'ਆਪ' ਦੀ ਘਰੇਲੂ ਜੰਗ: ਕਿੱਥੇ ਹਨ ਭਗਵੰਤ ਮਾਨ?

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਖਾਨਾਜੰਗੀ ਅਤੇ ਸਿਆਸੀ ਡਰਾਮੇ ਵਿਚੋਂ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਗੈਰਮੌਜੂਦਗੀ ਹਰ ਕਿਸੇ ਨੂੰ ਚੁਭ ਰਹੀ ਹੈ।

ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਖਹਿਰਾ ਅਤੇ ਪਾਰਟੀ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਸਨ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਕੁਝ ਸੁਣਨਾ ਪਿਆ।ਲੋਕਾਂ ਦਾ ਕਹਿਣਾ ਸੀ ਉਹ ਨਾ ਹੀ ਕਿਸੇ ਮੀਟਿੰਗ ਅਤੇ ਨਾ ਹੀ ਕਿਸੇ ਨੂੰ ਮਿਲਣ ਪਹੁੰਚੇ।

ਲੋਕ ਉਨ੍ਹਾਂ ਦੀ ਗੈਰ ਮੌਜੂਦਗੀ ਬਾਰੇ ਗੱਲਾਂ ਕਰ ਹੀ ਰਹੇ ਸਨ ਕਿ ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਦੀ ਹਸਪਤਾਲ ਵਿੱਚ ਇੱਕ ਤਸਵੀਰ ਸਾਹਮਣੇ ਆਈ।

ਇਹ ਵੀ ਪੜ੍ਹੋ:

ਸੰਨੀ ਰਾਏ ਨਾਂ ਦੇ ਇੱਕ ਯੂਜ਼ਰ ਨੇ ਤਸਵੀਰ ਸਾਂਝੀ ਕਰਕੇ ਫੇਸਬੁੱਕ 'ਤੇ ਲਿਖਿਆ, ''ਰੱਬ ਤੁਹਾਨੂੰ ਜਲਦੀ ਠੀਕ ਕਰੇ।''

ਇਸ ਤਸਵੀਰ ਬਾਰੇ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਅਤੇ ਭਗਵੰਤ ਮਾਨ ਦੇ ਦੋਸਤ ਮਨਜੀਤ ਸਿੱਧੂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ 'ਆਪ' ਆਗੂ ਦੀ 14 ਜੁਲਾਈ ਸਿਹਤ ਖ਼ਰਾਬ ਹੈ। ਜਦੋਂ ਉਹ ਇੰਗਲੈਂਡ ਦੌਰੇ ਤੋਂ ਵਾਪਸ ਪਰਤੇ ਸਨ। ਉਨ੍ਹਾਂ ਤਰਤਾਤਰਨ ਰੈਲੀ ਦੌਰਾਨ ਖਰਾਬ ਸਿਹਤ ਹੋਣ ਕਾਰਨ ਮੰਚ ਤੋਂ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ।ਪਰ ਬਾਅਦ ਵਿਚ ਉਹ ਬੋਲੇ ਸਨ।

ਵਿਦੇਸ਼ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੇਟ ਵਿਚ ਦਰਦ ਮਹਿਸੂਸ ਹੋਇਆ ਪਰ ਸੰਸਦ ਸੈਸ਼ਨ ਕਰਕੇ ਉਹ ਧਿਆਨ ਨਹੀਂ ਦੇ ਸਕੇ ਅਤੇ ਸੰਸਦ ਦੇ ਹਸਪਤਾਲ ਤੋਂ ਦਵਾਈ ਲੈਂਦੇ ਰਹੇ। ਜਿਸ ਕਾਰਨ ਸਿਹਤ ਜ਼ਿਆਦਾ ਵਿਗੜ ਗਈ।

ਬਾਅਦ ਵਿੱਚ ਡਾਕਟਰ ਕੋਲ੍ਹ ਜਾਣ ਉੱਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਪੱਥਰੀ ਦੀ ਗੰਭੀਰ ਸਮੱਸਿਆ ਹੈ , ਜਿਸ ਕੁਝ ਖਾਦਾ ਹੋਇਆ ਪਚ ਨਹੀਂ ਸੀ ਰਿਹਾ। ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਜਿੱਥੇ ਉਹ ਜ਼ੇਰ-ਏ-ਇਲਾਜ਼ ਹਨ।

ਮਿਲਣ ਪਹੁੰਚੇ ਅਰਵਿੰਦ ਕੇਜਰੀਵਾਲ

ਉਨ੍ਹਾਂ ਨੇ ਆਪਣੀ ਬਿਮਾਰੀ ਨੂੰ ਜਨਤਕ ਨਹੀਂ ਕੀਤਾ ਸੀ। ਪਰ ਜਦੋਂ ਉਨ੍ਹਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਰਾਹੀ ਜਨਤਕ ਹੋ ਗਈ ਤਾਂ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਭਗਵੰਤ ਮਾਨ ਦੀ ਖ਼ਬਰਸਾਰ ਲੈਣ ਲਈ ਪਹੁੰਚ ਗਏ।

ਭਗਵੰਤ ਮਾਨ ਦੀ ਤਸਵੀਰ ਉੱਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕਰ ਰਹੇ ਹਨ। ਪਰ ਇੱਕੋ ਦੁੱਕਾ ਇਸ ਨੂੰ ਪਾਰਟੀ ਸੰਕਟ ਤੋਂ ਕਿਨਾਰਾ ਕਰਨ ਦਾ ਡਰਾਮਾ ਵੀ ਕਿਹ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)