ਸਮਾਰਟ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ 'ਫ਼ਬਿੰਗ' ਬਾਰੇ ਜ਼ਰੂਰ ਜਾਣੋ

'ਫ਼ਬਿੰਗ' ਇੱਕ ਨਵਾਂ ਸ਼ਬਦ ਹੈ ਜਿਹੜਾ ਆਸਟਰੇਲੀਆਈ ਡਿਕਸ਼ਨਰੀ ਨਾਲ ਜੁੜਿਆ ਹੈ। ਇਸਦਾ ਮਤਲਬ ਉਸ ਸਥਿਤੀ ਨਾਲ ਹੈ ਜਦੋਂ ਤੁਸੀਂ ਸਾਹਮਣੇ ਖੜ੍ਹੇ ਸ਼ਖ਼ਸ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਮੋਬਾਈਲ 'ਤੇ ਲੱਗੇ ਰਹਿੰਦੇ ਹੋ।

ਇਹ ਉਹ ਸਥਿਤੀ ਹੈ ਜਦੋਂ ਕਿਸੇ ਨਾਲ ਮੁਲਾਕਾਤ ਦੌਰਾਨ ਤੁਹਾਨੂੰ ਇੱਕ ਟੈਕਸਟ ਮੈਸੇਜ ਆਉਂਦਾ ਹੈ, ਫਿਰ ਤੁਸੀਂ ਆਪਣੇ ਈ-ਮੇਲ ਅਤੇ ਹੋਰ ਸੋਸ਼ਲ ਮੀਡੀਆ ਐਪਸ ਦੇਖਣ ਵਿੱਚ ਰੁੱਝ ਜਾਂਦੇ ਹੋ ਅਤੇ ਉੱਥੇ ਬੈਠਾ ਸ਼ਖ਼ਸ ਤੁਹਾਡਾ ਮੂੰਹ ਦੇਖਦਾ ਰਹਿੰਦਾ ਹੈ।

ਇੱਕ ਖ਼ਾਸ ਤਜਰਬੇ ਤੋਂ ਬਾਅਦ ਬਰਤਾਨੀਆ ਦੀ ਕੇਂਟ ਯੂਨੀਵਰਸਟੀ ਦੇ ਵਰੋਤ ਚਟਪਿਤਾਏਸੁਨੋਨਧ ਨੇ ਖ਼ੁਦ ਹੀ ਫ਼ਬਿੰਗ ਪਿੱਛੇ ਮਾਨਸਿਕ ਸਥਿਤੀ 'ਤੇ ਰਿਸਰਚ ਕੀਤੀ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਨਾਲ ਤੁਹਾਡੀ ਮਾਨਸਿਕ ਸਥਿਤੀ ਅਤੇ ਲੋਕਾਂ ਨਾਲ ਸਬੰਧ ਦੋਵੇਂ ਹੀ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ:

ਟਰਿੱਪ ਦੌਰਾਨ ਫ਼ਬਿੰਗ 'ਤੇ ਰੁੱਝੇ ਰਹੇ ਦੋਸਤ

ਉਹ ਕਹਿੰਦੇ ਹਨ, 'ਮੈਨੂੰ ਬਹੁਤ ਸਾਲਾਂ ਬਾਅਦ ਲੰਬੀ ਛੁੱਟੀ ਮਿਲੀ ਤਾਂ ਮੈਂ ਆਪਣੇ ਹਾਈ ਸਕੂਲ ਦੇ ਦੋਸਤਾਂ ਨਾਲ ਥਾਈਲੈਂਡ ਦੇ ਖ਼ੂਬਸੂਰਤ ਇਲਾਕੇ ਵਿੱਚ ਜਾਣ ਦਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਪਿਛਲੇ 10 ਸਾਲਾਂ ਵਿੱਚ ਅਸੀਂ ਇਕੱਠੇ ਕਿਤੇ ਵੀ ਨਹੀਂ ਗਏ ਸੀ।"

"ਮੈਂ ਇਸ ਟਰਿੱਪ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਬਦਕਿਸਮਤੀ ਨਾਲ ਤਿੰਨ ਦਿਨ ਅਤੇ ਦੋ ਰਾਤਾਂ ਲਈ ਬਣਾਇਆ ਗਿਆ ਇਹ ਪ੍ਰੋਗਰਾਮ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਮੈਂ ਸੋਚਿਆ ਸੀ।"

"ਇਸ ਟਰਿੱਪ ਦੌਰਾਨ ਮੇਰੇ ਸਾਰੇ ਦੋਸਤ ਆਪਣੇ ਸਮਾਰਟਫ਼ੋਨ ਵਿੱਚ ਹੀ ਰੁੱਝੇ ਰਹੇ। ਇਸ ਟਰਿੱਪ ਦੀਆਂ ਯਾਦਾਂ ਵਿੱਚ ਉਨ੍ਹਾਂ ਦੇ ਚਿਹਰੇ ਨਾਲੋਂ ਵੱਧ ਉਨ੍ਹਾਂ ਦੇ ਸਿਰ ਮੇਰੇ ਜ਼ਿਹਨ ਵਿੱਚ ਹਨ।"

'ਫ਼ਬਿੰਗ' ਦਾ ਕੀ ਅਸਰ ਪੈਂਦਾ ਹੈ?

