ਭਗਵੰਤ ਮਾਨ : 'ਮੈਂ ਪੰਜਾਬ ਦਾ ਗ਼ਦਾਰ ਹਾਂ...ਕਿਉਂ ਕਿ' - Social

ਆਮ ਆਦਮੀ ਪਾਰਟੀ ਦੀ ਸਿਆਸੀ ਖ਼ਾਨਾਜੰਗੀ ਦੌਰਾਨ ਬਿਮਾਰ ਹੋਣ ਕਾਰਨ ਜ਼ੇਰ-ਏ-ਇਲਾਜ ਭਗਵੰਤ ਮਾਨ ਨੇ ਵੀ ਆਪਣੇ ਪਾਰਟੀ ਦੇ ਅੰਦਰਲੇ ਤੇ ਬਾਹਰਲੇ ਆਲੋਚਕਾਂ ਖ਼ਿਲਾਫ਼ ਹਮਲਾ ਬੋਲਿਆ ਹੈ।

'ਮੈਂ ਪੰਜਾਬ ਦਾ ਗਦਾਰ ਹਾਂ' ਕਿਉਂ ਕਿ... ਸਿਰਲੇਖ ਵਾਲੀ ਇਸ ਕਵਿਤਾ ਰਾਹੀ ਭਗਵੰਤ ਮਾਨ ਨੇ ਆਪਣੇ ਖ਼ਿਲਾਫ਼ ਹੋ ਰਹੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ। ਫੇਸਬੁੱਕ ਉੱਤੇ ਪਾਈ ਇਸ ਕਵਿਤਾ ਉੱਤੇ ਲੋਕਾਂ ਨੇ ਬਹੁਤ ਹੀ ਤੇਜ਼ੀ ਨਾਲ ਰਿਐਕਟ ਕੀਤਾ ਹੈ।

ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ , ਸੁਖਪਾਲ ਖਹਿਰਾ ਤੇ 7 ਵਿਧਾਇਕਾਂ ਨੇ ਵੀਰਵਾਰ ਨੂੰ ਬਠਿੰਡਾ ਵਿਚ ਰੈਲੀ ਕਰਕੇ ਪਾਰਟੀ ਹਾਈਕਮਾਂਡ ਖਿਲਾਫ਼ ਬਗਾਵਤ ਕਰ ਦਿੱਤੀ। ਇਸ ਦੌਰਾਨ ਰੈਲੀ ਵਿਚ ਨਾ ਆਉਣ ਵਾਲੇ ਭਗਵੰਤ ਮਾਨ ਸਣੇ ਆਗੂਆਂ ਖ਼ਿਲਾਫ਼ ਕਾਫ਼਼ੀ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ:

ਸਿਰਫ਼ 2 ਘੰਟਿਆਂ ਵਿਚ ਇਸ ਨੂੰ 845 ਲੋਕਾਂ ਨੇ ਸ਼ੇਅਰ ਕੀਤਾ ਸੀ ਅਤੇ 2.3 ਹਜ਼ਾਰ ਲੋਕ ਇਸ ਉੱਤੇ ਟਿੱਪਣੀਆਂ ਕਰ ਚੁੱਕੇ ਹਨ । ਲੋਕ ਭਗਵੰਤ ਮਾਨ ਬਾਰੇ ਕੀ ਕਹਿ ਰਹੇ ਹਨ। ਇਸ ਤੋਂ ਪਹਿਲਾਂ ਪੜ੍ਹੋਂ ਭਗਵੰਤ ਮਾਨ ਨੇ ਕਵਿਤਾ ਰਾਹੀ ਕੀ ਕਿਹਾ ਹੈ।

