ਸਮੇਂ 'ਤੇ ਪੀਰੀਅਡਜ਼ ਲਈ ਕੀ ਖਾਓ ਅਤੇ ਕੀ ਨਾ ਖਾਓ

ਔਰਤਾਂ ਦੇ ਸਰੀਰ 'ਚ ਹਾਰਮੋਨਲ ਬਦਲਾਅ ਦਾ ਉਨ੍ਹਾਂ ਦੇ ਖਾਣ-ਪੀਣ ਨਾਲ ਸਿੱਧਾ ਸਬੰਧ ਹੁੰਦਾ ਹੈ। ਇੱਕ ਅਧਿਐਨ ਅਨੁਸਾਰ ਔਰਤਾਂ ਦੇ ਖਾਣੇ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਵੱਧ ਹੈ ਤਾਂ ਪੀਰੀਅਡਜ਼ ਸਮੇਂ ਤੋਂ ਪਹਿਲਾਂ ਆ ਸਕਦੇ ਹਨ।

ਜਿਹੜੀਆਂ ਔਰਤਾਂ ਜ਼ਿਆਦਾ ਪਾਸਤਾ ਅਤੇ ਚਾਵਲ ਖਾਂਦੀਆ ਹਨ, ਉਨ੍ਹਾਂ ਨੂੰ ਇੱਕ ਤੋਂ ਡੇਢ ਸਾਲ ਪਹਿਲਾਂ ਮਾਹਵਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਹਾਲਾਂਕਿ ਯੂਨਿਵਰਸਿਟੀ ਆਫ਼ ਲੀਡਜ਼ ਨੇ ਬ੍ਰਿਟੇਨ ਦੀ 914 ਔਰਤਾਂ 'ਤੇ ਇੱਕ ਸਟੱਡੀ ਕੀਤੀ ਸੀ ਅਤੇ ਉਸ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀਆਂ ਔਰਤਾਂ ਮੱਛੀ, ਮਟਰ ਅਤੇ ਬੀਨਸ ਦਾ ਸੇਵਨ ਜ਼ਿਆਦਾ ਕਰਦੀਆਂ ਹਨ ਉਨ੍ਹਾਂ ਨੂੰ ਪੀਰੀਅਡਜ਼ ਆਉਣ 'ਚ ਆਮ ਤੌਰ 'ਤੇ ਦੇਰੀ ਹੁੰਦੀ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਪੀਰੀਅਡਜ਼ ਦਾ ਸਮੇਂ ਤੋਂ ਪਹਿਲਾਂ ਜਾਂ ਬਾਅਦ 'ਚ ਆਉਣਾ ਸਿਰਫ਼ ਖਾਣ-ਪੀਣ 'ਤੇ ਹੀ ਨਹੀਂ, ਸਗੋਂ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਇਸ 'ਚ ਜੀਨਜ਼ ਦਾ ਵੀ ਪ੍ਰਭਾਵ ਹੁੰਦਾ ਹੈ।

ਖਾਣ-ਪੀਣ ਦਾ ਅਸਰ

ਇਹ ਅਧਿਐਨ ਜਰਨਲ ਆਫ਼ ਐਪਿਡਿਮੀਲੌਜੀ ਐਂਡ ਕਮਿਉਨਿਟੀ ਹੈਲਥ 'ਚ ਛਪਿਆ ਹੈ। ਇਸ 'ਚ ਔਰਤਾਂ ਨੂੰ ਉਨ੍ਹਾਂ ਦੇ ਖਾਣ-ਪੀਣ ਬਾਰੇ ਸਵਾਲ ਪੁੱਛੇ ਗਏ ਹਨ।

ਜਿਹੜੀਆਂ ਔਰਤਾਂ ਫਲੀਦਾਰ ਸਬਜ਼ੀਆਂ ਵੱਧ ਖਾਂਦੀਆਂ ਹਨ, ਉਨ੍ਹਾਂ ਦੇ ਪੀਰੀਅਡਜ਼ 'ਚ ਦੇਰੀ ਦੇਖੀ ਗਈ। ਇਹ ਦੇਰੀ ਇੱਕ ਤੋਂ ਡੇਢ ਸਾਲ ਦੇ ਵਿਚਾਲੇ ਦੀ ਸੀ।

ਦੂਜੇ ਪਾਸੇ ਜਿਹੜੀਆਂ ਔਰਤਾਂ ਨੇ ਵੱਧ ਕਾਰਬੋਹਾਈਡ੍ਰੇਟ ਵਾਲਾ ਖਾਣਾ ਖਾਧਾ, ਉਨ੍ਹਾਂ ਨੂੰ ਇੱਕ ਤੋਂ ਡੇਢ ਸਾਲ ਪਹਿਲਾਂ ਹੀ ਪੀਰੀਅਡਜ਼ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:

