You’re viewing a text-only version of this website that uses less data. View the main version of the website including all images and videos.
ਤੁਹਾਡੇ ਫ਼ੋਨ 'ਚ ਗੂਗਲ ਨੇ ਪਾਇਆ ਹੈ ਆਧਾਰ ਦਾ ਨੰਬਰ
ਸਮਾਰਟਫ਼ੋਨ ਵਰਤਣ ਵਾਲੇ ਬਹੁਤ ਸਾਰੇ ਲੋਕਾਂ ਦੀ ਕੌਂਟੈਕਟ ਲਿਸਟ ਵਿੱਚ UIDAI ਦੇ ਨਾਮ ਨਾਲ ਨੰਬਰ ਸੇਵ ਹੋਣ ਨੂੰ ਲੈ ਕੇ ਉੱਠੇ ਵਿਵਾਦ 'ਤੇ ਗੂਗਲ ਵੱਲੋਂ ਇੱਕ ਬਿਆਨ ਆਇਆ ਹੈ।
ਗੂਗਲ ਨੇ ਕਿਹਾ ਹੈ ਕਿ ਉਸ ਨੇ ਐਂਡਰੌਇਡ ਸਮਾਰਟਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੇ ਜਾਣ ਵਾਲੇ ਸ਼ੁਰੂਆਤੀ ਸੈਟਅਪ 'ਚ ਇਹ ਨੰਬਰ ਪਾਇਆ ਸੀ ਅਤੇ ਉੱਥੋਂ ਇਹ ਕਈ ਸਾਰੇ ਯੂਜ਼ਰਜ਼ ਦੇ ਨਵੇਂ ਸਮਾਰਟ ਫ਼ੋਨ ਵਿੱਚ ਵੀ ਟਰਾਂਸਫਰ ਹੋ ਗਿਆ।
ਇਹ ਵੀ ਪੜ੍ਹੋ:
ਗੂਗਲ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨੰਬਰ ਨੂੰ ਸਾਲ 2014 ਵਿੱਚ OEM ਯਾਨਿ ਸਮਾਰਟਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੇ ਜਾਣ ਵਾਲੇ ਸ਼ੁਰੂਆਤੀ ਸੈਟਅਪ ਵਾਲੇ ਪ੍ਰੋਗਰਾਮ ਵਿੱਚ ਪਾਇਆ ਗਿਆ ਸੀ।
'ਐਂਡਰੌਇਡ' ਗੂਗਲ ਵੱਲੋਂ ਵਿਕਿਸਤ ਕੀਤਾ ਗਿਆ ਮੋਬਾਈਲ ਆਪਰੇਟਿੰਗ ਸਿਸਟਮ ਹੈ ਜਿਸ ਨੂੰ ਸਮਾਰਟਫ਼ੋਨ ਅਤੇ ਟੈਬਲੇਟਸ ਵਿੱਚ ਵਰਤਿਆ ਜਾਂਦਾ ਹੈ।
ਕੀ ਕਹਿਣਾ ਹੈ ਗੂਗਲ ਦਾ
ਗੂਗਲ ਨੇ ਲਿਖਿਤ ਬਿਆਨ ਵਿੱਚ ਕਿਹਾ ਹੈ, "ਅਸੀਂ ਇੰਟਰਨਲ ਰਿਵੀਊ ਵਿੱਚ ਦੇਖਿਆ ਹੈ ਕਿ ਸਾਲ 2014 ਵਿੱਚ ਭਾਰਤੀ ਸਮਾਰਟਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੇ ਜਾਣ ਵਾਲੇ ਸੈਟਅਪ ਵਿਜ਼ਰਡ ਵਿੱਚ ਅਸੀਂ ਉਸ ਸਮੇਂ ਦਾ UIDAI ਹੈਲਪਲਾਈਨ ਨੰਬਰ ਅਤੇ ਐਮਰਜੈਂਸੀ ਸਹਾਇਤਾ ਨੰਬਰ 112 ਕੋਡ ਕਰ ਦਿੱਤਾ ਸੀ। ਇਹ ਉਦੋਂ ਤੋਂ ਉਸੇ ਵਿੱਚ ਹੀ ਹੈ। ਇਹ ਨੰਬਰ ਕਿਸੇ ਯੂਜ਼ਰ ਦੀ ਕੌਂਟੈਕਟ ਲਿਸਟ ਵਿੱਚ ਸੇਵ ਹੁੰਦੇ ਹਨ, ਇਸ ਲਈ ਉਹ ਉਨ੍ਹਾਂ ਦੇ ਨਵੇਂ ਡਿਵਾਈਸ ਦੇ ਕੌਂਟੈਕਟਸ ਵਿੱਚ ਵੀ ਟਰਾਂਸਫਰ ਹੋ ਜਾਂਦੇ ਹਨ।"
"ਇਸਦੇ ਕਾਰਨ ਕੋਈ ਪ੍ਰੇਸ਼ਾਨੀ ਹੋਈ ਤਾਂ ਅਸੀਂ ਮਾਫ਼ੀ ਮੰਗਦੇ ਹਾਂ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਇਹ ਅਜਿਹੀ ਸਥਿਤੀ ਨਹੀਂ ਹੈ ਜਿਸ ਵਿੱਚ ਤੁਹਾਡੇ ਐਂਡਰੌਇਡ ਡਿਵਾਈਸਿਜ਼ ਨੂੰ ਅਣਅਧਿਕਾਰਤ ਤਰੀਕੇ ਨਾਲ ਐਕਸਸ ਕੀਤਾ ਗਿਆ ਹੈ। ਯੂਜ਼ਰ ਆਪਣੇ ਡਿਵਾਈਸ ਨਾਲ ਇਸ ਨੰਬਰ ਨੂੰ ਡਿਲੀਟ ਕਰ ਸਕਦੇ ਹਨ।"
