ਫੁੱਟਬਾਲ ਵਿਸ਼ਵ ਕੱਪ: ਮੈਸੀ ਦੇ ਖਰਾਬ ਪ੍ਰਦਰਸ਼ਨ ਦੇ ਕੀ ਕਾਰਨ ਹੋ ਸਕਦੇ ਹਨ?

ਤਸਵੀਰ ਸਰੋਤ, Reuters
- ਲੇਖਕ, ਬੈਨ ਸਦਰਲੈਂਡ ਅਤੇ ਫਰਨਾਂਡੋ ਡੁਆਰਟੇ
- ਰੋਲ, ਬੀਬੀਸੀ ਪੱਤਰਕਾਰ
ਕ੍ਰੋਏਸ਼ੀਆ ਖ਼ਿਲਾਫ਼ ਮੈਚ ਵਿੱਚ 3-0 ਨਾਲ ਹਾਰਨ ਤੋਂ ਬਾਅਦ ਬਿਖਰੇ ਹੋਏ ਵਾਲਾਂ ਵਿੱਚ ਡ੍ਰੈਸਿੰਗ ਰੂਮ 'ਚ ਜਾਂਦੇ ਅਰਜਨਟੀਨਾ ਦੇ ਸਟਾਰ ਖਿਡਾਰੀ ਲਾਇਨਲ ਮੈਸੀ ਦੀ ਤਸਵੀਰ ਫੁੱਟਬਾਲ ਵਿਸ਼ਵ ਕੱਪ 2018 ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਹਕੀਕਤ ਦੱਸ ਰਹੀ ਹੈ।
ਪੰਜ ਵਾਰ 'ਗੋਲਡਨ ਸ਼ੂ' ਇਨਾਮ ਜਿੱਤਣ ਵਾਲੇ ਮੈਸੀ ਨੇ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਨਾ ਹੀ ਕੋਈ ਗੋਲ ਕੀਤਾ ਹੈ ਤੇ ਨਾ ਹੀ ਕੋਈ ਅਜਿਹਾ ਪਾਸ ਦਿੱਤਾ ਹੈ ਜਿਸ ਕਰਕੇ ਟੀਮ ਨੂੰ ਗੋਲ ਕਰਨ ਵਿੱਚ ਮਦਦ ਮਿਲੀ ਹੋਵੇ।
ਇੰਨਾ ਹੀ ਨਹੀਂ, ਉਹ ਆਈਸਲੈਂਡ ਖ਼ਿਲਾਫ਼ ਪੈਨਲਟੀ 'ਤੇ ਵੀ ਗੋਲ ਨਹੀਂ ਕਰ ਸਕੇ ਹਨ। ਹਾਲਾਤ ਇਹ ਹਨ ਕਿ ਉਨ੍ਹਾਂ 'ਤੇ ਪਹਿਲੀ ਵਾਰ ਟੂਰਨਾਮੈਂਟ ਦੇ ਪਹਿਲੇ ਹੀ ਦੌਰ 'ਚੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
24 ਜੂਨ ਨੂੰ ਮੈਸੀ 31 ਸਾਲ ਦੇ ਹੋਣ ਵਾਲੇ ਹਨ। ਫੁੱਟਬਾਲ ਦੇ ਜਾਣਕਾਰਾਂ ਮੁਤਾਬਕ ਮੈਸੀ ਅਰਜਨਟੀਨਾ ਲਈ ਵੱਡਾ ਖਿਤਾਬ ਜਿੱਤਣ ਦਾ ਇਹ ਆਖਰੀ ਮੌਕਾ ਹੋ ਸਕਦਾ ਹੈ।
ਹੁਣ ਤੱਕ ਉਹ ਅਰਜਨਟੀਨਾ ਨੂੰ ਬੀਜਿੰਗ ਓਲਮਪਿੰਕ 2009 ਵਿੱਚ ਸਿਰਫ ਗੋਲਡ ਹੀ ਦੁਆ ਸਕੇ ਹਨ। ਹੇਠ ਲਿਖੇ ਕੁਝ ਕਾਰਨ ਮੈਸੀ ਦੇ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਹੋ ਸਕਦੇ ਹਨ।