ਉਹ ਕਹਿੰਦੇ ਹਨ, "ਬਹੁਤ ਸਾਰੀਆਂ ਉਲਝਣਾਂ ਨੂੰ ਲੈ ਕੇ ਉਸ ਟਰਿੱਪ ਤੋਂ ਮੈਂ ਘਰ ਵਾਪਿਸ ਪਰਤਿਆ, ਕੀ ਮੇਰੇ ਦੋਸਤਾਂ ਦਾ ਉਹ ਵਿਹਾਰ ਸਾਧਾਰਨ ਸੀ? ਆਖ਼ਰ ਕੀ ਹੋਇਆ ਹੈ ਉਨ੍ਹਾਂ ਨੂੰ? ਕੀ ਹੋਵੇਗਾ ਜੇਕਰ ਇਸ ਦੁਨੀਆਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਅਜਿਹਾ ਹੀ ਵਿਹਾਰ ਕਰਨ ਲੱਗਣ? ਅਤੇ ਫਿਰ ਮੈਂ ਇਸਦੀ ਪੜ੍ਹਾਈ ਕਰਨ ਲਈ ਪੀਐਚਡੀ ਪ੍ਰੋਗਰਾਮ ਲਈ ਅਪਲਾਈ ਕਰ ਦਿੱਤਾ।"

"ਰਿਸਰਚ ਦੌਰਾਨ ਅਸੀਂ ਇਹ ਦੇਖਿਆ ਕਿ ਸਾਹਮਣੇ ਵਾਲੇ ਸ਼ਖ਼ਸ 'ਤੇ ਫ਼ਬਿੰਗ ਦਾ ਬਹੁਤ ਨੈਗੇਟਿਵ ਅਸਰ ਪੈਂਦਾ ਹੈ। ਗੱਲਬਾਤ ਦੌਰਾਨ 'ਫ਼ਬਿੰਗ' ਨਾਲ ਸਾਹਮਣੇ ਵਾਲਾ ਸ਼ਖ਼ਸ ਘੱਟ ਸੰਤੁਸ਼ਟ ਹੁੰਦਾ ਹੈ। ਉਹ ਗੱਲਬਾਤ ਦੌਰਾਨ ਖ਼ੁਦ ਨੂੰ ਘੱਟ ਜੁੜਿਆ ਹੋਇਆ ਮਹਿਸੂਸ ਕਰਦਾ ਹੈ।

ਇਹ ਵੀ ਪੜ੍ਹੋ:

'ਜੇਕਰ 'ਫ਼ਬਿੰਗ' ਵਾਰ-ਵਾਰ ਹੋਵੇ'

ਜੇਕਰ ਕੋਈ 'ਫ਼ਬਿੰਗ' ਕਰ ਰਿਹਾ ਹੋਵੇ ਤਾਂ ਸਾਹਮਣੇ ਵਾਲੇ ਸ਼ਖ਼ਸ ਦਾ ਉਸ ਵਿੱਚ ਯਕੀਨ ਘਟ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸੁਭਾਅ 'ਸਕਾਰਾਤਮਕ ਘੱਟ' ਅਤੇ 'ਨਕਾਰਾਤਮਕ ਵੱਧ' ਹੁੰਦਾ ਹੈ।

ਜੇਕਰ ਕਿਸੇ ਵਿਅਕਤੀ ਨਾਲ 'ਫ਼ਬਿੰਗ' ਦੀ ਘਟਨਾ ਵਾਰ-ਵਾਰ ਹੁੰਦੀ ਹੈ ਤਾਂ ਉਹ 'ਫ਼ਬਿੰਗ' ਦਾ ਜ਼ਿਕਰ ਲੋਕਾਂ ਨਾਲ ਕਰਦਾ ਹੈ ਅਤੇ ਅਜਿਹੇ ਵਿੱਚ ਇਹ ਦੇਖਦਾ ਹੈ ਕਿ ਗੱਲਬਾਤ ਦੌਰਾਨ ਆਪਣੇ ਫ਼ੋਨ 'ਤੇ ਲੱਗੇ ਰਹਿਣਾ ਅੱਜ ਆਮ ਗੱਲ ਹੈ ਤਾਂ ਉਹ ਖ਼ੁਦ ਵੀ ਅਜਿਹਾ ਕਰਨਾ ਸ਼ੁਰੂ ਕਰ ਦਿੰਦਾ ਹੈ।

ਥਾਈਲੈਂਡ, ਏਸ਼ੀਆਈ ਦੇਸਾਂ ਅਤੇ ਯੂਰਪ ਵਿੱਚ ਮੋਬਾਈਲ ਦੀ ਵਰਤੋਂ 'ਚ ਬਹੁਤ ਵੱਡਾ ਫ਼ਰਕ ਹੈ। ਥਾਈਲੈਂਡ ਵਿੱਚ ਲੋਕ ਪੰਜ ਘੰਟੇ ਰੋਜ਼ਾਨਾ ਆਪਣੇ ਮੋਬਾਈਲ ਫ਼ੋਨ 'ਤੇ ਲੱਗੇ ਰਹਿੰਦੇ ਹਨ ਉੱਥੇ ਹੀ ਇੰਗਲੈਡ ਵਿੱਚ ਇਹ ਦੋ ਤੋਂ ਢਾਈ ਘੰਟੇ ਹੈ। ਯਾਨਿ ਥਾਈਲੈਂਡ 'ਚ ਬ੍ਰਿਟੇਨ ਦੀ ਤੁਲਨਾ ਵਿੱਚ ਫ਼ਬਿੰਗ ਕਰਨ ਵਾਲਿਆਂ ਦੀ ਗਿਣਤੀ ਬਹੁਤ ਵੱਧ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)