ਮੈਂ ਪੰਜਾਬ ਦਾ ਗ਼ਦਾਰ ਹਾਂ

ਮੈਂ ਪੰਜਾਬ ਦਾ ਗ਼ਦਾਰ ਹਾਂ ... ਕਿਉਂ ਮੈਂ ਲੋਕਾਂ ਦੇ ਪੈਸੇ ਦਾ ਸਾਰਾ ਹਿਸਾਬ ਕਿਤਾਬ ਦਿੰਦਾ ਹਾਂ

ਮੈਂ ਪੰਜਾਬ ਦਾ ਗ਼ਦਾਰ ਹਾਂ .... ਕਿਉਂਕਿ ਮੈਂ ਪੰਜਾਬ ਲਈ ਸਾਰਾ ਕਾਰੋਬਾਰ ਛੱਡ ਬੈਠਾ ਹਾਂ

ਮੈਂ ਪੰਜਾਬ ਦਾ ਗ਼ਦਾਰ ਹਾਂ ....ਕਿਉਂਕਿ ਮੈਂ ਵਿਦੇਸ਼ਾਂ ਚੋ ਧੀਆਂ ਪੁੱਤਾਂ ਦੀਆੰ ਲਾਸ਼ਾਂ ਮੰਗਵਾ ਦਿੰਨਾ

ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਪ੍ਰਤੀਕਰਮ

ਭਗਵੰਤ ਮਾਨ ਦੀ ਕਵਿਤਾ ਉੱਤੇ ਟਿੱਪਣੀ ਕਰਦਿਆਂ ਕੰਵਲ ਰੰਧੇ ਲਿਖਦੇ ਨੇ, 'ਦਿੱਲੀ ਦੀ ਚਾਪਲੁਸੀ, ਪਾਰਟੀ ਦਾ ਡਿੱਗਦਾ ਗਰਾਫ, ਦਿੱਲੀ ਲੀਡਰਸ਼ਿਪ ਦੇ ਗਲਤ ਫੈਂਸਲੇ ਬਾਰੀ ਚੁੱਪੀ, ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ... ਤੇ ਪੰਜਾਬੀਆਂ ਦੇ ਹੱਕ ਵਿੱਚ ਜਦ ਖਲੋਣ ਦੀ ਲੋੜ ਸੀ ਤਾਂ ਦਿੱਲੀ ਦੇ ਹੱਕ ਚ ਭੁਗਤਣਾ ਵੀ ਗੱਦਾਰੀ ਹੈ।ਪੰਜਾਬੀਆਂ ਨਾਲ ਉਹਨਾਂ ਦਾ ਜਵਾਬ ਵੀ ਦੇਓ... ਆ ਜੋ ਕੰਮ ਤੁਸੀਂ ਗਿਣਵਾਏ ਨੇ ਲੋਕਾਂ ਨੂੰ ਪਹਿਲਾਂ ਪਤਾ ਨੇ....

ਰਛਪਾਲ ਕੋਲਟੀਆ ਨੇ ਮਾਨ ਦੀ ਕਵਿਤਾ ਦਾ ਜਵਾਬ ਕਵਿਤਾ ਵਿਚ ਹੀ ਦਿੱਤਾ ਹੈ

ਕਿੱਕਲੀ ਕਲੀਰ ਦੀ, ਸਤੋਜ ਵਾਲੇ ਵੀਰ ਦੀ ,

ਮਾਨਾ ਦਾ ਉਹ ਮੁੰਡਾ ਸੀ, ਪੰਜਾਬ ਵਿੱਚ ਹੁੰਦਾ ਸੀ,

ਹੋ ਦਿੱਲੀ ਵੱਸ ਪੈ ਗਿਆ ,ਜਮੀਰ ਵੇਚ ਕੇ ਬਹਿ ਗਿਆ,

ਜੇ ਬਠਿੰਡੇ ਅੱਜ ਆਉਂਦਾ ੳਹ , ਤਾਂ ਨਾਅਰਾ ਇੰਨਕਲਾਬ ਦਾ ਜ਼ਰੂਰ ਲਾਉਦਾ ਉਹ।।,

ਅਮਰੀਕ ਸੰਧੇ ਨੇ ਲਿਖਿਆ ਕਿ 'ਮਾਨ ਸਾਹਿਬ, ਤੁਹਾਡੇ ਕੀਤੇ ਕੰਮਾਂ ਤੇ ਕਿਸੇ ਨੂੰ ਵੀ ਸ਼ੱਕ ਨਹੀਂ, ਪਰ ਲੋਕ ਤੁਹਾਡੇ ਤੋਂ ਸਪਸ਼ਟ ਸਟੈਂਡ ਦੀ ਉਮੀਦ ਕਰਦੇ ਸੀ, ਜੋ ਕਿ ਤੁਸੀਂ ਅਜੇ ਵੀ ਗੁਰੇਜ਼ ਹੀ ਕੀਤਾ ਹੈ।

