ਇਸ ਦਵਾਈ ਦੀ ਸਿਰਫ਼ ਇੱਕ ਡੋਜ਼ ਨਾਲ ਮਲੇਰੀਆਂ ਹੋ ਸਕੇਗਾ ਜੜ੍ਹੋਂ ਖ਼ਤਮ

ਤਸਵੀਰ ਸਰੋਤ, Science Photo Library
ਮਲੇਰੀਆ ਦੇ ਠੀਕ ਹੋਣ ਤੋਂ ਬਾਅਦ ਇਸ ਦੇ ਅੰਸ਼ ਜਿਗਰ 'ਚ ਕਿਤੇ ਨਾ ਕਿਤੇ ਰਹਿ ਜਾਂਦੇ ਹਨ, ਜਿਸ ਕਾਰਨ ਇਸ ਦੇ ਮੁੜ ਹੋਣ ਦਾ ਖ਼ਤਰਾ ਰਹਿੰਦਾ ਹੈ।
ਇਸ ਤਰ੍ਹਾਂ ਮਲੇਰੀਆ ਨਾਲ ਹਰ ਸਾਲ ਪੀੜਤ ਹੋਣ ਵਾਲਿਆਂ ਦੀ ਗਿਣਤੀ 85 ਲੱਖ ਹੈ।
'ਪਲਾਜ਼ਮੋਡੀਅਮ ਵਿਵੋਕਸ' ਨਾਮ ਦੇ ਇਸ ਮਲੇਰੀਆ ਦੇ ਇਲਾਜ ਲਈ ਇੱਕ ਖ਼ਾਸ ਦਵਾਈ ਨੂੰ ਹਾਲ ਹੀ ਵਿੱਚ ਅਮਰੀਕਾ 'ਚ ਮਨਜ਼ੂਰੀ ਦਿੱਤੀ ਗਈ ਹੈ। ਪਿਛਲੇ 60 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵਿਗਿਆਨੀਆਂ ਨੂੰ ਇਹ ਕਾਮਯਾਬੀ ਮਿਲੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਇਸ ਦਵਾਈ ਦਾ ਨਾਮ ਟੈਫੇਨੋਕਵਾਇਨ ਹੈ। ਦੁਨੀਆਂ ਭਰ ਦੇ ਰੇਗੂਲੇਟਰ ਹੁਣ ਇਸ ਦਵਾਈ ਦੀ ਜਾਂਚ ਕਰ ਰਹੇ ਹਨ, ਤਾਂ ਜੋ ਉਹ ਆਪਣੇ ਦੇਸਾਂ ਵਿੱਚ ਮਲੇਰੀਆ ਨਾਲ ਪ੍ਰਭਾਵਿਤ ਲੋਕਾਂ ਨੂੰ ਇਸ ਦਵਾਈ ਦਾ ਫਾਇਦਾ ਪਹੁੰਚਾਇਆ ਜਾ ਸਕੇ।
ਵਾਰ-ਵਾਰ ਹੋਣ ਵਾਲਾ ਮਲੇਰੀਆ
ਪਲਾਜ਼ਮੋਡੀਅਮ ਵਿਵੋਕਸ ਮਲੇਰੀਆ ਉਪ-ਸਹਾਰਾ ਅਫਰੀਕਾ ਤੋਂ ਬਾਹਰ ਹੋਣ ਵਾਲਾ ਸਭ ਤੋਂ ਆਮ ਮਲੇਰੀਆ ਹੈ। ਇਹ ਇਸ ਲਈ ਖ਼ਤਰਨਾਕ ਹੁੰਦਾ ਹੈ, ਕਿਉਂਕਿ ਠੀਕ ਹੋ ਜਾਣ ਤੋਂ ਬਾਅਦ ਦੂਜੀ ਅਤੇ ਤੀਜੀ ਵਾਰ ਹੋਣ ਦਾ ਖ਼ਤਰਾ ਰਹਿੰਦਾ ਹੈ।
