ਸਾਊਦੀ ਅਰਬ 'ਚ ਡਰਾਈਵਿੰਗ ਤੋਂ ਬੈਨ ਹਟਿਆ, ਇਨ੍ਹਾਂ 5 ਚੀਜ਼ਾਂ ਤੋਂ ਕਦੋਂ?

ਸਾਊਦੀ ਅਰਬ

ਤਸਵੀਰ ਸਰੋਤ, Getty Images

ਸਾਊਦੀ ਅਰਬ ਦੀਆਂ ਔਰਤਾ ਆਖ਼ਰਕਾਰ ਗੱਡੀ ਚਲਾ ਸਕਣਗੀਆਂ। ਉਨ੍ਹਾਂ ਦੇ ਗੱਡੀ ਚਲਾਉਣ 'ਤੇ ਲਗਾਇਆ ਗਿਆ ਬੈਨ 24 ਜੂਨ ਨੂੰ ਹਟ ਜਾਵੇਗਾ। ਇਸਦੇ ਬਾਵਜੂਦ ਪੰਜ ਹੋਰ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਉਹ ਨਹੀਂ ਕਰ ਸਕਣਗੀਆਂ।

1. ਬੈਂਕ ਖਾਤੇ ਲਈ ਇਜਾਜ਼ਤ

ਸਾਊਦੀ ਅਰਬ ਵਿੱਚ ਔਰਤਾਂ ਮਰਦ ਦੀ ਇਜਾਜ਼ਤ ਤੋਂ ਬਿਨਾਂ ਬੈਂਕ ਖਾਤਾ ਨਹੀਂ ਖੁੱਲ੍ਹਵਾ ਸਕਦੀਆਂ।

ਇਸਦਾ ਕਾਰਨ ਹੈ ਸਾਊਦੀ ਅਰਬ ਦਾ ਗਾਰਡੀਅਨਸ਼ਿਪ ਸਿਸਟਮ।

ਜਦੋਂ ਤੋਂ ਇਹ ਸਿਸਟਮ ਬਣਿਆ ਹੈ, ਇਹ ਦੇਸ ਵਾਹਾਬੀ ਨਾਲ ਜੁੜਿਆ ਹੋਇਆ ਹੈ ਜੋ ਇਸਲਾਮ ਦੀ ਬਹੁਤ ਸਖ਼ਤ ਬ੍ਰਾਂਚ ਹੈ।

ਸਾਊਦੀ ਅਰਬ

ਤਸਵੀਰ ਸਰੋਤ, Getty Images

ਵਾਹਾਬੀ ਮੁਤਾਬਕ ਹਰ ਔਰਤ ਦੇ ਫ਼ੈਸਲਿਆ ਲਈ ਇੱਕ ਪੁਰਸ਼ (ਮੇਲ ਗਾਰਡੀਅਨ) ਹੋਣਾ ਚਾਹੀਦਾ ਹੈ ਜਿਹੜਾ ਕਿ ਉਸ ਲਈ ਫ਼ੈਸਲਾ ਲਵੇ।

ਇਸ ਗਾਰਡੀਅਨਸ਼ਿਪ ਸਿਸਟਮ ਦਾ ਸਖ਼ਤ ਵਿਰੋਧ ਵੀ ਕੀਤਾ ਗਿਆ ਸੀ। ਹਿਊਮਨ ਰਾਈਟਸ ਵਾਚ ਸੰਸਥਾ ਵੱਲੋਂ ਇਸਦੀ ਸਖ਼ਤ ਨਿਖੇਧੀ ਕੀਤੀ ਗਈ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਔਰਤਾਂ ਆਪਣੇ ਲਈ ਕੋਈ ਵੀ ਫ਼ੈਸਲਾ ਨਹੀਂ ਲੈ ਸਕਣਗੀਆਂ।

ਸਾਊਦੀ ਅਰਬ

ਤਸਵੀਰ ਸਰੋਤ, Getty Images

2. ਪਾਸਪੋਰਟ ਹਾਸਲ ਕਰਨ ਲਈ

ਗਾਰਡੀਅਨਸ਼ਿਪ ਸਿਸਟਮ ਦੀ ਇਹ ਇੱਕ ਹੋਰ ਉਦਹਾਰਣ ਹੈ।

ਸਾਊਦੀ ਅਰਬ ਦੀਆਂ ਔਰਤਾਂ ਨੂੰ ਪਾਸਪੋਰਟ ਹਾਸਲ ਕਰਨ ਜਾਂ ਫੇਰ ਦੇਸ ਛੱਡਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ।

