You’re viewing a text-only version of this website that uses less data. View the main version of the website including all images and videos.
ਜਾਪਾਨੀ ਪੋਰਨ ਸਟਾਰ ਜਿਸ ਨੇ 'ਸਿਖਾਇਆ' ਚੀਨੀਆਂ ਨੂੰ ਸੈਕਸ
ਜਦੋਂ ਜਾਪਾਨੀ ਅਦਾਕਾਰਾ ਅਤੇ ਸਾਬਕਾ ਪੋਰਨ ਸਟਾਰ ਸੋਰਾ ਓਈ ਨੇ ਆਪਣੇ ਵਿਆਹ ਦਾ ਐਲਾਨ ਇੰਟਰਨੈੱਟ 'ਤੇ ਕੀਤਾ ਤਾਂ ਚੀਨੀ ਸ਼ੋਸ਼ਲ ਮੀਡੀਆ 'ਤੇ ਹਫੜਾ-ਦਫੜੀ ਮੱਚ ਗਈ।
ਇਹ ਇਸ ਲਈ ਹੋਇਆ ਕਿਉਂਕਿ ਓਈ ਨੇ ਚੀਨ ਦੀ ਇੰਟਰਨੈੱਟ ਵਰਤਣ ਵਾਲੀ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ।
ਨਵੇਂ ਸਾਲ ਦੇ ਮੌਕੇ 'ਤੇ ਓਈ ਨੇ ਸੋਸ਼ਲ ਮੀਡੀਆ ਆਪਣੀ ਮੁੰਦਰੀ ਵਿਖਾਈ ਅਤੇ ਆਪਣੇ ਚਹੇਤਿਆਂ ਨੂੰ ਇਹ ਖ਼ਬਰ ਸੁਣਾਈ।
ਕੁਝ 48 ਘੰਟਿਆਂ ਵਿੱਚ ਇਸ ਪੋਸਟ ਨੂੰ ਵੇਇਬੋ 'ਤੇ 170000 ਟਿੱਪਣੀਆਂ ਅਤੇ 830000 ਲਾਇਕ ਮਿਲੇ।
ਇੱਕ ਚਹੇਤੇ ਨੇ ਲਿਖਿਆ, "ਅਸੀਂ ਤੁਹਾਡੀਆਂ ਫ਼ਿਲਮਾਂ ਦੇਖਦੇ ਵੱਡੇ ਹੋਏ ਹਾਂ ਅਤੇ ਸਦਾ ਲਈ ਤੁਹਾਡਾ ਸਾਥ ਦੇਵਾਂਗੇ।"
ਇੱਕ ਹੋਰ ਚਹੇਤਾ ਲਿਖਦਾ ਹੈ, "ਤੁਸੀਂ ਹਮੇਸ਼ਾ ਲਈ ਮੇਰੇ ਲਈ ਦੇਵੀ ਰਹੋਗੇ... ਮੈਂ ਤੁਹਾਡੀ ਖ਼ੁਸ਼ੀ ਲਈ ਦੁਆ ਕਰਦਾ ਹਾਂ।"
'ਸੈਕਸ ਅਧਿਆਪਕਾ' ਓਈ
ਓਈ ਨੇ 2000 ਦੇ ਦਹਾਕੇ ਵਿੱਚ ਪੋਰਨ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ 'ਤੇ ਹੁਣ ਤੱਕ 90 ਤੋਂ ਵੱਧ ਬਾਲਗ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।