ਉਸ ਤਰ੍ਹਾਂ ਦੇ ਮਲੇਰੀਆ ਦਾ ਸਭ ਤੋਂ ਵੱਧ ਖ਼ਤਰਾ ਬੱਚਿਆਂ ਨੂੰ ਹੁੰਦਾ ਹੈ। ਵਾਰ-ਵਾਰ ਹੋਣ ਵਾਲੀ ਇਸ ਬਿਮਾਰੀ ਦੇ ਕਾਰਨ ਬੱਚੇ ਕਮਜ਼ੋਰ ਹੁੰਦੇ ਜਾਂਦੇ ਹਨ।
ਮਰੀਜ਼ ਇਸ ਨੂੰ ਹੋਰ ਫੈਲਾਉਣ ਦਾ ਜ਼ਰੀਆ ਵੀ ਬਣ ਸਕਦੇ ਹਨ ਕਿਉਂਕਿ ਜਦੋਂ ਕੋਈ ਮੱਛਰ ਉਨ੍ਹਾਂ ਕੱਟਣ ਤੋਂ ਬਾਅਦ ਜਦੋਂ ਕਿਸੇ ਹੋਰ ਨੂੰ ਕੱਟਦਾ ਹੈ ਤਾਂ ਦੂਜਾ ਵਿਅਕਤੀ ਵੀ ਉਸ ਰੋਗ ਨਾਲ ਪੀੜਤ ਹੋ ਸਕਦਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਇਹੀ ਕਾਰਨ ਹੈ ਕਿ ਇਸ ਮਲੇਰੀਆ ਨਾਲ ਜੰਗ ਸੌਖੀ ਨਹੀਂ ਹੈ।
ਪਰ ਹੁਣ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਨੇ ਇਸ ਤਰ੍ਹਾਂ ਦੇ ਮਲੇਰੀਆ ਨੂੰ ਹਰਾਉਣ ਵਿੱਚ ਸਮਰੱਥ ਟੈਫੇਨੋਕਵਾਇਨ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਦਵਾਈ ਜਿਗਰ ਵਿੱਚ ਲੁਕੇ ਪਲਾਜ਼ਮੋਡੀਅਮ ਵਿਵੋਕਸ ਦੇ ਅੰਸ਼ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਫੇਰ ਇਹ ਬਿਮਾਰੀ ਵਾਰ-ਵਾਰ ਲੋਕਾਂ ਨੂੰ ਨਹੀਂ ਹੋ ਸਕਦੀ। ਤੁਰੰਤ ਫਇਦੇ ਲਈ ਇਸ ਦੂਜੀਆਂ ਦਵਾਈਆਂ ਦੇ ਨਾਲ ਵੀ ਲਿਆ ਜਾ ਸਕਦਾ ਹੈ।
ਪਹਿਲਾ ਮੌਜੂਦ ਦਵਾਈ ਅਸਰਦਾਰ ਕਿਉਂ ਨਹੀਂ?