ਇਸ ਸਿਸਟਮ ਤਹਿਤ ਕਈ ਹੋਰ ਚੀਜ਼ਾਂ ਵੀ ਹਨ ਜਿਨ੍ਹਾਂ ਲਈ ਮਰਦਾਂ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ ਜਿਵੇਂ ਕੰਮ ਕਰਨਾ, ਪੜ੍ਹਾਈ ਜਾਂ ਫੇਰ ਸਿਹਤ ਸਹੂਲਤਾਂ।

ਗਾਰਡੀਅਨ ਔਰਤ ਦਾ ਪਿਤਾ, ਭਰਾ ਜਾਂ ਕੋਈ ਪੁਰਸ਼ ਰਿਸ਼ਤੇਦਾਰ ਹੋ ਸਕਦਾ ਹੈ। ਜੇਕਰ ਔਰਤ ਵਿਧਵਾ ਹੈ ਤਾਂ ਪੁੱਤਰ ਵੀ ਹੋ ਸਕਦਾ ਹੈ।

ਸਾਊਦੀ ਅਰਬ

ਤਸਵੀਰ ਸਰੋਤ, Getty Images

3. ਵਿਆਹ ਜਾਂ ਤਲਾਕ ਲਈ

ਵਿਆਹ ਜਾਂ ਤਲਾਕ ਲਈ ਵੀ ਪੁਰਸ਼ ਗਾਰਡੀਅਨ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ।

ਇਸ ਤੋਂ ਇਲਾਵਾ ਤਲਾਕ ਤੋਂ ਬਾਅਦ ਬੱਚੇ ਨੂੰ ਖ਼ੁਦ ਦੇ ਕੋਲ ਰੱਖਣਾ ਹੋਰ ਵੀ ਔਖਾ ਹੋ ਜਾਂਦਾ ਹੈ ਜੇਕਰ ਬੱਚਾ (ਮੁੰਡਾ) 7 ਸਾਲ ਅਤੇ (ਕੁੜੀ) 9 ਸਾਲ ਤੋਂ ਵੱਡੀ ਹੋਵੇ।

ਔਰਤਾਂ ਆਪਣੇ ਪੁਰਸ਼ ਰਿਸ਼ਤੇਦਾਰਾਂ ਦੀ ਸਦਭਾਵਨਾਂ 'ਤੇ ਨਿਰਭਰ ਹਨ।

ਗਾਰਡੀਅਨ ਕਿਸੇ ਵੀ ਚੀਜ਼ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਸਕਦੇ ਹਨ।

ਸਾਊਦੀ ਅਰਬ

ਤਸਵੀਰ ਸਰੋਤ, Getty Images

4. ਪੁਰਸ਼ ਹੱਥੋਂ ਕੌਫ਼ੀ ਲੈਣ ਲਈ

ਸਾਰੇ ਰੈਸਟੋਰੈਂਟਾਂ ਵਿੱਚ ਔਰਤਾਂ ਅਤੇ ਮਰਦਾਂ ਨੂੰ ਦੋ ਹਿੱਸਿਆਂ ਵਿੱਚ ਚੀਜ਼ ਸਰਵ ਕੀਤੀ ਜਾਂਦੀ ਹੈ।

ਪੁਰਸ਼ ਵੱਖਰੀ ਥਾਂ 'ਤੇ ਬੈਠਦੇ ਹਨ ਅਤੇ ਔਰਤਾਂ ਪਰਿਵਾਰਕ ਖੇਤਰ ਵਿੱਚ ਬੈਠਦੀਆਂ ਹਨ।

ਸਾਊਦੀ ਅਰਬ

ਤਸਵੀਰ ਸਰੋਤ, Getty Images

5. ਪਹਿਰਾਵੇ ਲਈ

ਜਨਤਕ ਥਾਵਾਂ 'ਤੇ ਤੁਹਾਨੂੰ ਚਿਹਰਾ ਢਕਣ ਦੀ ਲੋੜ ਨਹੀਂ ਪਰ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕੇ ਹੋਣੇ ਚਾਹੀਦੇ ਹੋ।

ਆਮ ਤੌਰ 'ਤੇ ਪੂਰੀ ਲੰਬਾਈ ਵਾਲਾ ਖੁੱਲ੍ਹਾ ਬੁਰਕਾ ਹੁੰਦਾ ਹੈ।

ਜਿਹੜੀਆਂ ਔਰਤਾਂ ਇਨ੍ਹਾਂ ਨਿਯਮਾਂ ਨੂੰ ਨਹੀਂ ਮੰਨਦੀਆਂ ਉਨ੍ਹਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ।

ਸਿਰਫ਼ ਕੁਝ ਹੀ ਥਾਵਾਂ ਹਨ ਜਿਵੇਂ ਸ਼ੌਪਿੰਗ ਸੈਂਟਰਜ਼ ਦੇ ਕਈ ਫਲੌਰ ਹਨ ਜਿੱਥੇ ਉਹ ਆਪਣਾ ਬੁਰਕਾ ਉਤਾਰ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)