ਤਸਵੀਰ ਸਰੋਤ, Getty Images
1) ਸਰੀਰਕ ਥਕਾਣ
2017-18 ਦੇ ਯੁਰਪੀਅ ਸੀਜ਼ਨ ਵਿੱਚ ਮੈਸੀ ਨੇ 54 ਮੈਚ ਖੇਡੇ ਹਨ। ਮੈਚਾਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਹੈ।
ਫੁੱਟਬਾਲ ਅੰਕੜਿਆਂ ਦੀ ਜਰਮਨ ਵੈੱਬਸਾਈਟ 'ਟਰਾਂਸਫਰਮਾਰਕੀਟ' ਮੁਤਾਬਕ ਇਸ ਦੌਰਾਨ ਮੈਸੀ 4468 ਮਿੰਟਾਂ ਲਈ ਖੇਡੇ 'ਤੇ ਔਸਤਨ 82.7 ਮਿੰਟਾਂ ਲਈ ਮੈਦਾਨ 'ਤੇ ਰਹੇ।
ਇਸ ਦੇ ਬਾਵਜੂਦ ਉਨ੍ਹਾਂ ਬਾਰਸੀਲੋਨਾ ਲਈ 45 ਗੋਲ ਕੀਤੇ ਤੇ 18 ਗੋਲ ਕਰਨ ਵਿੱਚ ਮਦਦ ਕੀਤੀ।
2) ਸੱਟ ਤੋਂ ਪ੍ਰੋਸ਼ਾਨ
ਅਪ੍ਰੈਲ 2018 ਵਿੱਚ ਅਰਜਨਟੀਨਾ ਦੇ ਅਖ਼ਬਾਰ 'ਕਲਾਰਿਨ' ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਕਿ ਮੈਸੀ ਦੇ ਸੱਜੇ ਪੱਟ ਵਿੱਚ ਸੱਟ ਲੱਗੀ ਹੈ ਜਿਸ ਨਾਲ ਉਨ੍ਹਾਂ ਨੂੰ ਭੱਜਣ ਵਿੱਚ ਦਿੱਕਤ ਆ ਰਹੀ ਹੈ।
ਸਪੇਨ ਅਤੇ ਇਟਲੀ ਖ਼ਿਲਾਫ਼ ਹੋਏ ਦੋਸਤਾਨਾ ਮੁਕਾਬਲੇ ਵਿੱਚ ਉਨ੍ਹਾਂ ਦੇ ਬਾਹਰ ਬੈਠਣ ਤੋਂ ਬਾਅਦ ਸਭ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ।
ਉਨ੍ਹਾਂ ਨੂੰ ਬਾਹਰ ਬੈਠ ਕੇ ਸਪੇਨ ਤੋਂ ਆਪਣੇ ਸਾਥੀਆਂ ਨੂੰ ਹਾਰਦੇ ਹੋਏ ਵੇਖਣਾ ਪਿਆ ਸੀ।

ਤਸਵੀਰ ਸਰੋਤ, Getty Images
3. ਟੀਮ ਅਰਜਨਟੀਨਾ ਦਾ ਖਰਾਬ ਪ੍ਰਦਰਸ਼ਨ
ਦੱਖਣੀ ਅਮਰੀਕਾ ਵਿੱਚ ਹੋਏ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਅਰਜਨਟੀਨਾ ਦਾ ਪ੍ਰਦਰਸ਼ਨ ਖਰਾਬ ਸੀ ਅਤੇ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਖਰੀ ਦੌਰ ਵਿੱਚ ਥਾਂ ਬਣਾਈ ਸੀ।