ਖੋਜਾਰਥੀਆਂ ਨੇ ਖਾਣ-ਪੀਣ ਤੋਂ ਇਲਾਵਾ ਦੂਜੇ ਪ੍ਰਭਾਵਾਂ ਦਾ ਵੀ ਜ਼ਿਕਰ ਕੀਤਾ ਹੈ। ਇਸ 'ਚ ਔਰਤਾਂ ਦਾ ਭਾਰ, ਪ੍ਰਜਨਨ ਸਮਰੱਥਾ ਅਤੇ ਐਚਆਰਟੀ ਹਾਰਮੋਨ ਅਹਿਮ ਹਨ।

ਹਾਲਾਂਕਿ ਇਹ ਆਨੁਵੰਸ਼ਕ ਕਾਰਨ ਮੰਨੇ ਜਾਂਦੇ ਹਨ ਅਤੇ ਇਸਦਾ ਪੀਰੀਅਡਜ਼ 'ਤੇ ਸਿੱਧਾ ਅਸਰ ਹੁੰਦਾ ਹੈ।

ਖੋਜਾਰਥੀਆਂ ਦਾ ਕਹਿਣਾ ਹੈ ਕਿ ਫਲੀਦਾਰ ਸਬਜ਼ੀਆਂ ਐਂਟੀਔਕਸਿਡ ਹੁੰਦੀਆਂ ਹਨ ਅਤੇ ਇਸ ਨਾਲ ਪੀਰੀਅਡਜ਼ 'ਚ ਦੇਰੀ ਹੁੰਦੀ ਹੈ।

ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਅਤੇ ਇਹ ਸਿਰਫ਼ ਮੱਛੀ ਦੇ ਤੇਲ 'ਚ ਹੁੰਦਾ ਹੈ। ਇਸ ਨਾਲ ਵੀ ਸਰੀਰ 'ਚ ਐਂਟੀਔਕਸਿਡ ਵਧਦਾ ਹੈ।

ਦੂਜੇ ਪਾਸੇ ਕਾਰਬੋਹਾਈਡ੍ਰੇਟ ਇੰਸੁਲਿਨ ਪ੍ਰਤਿਰੋਧਕ ਦੇ ਖ਼ਤਰੇ ਨੂੰ ਵਧਾਉਂਦਾ ਹੈ। ਇਸ ਨਾਲ ਸੈਕਸ ਹਾਰਮੋਨ ਵੀ ਪ੍ਰਭਾਵਿਤ ਹੁੰਦਾ ਹੈ, ਐਸਟ੍ਰੋਜਨ ਵਧਦਾ ਹੈ।

ਅਜਿਹੇ ਹਾਲਾਤ 'ਚ ਪੀਰੀਅਡਜ਼ ਦਾ ਸਰਕਲ ਪ੍ਰਭਾਵਿਤ ਹੁੰਦਾ ਹੈ ਅਤੇ ਸਮੇਂ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਰਹਿੰਦੀ ਹੈ।

ਇਸ ਅਧਿਐਨ ਦੇ ਖੋਜਾਰੀਥੀ ਜੇਨੇਟ ਕੈਡ ਦਾ ਕਹਿਣਾ ਹੈ ਕਿ ਪੀਰੀਅਡਜ਼ ਦੀ ਉਮਰ ਨਾਲ ਔਰਤਾਂ ਦੀ ਸਿਹਤ ਸਿੱਧੀ ਜੁੜੀ ਹੁੰਦੀ ਹੈ।

ਇਹ ਵੀ ਪੜ੍ਹੋ:

ਜਿਹੜੀਆਂ ਔਰਤਾਂ ਨੂੰ ਪੀਰੀਅਡਜ਼ ਸਮੇਂ ਤੋਂ ਪਹਿਲਾਂ ਹੁੰਦੇ ਹਨ, ਉਨ੍ਹਾਂ 'ਚ ਦਿਲ ਅਤੇ ਹੱਡੀ ਦੀ ਬਿਮਾਰੀ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

ਦੂਜੇ ਪਾਸੇ ਜਿਹੜੀਆਂ ਔਰਤਾਂ ਨੂੰ ਪੀਰੀਅਡਜ਼ ਦੇਰੀ ਨਾਲ ਆਉਂਦੇ ਹਨ, ਉਨ੍ਹਾਂ 'ਚ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦਾ ਖ਼ਦਸ਼ਾ ਵੱਧ ਜਾਂਦਾ ਹੈ।

ਗੋਭੀ, ਹਰਾ ਸਾਗ, ਹਲਦੀ, ਨਾਰੀਅਲ ਦੇ ਤੇਲ ਵਰਗੇ ਖ਼ਾਦ ਪਦਾਰਥਾਂ ਨੂੰ ਔਰਤਾਂ ਦੇ ਆਂਡਿਆਂ ਦੀ ਗੁਣਵੱਤਾ ਨਾਲ ਜੋੜਿਆ ਜਾਂਦਾ ਹੈ।

ਪਰ ਅਜਿਹਾ ਨਹੀਂ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਆਂਡਿਆਂ ਦੀ ਗੁਣਵੱਤਾ ਸੁਧਰ ਜਾਂਦੀ ਹੈ। ਆਂਡਿਆਂ ਦੀ ਗੁਣਵੱਤਾ ਦਾ ਸਿੱਧਾ ਰਿਸ਼ਤਾ ਆਨੁਵੰਸ਼ਕ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)