You’re viewing a text-only version of this website that uses less data. View the main version of the website including all images and videos.
ਸ਼ਾਹਰੁਖ ਦੀ ਧੀ ਸੁਹਾਨਾ ਖਾਨ ਦੀ ਫੋਟੋਸ਼ੂਟ ਲਈ ਟ੍ਰੋਲਿੰਗ-Social Media
ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਮੈਗਜ਼ੀਨ 'ਵੋਗ' ਦੇ ਕਵਰ ਪੇਜ 'ਤੇ ਨਜ਼ਰ ਆਈ ਹੈ। ਸ਼ਾਹਰੁਖ ਖਾਨ ਨੇ ਖੁਦ ਟਵੀਟ ਕਰਕੇ ਸੁਹਾਨਾ ਦੀਆਂ ਤਸਵੀਰਾਂ ਨੂੰ ਸਭ ਨਾਲ ਸਾਂਝਾ ਕੀਤਾ।
ਉਨ੍ਹਾਂ ਲਿਖਿਆ, ''ਵੋਗ ਦਾ ਧੰਨਵਾਦੀ ਹਾਂ, ਜਿਨ੍ਹਾਂ ਕਰਕੇ ਸੁਹਾਨਾ ਨੂੰ ਫੇਰ ਤੋਂ ਆਪਣੀਆਂ ਬਾਹਾਂ ਵਿੱਚ ਚੁੱਕ ਰਿਹਾ ਹਾਂ। ਬੱਚਿਆਂ ਦੇ ਮਾਮਲੇ ਵਿੱਚ ਅਸੀਂ ਸਾਰੇ ਹੀ ਬਹੁਤ ਭਾਵੁਕ ਹਨ, ਸਾਰਿਆਂ ਨੂੰ ਪਿਆਰ, ਹੈਲੋ ਸੁਹਾਨਾ ਖਾਨ।''
18 ਸਾਲ ਦੀ ਸੁਹਾਨਾ ਨੇ ਪਹਿਲੀ ਵਾਰ ਕਿਸੇ ਮੈਗਜ਼ੀਨ ਲਈ ਫੋਟੋਸ਼ੂਟ ਜਾਂ ਜਨਤਕ ਤੌਰ 'ਤੇ ਮੀਡੀਆ ਵਿੱਚ ਆਪਣੀ ਝਲਕ ਵਿਖਾਈ ਹੈ।
ਇਹ ਤਸਵੀਰਾਂ ਜਿਵੇਂ ਹੀ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਆਈਆਂ, ਸੁਹਾਨਾ ਨੂੰ ਟਰੋਲ ਕੀਤਾ ਗਿਆ।
ਇਹ ਵੀ ਪੜ੍ਹੋ:
ਲੋਕਾਂ ਨੇ ਕਿਹਾ ਕਿ ਸੁਹਾਨਾ ਦੀ ਕਾਮਯਾਬੀ ਕੀ ਹੈ, ਜੋ ਉਸਨੂੰ ਵੋਗ ਦੇ ਕਵਰ ਪੇਜ 'ਤੇ ਲਿਆਇਆ ਗਿਆ?
ਸ੍ਰਿਸ਼ਟੀ ਨੇ ਲਿਖਿਆ, ''ਸੁਹਾਨਾ ਖਾਨ ਕਵਰ ਪੇਜ 'ਤੇ ਕਿਉਂ ਹੈ? ਉਸਦੇ ਪਿਤਾ ਸ਼ਖਸੀਅਤ ਹਨ, ਉਹ ਨਹੀਂ। ਮੇਰੇ ਪਿਤਾ ਅਕਾਊਂਟੈਂਟ ਹਨ, ਕੀ ICAI ਮੈਨੂੰ ਆਪਣੇ ਮੈਗਜ਼ੀਨ ਕਵਰ 'ਤੇ ਪਾਏਗਾ?'
