ਹਾਊਸ' ਹੈ, ਜੋ 11 ਸਤੰਬਰ ਨੂੰ ਰਿਲੀਜ ਹੋਣ ਵਾਲੀ ਹੈ। ਟਰੰਪ ਨੇ ਇਸ ਕਿਤਾਬ ਬਾਰੇ ਕਿਹਾ ਹੈ ਕਿ ਇਸ ਵਿੱਚ ਸਭ ਕੁਝ ਝੂਠ ਲਿਖਿਆ ਹੈ ਤੇ ਜਨਤਾ ਨੂੰ ਧੋਖਾ ਦੇਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ:
ਟਰੰਪ ਨੇ ਰੱਦ ਕੀਤੇ ਦਾਅਵੇ
ਟਰੰਪ ਨੇ ਟਵਿੱਟਰ 'ਤੇ ਕਿਤਾਬ ਨੂੰ ਲੈ ਕੇ ਕਈ ਟਵੀਟ ਕੀਤੇ। ਉਨ੍ਹਾਂ ਲਿਖਿਆ, ''ਵੁੱਡਵਰਡ ਦੀ ਕਿਤਾਬ ਨੂੰ ਪਹਿਲਾਂ ਹੀ ਮੈਟਿਸ ਤੇ ਕੈਲੀ ਖਾਰਿਜ ਕਰ ਚੁਕੇ ਹਨ। ਉਨ੍ਹਾਂ ਦੀਆਂ ਗੱਲਾਂ ਬਣਾਈਆਂ ਗਈਆਂ ਸਨ ਤੇ ਸਰਾਸਰ ਝੂਠ ਹਨ, ਦਰਅਸਲ ਪੂਰੀ ਕਿਤਾਬ ਹੀ ਅਜਿਹੀ ਹੈ।''
ਮੈਟਿਸ ਨੇ ਵੀ ਇਸ ਬਾਰੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਕਿਸੇ ਦੀ ਕਲਪਨਾ ਦਾ ਨਤੀਜਾ ਹੈ। ਉਨ੍ਹਾਂ ਕਿਹਾ, ''ਮੈਂ ਕਦੇ ਵੀ ਰਾਸ਼ਟਰਪਤੀ ਲਈ ਅਜਿਹੇ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ।''
ਕੈਲੀ ਨੇ ਵੀ ਕਿਹਾ, ''ਮੈਂ ਰਾਸ਼ਟਰਪਤੀ ਨੂੰ ਕਦੇ ਵੀ ਈਡਿਅਟ ਨਹੀਂ ਕਿਹਾ, ਤੇ ਉਹ ਵੀ ਇਹ ਜਾਣਦੇ ਹਨ। ਇਹ ਰਾਸ਼ਟਰਪਤੀ ਨਾਲ ਰਿਸ਼ਤੇ ਖਰਾਬ ਕਰਨ ਦੀ ਸਾਜ਼ਿਸ਼ ਹੈ।''ਡੇਲੀ ਕੌਲਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਟਰੰਪ ਨੇ ਇਸਨੂੰ ਇੱਕ ਮਾੜੀ ਕਿਤਾਬ ਕਿਹਾ।
ਵੁੱਡਵਰਡ ਕਿੰਨੇ ਭਰੋਸੇਯੋਗ
ਵੁੱਡਵਰਡ ਦਾ ਇੱਕ ਪੱਤਰਕਾਰ ਦੇ ਤੌਰ 'ਤੇ ਬਹੁਤ ਨਾਂ ਹੈ। ਉਨ੍ਹਾਂ 1970 ਦੇ ਵਾਟਰਗੇਟ ਸਕੈਂਡਲ ਵਿੱਚ ਰਾਸ਼ਟਰਪਤੀ ਰਿਚਰਡ ਨਿਕਸਨ ਦਾ ਪਰਦਾਫਾਸ਼ ਕੀਤਾ ਸੀ।
ਅਮਰੀਕਾ ਵਿਚ ਉਨ੍ਹਾਂ ਤੋਂ ਬਿਹਤਰ ਪੱਤਰਕਾਰ ਲੱਭਣਾ ਔਖਾ ਹੈ। ਰਿਚਰਡ ਨਿਕਸਨ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਜੌਰਜ ਬੁਸ਼ ਤੇ ਬਰਾਕ ਓਬਾਮਾ 'ਤੇ ਵੀ ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਹਨ।
ਇਹ ਵੀ ਪੜ੍ਹੋ:
ਬੀਬੀਸੀ ਦੇ ਨੌਰਥ ਅਮਰੀਕਾ ਪੱਤਰਕਾਰ ਐਂਥਨੀ ਜ਼ਰਚਰ ਮੁਤਾਬਕ ਵੁੱਡਵਰਡ ਦੀ ਵੱਡੀ ਲੋਕਾਂ ਤੱਕ ਪਛਾਣ ਹੈ ਤੇ ਵੱਡੇ ਅਹੁਦੇ ਵਾਲੇ ਲੋਕ ਉਸ ਨਾਲ ਗੱਲ ਕਰਨਾ ਬਿਹਤਰ ਸਮਝਦੇ ਹਨ।