ਪਲਾਜ਼ਮੋਡੀਅਮ ਵਿਵੋਕਸ ਮਲੇਰੀਆ ਦੇ ਇਲਾਜ ਲਈ ਪਹਿਲਾਂ ਤੋਂ ਪ੍ਰਾਈਮਾਕੀਨ ਨਾਮ ਦੀ ਦਵਾਈ ਮੌਜੂਦ ਹੈ।
ਪਰ ਟੈਫੇਨੋਕਵਾਇਨ ਦੀ ਇੱਕ ਖੁਰਾਕ ਨਾਲ ਹੀ ਬਿਮਾਰੀ ਨਾਲ ਨਿਜਾਤ ਪਾਈ ਜਾ ਸਕਦੀ ਹੈ, ਜਦਕਿ ਪ੍ਰਾਈਮਾਕੀਨ ਦੀ ਦਵਾਈ 14 ਦਿਨਾਂ ਤੱਕ ਲਗਾਤਾਰ ਲੈਣੀ ਪੈਂਦੀ ਹੈ।

ਤਸਵੀਰ ਸਰੋਤ, cdc
ਪ੍ਰਾਈਮਾਕੀਨ ਲੈਣ ਦੇ ਕੁਝ ਦਿਨ ਬਾਅਦ ਹੀ ਲੋਕ ਚੰਗਾ ਮਹਿਸੂਸ ਕਰਨ ਲੱਗਦੇ ਹਨ ਅਤੇ ਦਵਾਈ ਦਾ ਕੋਰਸ ਪੂਰਾ ਨਹੀਂ ਕਰਦੇ। ਇਸੇ ਕਾਰਨ ਮਲੇਰੀਆ ਦੁਬਾਰਾ ਹੋਣ ਦਾ ਖ਼ਤਰਾ ਰਹਿੰਦਾ ਹੈ।
ਸਾਵਧਾਨੀ ਦੀ ਲੋੜ
ਐਫਡੀਏ ਦਾ ਕਹਿਣਾ ਹੈ ਕਿ ਇਹ ਅਸਰਦਾਰ ਹੈ ਅਤੇ ਅਮਰੀਕਾ ਦੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ।
ਸੰਸਥਾ ਨੇ ਇਸ ਦਵਾਈ ਨਾਲ ਹੋਣ ਵਾਲੇ ਸਾਇਡ-ਇਫੈਕਟ ਬਾਰੇ ਵੀ ਚਿਤਾਵਨੀ ਦਿੱਤੀ ਹੈ।
ਉਦਾਹਰਣ ਵਜੋਂ ਜੋ ਲੋਕ ਐਨਜ਼ਾਇਮ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਵਿਚ ਦਵਾਈ ਨਾਲ ਖ਼ੂਨ ਦੀ ਘਾਟ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਅਜਿਹੇ ਲੋਕਾਂ ਨੂੰ ਇਹ ਦਵਾਈ ਨਹੀਂ ਲੈਣੀ ਚਾਹੀਦੀ ਹੈ।
ਮਨੋਵਿਗਿਆਨਕ ਬਿਮਾਰੀਆਂ ਨਾਲ ਪੀੜਤ ਲੋਕਾਂ 'ਤੇ ਵੀ ਇਸ ਦਵਾਈ ਦਾ ਬੁਰਾ ਅਸਰ ਹੋ ਸਕਦਾ ਹੈ।

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਕ ਪ੍ਰਾਇਸ ਨੇ ਬੀਬੀਸੀ ਨੂੰ ਕਿਹਾ, "ਟੈਫੇਨੋਕਵਾਇਨ ਦੀ ਇੱਕ ਹੀ ਖੁਰਾਕ 'ਚ ਬਿਮਾਰੀ ਤੋਂ ਨਿਜ਼ਾਤ ਮਿਲ ਜਾਣਾ ਇੱਕ ਵੱਡੀ ਉਪਲਬਧੀ ਹੋਵੇਗੀ। ਮਲੇਰੀਆ ਦੇ ਇਲਾਜ 'ਚ ਪਿਛਲੇ 60 ਸਾਲਾਂ ਵਿੱਚ ਅਜਿਹੀ ਸਫ਼ਲਤਾ ਸਾਨੂੰ ਨਹੀਂ ਮਿਲੀ ਹੈ।"
ਉੱਥੇ ਇਸ ਦਵਾਈ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਡਾਕਟਰ ਹੋਲ ਬੈਰਨ ਦਾ ਕਹਿਣਾ ਹੈ, "ਪਲਾਜ਼ਮੋਡੀਅਮ ਵਿਵਕੋਸ ਮਲੇਰੀਆ ਦੀ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਲਈ ਇਹ ਦਵਾਈ ਵਰਦਾਨ ਹੈ। ਪਿਛਲੇ 60 ਸਾਲਾਂ ਵਿੱਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਅਜਿਹੀ ਦਵਾਈ ਹੈ।"
"ਇਸ ਤਰ੍ਹਾਂ ਦੇ ਮਲੇਰੀਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਹ ਦਵਾਈ ਅਹਿਸ ਭੂਮਿਕਾ ਅਦਾ ਕਰ ਸਕਦੀ ਹੈ।"