ਨਾਯੋ ਨਾਂ ਦੀ ਯੂਜ਼ਰ ਨੇ ਟਵੀਟ ਕੀਤਾ, ''ਨਾ ਹੀ ਮੈਂ ਸਿਤਾਰਿਆਂ ਦੇ ਬੱਚਿਆਂ ਦੇ ਖਿਲਾਫ ਹਾਂ ਤੇ ਨਾ ਹੀ ਉਨ੍ਹਾਂ ਦੇ ਫਿਲਮਾਂ ਵਿੱਚ ਆਉਣ ਦੇ ਪਰ ਸੁਹਾਨਾ ਖਾਨ ਦੀਆਂ ਤਸਵੀਰਾਂ ਮੈਗਜ਼ੀਨ 'ਤੇ ਕਿਉਂ ਹਨ? ਨਾ ਤਾਂ ਉਹ ਮਾਡਲ ਹੈ, ਨਾ ਅਦਾਕਾਰ, ਨਾ ਹੀ ਕੋਈ ਬਦਲਾਅ ਲੈ ਕੇ ਆਈ ਹੈ।''
ਸ਼ਾਜ਼ੀਆ ਨੇ ਲਿਖਿਆ, ''ਬਾਲੀਵੁੱਡ ਵਿੱਚ ਨੈਪੌਟੀਜ਼ਮ (ਭਾਈ-ਭਤੀਜਾਵਾਦ) ਆਪਣੀ ਚਰਮ ਸੀਮਾ 'ਤੇ ਹੈ। ਕੰਗਨਾ ਰਣੌਤ ਸਹੀ ਸੀ।''
ਅਨਸਤੇਸੀਆ ਨਾਂ ਦੀ ਯੂਜ਼ਰ ਨੇ ਟਵੀਟ ਕਰ ਕੇ ਕਿਹਾ ਕਿ ਸੁਹਾਨਾ ਖਾਨ ਕੋਲ੍ਹ ਬਾਲੀਵੁੱਡ ਵਿੱਚ ਕੰਮ ਕਰਨ ਲਈ ਬਾਹਰਲੀ ਸੁੰਦਰਤਾ ਨਹੀਂ ਹੈ ਅਤੇ ਉਹ ਕੋਸ਼ਿਸ਼ ਕਰਨ ਲਈ ਹਾਲੇ ਬਹੁਤ ਛੋਟੀ ਹੈ।
ਜਿੱਥੇ ਸੁਹਾਨਾ ਨੂੰ ਟ੍ਰੋਲ ਕੀਤਾ ਗਿਆ, ਕੁਝ ਯੂਜ਼ਰਜ਼ ਨੇ ਟ੍ਰੋਲਿੰਗ ਨੂੰ ਗਲਤ ਦੱਸਿਆ।
ਡਾਕਟਰ ਸਟ੍ਰੇਂਜ ਨਾਂ ਦੇ ਯੂਜ਼ਰ ਨੇ ਲਿਖਿਆ, ''ਲੋਕ ਸੁਹਾਨਾ ਨੂੰ ਇਸ ਲਈ ਟ੍ਰੋਲ ਕਰ ਰਹੇ ਹਨ ਕਿਉਂਕਿ ਉਸਨੇ ਇਸ ਉਮਰ ਵਿੱਚ ਅਜਿਹਾ ਫੋਟੋਸ਼ੂਟ ਕਰਾਇਆ, ਪਰ ਜੇ ਉਹ ਉਸਨੂੰ ਬੱਚਾ ਸਮਝਦੇ ਹਨ ਤਾਂ ਉਹ ਇੰਨੇ ਟ੍ਰੋਲਜ਼ ਸਾਂਭੇਗੀ ਕਿਵੇਂ?, ਇਹ ਨਹੀਂ ਸੋਚਦੇ?''
ਆਈ ਐਮ ਵਰੁਨ ਦੇ ਹੈਂਡਲ ਤੋਂ ਟਵੀਟ ਆਇਆ, ''ਉਹ ਸ਼ਾਹਰੁਖ ਦੀ ਧੀ ਹੈ, ਇਸ ਲਈ ਲੋਕ ਉਸਨੂੰ ਟ੍ਰੋਲ ਕਰ ਰਹੇ ਹਨ, ਉਹ ਸੁਹਾਨਾ ਤੋਂ ਜਲ਼ਦੇ ਹਨ।''
ਸੁਹਾਨਾ ਦੇ ਜਲਦ ਬਾਲੀਵੁੱਡ ਵਿੱਚ ਲਾਂਚ ਹੋਣ ਦੀਆਂ ਅਫਵਾਹਾਂ ਵੀ ਸੋਸ਼ਲ ਮੀਡੀਆ 'ਤੇ ਤੈਰ ਰਹੀਆਂ ਹਨ। ਹਾਲਾਂਕਿ ਇਸ ਬਾਰੇ ਸ਼ਾਹਰੁਖ ਖਾਨ ਜਾਂ ਕਿਸੇ ਹੋਰ ਨੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ।
ਇੱਕ ਵਾਰ ਪਹਿਲਾਂ ਵੀ ਸ਼ਾਹਰੁਖ ਦੀ ਧੀ ਨੂੰ ਉਨ੍ਹਾਂ ਵਰਗਾ ਦਿੱਸਣ ਲਈ ਟ੍ਰੋਲ ਕੀਤਾ ਜਾ ਚੁੱਕਿਆ ਹੈ। ਸੁਹਾਨਾ ਤੋਂ ਇਲਾਵਾ ਸ਼ਾਹਰੁਖ ਦੇ ਦੋ ਮੁੰਡੇ ਹਨ, ਆਰਿਅਨ ਅਤੇ ਅਬਰਾਮ ਖਾਨ।