ਅਰਜਨਟੀਨਾ 2014 ਫੁੱਟਬਾਲ ਵਿਸ਼ਵ ਕੱਪ ਵਿੱਚ ਜਰਮਨੀ ਤੋਂ ਹਾਰ ਕੇ ਉੱਪ-ਜੇਤੂ ਬਣੇ ਸਨ। ਦੋ ਵਾਰ ਦੇ ਚੈਂਪਿਅਨ ਅਰਜਨਟੀਨਾ ਨੇ 1986 ਵਿੱਚ ਪਿਛਲਾ ਵਿਸ਼ਵ ਕੱਪ ਜਿੱਤਿਆ ਸੀ। 1993 ਵਿੱਚ ਕੋਪਾ ਅਮਰੀਕਾ ਤੋਂ ਬਾਅਦ ਉਹ ਇੱਕ ਵੀ ਵੱਡਾ ਟੂਰਨਾਮੈਂਟ ਆਪਣੇ ਨਾਂ ਨਹੀਂ ਕਰ ਸਕੇ ਹਨ।
2004 ਅਤੇ 2008 ਵਿੱਚ ਲਗਾਤਾਰ ਦੋ ਓਲੰਪਿਕ ਖਿਤਾਬ ਵੀ ਇਸ ਦੁੱਖ ਨੂੰ ਘਟਾ ਨਹੀਂ ਸਕਦੇ।

4. ਰੋਨਾਲਡੇ ਬਣੇ ਦੁਖ ਦਾ ਕਾਰਨ
ਮੈਸੀ ਨਾਲ ਮੁਕਾਬਲਾ ਕਰਨ ਵਾਲੇ ਕ੍ਰਿਸਟੀਆਨੋ ਰੋਨਾਲਡੋ ਵਿਸ਼ਵ ਕੱਪ 2018 ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਹੁਣ ਤੱਕ ਇੱਕ ਹੈਟ੍ਰਿਕ ਸਣੇ ਚਾਰ ਗੋਲ ਵੀ ਕਰ ਚੁੱਕੇ ਹਨ। ਇਹ ਵੇਖ ਮੈਸੀ ਦਾ ਦੁੱਖ ਹੋਰ ਵੀ ਵਧ ਜਾਂਦਾ ਹੈ।
ਰੋਨਾਲਡੋ ਨੇ ਸਪੇਨ ਖ਼ਿਲਾਫ਼ ਪਹਿਲੇ ਮੈਚ ਵਿੱਚ ਹੀ ਹੈਟ੍ਰਿਕ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੀ ਫ੍ਰੀ ਕਿੱਕ ਨਾਲ ਹੋਇਆ ਗੋਲ ਵੀ ਚਰਚਾ ਵਿੱਚ ਆਇਆ।
ਦੋ ਸਾਲ ਪਹਿਲਾਂ ਰੋਨਾਲਡੋ ਨੇ ਜੋ ਕੀਤਾ ਉਹ ਮੈਸੀ ਹੁਣ ਤੱਕ ਨਹੀਂ ਕਰ ਸਕੇ ਹਨ। ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਵਿੱਚ ਗੋਲ ਨਾਲ ਉਨ੍ਹਾਂ ਆਪਣੀ ਟੀਮ ਨੂੰ ਯੁਰੋ 2016 ਦਾ ਖਿਤਾਬ ਜਿਤਾਇਆ ਸੀ।
ਰੋਨਾਲਡੋ ਪੂਰੇ ਟੂਰਨਾਮੈਂਟ ਵਿੱਚ ਛਾਏ ਰਹੇ ਪਰ ਫਾਈਨਲ ਵਿੱਚ 22ਵੇਂ ਮਿੰਟ ਬਾਅਦ ਉਹ ਜ਼ਖਮੀ ਹੋ ਗਏ। ਪਰ ਉਸ ਤੋਂ ਬਾਅਦ ਵੀ ਉਹ ਪਲੇਅਰ ਕੋਚ ਬਣਕੇ ਬਾਹਰੋਂ ਆਪਣੀ ਟੀਮ ਨੂੰ ਨਿਰਦੇਸ਼ ਦਿੰਦੇ ਰਹੇ।