ਅੱਗੇ ਗੂਗਲ ਨੇ ਕਿਹਾ, "ਅਸੀਂ ਆਪਣੇ ਵਾਲੇ ਸੈਟਅਪ ਵਿਜ਼ਰਡ ਦੇ ਨਵੇਂ ਐਡੀਸ਼ਨ ਵਿੱਚ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਆਉਣ ਵਾਲੇ ਕੁਝ ਹਫ਼ਤਿਆਂ 'ਚ ਸਮਾਰਟਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇਗਾ।"
ਇਹ ਵੀ ਪੜ੍ਹੋ:
ਇਸ ਤਰ੍ਹਾਂ ਨਾਲ ਦੇਖੋ ਤਾਂ ਜੇਕਰ ਕਿਸੇ ਕਿਸੇ ਦੇ ਐਂਡਰੌਇਡ ਡਿਵਾਈਸ ਦੇ ਕੌਂਟੈਕਟਸ ਗੂਗਲ ਅਕਾਊਂਟ ਨਾਲ ਜੁੜੇ ਹਨ। ਤਾਂ ਉਸ ਗੂਗਲ ਅਕਾਊਂਟ ਨਾਲ ਸਿੰਕ ਹੋਰ ਸਾਰੀਆਂ ਡਿਵਾਈਸਾਂ ਵਿੱਚ ਪੁਰਾਣੇ ਡਿਵਾਈਸ ਦੇ ਨੰਬਰ ਆ ਜਾਣਗੇ।
ਕਿਵੇਂ ਸ਼ੁਰੂ ਹੋਇਆ ਸੀ ਵਿਵਾਦ
ਸ਼ੁੱਕਰਵਾਰ ਨੂੰ ਇਹ ਮੁੱਦਾ ਟਵਿੱਟਰ ਹੈਂਡਲ ਏਲੀਅਟ ਐਂਡਰਸਨ @fs0c131y ਦੇ ਟਵੀਟ ਨਾਲ ਉੱਠਿਆ। ਇਸ ਹੈਂਡਲ ਨਾਲ ਯੂਆਈਡੀਏਆਈ ਨੂੰ ਸੰਬੋਧਿਤ ਕਰਦੇ ਹੋਏ ਪੁੱਛਿਆ ਗਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਹ ਟਵਿੱਟਰ ਹੈਂਡਲ ਪਹਿਲਾਂ ਵੀ ਆਧਾਰ ਦੀ ਪ੍ਰਾਇਵੇਸੀ ਦੇ ਦਾਅਵੇ 'ਤੇ ਸਵਾਲ ਚੁੱਕਦਾ ਰਿਹਾ ਹੈ।
ਇਸ ਤੋਂ ਬਾਅਦ ਜਦੋਂ ਲੋਕਾਂ ਨੇ ਆਪਣੇ ਸਮਾਰਟਫ਼ੋਨ 'ਤੇ ਇਹ ਨੰਬਰ ਦੇਖਿਆ ਤਾਂ ਸ਼ੱਕ ਜ਼ਾਹਰ ਕੀਤਾ ਸੀ ਕਿ ਕਿਤੇ ਸਰਕਾਰ ਦੇ ਇਸ਼ਾਰੇ 'ਤੇ ਤਾਂ ਸਰਵਿਸ ਪ੍ਰੋਵਾਈਡਰ ਕੰਪਨੀਆਂ ਅਜਿਹਾ ਨਹੀਂ ਕਰ ਰਹੀਆਂ। ਪਰ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਉਸ ਨੇ ਕਿਸੇ ਵੀ ਸਰਵਿਸ ਪ੍ਰੋਵਾਈਡਰ ਕੰਪਨੀ ਨੂੰ ਅਜਿਹਾ ਕਰਨ ਲਈ ਨਹੀਂ ਕਿਹਾ।
ਇਹ ਵੀ ਪੜ੍ਹੋ:
ਆਧਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਬਿਆਨ ਜਾਰੀ ਕਰਦੇ ਹੋਏ ਲਿਖਿਆ ਸੀ, " UIDAI ਦੇ ਪੁਰਾਣੇ ਅਤੇ ਹੁਣ ਇਨਵੈਲਿਡ ਹੋ ਚੁੱਕੇ ਟੋਲ ਫਰੀ ਨੰਬਰ 1800-300-1947 ਦੇ ਆਪਣੇ ਆਪ ਐਂਡਰੌਇਡ ਫ਼ੋਨ ਵਿੱਚ ਸੇਵ ਹੋ ਜਾਣ ਦੇ ਸਬੰਧ ਵੱਚ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ UIDAI ਨੇ ਕਿਸੇ ਮੈਨੂਫੈਕਚਰਰ ਜਾਂ ਸਰਵਿਸ ਪ੍ਰੋਵਾਈਡਰ ਨੂੰ ਅਜਿਹੀ ਸਹੂਲਤ ਦੇਣ ਲਈ ਨਹੀਂ ਕਿਹਾ ਹੈ। ਇਹ ਨੰਬਰ ਵੀ ਕਾਨੂੰਨੀ UIDAI ਟੋਲ ਫਰੀ ਨੰਬਰ ਨਹੀਂ ਹੈ ਅਤੇ ਕੁਝ ਹਿੱਤਾਂ ਲਈ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸਾਡਾ ਕਾਨੂੰਨੀ ਟੋਲ ਫਰੀ ਨੰਬਰ 1947 ਹੈ ਜਿਹੜੇ ਦੋ ਸਾਲਾਂ ਤੋਂ ਚੱਲ ਰਿਹਾ ਹੈ।"