ਚੀਨ ਵਿੱਚ ਪੋਰਨ ਫ਼ਿਲਮਾਂ ਕਾਨੂੰਨੀ ਤੋਰ 'ਤੇ ਜਾਇਜ਼ ਹਨ।
27 ਸਾਲਾ ਲਿਉ ਕਿਆਂਗ (ਅਸਲੀ ਨਾਮ ਨਹੀਂ) ਨੇ ਬੀਬੀਸੀ ਨੂੰ ਦੱਸਿਆ, "ਕਈ ਚੀਨੀ ਨੌਜਵਾਨਾਂ ਲਈ, ਜਿਨ੍ਹਾਂ ਨੂੰ ਪੂਰੀ ਸੈਕਸ ਸਿੱਖਿਆ ਨਹੀਂ ਮਿਲੀ, ਸੋਰਾ ਓਈ ਉਨ੍ਹਾਂ ਲਈ ਅਧਿਆਪਕ ਬਣ ਗਈ।"
ਲਿਉ ਆਪਣੇ ਦੋਸਤਾਂ ਨਾਲ MP4 ਪਲੇਅਰ 'ਤੇ ਦੀਆਂ ਪੋਰਨ ਫ਼ਿਲਮਾਂ ਸਾਂਝੀਆਂ ਕਰਦਾ ਸੀ। ਪਰ ਤਕਨੀਕੀ ਬਦਲਾਅ ਨਾਲ ਵੈੱਬਸਾਈਟ 'ਤੇ ਪੋਰਨ ਦੇਖਣਾ ਹੋਰ ਵੀ ਸੌਖਾ ਹੋ ਗਿਆ।
ਸੋਰਾ ਓਈ ਲਈ ਪਿਆਰ
ਜਦੋਂ ਲੱਖਾਂ ਹੀ ਪੋਰਨ ਫ਼ਿਲਮਾਂ ਬਣ ਰਹੀਆਂ ਹਨ ਤਾਂ ਓਈ ਵਿੱਚ ਵੱਖਰਾ ਕਿ ਸੀ?
ਸੈਕਸ ਏਸ਼ੀਆਈ ਦੇਸ਼ਾਂ ਵਿੱਚ ਇੱਕ ਵਰਜਿਤ ਵਿਸ਼ਾ ਰਿਹਾ ਹੈ ਪਰ ਓਈ ਮੁਤਾਬਕ ਉਨ੍ਹਾਂ ਆਪਣੇ ਆਪ ਨੂੰ ਕਦੇ ਹੀਣਤਾ ਨਾਲ ਨਹੀਂ ਵੇਖਿਆ।
ਉਨ੍ਹਾਂ ਹਮੇਸ਼ਾ ਕਿਹਾ ਕਿ ਉਹ ਆਪਣੇ ਇਸ ਕੰਮ ਦਾ ਅਨੰਦ ਮਾਣਦੇ ਹਨ।
ਓਈ 2011 ਨੇ ਬਾਕਾਇਦਾ ਪੋਰਨ ਫ਼ਿਲਮਾਂ ਤੋਂ ਸਨਿਆਸ ਲੈ ਲਿਆ ਅਤੇ ਹੁਣ ਉਹ ਆਪਣੇ ਆਪ ਨੂੰ ਅਦਾਕਾਰਾ ਅਤੇ ਗਾਇਕਾ ਦੇ ਤੋਰ 'ਤੇ ਪੇਸ਼ ਕਰ ਰਹੇ ਹਨ।
ਸਾਰੇ ਸੰਸਾਰ ਦੀ ਹੋਣਾ
ਇਹ ਗੱਲ ਬੜੀ ਉਲਟੀ ਲੱਗਦੀ ਹੈ ਕਿ ਓਈ ਨੂੰ ਚੀਨ 'ਚ ਬਹੁਤ ਪਿਆਰ ਮਿਲਿਆ ਜਦਕਿ ਚੀਨ ਅਤੇ ਜਪਾਨ ਦੇ ਸਬੰਧ ਬਹੁਤੇ ਚੰਗੇ ਨਹੀਂ ਹਨ।
ਵੇਨਵੇਈ ਹੁਅੰਗ, ਚੀਨੀ ਲੇਖਕ ਜੋ ਹੁਣ ਜਪਾਨ ਰਹਿਣਦੇ ਹਨ, ਮੰਨਦੇ ਹਨ ਓਈ ਨੇ ਚੀਨ ਅਤੇ ਜਪਾਨ ਦੇ ਵਿਗੜੇ ਸੰਬੰਧਾਂ ਨੂੰ ਸੁਧਾਰਾਂ ਲਈ ਕੰਮ ਕੀਤਾ।