ਰਮਨ ਗਿੱਲ ਫੇਸਬੁੱਕ ਉੱਤੇ ਹੀ ਕਹਿੰਦੇ ਹਨ ਕਿ ਸਾਨੂੰ ਸਾਰੀ ਆਪ ਇਕੱਠੀ ਚਾਹੀਦੀ ਆ , ਇਹ ਤੁਹਾਡੀ ਤੇ ਖਹਿਰੇ ਦੀ ਡਿਊਟੀ ਏ ਹੁਣ , ਏਕਤਾ ਕਰਨੀ ਆ ਜਾ ਪਾਰਟੀ ਖਤਮ ਕਰਨੀ ਆ।

ਇਹ ਵੀ ਪੜ੍ਹੋ:

ਦੀਪ ਢਿੱਲੋ ਜੱਟਪੁਰਾ ਲਿਖਦੇ ਹਨ ਕਿ, 'ਤੇਰੇ ਤੇ ਮਾਣ ਹੈ ਵੀਰ ਤੇ ਰਹੇਗਾ ਵੀ । ਉੱਪਰ ਲਿਖੀਆਂ ਸਾਰੀਆਂ ਗੱਲਾਂ ਸਹੀ ਵੀ ਹਨ ।

ਪਰ ਹਾਂ ਤੂੰ ਪੰਜਾਬ ਦਾ ਗੱਦਾਰ ਹੈਂ ਕਿਉਂਕਿ ਤੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਜਾਂ ਲਾਲਸਾ ਲਈ ਪੰਜਾਬੀਆਂ ਦੀਆਂ ਭਾਵਨਾਵਾਂ, ਮਿਹਨਤ ਤੇ ਸੁਪਨਿਆਂ ਦਾ ਕਤਲ ਕੀਤਾ 2017 ਚ । ਤੇ ਹੁਣ ਵੀ ਸਿਰਫ਼ ਆਪਣੀ ਚੌਧਰ (ਜਿਵੇਂ ਕੇਜਰੀਵਾਲ ਕਰ ਰਿਹਾ ਦਿੱਲੀ ਚ) ਲਈ ਕਰ ਰਿਹਾ ।

ਸੰਭਲਨ ਦਾ ਮੌਕਾ ਹਲੇ ਵੀ ਹੈ । ਪੰਜਾਬੀ ਹਲੇ ਵੀ ਸਿਰ ਅੱਖਾਂ ਤੇ ਬਿਠਾ ਲੈਣਗੇ । ਪਰ ਇਹ ਭੁਲੇਖਾ ਮਨ ਚੋਂ ਕੱਢ ਦਿਉ ਕਿ ਪੰਜਾਬੀ ਅਨਭੋਲ ਨੇ, ਇਨ੍ਹਾਂ ਨੂੰ ਕਿਹੜਾ ਕਿਸੇ ਗੱਲ ਦਾ ਪਤਾ ਲੱਗਦਾ । ਧੰਨਵਾਦ ਜੀ । ਤੁਹਾਡਾ ਸ਼ੁਭਚਿੰਤਕ ।

ਗੁਰਪਿੰਦਰ ਰੰਧਾਵਾ ਲਿਖਦੇ ਨੇ ਕਿ 'ਬਾਈ ਤੂੰ ਗਦਾਰ ਨਹੀਂ, ਪੱਥਰੀ ਗਦਾਰ ਨਿਕਲੀ ਜਿਹੜੀ ਤੈਨੂੰ ਬਠਿੰਡੇ ਦੀ ਜਗ੍ਹਾ ਦਿੱਲੀ ਲੈ ਗਈ'

ਮਨਪ੍ਰੀਤ ਖੇਤਲਾ ਲਿਖਦੇ ਹਨ ਕਿ, 'ਮਾਨ ਸਾਬ ਇਹ ਲੋਕਾਂ ਚ ਉਬਾਲਾ ਥੋੜੇ ਟਾਈਮ ਲਈ ਹੁੰਦਾ ਏ ਫ਼ਿਕਰ ਨਾ ਕਰੋ ਛੇਤੀ... ਹੀ ਸ਼ਾਂਤ ਹੋ ਜਾਵੇਗਾ।'

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)